‘ਸੁੱਚਾ ਸੂਰਮਾ’ ਦਾ ਨਵਾਂ ਪੋਸਟਰ ਜਾਰੀ, ਬੱਬੂ ਮਾਨ ਦੀ ਧਾਕੜ ਲੁੱਕ ਨੇ ਉਡਾਏ ਹੋਸ਼
ਪੰਜਾਬੀ ਗਾਇਕ ਅਤੇ ਫਿਲਮ ਅਦਕਾਰ ਬੱਬੂ ਮਾਨ ਦੀ ਆਉਣ ਵਾਲੀ ਫਿਲਮ ‘ਸੁੱਚਾ ਸੂਰਮਾ’ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਵਿਚ ਛਾਈ ਹੋਈ ਹੈ। ਦਰਅਸਲ ਇਹ ਚਰਚਾ ਪਿਛਲੇ ਪੋਸ਼ਟ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਹੀ ਛਿੜ ਗਈ ਸੀ। ਫਿਲਮ ਦੇ ਮੋਸ਼ਨ ਪੋਸਟਰ ਜਾਰੀ ਹੋਣ ਤੋਂ ਬਾਅਦ ਦੁਨੀਆ ਭਰ ਦੇ ਦਰਸ਼ਕਾਂ ਤੋਂ ਕਾਫ਼ੀ ਚੰਗੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ।
By : Makhan shah
ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਫਿਲਮ ਅਦਕਾਰ ਬੱਬੂ ਮਾਨ ਦੀ ਆਉਣ ਵਾਲੀ ਫਿਲਮ ‘ਸੁੱਚਾ ਸੂਰਮਾ’ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਵਿਚ ਛਾਈ ਹੋਈ ਹੈ। ਦਰਅਸਲ ਇਹ ਚਰਚਾ ਪਿਛਲੇ ਪੋਸ਼ਟ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਹੀ ਛਿੜ ਗਈ ਸੀ। ਫਿਲਮ ਦੇ ਮੋਸ਼ਨ ਪੋਸਟਰ ਜਾਰੀ ਹੋਣ ਤੋਂ ਬਾਅਦ ਦੁਨੀਆ ਭਰ ਦੇ ਦਰਸ਼ਕਾਂ ਤੋਂ ਕਾਫ਼ੀ ਚੰਗੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਲੋਕਾਂ ਵਿਚ ਹਾਲੇ ਮੋਸ਼ਨ ਪੋਸਟਰ ਦਾ ਜੋਸ਼ ਖ਼ਤਮ ਵੀ ਨਹੀਂ ਹੋਇਆ ਸੀ ਕਿ ਹੁਣ ਫਿਲਮ ਦੇ ਨਿਰਮਾਤਾਵਾਂ ਵੱਲੋਂ ਫਿਲਮ ਦਾ ਇਕ ਹੋਰ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਵਿਚ ਅਦਾਕਾਰ ਬੱਬੂ ਮਾਨ ਧਮਾਕੇਦਾਰ ਦਿੱਖ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।
ਸਾਗਾ ਸਟੂਡੀਓਜ਼ ਅਤੇ ਸੇਵਨਕਲਰਜ਼ ਵੱਲੋਂ ਇਸ ਫਿਲਮ ਨੂੰ ਇਕੱਠੇ ਪੇਸ਼ ਕਰ ਕੀਤਾ ਜਾ ਰਿਹਾ ਹੈ। ਇਸ ਲੋਕ ਕਥਾ ਦਾ ਜੇਕਰ ਸਹੀ ਅਨੁਭਵ ਲੈਣਾ ਹੈ ਤਾਂ ਇਹ ਸਿਰਫ਼ ਸਿਨੇਮਾ ਘਰਾਂ ਵਿਚ ਹੀ ਮਿਲ ਸਕੇਗਾ। ਫਿਲਮ ਵਿਚ ਮੁੱਖ ਭੂਮਿਕਾ ਪੰਜਾਬ ਦੇ ਲਿਵਿੰਗ ਲੈਜੈਂਡ ਬੱਬੂ ਮਾਨ ਵੱਲੋਂ ਅਦਾ ਕੀਤੀ ਜਾ ਰਹੀ ਹੈ। ਹੋਰ ਪ੍ਰਮੁੱਖ ਭੂਮਿਕਾਵਾਂ ਵਿੱਚ ਸਮੇਕਸ਼ਾ ਔਸਵਾਲ, ਸੁਵਿੰਦਰ ਵਿਸਕੀ, ਸਰਬਜੀਤ ਚੀਮਾ ਅਤੇ ਜਗਜੀਤ ਬਾਜਵਾ ਨਜ਼ਰ ਆਉਣਗੇ।
ਦਰਅਸਲ ਸੁੱਚਾ ਸੂਰਮਾ ਇਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ, ਜੋ ਸੌ ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ। ਕਹਾਣੀ ਦੇ ਮੁਤਾਬਕ ਸੁੱਚਾ ਸਿੰਘ ਦੇ ਜੀਵਨ ਵਿਚ ਇੱਕ ਐਸੀ ਘਟਨਾ ਵਾਪਰਦੀ ਹੈ, ਜੋ ਉਸ ਨੂੰ ਸੁੱਚਾ ਸਿੰਘ ਤੋਂ ਸੁੱਚਾ ਸੂਰਮਾ ਬਣਾ ਦਿੰਦੀ ਹੈ। ਇਹ ਇੱਕ ਅਜਿਹੀ ਫਿਲਮ ਹੈ, ਜਿਸ ਨੂੰ ਦੇਖਣਾ ਪੰਜਾਬੀਆਂ ਦੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਸੁੱਚਾ ਸੂਰਮਾ ਪੰਜਾਬ ਦੇ ਇਤਿਹਾਸ ਨਾਲ ਜੁੜਿਆ ਕਿਰਦਾਰ ਹੈ। ਫਿਲਮ ਦੇ ਡਾਇਲਾਗ ਗੁਰਪ੍ਰੀਤ ਰਟੌਲ ਵੱਲੋਂ ਲਿਖੇ ਗਏ ਹਨ ਅਤੇ ਇਸ ਨੂੰ ਅਮਿਤੋਜ ਮਾਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਫਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਵੱਲੋਂ ਆਪਣੇ ਅਧਿਕਾਰਕ ਸੋਸ਼ਲ ਮੀਡੀਆ ’ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫ਼ਿਲਮ 20 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ, ਜਿਸ ਨੂੰ ਦੇਖਣ ਲਈ ਪੰਜਾਬ ਦੇ ਲੋਕ ਹੁਣੇ ਤੋਂ ਉਤਾਵਲੇ ਦਿਖਾਈ ਦੇ ਰਹੇ ਹਨ।