Begin typing your search above and press return to search.

ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨੂੰ ਦਿੱਤਾ 2025 ਦਾ ਤੋਹਫ਼ਾ

ਗਲੋਬਲ ਸੁਪਰਸਟਾਰ ਪੰਜਾਬੀ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਦੇ ਨਾਲ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰਦੇ ਹੋਏ ਆਪਣੇ 2025 ਵਿੱਚ ਹੋਣ ਵਾਲੇ ਕਾਂਸਰਟਸ ਔਰਾ 2025 ਸ਼ੋਅ ਨੂੰ ਏਸ਼ੀਆ ਪੈਸੀਫਿਕ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜੀ ਹਾਂ ਦਿਲਜੀਤ ਦੋਸਾਂਝ ਦਾ ਇਹ ਟੂਰ 26 ਅਕਤੂਬਰ 2025 ਤੋਂ 13 ਨਵੰਬਰ 2025 ਤੱਕ ਚਲਣ ਵਾਲਾ ਹੈ।

ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨੂੰ ਦਿੱਤਾ 2025 ਦਾ ਤੋਹਫ਼ਾ
X

Makhan shahBy : Makhan shah

  |  28 Aug 2025 2:50 PM IST

  • whatsapp
  • Telegram

ਮੋਹਾਲੀ, ਸ਼ੇਖਰ ਰਾਏ : ਗਲੋਬਲ ਸੁਪਰਸਟਾਰ ਪੰਜਾਬੀ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਦੇ ਨਾਲ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰਦੇ ਹੋਏ ਆਪਣੇ 2025 ਵਿੱਚ ਹੋਣ ਵਾਲੇ ਕਾਂਸਰਟਸ ਔਰਾ 2025 ਸ਼ੋਅ ਨੂੰ ਏਸ਼ੀਆ ਪੈਸੀਫਿਕ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜੀ ਹਾਂ ਦਿਲਜੀਤ ਦੋਸਾਂਝ ਦਾ ਇਹ ਟੂਰ 26 ਅਕਤੂਬਰ 2025 ਤੋਂ 13 ਨਵੰਬਰ 2025 ਤੱਕ ਚਲਣ ਵਾਲਾ ਹੈ।


ਯਾਨੀ ਕਿ ਦਿਲਜੀਤ ਦੇ ਫੈਨਜ਼ ਲਈ ਇਹ ਜੈਕਪਾਟ ਤੋਂ ਘੱਟ ਨਹੀਂ। ਇਸਦੀ ਸ਼ੁਰੂਆਤ ਆਸਟ੍ਰੇਲੀਆ ਤੋਂ ਹੋਣ ਵਾਲੀ ਹੈ ਜਿਥੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੋਗਰਾਮਾਂ ਤੋਂ ਬਾਅਦ ਇਹ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਸਮਾਪਤ ਹੋਵੇਗਾ, ਜਿਸ ਦੀਆਂ ਟਿਕਟਾਂ 3 ਸਤੰਬਰ ਤੋਂ ਬਾਅਦ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣਗੀਆਂ। ਆਪਣੇ ਦੌਰੇ ਬਾਰੇ ਗੱਲ ਕਰਦੇ ਹੋਏ ਦਿਲਜੀਤ ਨੇ ਕਿਹਾ ਕਿ ਪਿਛਲੇ ਦੌਰੇ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜੋ ਊਰਜਾ ਅਤੇ ਪਿਆਰ ਦਿੱਤਾ ਸੀ ਉਹ ਅਭੁੱਲ ਸੀ।


ਉਨ੍ਹਾਂ ਕਿਹਾ - "ਇਹ ਮੇਰੇ ਪ੍ਰਸ਼ੰਸਕਾਂ ਦਾ ਅਥਾਹ ਪਿਆਰ ਹੈ ਜੋ ਮੈਨੂੰ ਸਿਡਨੀ ਅਤੇ ਮੈਲਬੌਰਨ ਵਿੱਚ ਸਟੇਡੀਅਮ ਸ਼ੋਅ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਵਾਰ ਅਸੀਂ ਐਡੀਲੇਡ ਅਤੇ ਪਰਥ ਨੂੰ ਵੀ ਸ਼ਾਮਲ ਕਰ ਰਹੇ ਹਾਂ ਤਾਂ ਜੋ ਹੋਰ ਲੋਕ ਸਾਡੇ ਨਾਲ ਇਸ ਅਨੁਭਵ ਦਾ ਹਿੱਸਾ ਬਣ ਸਕਣ। ਇਹ ਸਿਰਫ਼ ਇੱਕ ਸ਼ੋਅ ਨਹੀਂ ਹੈ, ਸਗੋਂ ਵਿਸ਼ਵ ਪੱਧਰ 'ਤੇ ਭਾਰਤੀ ਸੰਗੀਤ ਅਤੇ ਸੱਭਿਆਚਾਰ ਦਾ ਜਸ਼ਨ ਮਨਾਉਣ ਦਾ ਮੌਕਾ ਹੈ।"


ਆਓ ਤੁਹਾਨੂੰ ਵਿਸਥਾਰ ਵਿੱਚ ਦੱਸ ਦਿੰਦੇ ਹਾਂ ਕਿ ਸ਼ੋਅ ਕਿਹੜੇ ਦਿਨ ਕਿਹੜੀ ਥਾਂ ਉੱਪਰ ਹੋਣਗੇ।

26 ਅਕਤੂਬਰ - ਸਿਡਨੀ

29 ਅਕਤੂਬਰ - ਬ੍ਰਿਸਬੇਨ

1 ਨਵੰਬਰ - ਮੈਲਬੌਰਨ

5 ਨਵੰਬਰ - ਐਡੀਲੇਡ

9 ਨਵੰਬਰ - ਪਰਥ

13 ਨਵੰਬਰ - ਆਕਲੈਂਡ (ਨਿਊਜ਼ੀਲੈਂਡ)


ਦਿਲਜੀਤ ਦੋਸਾਂਝ ਦਾ ਇਹ ਮਿਉਜ਼ਿਕਲ ਟੂਰ ਪ੍ਰਸ਼ੰਸਕਾਂ ਲਈ ਬਹੁਤ ਖਾਸ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਉਨ੍ਹਾਂ ਦੇ ਸ਼ੋਅ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਰਿਕਾਰਡ ਤੋੜ ਪ੍ਰਸਿੱਧੀ ਹਾਸਲ ਕੀਤੀ ਸੀ। ਇਸੇ ਕਰਕੇ ਇਸ ਸਾਲ ਹੋਣ ਵਾਲੇ ਇਸ ਟੂਰ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਦਿਲਜੀਤ ਦੋਸਾਂਝ ਵੀ ਇਸਦੇ ਲਈ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ।


ਦਿਲਜੀਤ ਦੋਸਾਂਝ ਦੀ ਲੋਕਪ੍ਰਿਅਤਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਚਾਹੁਣ ਵਾਲੇ ਸਿਰਫ ਪੰਜਾਬੀ ਹੀ ਨਹੀਂ ਸਗੋਂ ਉਨ੍ਹਾਂ ਲੋਕਾਂ ਦੀ ਵੀ ਗਿਣਤੀ ਵਾਧੂ ਹੈ ਜਿਨ੍ਹਾਂ ਨੂੰ ਭਾਂਵੇ ਪੰਜਾਬੀ ਬੋਲਣੀ ਨਾ ਆਉਂਦੀ ਹੋਵੇ ਪਰ ਉਹ ਦਿਲਜੀਤ ਅਤੇ ਉਨ੍ਹਾਂ ਦੇ ਸੰਗੀਤ ਦੇ ਮੂਰੀਦ ਹਨ।

ਸਮੇਂ ਦੇ ਨਾਲ ਨਾਲ ਦਿਲਜੀਤ ਨੇ ਆਪਣੇ ਆਪ ਨੂੰ ਹੋਰ ਵੀ ਜ਼ਿਆਦਾ ਨਿਖਾਰਿਆ ਹੈ। ਹਰ ਉਮਰ ਅਤੇ ਹਰ ਵਰਗ ਦਾ ਬੰਦਾ ਦਿਲਜੀਤ ਦੋਸਾਂਝ ਦੇ ਗੀਤਾਂ ਨੂੰ ਸੁਨਣਾ ਪਸੰਦ ਕਰਦਾ ਹੈ। ਇਸ ਤੋਂ ਇਲਾਵਾ ਦਿਲਜੀਤ ਦੀਆਂ ਫਿਲਮਾਂ ਨੂੰ ਵੀ ਭਾਂਵੇ ਉਹ ਪੰਜਾਬੀ ਹੋਣ ਭਾਂਵੇ ਹਿੰਦੀ ਦੁਨੀਆ ਭਰ ਤੋਂ ਬਹੁਤ ਪਿਆਰ ਮਿਲਦਾ ਹੈ।

Next Story
ਤਾਜ਼ਾ ਖਬਰਾਂ
Share it