ਦਿਲਜੀਤ ਦੋਸਾਂਝ ਨੇ ਪ੍ਰਸ਼ਾਸਨ ਨੂੰ ਮੁੜ ਦਿੱਤਾ ਕਰਾਰਾ ਜਵਾਬ
ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਟੂਰ 'ਦਿਲ-ਲੁਮੀਨਾਟੀ' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। 14 ਦਿਸੰਬਰ ਨੂੰ ਉਨ੍ਹਾਂ ਨੇ ਚੰਡੀਗੜ੍ਹ 'ਚ ਪਰਫਾਰਮ ਕੀਤਾ। ਇਸ ਸਬੰਧੀ ਪ੍ਰਸ਼ਾਸਨ ਨੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਵਿੱਚ ਹੋਣ ਵਾਲੇ ਸਮਾਗਮ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।
By : Makhan shah
ਚੰਡੀਗੜ੍ਹ, ਕਵਿਤਾ : ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਟੂਰ 'ਦਿਲ-ਲੁਮੀਨਾਟੀ' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। 14 ਦਿਸੰਬਰ ਨੂੰ ਉਨ੍ਹਾਂ ਨੇ ਚੰਡੀਗੜ੍ਹ 'ਚ ਪਰਫਾਰਮ ਕੀਤਾ। ਇਸ ਸਬੰਧੀ ਪ੍ਰਸ਼ਾਸਨ ਨੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਵਿੱਚ ਹੋਣ ਵਾਲੇ ਸਮਾਗਮ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਦਿਲਜੀਤ ਨੇ ਮੁੰਬਈ ਵਿੱਚ ਕੰਸਰਟ ਦੌਰਾਨ ਜਾਰੀ ਨੋਟਿਸ ਅਤੇ ਐਡਵਾਈਜ਼ਰੀ ਨੂੰ ਲੈ ਕੇ ਪੇਸ਼ ਆ ਰਹੀਆਂ ਮੁਸ਼ਕਲਾਂ 'ਤੇ ਨਿਸ਼ਾਨਾ ਸਾਧਿਆ।
ਮੁੰਬਈ ‘ਚ ਸ਼ੋਅ ਦੌਰਾਨ ਦਿਲਜੀਤ ਨੇ ਕਿਹਾ- ਮੈਂ ਆਪਣੀ ਟੀਮ ਨੂੰ ਪੁੱਛਿਆ ਕਿ ਕੀ ਸਾਡੇ ਲਈ ਕੋਈ ਐਡਵਾਈਜ਼ਰੀ ਤਾ ਨਹੀਂ ਜਾਰੀ ਕੀਤੀ ਗਈ ਹੈ? ਰਾਤ ਤੱਕ ਕੁਝ ਵੀ ਜਾਰੀ ਨਹੀਂ ਕੀਤਾ ਗਿਆ ਸੀ, ਪਰ ਸਵੇਰੇ ਸਾਨੂੰ ਪਤਾ ਲੱਗਾ ਕਿ ਸੰਗੀਤ ਸਮਾਰੋਹ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ‘ਤੇ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ – ਚਿੰਤਾ ਨਾ ਕਰੋ, ਸਾਰੀਆਂ ਐਡਵਾਈਜ਼ਰੀਆ ਮੇਰੇ ‘ਤੇ ਹਨ, ਤੁਸੀਂ ਬਸ ਮਸਤੀ ਕਰੋ।
ਦਿਲਜੀਤ ਨੇ ਅੱਗੇ ਕਿਹਾ- ਸਵੇਰੇ ਯੋਗਾ ਕਰਦੇ ਸਮੇਂ ਮੈਂ ਸੋਚਿਆ ਕਿ ਸਮੁੰਦਰ ਮੰਥਨ ਦੌਰਾਨ ਦੇਵਤਿਆਂ ਨੇ ਅੰਮ੍ਰਿਤ ਪੀਤਾ ਸੀ ਅਤੇ ਭਗਵਾਨ ਸ਼ਿਵ ਨੇ ਜ਼ਹਿਰ ਦਾ ਪਿਆਲਾ ਪੀਤਾ। ਪਰਮਾਤਮਾ ਨੇ ਉਸ ਜ਼ਹਿਰ ਨੂੰ ਆਪਣੇ ਅੰਦਰ ਨਹੀਂ ਨਿਗਲਿਆ, ਉਨ੍ਹਾਂ ਨੇ ਉਕਤ ਜ਼ਹਿਰ ਨੂੰ ਆਪਣੇ ਕੰਠ ਵਿਚ ਰੱਖਿਆ। ਇਸ ਲਈ ਅਸੀਂ ਵੀ ਮਾੜੀਆਂ ਚੀਜ਼ਾਂ ਨੂੰ ਆਪਣੇ ਅੰਦਰ ਨਹੀਂ ਆਉਣ ਦੇਵਾਂਗੇ। ਆਖਿਰ ਦਿਲਜੀਤ ਨੇ ਕਿਹਾ- ਅਸੀਂ ਡਬਲ ਮਸਤੀ ਕਰਾਂਗੇ।
ਤਾਹਨੂੰ ਦੱਸ ਦਈਏ ਕਿ ਦਿਲਜੀਤ ਦੁਸਾਂਝ ਨੇ ਹਾਲ ਹੀ 'ਚ ਚੰਡੀਗੜ੍ਹ ਦੇ ਸ਼ੋਅ 'ਚ ਕਿਹਾ ਸੀ ਕਿ ਜਦੋਂ ਤੱਕ ਸਰਕਾਰ ਕੰਸਰਟ ਲਈ ਬੁਨਿਆਦੀ ਢਾਂਚੇ 'ਚ ਸੁਧਾਰ ਨਹੀਂ ਕਰਦੀ, ਉਦੋਂ ਤੱਕ ਉਹ ਉੱਥੇ ਕੋਈ ਸਮਾਰੋਹ ਨਹੀਂ ਕਰਨਗੇ। ਉਨ੍ਹਾਂ ਸੰਗੀਤ ਸਮਾਰੋਹ ਦੌਰਾਨ ਮਾੜੇ ਬੁਨਿਆਦੀ ਢਾਂਚੇ 'ਤੇ ਨਿਰਾਸ਼ਾ ਜ਼ਾਹਰ ਕੀਤੀ। ਪਰ ਸੋਸ਼ਲ ਮੀਡੀਆ 'ਤੇ ਦਿਲਜੀਤ ਦੇ ਇਸ ਬਿਆਨ ਨੂੰ ਪੂਰੇ ਭਾਰਤ ਦੇ ਬੁਨਿਆਦੀ ਢਾਂਚੇ ਨਾਲ ਜੋੜਿਆ ਜਾਣ ਲੱਗਾ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਬਿਆਨ 'ਤੇ ਸਪੱਸ਼ਟੀਕਰਨ ਦੇਣਾ ਪਿਆ ਸੀ।
ਜਦੋਂ ਚੰਡੀਗੜ੍ਹ ਵਿੱਚ ਦਿਲਜੀਤ ਦੋਸਾਂਝ ਨੇ ਸੈਕਟਰ 34 ਵਿਚ ਲਾਈਵ ਸ਼ੋਅ ਕੀਤਾ ਸੀ ਤਾਂ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਉਨ੍ਹਾਂ ਦੀ ਆਵਾਜ਼ ਨੂੰ ਸੁਣਨ ਆਏ। ਦਿਲਜੀਤ ਦੇ ਇਸ ਸ਼ੋਅ ਨੂੰ ਲੈ ਕੇ ਵਿਦੇਸ਼ਾਂ ਤੋਂ ਕਈ ਐੱਨ. ਆਰ. ਆਈ. ਵੀ ਉਚੇਚੇ ਤੌਰ ’ਤੇ ਪਹੁੰਚੇ ਸਨ। ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਿਲਜੀਤ ਦੇ ਸਮਰਥਕ ਉਨ੍ਹਾਂ ਨੂੰ ਸੁਣਨ ਲਈ ਪਹੁੰਚੇ ਸਨ।ਹਾਲ ਹੀ 'ਚ ਗਾਇਕ ਦੇ ਚੰਡੀਗੜ੍ਹ ਸ਼ੋਅ ਨੂੰ ਲੈ ਕੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਕੁੜੀ ਕਹਿ ਰਹੀ ਹੈ ਕਿ ਉਹ ਦਿਲਜੀਤ ਦਾ ਸ਼ੋਅ ਦੇਖਣ ਲਈ ਆਪਣਾ 10ਵੀਂ ਦਾ ਪੇਪਰ ਛੱਡ ਕੇ ਆਈ ਹੈ।
ਜਦੋਂ ਲੜਕੀ ਨੂੰ ਪੁੱਛਿਆ ਜਾਂਦਾ ਹੈ ਕਿ ਉਸ ਨੇ ਪੇਪਰ ਕਿਉਂ ਛੱਡਿਆ ਤਾਂ ਉਹ ਕਹਿੰਦੀ ਹੈ ਕਿ ਉਹ ਕੰਸਰਟ ਵਿੱਚ ਆਉਣ ਦੀ ਤਿਆਰੀ ਕਰ ਰਹੀ ਸੀ। ਵੀਡੀਓ ‘ਚ ਨਾ ਸਿਰਫ ਲੜਕੀ ਸਗੋਂ ਉਸ ਦੀ ਮਾਂ ਵੀ ਨਜ਼ਰ ਆਈ ਹੈ। ਜਦੋਂ ਲੜਕੀ ਦੀ ਮਾਂ ਨੂੰ ਉਸ ਦੇ ਪੇਪਰਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਸ ਦਾ ਜਵਾਬ ਹੋਰ ਵੀ ਹੈਰਾਨੀਜਨਕ ਸੀ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਅਗਲੇ ਸਾਲ ਵੀ ਇਮਤਿਹਾਨ ਹੋਣਗੇ ਪਰ ਦਿਲਜੀਤ ਹਰ ਸਾਲ ਨਹੀਂ ਆਵੇਗਾ, ਇਸੇ ਲਈ ਉਹ ਇੱਥੇ ਆਈ ਹੈ
ਤੁਹਾਨੂੰ ਜਾਣਕਾਰੀ ਦੇ ਦਈਏ ਕਿ ਦਿਲਜੀਤ 26 ਅਕਤੂਬਰ 2024 ਤੋਂ ਪੂਰੇ ਭਾਰਤ ਦਾ ਦੌਰਾ ਕਰ ਰਹੇ ਹਨ। ਉਸ ਨੇ ਆਪਣੇ ਟੂਰ ਦਾ ਨਾਂ ਦਿਲ-ਲੁਮਿਨਾਟੀ ਰੱਖਿਆ ਹੈ। ਇਸ ਦੇ ਤਹਿਤ ਉਨ੍ਹਾਂ ਨੇ ਆਪਣਾ ਪਹਿਲਾ ਸ਼ੋਅ 26 ਅਕਤੂਬਰ ਨੂੰ ਦਿੱਲੀ 'ਚ ਕੀਤਾ ਸੀ। ਇਸ ਤੋਂ ਬਾਅਦ ਉਸਨੇ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੈਂਗਲੁਰੂ ਅਤੇ ਇੰਦੌਰ ਵਿੱਚ ਸ਼ੋਅ ਕੀਤੇ।
14 ਦਸੰਬਰ ਨੂੰ ਚੰਡੀਗੜ੍ਹ 'ਚ ਉਨ੍ਹਾਂ ਦਾ ਕੰਸਰਟ ਸੀ। ਫਿਰ ਮੁੰਬਾਈਤੋਂ ਬਾਅਦ ਦਿਲਜੀਤ 29 ਦਸੰਬਰ ਨੂੰ ਗੁਹਾਟੀ 'ਚ ਕੰਸਰਟ ਨਾਲ ਆਪਣੇ ਟੂਰ ਦੀ ਸਮਾਪਤੀ ਕਰਨਗੇ। ਉਨ੍ਹਾਂ ਨੇ ਆਪਣੇ ਦੌਰੇ ਲਈ ਦੇਸ਼ ਦੇ ਕੁੱਲ 10 ਵੱਡੇ ਸ਼ਹਿਰਾਂ ਦੀ ਚੋਣ ਕੀਤੀ ਸੀ।