Begin typing your search above and press return to search.

ਪਹਿਲੀ ਕੀਮੋਥੈਰੇਪੀ ਤੋਂ ਬਾਅਦ ਸ਼ੂਟਿੰਗ 'ਤੇ ਪਹੁੰਚੀ ਹੀਨਾ ਖਾਨ, ਕਿਹਾ ' ਹੁਣ ਔਖਾ ਹੈ ਕੰਮ ਕਰਨਾ"

ਬਿਮਾਰੀ ਦਾ ਡਟ ਕੇ ਮੁਕਾਬਲਾ ਕਰ ਰਹੀ ਹੀਨਾ ਖਾਨ ਆਪਣੇ ਪਹਿਲੇ ਕੀਮੋ ਸੈਸ਼ਨ ਤੋਂ ਬਾਅਦ ਆਪਣੀ ਪਹਿਲੀ ਅਸਾਈਨਮੈਂਟ ਲਈ ਤਿਆਰ ਹੁੰਦੇ ਨਜ਼ਰ ਆਏ ।

ਪਹਿਲੀ ਕੀਮੋਥੈਰੇਪੀ ਤੋਂ ਬਾਅਦ ਸ਼ੂਟਿੰਗ ਤੇ ਪਹੁੰਚੀ ਹੀਨਾ ਖਾਨ, ਕਿਹਾ  ਹੁਣ ਔਖਾ ਹੈ ਕੰਮ ਕਰਨਾ
X

lokeshbhardwajBy : lokeshbhardwaj

  |  16 July 2024 5:22 AM GMT

  • whatsapp
  • Telegram

ਮੁੰਬਾਈ : ਹੀਨਾ ਖਾਨ ਦੇ ਫੈਨਸ ਲਈ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ ਜਿਸ 'ਚ 3 ਸਟੇਜ ਦੇ ਬ੍ਰੈਸਟ ਕੈਂਸਰ ਤੋਂ ਪੀੜਤ ਹੀਨਾ ਖਾਨ ਨੇ ਮੁੜ ਸ਼ੂਟਿੰਗ ਦੁਬਾਰਾ ਸ਼ੁਰੂ ਕੀਤੀ। ਬਿਮਾਰੀ ਦਾ ਡਟ ਕੇ ਮੁਕਾਬਲਾ ਕਰ ਰਹੀ ਹੀਨਾ ਖਾਨ ਆਪਣੇ ਪਹਿਲੇ ਕੀਮੋ ਸੈਸ਼ਨ ਤੋਂ ਬਾਅਦ ਆਪਣੀ ਪਹਿਲੀ ਅਸਾਈਨਮੈਂਟ ਲਈ ਤਿਆਰ ਹੁੰਦੇ ਨਜ਼ਰ ਆਏ । ਕੁਝ ਤਸਵੀਰਾਂ ਚ ਦੇਖਿਆ ਗਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਹੀਨਾ ਦੀ ਕਮੀਜ਼ 'ਤੇ ਟੇਪ ਨਾਲ ਉਨ੍ਹਾਂ ਦੀ ਗਰਦਨ 'ਤੇ ਲੱਗੇ ਸਟਿੱਚਿਜ਼ ਦੇ ਨਿਸ਼ਾਨ ਨੂੰ ਧਿਆਨ ਨਾਲ ਲੁਕਾਉਂਦੇ ਨਜ਼ਰ ਆਏ ਨੇ । ਹੀਨਾ ਖਾਨ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ '' ਹਾਲਾਂਕਿ ਮੇਰੀ ਬਿਮਾਰੀ ਤੋਂ ਬਾਅਦ ਇਹ ਮੇਰੀ ਪਹਿਲੀ ਅਸਾਈਨਮੈਂਟ ਹੈ, ਉਨ੍ਹਾਂ ਇਹ ਵੀ ਲਿਖਿਆ ਕਿ ਫਿਲਹਾਲ ਇਸ ਬਿਮਾਰੀ ਦੀ ਘੜੀ ਚ ਚਲਨਾ ਵੀ ਮੁਸ਼ਕਲ ਹੈ ਪਰ ਜੇਕਰ ਤੁਸੀਂ ਹੌਂਸਲਾ ਰੱਖੋ ਤਾਂ ਬੁਰੇ ਹਮੇਸ਼ਾ ਨਹੀਂ ਰਹਿੰਦੇ । ਇਸ ਪੋਸਟ ਤੋਂ ਬਾਅਦ ਫਿਲਮੀ ਸਿਤਾਰੀਆਂ ਨੇ ਵੀ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਮੁੜ ਆਪਣੇ ਕੰਮ ਤੇ ਵਾਪਸ ਪਰਤਦੇ ਦੇਖ ਖੁਸ਼ੀ ਵੀ ਜਤਾਈ

ਜਾਣੋ ਕੀ ਹੈ ਬ੍ਰੈਸਟ ਕੈਂਸਰ ?

ਬ੍ਰੈਸਟ ਦਾ ਕੈਂਸਰ ਇੱਕ ਬਿਮਾਰੀ ਹੈ ਜਿਸ ਵਿੱਚ ਅਸਧਾਰਨ ਬ੍ਰੈਸਟ ਦੇ ਸੈੱਲ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ ਅਤੇ ਟਿਊਮਰ ਬਣਾਉਂਦੇ ਹਨ। ਜੇਕਰ ਇਸਦੀ ਗੰਭੀਰਤਾ ਦੀ ਗਲ੍ਹ ਕਰੀਏ ਤਾਂ ਮਾਹਰ ਡਾਕਟਰਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਜੇ ਇਸ ਟਿਊਮਰ ਦਾ ਸਮੇਂ ਨਾਲ ਇਲਾਜ ਨਾ ਕੀਤਾ ਜਾਵੇ ਤਾਂ ਇਹ ਪੂਰੇ ਸਰੀਰ ਵਿੱਚ ਫੈਲ ਸਕਦੇ ਨੇ ਅਤੇ ਘਾਤਕ ਬਣ ਸਕਦੇ ਹਨ। ਬ੍ਰੈਸਟ ਦੇ ਕੈਂਸਰ ਦੇ ਸੈੱਲ ਦੁੱਧ ਦੀਆਂ ਨਾੜੀਆਂ ਅੰਦਰ ਸ਼ੁਰੂ ਹੁੰਦਾ ਹੈ । ਸ਼ੁਰੂਆਤੀ ਰੂਪ (ਸਥਿਤੀ ਜ਼ਿਆਦਾ ਘਾਤਕ ਨਹੀਂ ਹੁੰਦੀ ਪਰ ਅਤੇ ਇਸ ਨੂੰ ਸ਼ੁਰੂਆਤੀ ਪੜਾਵਾਂ ਵਿੱਚ ਖੋਜਆ ਜਾ ਸਕਦਾ ਹੈ। ਕੈਂਸਰ ਸੈੱਲ ਨੇੜਲੇ ਛਾਤੀ ਦੇ ਟਿਸ਼ੂ ਵਿੱਚ ਫੈਲਦੇ ਨੇ ਜਿਸ ਨਾਲ ਗੰਢ ਪੈਦਾ ਹੋਣ ਦਾ ਖਤਰਾ ਵੀ ਬਣਦਾ ਹੈ ।

Next Story
ਤਾਜ਼ਾ ਖਬਰਾਂ
Share it