Begin typing your search above and press return to search.

ਜਾਪਾਨ ’ਚ ਭਾਰਤੀ ਅੰਬੈਸੀ ਵੱਲੋਂ ਐਮਰਜੰਸੀ ਨੰਬਰ ਜਾਰੀ

ਟੋਕਿਓ, (ਹਮਦਰਦ ਨਿਊਜ਼ ਸਰਵਿਸ) : ਨਵੇਂ ਸਾਲ ਦੇ ਜਸ਼ਨਾਂ ਦਰਮਿਆਨ ਭੂਚਾਲ਼ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਸ ਦਰਮਿਆਨ ਕਾਫ਼ੀ ਤੇਜ਼ੀ ਨਾਲ ਧਰਤੀ ਹਿੱਲੀ। ਜਪਾਨ ’ਚ ਆਏ ਇਸ ਭੂਚਾਲ਼ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.5 ਮਾਪੀ ਗਈ। ਇਸੇ ਦਰਮਿਆਨ ਜਾਪਾਨ ਵਿੱਚ ਭਾਰਤੀ ਅੰਬੈਸੀ ਨੇ ਆਪਣੇ ਨਾਗਰਿਕਾਂ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ। ਇਨ੍ਹਾਂ ਨੰਬਰਾਂ […]

Emergency number issued by the Indian Embassy in Japan
X

Editor EditorBy : Editor Editor

  |  1 Jan 2024 11:52 AM IST

  • whatsapp
  • Telegram
ਟੋਕਿਓ, (ਹਮਦਰਦ ਨਿਊਜ਼ ਸਰਵਿਸ) : ਨਵੇਂ ਸਾਲ ਦੇ ਜਸ਼ਨਾਂ ਦਰਮਿਆਨ ਭੂਚਾਲ਼ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਸ ਦਰਮਿਆਨ ਕਾਫ਼ੀ ਤੇਜ਼ੀ ਨਾਲ ਧਰਤੀ ਹਿੱਲੀ। ਜਪਾਨ ’ਚ ਆਏ ਇਸ ਭੂਚਾਲ਼ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.5 ਮਾਪੀ ਗਈ। ਇਸੇ ਦਰਮਿਆਨ ਜਾਪਾਨ ਵਿੱਚ ਭਾਰਤੀ ਅੰਬੈਸੀ ਨੇ ਆਪਣੇ ਨਾਗਰਿਕਾਂ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ। ਇਨ੍ਹਾਂ ਨੰਬਰਾਂ ’ਤੇ ਕਾਲ ਕਰਕੇ ਜਾਪਾਨ ’ਚ ਭਾਰਤੀ ਨਾਗਰਿਕ ਅੰਬੈਸੀ ਕੋਲੋਂ ਮਦਦ ਲੈ ਸਕਦੇ ਹਨ।
ਪੱਛਮੀ ਜਾਪਾਨ ਵਿੱਚ 7.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਹ ਝਟਕੇ ਉੱਤਰੀ ਮੱਧ ਜਾਪਾਨ ਵਿੱਚ ਮਹਿਸੂਸ ਕੀਤੇ ਗਏ। ਜਿਵੇਂ ਹੀ ਇਹ ਭੂਚਾਲ ਆਇਆ, ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ। ਸੁਨਾਮੀ ਦੀ ਚੇਤਾਵਨੀ ’ਚ ਲੋਕਾਂ ਨੂੰ ਜਲਦੀ ਤੋਂ ਜਲਦੀ ਇਸ਼ੀਕਾਵਾ, ਨਿਗਾਟਾ, ਟੋਯਾਮਾ ਅਤੇ ਯਾਮਾਗਾਟਾ ਪ੍ਰੀਫੈਕਚਰ ਦੇ ਤੱਟਵਰਤੀ ਖੇਤਰਾਂ ਨੂੰ ਛੱਡਣ ਲਈ ਕਿਹਾ ਗਿਆ। ਇਸ਼ੀਕਾਵਾ ਵਿੱਚ ਨੋਟੋ ਪ੍ਰਾਇਦੀਪ ਨੇੜੇ ਸਮੁੰਦਰ ਤੋਂ 5 ਮੀਟਰ ਤੱਕ ਦੀਆਂ ਲਹਿਰਾਂ ਉਠਣ ਦੀ ਸੰਭਾਵਨਾ ਹੈ।
ਰਿਪੋਰਟ ਮੁਤਾਬਕ ਨਵੇਂ ਸਾਲ ਦੇ ਦਿਨ ਭੂਚਾਲ ਦੇ ਝਟਕੇ ਟੋਕੀਓ ਅਤੇ ਕਾਂਟੋ ਖੇਤਰ ’ਚ ਮਹਿਸੂਸ ਕੀਤੇ ਗਏ। ਇਸ਼ੀਕਾਵਾ, ਨੀਗਾਟਾ, ਟੋਯਾਮਾ ਅਤੇ ਯਾਮਾਗਾਟਾ ਪ੍ਰੀਫੈਕਚਰਾਂ ਨੂੰ ਇਸ਼ਿਕਾਵਾ ਵਿੱਚ ਨੋਟੋ ਪ੍ਰਾਇਦੀਪ ’ਤੇ ਵਜੀਮਾ ਬੰਦਰਗਾਹ ’ਤੇ 1.2 ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਪਹੁੰਚਣ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਇਸ ਮਗਰੋਂ ਤੱਟਵਰਤੀ ਖੇਤਰਾਂ ਨੂੰ ਤੁਰੰਤ ਖਾਲੀ ਕਰਨ ਦੇ ਹੁਕਮ ਦਿੱਤੇ ਗਏ।
ਜਾਪਾਨ ਵਿੱਚ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜ ਕੇ 21 ਮਿੰਟ ’ਤੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਇਸ ਤੋਂ ਬਾਅਦ ਸ਼ਾਮ 4 ਵਜ ਕੇ 35 ਮਿੰਟ ’ਤੇ ਟੋਯਾਮਾ ਪ੍ਰੀਫੈਕਚਰ ’ਚ 80 ਸੈਂਟੀਮੀਟਰ ਉੱਚੀਆਂ ਲਹਿਰਾਂ ਤੱਟ ਨਾਲ ਟਕਰਾ ਗਈਆਂ ਅਤੇ ਫਿਰ ਸ਼ਾਮ 4 ਵਜ ਕੇ 36 ਮਿੰਟ ’ਤੇ ਇਹ ਲਹਿਰਾਂ ਨੀਗਾਟਾ ਪ੍ਰੀਫੈਕਚਰ ’ਚ ਪਹੁੰਚ ਗਈਆਂ। ਇਸ ਤੋਂ ਪਹਿਲਾਂ 28 ਦਸੰਬਰ ਨੂੰ ਵੀ ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਜਾਪਾਨ ਦੇ ਕੁਰਿਲ ਦੀਪ ਸਮੂਹ ਵਿੱਚ ਆਏ ਇਸ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਮੁਤਾਬਕ ਅੱਧੇ ਘੰਟੇ ਦੇ ਅੰਦਰ ਇੱਥੇ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ।
Next Story
ਤਾਜ਼ਾ ਖਬਰਾਂ
Share it