Elon Musk's visit to India has been postponed ਐਲਨ ਮਸਕ ਦਾ ਭਾਰਤ ਦੌਰਾ ਟਲ਼ਿਆ
ਨਵੀਂ ਦਿੱਲੀ, 20 ਅਪ੍ਰੈਲ, ਨਿਰਮਲ : ਟੈਸਲਾ ਅਤੇ ਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਐਲੋਨ ਮਸਕ ਦੀ ਭਾਰਤ ਫੇਰੀ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਪਰ ਮਸਕ ਦੀ ਫੇਰੀ ਵਿੱਚ ਦੇਰੀ ਹੁੰਦੀ ਜਾ ਰਹੀ ਹੈ। ਉਨ੍ਹਾਂ ਦਾ ਭਾਰਤ ਦੌਰਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਟਵਿੱਟਰ ’ਤੇ ਦੱਸਿਆ ਕਿ ਟੈਸਲਾ ਦੇ […]
By : Editor Editor
ਨਵੀਂ ਦਿੱਲੀ, 20 ਅਪ੍ਰੈਲ, ਨਿਰਮਲ : ਟੈਸਲਾ ਅਤੇ ਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਐਲੋਨ ਮਸਕ ਦੀ ਭਾਰਤ ਫੇਰੀ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਪਰ ਮਸਕ ਦੀ ਫੇਰੀ ਵਿੱਚ ਦੇਰੀ ਹੁੰਦੀ ਜਾ ਰਹੀ ਹੈ। ਉਨ੍ਹਾਂ ਦਾ ਭਾਰਤ ਦੌਰਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਟਵਿੱਟਰ ’ਤੇ ਦੱਸਿਆ ਕਿ ਟੈਸਲਾ ਦੇ ਕੰਮ ਦੀਆਂ ਜ਼ਿੰਮੇਵਾਰੀਆਂ ਕਾਰਨ ਉਨ੍ਹਾਂ ਦੀ ਭਾਰਤ ਯਾਤਰਾ ’ਚ ਦੇਰੀ ਹੋ ਰਹੀ ਹੈ। ਪਰ ਉਹ ਇਸ ਸਾਲ ਦੇ ਅੰਤ ਤੱਕ ਇੱਥੇ ਆਉਣ ਲਈ ਬਹੁਤ ਉਤਸੁਕ ਹਨ, ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਮਸਕ ਅਗਲੇ ਹਫਤੇ ਭਾਰਤ ਦਾ ਦੌਰਾ ਕਰ ਰਹੇ ਹਨ ਅਤੇ ਪੀਐਮ ਨਾਲ ਮੁਲਾਕਾਤ ਕਰਨਗੇ। ਮਸਕ ਦੀ ਪੋਸਟ ਤੋਂ ਸਾਫ ਹੋ ਗਿਆ ਕਿ ਫਿਲਹਲ ਉਹ ਭਾਰਤ ਨਹੀਂ ਆਉਣਗੇ।
ਟੈਸਲਾ ਇੰਕ ਨੇ ਹਾਲ ਹੀ ਵਿੱਚ ਵੱਡੇ ਪੱਧਰ ’ਤੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਛਾਂਟੀ ਦੇ ਇਸ ਦੌਰ ਤੋਂ ਬਾਅਦ ਉਨ੍ਹਾਂ ਦੀ ਭਾਰਤ ਫੇਰੀ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਸੀ। ਇਸ ਦੇ ਨਾਲ ਹੀ ਪੀਐਮ ਮੋਦੀ ਵੀ ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿੱਚ ਹੋਣ ਵਾਲੀਆਂ ਰੈਲੀਆਂ ਕਾਰਨ ਕਾਫੀ ਵਿਅਸਤ ਹਨ।
ਪੀਐਮ ਮੋਦੀ ਨਾਲ ਮਸਕ ਦੀ ਮੁਲਾਕਾਤ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਹੋਣੀ ਸੀ। ਪਰ ਹੁਣ ਉਨ੍ਹਾਂ ਦਾ ਭਾਰਤ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਸਟਾਰਲਿੰਕ ਨੂੰ ਇਜਾਜ਼ਤ ਦੇਣਾ ਐਲੋਨ ਮਸਕ ਲਈ ਕਿਸੇ ਇਨਾਮ ਤੋਂ ਘੱਟ ਨਹੀਂ ਹੈ। ਚੀਨ ਦੇ ਵਿਰੋਧ ਨੂੰ ਦੇਖਦੇ ਹੋਏ ਭਾਰਤ ਅਮਰੀਕੀ ਕੰਪਨੀਆਂ ਲਈ ਇੱਕ ਵੱਡੇ ਬਾਜ਼ਾਰ ਵਜੋਂ ਉਭਰੇਗਾ।
ਇਹ ਵੀ ਪੜ੍ਹੋ
ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ ਨੂੰ ਖੂਨ ਦੀ ਉਲਟੀ ਆ ਗਈ। ਲੜਕੀ ਲੁਧਿਆਣਾ ਦੀ ਰਹਿਣ ਵਾਲੀ ਹੈ। ਲੜਕੀ ਲਈ ਚਾਕਲੇਟ ਉਸੇ ਪਟਿਆਲਾ ਸ਼ਹਿਰ ਤੋਂ ਖਰੀਦੀ ਗਈ ਸੀ, ਜਿੱਥੇ ਕੁਝ ਦਿਨ ਪਹਿਲਾਂ ਲੜਕੀ ਦੇ ਜਨਮ ਦਿਨ ’ਤੇ ਕੇਕ ਖਾਣ ਨਾਲ ਮੌਤ ਹੋ ਗਈ ਸੀ।
ਇਸ ਦਾ ਪਤਾ ਲੱਗਦਿਆਂ ਹੀ ਸਿਹਤ ਵਿਭਾਗ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਧਿਕਾਰੀ ਤੁਰੰਤ ਉਸ ਦੁਕਾਨ ’ਤੇ ਪਹੁੰਚ ਗਏ ਜਿੱਥੋਂ ਚਾਕਲੇਟ ਖਰੀਦੀ ਗਈ ਸੀ। ਜਾਂਚ ’ਚ ਸਾਹਮਣੇ ਆਇਆ ਕਿ ਲੜਕੀ ਨੂੰ ਦਿੱਤੀ ਗਈ ਚਾਕਲੇਟ ਐਕਸਪਾਇਰੀ ਡੇਟ ਦੀ ਸੀ। ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਲੜਕੀ ਦੇ ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਲੜਕੀ ਰਾਵੀਆ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਪਟਿਆਲਾ ਉਨ੍ਹਾਂ ਦੇ ਘਰ ਆਈ ਸੀ। ਜਦੋਂ ਲੜਕੀ ਵਾਪਸ ਲੁਧਿਆਣਾ ਜਾਣ ਲੱਗੀ ਤਾਂ ਉਸ ਨੇ ਇਕ ਦੁਕਾਨ ਤੋਂ ਲੜਕੀ ਲਈ ਗਿਫਟ ਪੈਕ ਖਰੀਦਿਆ ਸੀ। ਜਿਸ ਵਿੱਚ ਕੁਰਕੁਰੇ ਅਤੇ ਜੂਸ ਤੋਂ ਇਲਾਵਾ ਚਾਕਲੇਟ ਵੀ ਸੀ। ਉਨ੍ਹਾਂ ਨੇ ਇਹ ਸਭ ਲੜਕੀ ਨੂੰ ਦੇ ਦਿੱਤਾ ਅਤੇ ਉਹ ਘਰ ਪਰਤ ਗਈ।
ਵਿੱਕੀ ਨੇ ਦੱਸਿਆ ਕਿ ਜਦੋਂ ਉਹ ਲੁਧਿਆਣਾ ਪਹੁੰਚੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਤੋਹਫੇ ਵਜੋਂ ਦਿੱਤੀ ਟੋਕਰੀ ਖੋਲ੍ਹ ਦਿੱਤੀ। ਕੁੜੀ ਨੇ ਉਸ ਵਿਚੋਂ ਚਾਕਲੇਟ ਕੱਢ ਕੇ ਖਾ ਲਈ। ਜਿਸ ਤੋਂ ਬਾਅਦ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ। ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਇਹ ਆਮ ਗੱਲ ਸਮਝੀ। ਪਰ ਲੜਕੀ ਦੀ ਹਾਲਤ ਲਗਾਤਾਰ ਵਿਗੜਦੀ ਚਲੀ ਗਈ।
ਇੱਕ 22 ਸਾਲ ਦੀ ਕੁੜੀ ਨੇ ਵੀ ਇਹਨਾਂ ਵਿੱਚੋਂ ਇੱਕ ਚਾਕਲੇਟ ਖਾਧੀ। ਉਸ ਦੀ ਸਿਹਤ ਵੀ ਵਿਗੜ ਗਈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਉਹ ਤੁਰੰਤ ਬੱਚੀ ਨੂੰ ਡਾਕਟਰ ਕੋਲ ਲੈ ਗਏ। ਹਾਲਤ ਗੰਭੀਰ ਹੋਣ ’ਤੇ ਡਾਕਟਰਾਂ ਨੇ ਬੱਚੀ ਨੂੰ ਸੀਐਮਸੀ ਹਸਪਤਾਲ ’ਚ ਦਾਖਲ ਕਰਵਾਇਆ। ਜਿੱਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ।
ਵਿੱਕੀ ਨੇ ਅੱਗੇ ਦੱਸਿਆ ਕਿ ਇਸ ਬਾਰੇ ਪਤਾ ਲੱਗਦਿਆਂ ਹੀ ਉਨ੍ਹਾਂ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ। ਉਹ ਸਿਹਤ ਅਧਿਕਾਰੀਆਂ ਦੀ ਟੀਮ ਦੇ ਨਾਲ ਤੁਰੰਤ ਦੁਕਾਨ ’ਤੇ ਗਏ ਜਿੱਥੋਂ ਬੱਚੀ ਲਈ ਚਾਕਲੇਟ ਖਰੀਦੀ ਗਈ ਸੀ। ਉਥੇ ਪਹੁੰਚ ਕੇ ਪਤਾ ਲੱਗਾ ਕਿ ਉਸ ਨੂੰ ਦਿੱਤੀ ਗਈ ਚਾਕਲੇਟ ਐਕਸਪਾਇਰੀ ਡੇਟ ਦੀ ਸੀ। ਦੁਕਾਨ ਵਿੱਚ ਹੋਰ ਸਾਮਾਨ ਪਿਆ ਸੀ।
ਸਿਹਤ ਵਿਭਾਗ ਦੀ ਟੀਮ ਨੇ ਦੁਕਾਨ ਵਿੱਚ ਪਈਆਂ ਮਿਆਦ ਪੁੱਗ ਚੁੱਕੀਆਂ ਸਾਰੀਆਂ ਵਸਤਾਂ ਨੂੰ ਜ਼ਬਤ ਕਰ ਲਿਆ। ਇਸ ਤੋਂ ਬਾਅਦ ਉਥੇ ਪੁਲਿਸ ਨੂੰ ਵੀ ਬੁਲਾਇਆ ਗਿਆ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਜਿਸ ਤੋਂ ਬਾਅਦ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਵੀ ਮਿਆਦ ਪੁਗਾ ਚੁੱਕੇ ਸਾਮਾਨ ਦੀ ਵਿਕਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।