Begin typing your search above and press return to search.

ਜਲੰਧਰ ਵਿਚ ਬਜ਼ੁਰਗ ਦੇ ਘਰ ਚੋਰੀ

ਜਲੰਧਰ, 25 ਮਾਰਚ, ਨਿਰਮਲ : ਜਲੰਧਰ ਦੇ ਸਭ ਤੋਂ ਪੌਸ਼ ਖੇਤਰ ਸ੍ਰੀ ਗੁਰੂ ਗੋਬਿੰਦ ਸਿੰਘ ਐਵਨਿਊ ਵਿਚ ਇੱਕ ਘਰ ਵਿਚ ਚੋਰ ਵੜ ਗਿਆ। ਜਦੋਂ ਇਸ ਬਾਰੇ ਲੋਕਾਂ ਨੂੰ ਪਤਾ ਚਲਿਆ ਤਾਂ ਤੁਰੰਤ ਪੁਲਿਸ ਨੂੰ ਮੌਕੇ ’ਤੇ ਬੁਲਾਇਆ। ਜਿਸ ਤੋਂ ਬਾਅਦ ਪੁਲਿਸ ਕੰਧ ਟੱਪ ਕੇ ਪੁਲਿਸ ਤੋਂ ਬੱਚ ਕੇ ਫਰਾਰ ਹੋ ਗਿਆ। ਜਿਸ ਘਰ ਵਿਚ ਚੋਰੀ […]

ਜਲੰਧਰ ਵਿਚ ਬਜ਼ੁਰਗ ਦੇ ਘਰ ਚੋਰੀ
X

Editor EditorBy : Editor Editor

  |  25 March 2024 10:01 AM IST

  • whatsapp
  • Telegram


ਜਲੰਧਰ, 25 ਮਾਰਚ, ਨਿਰਮਲ : ਜਲੰਧਰ ਦੇ ਸਭ ਤੋਂ ਪੌਸ਼ ਖੇਤਰ ਸ੍ਰੀ ਗੁਰੂ ਗੋਬਿੰਦ ਸਿੰਘ ਐਵਨਿਊ ਵਿਚ ਇੱਕ ਘਰ ਵਿਚ ਚੋਰ ਵੜ ਗਿਆ। ਜਦੋਂ ਇਸ ਬਾਰੇ ਲੋਕਾਂ ਨੂੰ ਪਤਾ ਚਲਿਆ ਤਾਂ ਤੁਰੰਤ ਪੁਲਿਸ ਨੂੰ ਮੌਕੇ ’ਤੇ ਬੁਲਾਇਆ। ਜਿਸ ਤੋਂ ਬਾਅਦ ਪੁਲਿਸ ਕੰਧ ਟੱਪ ਕੇ ਪੁਲਿਸ ਤੋਂ ਬੱਚ ਕੇ ਫਰਾਰ ਹੋ ਗਿਆ। ਜਿਸ ਘਰ ਵਿਚ ਚੋਰੀ ਹੋਈ ਉਥੇ ਸਿਰਫ ਬਜ਼ੁਰਗ ਹੀ ਰਹਿੰਦੇ ਹਨ। ਉਨ੍ਹਾਂ ਦੇ ਬੱਚੇ ਕੰਮ ਕਿਤੇ ਬਾਹਰ ਕੰਮ ਕਰਦੇ ਹਨ।

ਵਾਰਦਾਤ ਦੇ ਕਰੀਬ ਡੇਢ ਘੰਟੇ ਬਾਅਦ ਚੋਰ ਕੱਪੜੇ ਬਦਲ ਕੇ ਮੁੜ ਚੋਰੀ ਕਰਨ ਆ ਗਿਆ। ਜਿਸ ਤੋਂ ਬਾਅਦ ਉਹ ਘਰ ਦੇ ਅੰਦਰ ਤੋਂ ਸਮਾਨ ਵੀ ਅਪਣੇ ਨਾਲ ਲੈ ਗਿਆ। ਥਾਣਾ ਰਾਮਾ ਮੰਡੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਮਵਾਰ ਸਵੇਰੇ ਜਦੋਂ ਚੋਰੀ ਹੋਈ ਤਾਂ ਇਸ ਦੀ ਭਿਣਕ ਆਸ ਪਾਸ ਦੀ ਕੋਠੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਲੱਗੀ। ਜਿਸ ਤੋਂ ਬਾਅਦ ਕਲੌਨੀ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਬੁਲਾ ਲਈ। ਜਦੋਂ ਮੁਲਜ਼ਮ ਫਰਾਰ ਹੋਇਆ ਤਾਂ ਇਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ

ਸੰਗਰੂਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਹੁਣ ਫਿਰੋਜ਼ਪੁਰ ਪੁਲਿਸ ਵੀ ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਐਕਸ਼ਨ ਮੋਡ ’ਚ ਨਜ਼ਰ ਆ ਰਹੀ ਹੈ। ਸੋਮਵਾਰ ਨੂੰ ਹੋਲੀ ਦੇ ਤਿਉਹਾਰ ਮੌਕੇ ਫ਼ਿਰੋਜ਼ਪੁਰ ਸਦਰ ਥਾਣਾ ਖੇਤਰ ਦੇ ਅਧੀਨ ਪੈਂਦੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੇ ਕਿਸ਼ਤੀਆਂ (ਛੋਟੀਆਂ ਅਤੇ ਵੱਡੀਆਂ ਕਿਸ਼ਤੀਆਂ) ਦੀ ਵਰਤੋਂ ਕਰਕੇ ਛਾਪੇਮਾਰੀ ਕੀਤੀ।

ਇਸ ਦੌਰਾਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ, ਜਿਸ ਤਹਿਤ 32000 ਲੀਟਰ ਲਾਹਣ ਅਤੇ 68 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਹਾਲਾਂਕਿ ਪੁਲਿਸ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ਰਾਬ ਬਣਾਉਣ ਵਾਲਾ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

ਫ਼ਿਰੋਜ਼ਪੁਰ ਦੇ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ ਸਦਰ ਥਾਣਾ ਇੰਚਾਰਜ ਜਸਵੰਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਕੰਢੇ ਇੱਕ ਸੁੰਨਸਾਨ ਜਗ੍ਹਾ ਵਿੱਚ ਕੁਝ ਵਿਅਕਤੀ ਵੱਡੀ ਮਾਤਰਾ ਵਿੱਚ ਦੇਸੀ ਸ਼ਰਾਬ ਨਜਾਇਜ਼ ਤੌਰ ’ਤੇ ਤਿਆਰ ਕਰ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਕਈ ਟੀਮਾਂ ਬਣਾ ਕੇ ਕਿਸ਼ਤੀ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਛਾਪੇਮਾਰੀ ਕੀਤੀ ਤਾਂ ਮੌਕੇ ਤੋਂ ਵੱਡੀ ਮਾਤਰਾ ’ਚ ਸ਼ਰਾਬ ਬਣਾਉਣ ਦਾ ਸਾਮਾਨ, 32 ਹਜ਼ਾਰ ਲੀਟਰ ਲਾਹਣ ਅਤੇ 68 ਲੀਟਰ ਸ਼ਰਾਬ ਬਰਾਮਦ ਹੋਈ। ਬਰਾਮਦ ਹੋਈ ਸ਼ਰਾਬ ਅਤੇ ਠੇਕੇ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।

ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਫਿਰੋਜ਼ਪੁਰ ਪੁਲਸ ਵੱਲੋਂ ਇਸ ਸਮੁੱਚੀ ਕਾਰਵਾਈ ਦੀ ਡਰੋਨ ਕੈਮਰਿਆਂ ਨਾਲ ਵੀਡੀਓ ਬਣਾਈ ਗਈ ਅਤੇ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਗਈ। ਦੱਸ ਦਈਏ ਕਿ ਫ਼ਿਰੋਜ਼ਪੁਰ ਸਦਰ ਥਾਣੇ ਅਧੀਨ ਪੈਂਦੇ ਉਕਤ ਇਲਾਕੇ ’ਚੋਂ ਨਾਜਾਇਜ਼ ਸ਼ਰਾਬ ਬਣਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇੱਥੋਂ ਨਾਜਾਇਜ਼ ਸ਼ਰਾਬ ਦੀਆਂ ਅਜਿਹੀਆਂ ਖੇਪਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

Next Story
ਤਾਜ਼ਾ ਖਬਰਾਂ
Share it