ਈਡੀ ਵਲੋਂ ‘ਆਪ’ ਦੇ ਇੱਕ ਹੋਰ ਮੰਤਰੀ ਕੋਲੋਂ ਪੁੱਛਗਿੱਛ
ਨਵੀਂ ਦਿੱਲੀ, 30 ਮਾਰਚ, ਨਿਰਮਲ : ਸ਼ਰਾਬ ਨੀਤੀ ਮਾਮਲੇ ’ਚ ਸੰਮਨ ਜਾਰੀ ਕਰਨ ਤੋਂ ਬਾਅਦ ਈਡੀ ਵਲੋਂ ‘ਆਪ’ ਦੇ ਇੱਕ ਹੋਰ ਮੰਤਰੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਰਾਬ ਨੀਤੀ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਈਡੀ ਨੇ ਉਨ੍ਹਾਂ ਦੇ ਕਰੀਬੀ ਮੰਤਰੀ ਕੈਲਾਸ਼ ਗਹਿਲੋਤ ਨੂੰ ਪੁੱਛਗਿੱਛ ਲਈ ਬੁਲਾਇਆ […]
By : Editor Editor
ਨਵੀਂ ਦਿੱਲੀ, 30 ਮਾਰਚ, ਨਿਰਮਲ : ਸ਼ਰਾਬ ਨੀਤੀ ਮਾਮਲੇ ’ਚ ਸੰਮਨ ਜਾਰੀ ਕਰਨ ਤੋਂ ਬਾਅਦ ਈਡੀ ਵਲੋਂ ‘ਆਪ’ ਦੇ ਇੱਕ ਹੋਰ ਮੰਤਰੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਰਾਬ ਨੀਤੀ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਈਡੀ ਨੇ ਉਨ੍ਹਾਂ ਦੇ ਕਰੀਬੀ ਮੰਤਰੀ ਕੈਲਾਸ਼ ਗਹਿਲੋਤ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਗਹਿਲੋਤ ਸ਼ਨੀਵਾਰ ਨੂੰ ਸਾਢੇ 11 ਵਜੇ ਈਡੀ ਦਫ਼ਤਰ ਪਹੁੰਚੇ। ਗਹਿਲੋਤ ਨਜਫਗੜ੍ਹ ਤੋਂ ‘ਆਪ’ ਵਿਧਾਇਕ ਹਨ। ਉਹ ਕੇਜਰੀਵਾਲ ਸਰਕਾਰ ਵਿੱਚ ਟਰਾਂਸਪੋਰਟ, ਗ੍ਰਹਿ ਅਤੇ ਕਾਨੂੰਨ ਮੰਤਰੀ ਹਨ।
ਈਡੀ ਨੇ ਸ਼ਨੀਵਾਰ ਸਵੇਰੇ ਹੀ ਗਹਿਲੋਤ ਨੂੰ ਸੰਮਨ ਜਾਰੀ ਕਰਕੇ ਤੁਰੰਤ ਪੁੱਛਗਿੱਛ ਲਈ ਆਪਣੇ ਦਫਤਰ ਬੁਲਾਇਆ ਸੀ। ਗਹਿਲੋਤ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ ਆਪਣਾ ਬਿਆਨ ਦਰਜ ਕਰਨ ਲਈ ਕਿਹਾ ਗਿਆ।ਏਜੰਸੀ ਦਾ ਕਹਿਣਾ ਹੈ ਕਿ ਗਹਿਲੋਤ 2021-22 ਲਈ ਸ਼ਰਾਬ ਨੀਤੀ ਬਣਾਉਣ ਵਾਲੇ ਮੰਤਰੀਆਂ ਦੇ ਸਮੂਹ ਦਾ ਹਿੱਸਾ ਸਨ। ਇਸ ਵਿੱਚ ਤਤਕਾਲੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਾਬਕਾ ਸ਼ਹਿਰੀ ਵਿਕਾਸ ਮੰਤਰੀ ਸਤੇਂਦਰ ਜੈਨ ਵੀ ਸ਼ਾਮਲ ਸਨ।ਏਜੰਸੀ ਨੇ ਆਪਣੀ ਚਾਰਜਸ਼ੀਟ ਵਿੱਚ ਗਹਿਲੋਤ ਦਾ ਨਾਮ ਲਿਖਿਆ ਸੀ। ਸਾਊਥ ਲੌਬੀ ’ਤੇ ਆਪ ਅਤੇ ਉਸ ਦੇ ਨੇਤਾਵਾਂ ’ਤੇ 100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਇਲਜ਼ਾਮ ਹੈ।
ਇਹ ਖ਼ਬਰ ਵੀ ਪੜ੍ਹੋ
ਹਿਮਾਚਲ ਦੇ ਕਿਨੌਰ ਵਿੱਚ ਵੱਡਾ ਹਾਦਸਾ ਵਾਪਰ ਗਿਆ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਐਚਆਰਟੀਸੀ ਦੀ ਬੱਸ ਕਿਨੌਰ ਦੇ ਨਾਕੋ ਨੇੜੇ ਬਰਫ਼ ’ਤੇ ਤਿਲਕਣ ਕਾਰਨ ਸੜਕ ਤੇ ਪਲਟ ਗਈ। ਇਸ ਕਾਰਨ ਬੱਸ ਦੇ ਡਰਾਈਵਰ ਤੇ ਕੰਡਕਟਰ ਸਮੇਤ 12 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।ਮਿਲੀ ਅਨੁਸਾਰ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਐਚਆਰਟੀਸੀ ਦੀ ਬੱਸ ਨੰਬਰ ਐਚਪੀ-25ਏ-5384 ਸਮਦੋ ਤੋਂ ਰੇਕਾਂਗਪਿਓ ਜਾ ਰਹੀ ਸੀ। ਇਸ ਦੌਰਾਨ ਬੱਸ ਬਰਫ਼ ’ਤੇ ਫਿਸਲ ਕੇ ਸੜਕ ਤੇ ਪਲਟ ਗਈ। ਜੇਕਰ ਬੱਸ ਸੜਕ ਤੋਂ ਖਾਈ ਵਿੱਚ ਜਾ ਡਿੱਗੀ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸ ਦਈਏ ਕਿ ਬੱਸ ਪਲਟਦਿਆਂ ਹੀ ਕੁਝ ਸਮੇਂ ਲਈ ਮੌਕੇ ਤੇ ਰੌਲਾ ਪੈ ਗਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਸਾਰੇ ਜ਼ਖਮੀਆਂ ਨੂੰ ਬੱਸ ‘ਚੋਂ ਕੱਢ ਕੇ ਰੇਕਾਂਗਪਿਓ ਹਸਪਤਾਲ ਪਹੁੰਚਾਇਆ।
ਟਰਾਂਸਪੋਰਟ ਕਾਰਪੋਰੇਸ਼ਨ ਦੇ ਇੰਸਪੈਕਟਰ ਗੋਪਾਲ ਨੇਗੀ ਨੇ ਦੱਸਿਆ ਕਿ ਬੱਸ ਡਰਾਈਵਰ ਮਨਜੀਤ ਅਤੇ ਕੰਡਕਟਰ ਅਵਿਨਾਸ਼ ਸਮੇਤ ਸਾਰੇ 12 ਯਾਤਰੀ ਸੁਰੱਖਿਅਤ ਹਨ। ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ, ਦੱਸਣਯੋਗ ਹੈ ਕਿ ਕਿਨੌਰ ਜ਼ਿਲ੍ਹੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੀਤੀ ਰਾਤ ਤੋਂ ਬਰਫ਼ਬਾਰੀ ਹੋ ਰਹੀ ਹੈ। ਇਸ ਕਾਰਨ ਸੜਕਾਂ ’ਤੇ ਤਿਲਕਣ ਵਧ ਗਈ ਹੈ। ਅਜਿਹੇ ‘ਚ ਸੜਕਾਂ ਤੇ ਆਵਾਜਾਈ ਖਤਰਨਾਕ ਸਾਬਤ ਹੋ ਸਕਦੀ ਹੈ।