ਈਡੀ ਨੇ ਕੇਜਰੀਵਾਲ ਕੋਲੋਂ ਪੁਰਾਣਾ ਫ਼ੋਨ ਮੰਗਿਆ
ਨਵੀਂ ਦਿੱਲੀ, 25 ਮਾਰਚ, ਨਿਰਮਲ : ਦਿੱਲੀ ਦੇ ਮੁੱਖ ਮੰਤਰ ਕੇਜਰੀਵਾਲ ਈਡੀ ਦੇ ਰਿਮਾਂਡ ’ਤੇ ਚਲ ਰਹੇ ਹਨ। ਹੁਣ ਈਡੀ ਨੇ ਕੇਜਰੀਵਾਲ ਕੋਲੋਂ ਪੁਰਾਣਾ ਫੋਨ ਮੰਗਿਆ ਹੈ। ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ 21 ਮਾਰਚ ਨੂੰ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਹਨ। ਇਸ ਦੌਰਾਨ […]
By : Editor Editor
ਨਵੀਂ ਦਿੱਲੀ, 25 ਮਾਰਚ, ਨਿਰਮਲ : ਦਿੱਲੀ ਦੇ ਮੁੱਖ ਮੰਤਰ ਕੇਜਰੀਵਾਲ ਈਡੀ ਦੇ ਰਿਮਾਂਡ ’ਤੇ ਚਲ ਰਹੇ ਹਨ। ਹੁਣ ਈਡੀ ਨੇ ਕੇਜਰੀਵਾਲ ਕੋਲੋਂ ਪੁਰਾਣਾ ਫੋਨ ਮੰਗਿਆ ਹੈ।
ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ 21 ਮਾਰਚ ਨੂੰ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਹਨ। ਇਸ ਦੌਰਾਨ ਈਡੀ ਅਧਿਕਾਰੀਆਂ ਨੇ ਉਸ ਤੋਂ ਸ਼ਰਾਬ ਨੀਤੀ ਨੂੰ ਲਾਗੂ ਕਰਨ ਦੌਰਾਨ ਵਰਤੇ ਗਏ ਫ਼ੋਨ ਬਾਰੇ ਪੁੱਛਿਆ। ਇਸ ’ਤੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਹੁਣ ਉਹ ਫੋਨ ਕਿੱਥੇ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ ਦਾ ਇਹ 171ਵਾਂ ਫੋਨ ਹੋਵੇਗਾ ਜਿਸ ਵਿੱਚ ਸ਼ਰਾਬ ਨੀਤੀ ਘਪਲੇ ਨਾਲ ਸਬੰਧਤ ਡੇਟਾ ਹੋਵੇਗਾ। ਈਡੀ ਨੇ ਜਾਂਚ ਵਿੱਚ ਪਾਇਆ ਸੀ ਕਿ 36 ਮੁਲਜ਼ਮਾਂ ਦੇ ਕੁੱਲ 171 ਫ਼ੋਨਾਂ ਵਿੱਚ ਘਪਲੇ ਦਾ ਡਾਟਾ ਸੀ। ਇਨ੍ਹਾਂ ਵਿੱਚੋਂ ਏਜੰਸੀ ਨੇ ਹੁਣ ਤੱਕ ਸਿਰਫ਼ 17 ਫ਼ੋਨ ਹੀ ਫੜੇ ਹਨ।
ਏਜੰਸੀ ਨੇ ਇਨ੍ਹਾਂ 17 ਫੋਨਾਂ ਤੋਂ ਮਿਲੇ ਅੰਕੜਿਆਂ ਦੇ ਆਧਾਰ ’ਤੇ ਹੁਣ ਤੱਕ ਸਬੂਤ ਇਕੱਠੇ ਕੀਤੇ ਹਨ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਬਾਕੀ ਫੋਨ ਨਸ਼ਟ ਕਰ ਦਿੱਤੇ ਹਨ। ਦੂਜੇ ਪਾਸੇ ਜੇਲ ਅੰਦਰੋਂ ਹੁਕਮ ਪਾਸ ਕਰਨ ਲਈ ਕੇਜਰੀਵਾਲ ਖਿਲਾਫ ਰਾਜਪਾਲ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ। ਈਡੀ ਅਧਿਕਾਰੀ ਇਸ ਦੀ ਵੀ ਜਾਂਚ ਕਰ ਰਹੇ ਹਨ।
ਈਡੀ ਦੇ ਸੂਤਰਾਂ ਨੇ ਦੱਸਿਆ ਕਿ ਅਸੀਂ ਉਨ੍ਹਾਂ ਨੂੰ ਨਾ ਤਾਂ ਕੋਈ ਕੰਪਿਊਟਰ ਦਿੱਤਾ ਅਤੇ ਨਾ ਹੀ ਕੋਈ ਕਾਗਜ਼। ਕੇਜਰੀਵਾਲ ਨੇ ਆਪਣੀ ਪਤਨੀ ਨਾਲ ਮੁਲਾਕਾਤ ਕੀਤੀ। ਸੰਭਵ ਹੈ ਕਿ ਉਸ ਨੇ ਆਰਡਰ ਦਾ ਕਾਗਜ਼ ਆਪਣੀ ਪਤਨੀ ਨੂੰ ਦਿੱਤਾ ਹੋਵੇ, ਪਰ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।
ਇਹ ਵੀ ਪੜ੍ਹੋ
ਹਰਿਆਣਾ ਬੀਜੇਪੀ ਨੇ ਲੋਕ ਸਭਾ ਚੋਣਾਂ ਲਈ ਅਪਣੇ ਸਾਰੇ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਭਾਜਪਾ ਨੇ ਐਤਵਾਰ ਰਾਤ ਹਰਿਆਣਾ ਦੀਆਂ ਬਾਕੀ 4 ਲੋਕ ਸਭਾ ਸੀਟਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਡਾ: ਅਰਵਿੰਦ ਸ਼ਰਮਾ ਨੂੰ ਰੋਹਤਕ ਤੋਂ, ਨਵੀਨ ਜਿੰਦਲ ਨੂੰ ਕੁਰੂਕਸ਼ੇਤਰ ਤੋਂ ਅਤੇ ਕੈਬਨਿਟ ਮੰਤਰੀ ਰਣਜੀਤ ਚੌਟਾਲਾ ਨੂੰ ਹਿਸਾਰ ਤੋਂ ਟਿਕਟ ਦਿੱਤੀ ਗਈ ਹੈ। ਸੋਨੀਪਤ ਤੋਂ ਮੌਜੂਦਾ ਸਾਂਸਦ ਰਮੇਸ਼ ਚੰਦਰ ਕੌਸ਼ਿਕ ਦੀ ਟਿਕਟ ਕੱਟ ਕੇ ਮੋਹਨ ਲਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏ ਗਏ ਨਵੀਨ ਜਿੰਦਲ ਨੇ ਐਤਵਾਰ ਸ਼ਾਮ ਨੂੰ ਹੀ ਨਵੀਂ ਦਿੱਲੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਲੈ ਲਈ। ਦੂਜੇ ਪਾਸੇ ਹਰਿਆਣਾ ਦੇ ਕੈਬਨਿਟ ਮੰਤਰੀ ਅਤੇ ਆਜ਼ਾਦ ਵਿਧਾਇਕ ਰਣਜੀਤ ਚੌਟਾਲਾ ਐਤਵਾਰ ਨੂੰ ਸਿਰਸਾ ਵਿੱਚ ਸਨ। ਭਾਜਪਾ ਹਾਈਕਮਾਂਡ ਦਾ ਫੋਨ ਆਉਣ ਤੋਂ ਬਾਅਦ ਉਹ ਕਾਹਲੀ ਨਾਲ ਸਿਰਸਾ ਭਾਜਪਾ ਦਫਤਰ ਪੁੱਜੇ। ਇੱਥੇ ਅਸ਼ੋਕ ਤੰਵਰ ਨੇ ਉਨ੍ਹਾਂ ਨੂੰ ਪਟਕਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ।
ਰਣਜੀਤ ਚੌਟਾਲਾ ਨੂੰ ਭਾਜਪਾ ’ਚ ਸ਼ਾਮਲ ਕਰਨ ਦਾ ਫੈਸਲਾ ਇੰਨੀ ਜਲਦਬਾਜ਼ੀ ’ਚ ਲਿਆ ਗਿਆ ਕਿ ਪਾਰਟੀ ਦਾ ਕੋਈ ਵੀ ਵੱਡਾ ਨੇਤਾ ਉਨ੍ਹਾਂ ਦੇ ਸਵਾਗਤ ਲਈ ਸਿਰਸਾ ’ਚ ਮੌਜੂਦ ਨਹੀਂ ਸੀ। ਨਤੀਜੇ ਵਜੋਂ ਦੋ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਅਸ਼ੋਕ ਤੰਵਰ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਭਾਜਪਾ ਨੇ ਅਸ਼ੋਕ ਤੰਵਰ ਨੂੰ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਹੈ।