Begin typing your search above and press return to search.

ਫਿਰੌਤੀ ਨਾ ਮਿਲਣ ਕਾਰਨ ਕਰਿਆਨਾ ਮਾਲਕ ’ਤੇ ਚਲਾਈਆਂ ਗੋਲੀਆਂ

ਫ਼ਿਰੋਜ਼ਪੁਰ, 22 ਸਤੰਬਰ (ਸੁਖਚੈਨ ਸਿੰਘ/ ਮਨਜੀਤ) : ਫਿਰੌਤੀ ਨਾ ਮਿਲਣ ਕਾਰਨ ਕਰਿਆਨਾ ਮਾਲਕ ’ਤੇ ਦੋ ਮੋਟਰਸਾਇਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਦੇ ਹਲਕਾ ਜੀਰਾ ਦੇ ਮਾਛੀਆਂ ਮੁਹੱਲੇ ਦੇ ਰਹਿਣ ਵਾਲੇ ਦੁਕਾਨਦਾਰ ਰਾਜ ਕੁਮਾਰ ਨੂੰ ਕਈ ਦਿਨ ਪਹਿਲਾਂ ਗੈਂਗਸਟਰ ਲੰਡਾ ਹਰੀਕੇ ਦੇ ਨਾਂ ’ਤੇ ਧਮਕੀ ਮਿਲ ਰਹੀ […]

ਫਿਰੌਤੀ ਨਾ ਮਿਲਣ ਕਾਰਨ ਕਰਿਆਨਾ ਮਾਲਕ ’ਤੇ ਚਲਾਈਆਂ ਗੋਲੀਆਂ
X

Hamdard Tv AdminBy : Hamdard Tv Admin

  |  22 Sept 2023 10:57 AM IST

  • whatsapp
  • Telegram


ਫ਼ਿਰੋਜ਼ਪੁਰ, 22 ਸਤੰਬਰ (ਸੁਖਚੈਨ ਸਿੰਘ/ ਮਨਜੀਤ) : ਫਿਰੌਤੀ ਨਾ ਮਿਲਣ ਕਾਰਨ ਕਰਿਆਨਾ ਮਾਲਕ ’ਤੇ ਦੋ ਮੋਟਰਸਾਇਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਦੇ ਹਲਕਾ ਜੀਰਾ ਦੇ ਮਾਛੀਆਂ ਮੁਹੱਲੇ ਦੇ ਰਹਿਣ ਵਾਲੇ ਦੁਕਾਨਦਾਰ ਰਾਜ ਕੁਮਾਰ ਨੂੰ ਕਈ ਦਿਨ ਪਹਿਲਾਂ ਗੈਂਗਸਟਰ ਲੰਡਾ ਹਰੀਕੇ ਦੇ ਨਾਂ ’ਤੇ ਧਮਕੀ ਮਿਲ ਰਹੀ ਸੀ ਅਤੇ 15 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।

ਜਿਸ ਤੋਂ ਬਾਅਦ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ’ਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ। ਜਿਸ ਦੀਆਂ ਸੀਸੀਟੀਵੀਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਜਿਥੇ ਪੀੜਤ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।

ਉਥੇ ਹੀ ਵਪਾਰੀ ਵਰਗ ’ਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Next Story
ਤਾਜ਼ਾ ਖਬਰਾਂ
Share it