Begin typing your search above and press return to search.

ਗੁਜਰਾਤ ਦੇ ਪੋਰਬੰਦਰ ਤੋਂ ਕਰੋੜਾਂ ਰੁਪਏ ਦੀ ਡਰੱਗਜ਼ ਫੜੀ

ਪੋਰਬੰਦਰ, 29 ਅਪ੍ਰੈਲ, ਨਿਰਮਲ : ਇੰਡੀਅਨ ਕੋਸਟ ਗਾਰਡ ਅਤੇ ਗੁਜਰਾਤ ਏਟੀਐਸ ਨੇ ਅਰਬ ਸਾਗਰ ਤੋਂ ਵੱਡੀ ਮਾਤਰਾ ਵਿਚ ਨਸ਼ਾ ਫੜਿਆ ਹੈ। ਦਰਅਸਲ, ਦੋਵਾਂ ਟੀਮਾਂ ਨੇ ਸਾਂਝੀ ਕਾਰਵਾਈ ਕਰਦੇ ਹੋਏ 14 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ 86 ਕਿਲੋ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ, ਜਿਸ ਦੀ ਬਾਜ਼ਾਰੀ ਕੀਮਤ 602 ਕਰੋੜ ਰੁਪਏ ਦੇ ਕਰੀਬ ਦੱਸੀ […]

ਗੁਜਰਾਤ ਦੇ ਪੋਰਬੰਦਰ ਤੋਂ ਕਰੋੜਾਂ ਰੁਪਏ ਦੀ ਡਰੱਗਜ਼ ਫੜੀ
X

Editor EditorBy : Editor Editor

  |  29 April 2024 8:26 AM IST

  • whatsapp
  • Telegram


ਪੋਰਬੰਦਰ, 29 ਅਪ੍ਰੈਲ, ਨਿਰਮਲ : ਇੰਡੀਅਨ ਕੋਸਟ ਗਾਰਡ ਅਤੇ ਗੁਜਰਾਤ ਏਟੀਐਸ ਨੇ ਅਰਬ ਸਾਗਰ ਤੋਂ ਵੱਡੀ ਮਾਤਰਾ ਵਿਚ ਨਸ਼ਾ ਫੜਿਆ ਹੈ। ਦਰਅਸਲ, ਦੋਵਾਂ ਟੀਮਾਂ ਨੇ ਸਾਂਝੀ ਕਾਰਵਾਈ ਕਰਦੇ ਹੋਏ 14 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ 86 ਕਿਲੋ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ, ਜਿਸ ਦੀ ਬਾਜ਼ਾਰੀ ਕੀਮਤ 602 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਏਟੀਐਸ ਅਤੇ ਐਨਸੀਬੀ ਦੀ ਟੀਮ ਵੱਲੋਂ ਇਹ ਕਾਰਵਾਈ ਪਿਛਲੇ ਦੋ ਦਿਨਾਂ ਤੋਂ ਜਾਰੀ ਹੈ।

ਰਿਪੋਰਟਾਂ ਮੁਤਾਬਕ ਅਪਰੇਸ਼ਨ ਦੌਰਾਨ ਗ੍ਰਿਫ਼ਤਾਰ ਹੋਣ ਤੋਂ ਬਚਣ ਲਈ ਪਾਕਿਸਤਾਨੀ ਨਾਗਰਿਕਾਂ ਨੇ ਏਟੀਐਸ ਅਤੇ ਐਨਸੀਬੀ ਦੇ ਅਧਿਕਾਰੀਆਂ ਤੇ ਆਪਣੀਆਂ ਕਿਸ਼ਤੀਆਂ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ। ਜਿਸ ਤੋਂ ਬਾਅਦ ਜਵਾਨਾਂ ਨੂੰ ਜਵਾਬੀ ਕਾਰਵਾਈ ਵਿਚ ਉਨ੍ਹਾਂ ਤੇ ਗੋਲੀਬਾਰੀ ਕਰਨੀ ਪਈ। ਜਿਸ ਤੋਂ ਬਾਅਦ ਸਾਰੇ ਸ਼ੱਕੀ ਫੜੇ ਗਏ। ਦੱਸ ਦੇਈਏ ਕਿ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਦੇ ਨੇੜੇ ਸੁਰੱਖਿਆ ਏਜੰਸੀਆਂ ਪਿਛਲੇ ਦੋ ਦਿਨਾਂ ਤੋਂ ਭਾਰਤੀ ਜਲ ਖੇਤਰ ਦੇ ਅੰਦਰ ਸਰਚ ਆਪਰੇਸ਼ਨ ਚਲਾ ਰਹੀਆਂ ਹਨ।

ਇਹ ਵੀ ਪੜ੍ਹੋ

ਇਹ ਵੀ ਪੜ੍ਹੋ

ਅਮਰੀਕਾ ਦੇ ਉਹਾਇਓ ਰਾਜ ਵਿਚ ਇੱਕ ‘ਕਾਲੇ’ ਵਿਅਕਤੀ ਦੀ ਮੌਤ ਤੋਂ ਬਾਅਦ ਉਥੇ ਦੀ ਪੁਲਿਸ ਦੀ ਕੜੀ ਆਲੋਚਨਾ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹਾਇਓ ਦੇ ਕੈਂਟਨ ਪੁਲਿਸ ਡਿਪਾਰਟਮੈਂਟ ਨੇ ਇੱਕ ਬਾਰ ’ਤੇ ਕਾਰਵਾਈ ਕੀਤੀ ਹੈ। ਇਸ ਦੌਰਾਨ ਇੱਕ ਵਿਅਕਤੀ ਦੀ ਗਰਦਨ ਨੂੰ ਪੈਰਾਂ ਨਾਲ ਜਕੜਿਆ ਅਤੇ ਉਸ ਨੂੰ ਹੱਥਕੜੀਆਂ ਲਗਾਈਆਂ। ਕੁੱਝ ਦੇਰ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ 53 ਸਾਲ ਦੇ ਫਰੈਂਕ ਟਾਇਸਨ ਦੇ ਤੌਰ ’ਤੇ ਹੋਈ। ਗ੍ਰਿਫਤਾਰੀ ਦੇ ਦੌਰਾਨ ਉਹ ਵਾਰ ਵਾਰ ਕਹਿੰਦਾ ਰਿਹਾ ਕਿ ਉਹ ਸਾਹ ਨਹੀਂ ਲੈ ਪਾ ਰਿਹਾ।

ਹਾਲਾਂਕਿ ਪੁਲਿਸ ਨੇ ਉਸ ਦੀ ਗੱਲ ’ਤੇ ਗੌਰ ਨਹੀਂ ਕੀਤੀ। ਪੁਲਿਸ ਵਾਲਾ ਉਸ ਨੂੰ ਕਹਿੰਦਾ ਰਿਹਾ ਕਿ ਤੁਹਾਨੂੰ ਕੁਝ ਨਹੀਂ ਹੋਇਆ। ਤੁਸੀਂ ਠੀਕ ਹੋ। ਹਾਲਾਂਕਿ ਟਾਇਸਨ ਨੇ ਪੁਲਿਸ ਦੀ ਕਾਰਵਾਈ ਦੇ 16 ਮਿੰਟ ਬਾਅਦ ਹੀ ਦਮ ਤੋੜ ਦਿੱਤਾ।

ਦੱਸਦੇ ਚਲੀਏ ਕਿ ਇਹ ਸਾਰੀ ਘਟਨਾ ਪੁਲਿਸ ਵਾਲਿਆਂ ਦੇ ਬੌਡੀਕੈਮ ਵਿਚ ਰਿਕਾਰਡ ਹੋ ਗਈ, ਜਿਸ ਨੂੰ ਕੈਂਟਨ ਪੁਲਿਸ ਨੇ ਰਿਲੀਜ਼ ਕੀਤਾ ਹੈ। ਅਮਰੀਕੀ Çਨਊਜ਼ ਵੈਬਸਾਈਟ ਅਟਲਾਂਟਾ ਬਲੈਕ ਸਟਾਰ ਦੇ ਮੁਤਾਬਕ ਫਰੈਂਕ 6 ਮਿੰਟ ਤੱਕ ਫਰਸ਼ ’ਤੇ ਬੇਹੋਸ਼ ਪਿਆ ਰਿਹਾ। ਇਸ ਦੌਰਾਨ ਪੁਲਿਸ ਬਾਰ ਵਿਚ ਮਜ਼ਾਕ ਕਰ ਰਹੀ ਸੀ।

ਦੱਸਦੇ ਚਲੀਏ ਕਿ ਇਹ ਘਟਨਾ 18 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਫਰੈਂਕ ਟਾਇਸਨ ਦੀ ਗੱਡੀ ਇੱਕ ਬਿਜਲੀ ਦੀ ਖੰੋਭੇ ਨਾਲ ਟਕਰਾ ਗਈ ਸੀ। ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਰਸਤੇ ਵਿਚ ਮੌਜੂਦ ਕਿਸੇ ਨੇ ਜਾਣਕਾਰੀ ਦਿੱਤੀ ਕਿ ਟਾਇਸਨ ਕੋਲ ਹੀ ਦੇ ਕਲੱਬ ਵਿਚ ਮੌਜੂਦ ਹੈ। ਪੁਲਿਸ ਜਦ ਕਲੱਬ ਪੁੱਜੀ ਤਾਂ ਇੱਕ ਔਰਤ ਨੇ ਕਿਹਾ ਕਿ ਟਾਇਸਨ ਨੂੰ ਬਾਹਰ ਲੈ ਕੇ ਜਾਓ।

ਪੁਲਿਸ ਜਿਵੇਂ ਹੀ ਉਸ ਨੂੰ ਫੜਨ ਲਈ ਅੱਗੇ ਵਧਦੀ ਹੈ, ਟਾਇਸਨ ਉਨ੍ਹਾਂ ਕਹਿੰਦਾ ਹੈ, ਸ਼ੈਰਿਫ ਨੂੰ ਬੁਲਾਓ, ਤੁਸੀਂ ਮੈਨੂੰ ਮਾਰ ਨਹੀਂ ਸਕਦੇ। ਪੁਲਿਸ ਵਾਲੇ ਉਸ ਨੂੰ ਫੜ ਲੈਂਦੇ ਹਨ। ਇੱਕ ਪੁਲਿਸ ਵਾਲਾ ਟਾਇਸਨ ਦੀ ਧੌਣ ’ਤੇ ਪੈਰ ਰਖਦਾ ਹੈ। ਜਦਕਿ ਦੂਜਾ ਉਸ ਨੂੰ ਹੱਥਕੜੀ ਲਗਾਉਂਦਾ ਹੈ।

ਬੌਡੀਕੈਮ ਵਿਚ ਟਾਇਸਨ ਇਹ ਕਹਿੰਦੇ ਸੁਣਾਈ ਦੇ ਰਿਹਾ ਕਿ ਮੈਨੂੰ ਛੱਡ ਦਿਓ। ਪੁਲਿਸ ਉਸ ਨੂੰ ਜਵਾਬ ਦਿੰਦੀ ਹੈ। ਚੁੱਪ ਰਹੋ ਤੁਸੀਂ ਬਿਲਕੁਲ ਠੀਕ ਹੋ। ਇਸ ਦੇ 6 ਮਿੰਟ ਬਾਅਦ ਤੱਕ ਟਾਇਸਨ ਜ਼ਮੀਨ ’ਤੇ ਬੇਹੋਸ਼ ਪਿਆ ਰਿਹਾ। ਜਦ ਕਿ ਪੁਲਿਸ ਉਥੇ ਮੌਜੂਦ ਲੋਕਾਂ ਨਾਲ ਮਜ਼ਾਕ ਕਰਦੀ ਹੈ।
6 ਮਿੰਟ ਮਗਰੋਂ ਜਦ ਪੁਲਿਸ ਵਾਲੇ ਟਾਇਸਨ ਨੂੰ ਚੈਕ ਕਰਦੇ ਹਨ ਤਾਂ ਉਨ੍ਹਾਂ ਕੋਈ ਰਿਸਪੌਂਸ ਨਹੀਂ ਮਿਲਦਾ। ਕੁਝ ਮੈਡੀਕਲ ਕਰਮੀਆਂ ਨੂੰ ਬੁਲਾਇਆ ਜਾਂਦਾ ਜੋ ਉਸ ਨੂੰ ਸੀਪੀਆਰ ਦਿੰਦੇ ਹਨ। 10 ਮਿੰਟ ਵਿਚ ਮੈਡੀਕਲ ਟੀਮ ਘਟਨਾ ਸਥਾਨ ’ਤੇ ਪੁੱਜਦੀ ਹੈ। ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ।

Next Story
ਤਾਜ਼ਾ ਖਬਰਾਂ
Share it