ਰਾਜ ਸਭਾ ’ਚ ਮਹਿਲਾ ਰਾਖਵਾਂਕਰਨ ਬਿਲ ’ਤੇ ਚਰਚਾ
ਨਵੀਂ ਦਿੱਲੀ, 21 ਸਤੰਬਰ : ਮਹਿਲਾ ਰਾਖਵਾਂਕਰਨ ਬਿਲ ਯਾਨੀ ਨਾਰੀ ਸ਼ਕਤੀ ਵੰਦਨ ਬਿਲ ਦੇ ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਵੀਰਵਾਰ ਲੂੰ ਰਾਜਸਭਾ ਵਿਚ ਚਰਚਾ ਕੀਤੀ ਗਈ, ਜਿਸ ਦੌਰਾਨ 60 ਸਾਂਸਦਾਂ ਨੇ ਬਿਲ ’ਤੇ ਚਰਚਾ ਵਿਚ ਆਪਣੇ ਵਿਚਾਰ ਪੇਸ਼ ਕੀਤੇ, ਜਦਕਿ ਕੁੱਝ ਵਿਰੋਧੀਆਂ ਵੱਲੋਂ ਬਿਲ ਵਿਚਲੀਆਂ ਤਰੁੱਟੀਆਂ ’ਤੇ ਇਤਰਾਜ਼ ਜਤਾਇਆ ਗਿਆ। ਮਹਿਲਾ ਰਾਖਵਾਂਕਰਨ ਬਿਲ […]
By : Hamdard Tv Admin
ਨਵੀਂ ਦਿੱਲੀ, 21 ਸਤੰਬਰ : ਮਹਿਲਾ ਰਾਖਵਾਂਕਰਨ ਬਿਲ ਯਾਨੀ ਨਾਰੀ ਸ਼ਕਤੀ ਵੰਦਨ ਬਿਲ ਦੇ ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਵੀਰਵਾਰ ਲੂੰ ਰਾਜਸਭਾ ਵਿਚ ਚਰਚਾ ਕੀਤੀ ਗਈ, ਜਿਸ ਦੌਰਾਨ 60 ਸਾਂਸਦਾਂ ਨੇ ਬਿਲ ’ਤੇ ਚਰਚਾ ਵਿਚ ਆਪਣੇ ਵਿਚਾਰ ਪੇਸ਼ ਕੀਤੇ, ਜਦਕਿ ਕੁੱਝ ਵਿਰੋਧੀਆਂ ਵੱਲੋਂ ਬਿਲ ਵਿਚਲੀਆਂ ਤਰੁੱਟੀਆਂ ’ਤੇ ਇਤਰਾਜ਼ ਜਤਾਇਆ ਗਿਆ।
ਮਹਿਲਾ ਰਾਖਵਾਂਕਰਨ ਬਿਲ ’ਤੇ ਰਾਜਸਭਾ ਵਿਚ ਚਰਚਾ ਕੀਤੀ ਗਈ, ਜਿਸ ਦੀ ਸ਼ੁਰੂਆਤ ਛੱਤੀਸਗੜ੍ਹ ਤੋਂ ਕਾਂਗਰਸ ਨੇਤਾ ਰਣਜੀਤ ਰੰਜਨ ਦੇ ਬਿਆਨ ਤੋਂ ਹੋਈ। ਉਨ੍ਹਾਂ ਭਾਵੇਂ ਇਸ ਬਿਲ ਦਾ ਸਵਾਗਤ ਕੀਤਾ ਪਰ ਨਾਲ ਬਿਲ ਦੀਆਂ ਤਰੁੱਟੀਆਂ ’ਤੇ ਸਰਕਾਰ ਦੀ ਜਮ ਕੇ ਖਿਚਾਈ ਵੀ ਕੀਤੀ। ਉਨ੍ਹਾਂ ਆਖਿਆ ਕਿ ਤੁਸੀਂ ਇਸ ਨੂੰ ਨਾਰੀ ਸ਼ਕਤੀ ਵੰਦਨ ਬਿਲ ਦਾ ਨਾਮ ਦਿੱਤਾ ਏ ਪਰ ਔਰਤਾਂ ਨੂੰ ਵੰਦਨ ਨਹੀਂ, ਸਮਾਨਤਾ ਦਾ ਅਧਿਕਾਰ ਚਾਹੀਦੈ। ਉਨ੍ਹਾਂ ਮਨੀਪੁਰ ਦੀ ਗੱਲ ਕਰਦਿਆਂ ਇਹ ਵੀ ਆਖਿਆ ਕਿ ਤੁਹਾਡੀ ਸਰਕਾਰ ਵਿਚ ਔਰਤਾਂ ਦੀ ਕਿੰਨੀ ਕੁ ਵੰਦਨਾ ਹੁੰਦੀ ਐ, ਇਹ ਸਭ ਨੂੰ ਪਤਾ ਏ।
ਉਧਰ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ 11 ਵਜੇ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਭ ਤੋਂ ਪਹਿਲਾਂ ਬੋਲਦਿਆਂ ਆਖਿਆ ਕਿ ਕੱਲ੍ਹ ਭਾਰਤ ਦੀ ਸੰਸਦੀ ਯਾਤਰਾ ਦਾ ਇਕ ਸੁਨਹਿਰੀ ਪਲ ਸੀ, ਜਿਸ ਦੇ ਹੱਕਦਾਰ ਸਦਨ ਦੇ ਸਾਰੇ ਮੈਂਬਰ ਨੇ, ਭਾਵੇਂ ਕਿਸੇ ਵੀ ਪਾਰਟੀ ਦੇ ਹੋਣ। ਉਨ੍ਹਾਂ ਸਾਰਿਆਂ ਨੂੰ ਮਹਿਲਾ ਰਾਖਵਾਂਕਰਨ ਬਿਲ ਪਾਸ ਹੋਣ ਦੀ ਮੁਬਾਰਕਵਾਦ ਦਿੱਤੀ।
ਦੱਸ ਦਈਏ ਕਿ ਬੀਤੇ ਦਿਨ ਮਹਿਲਾ ਰਾਖਵਾਂਕਰਨ ਬਿਲ ਲੋਕ ਸਭਾ ਵਿਚ ਪਾਸ ਹੋ ਚੁੱਕਿਆ ਏ, ਜਿਸ ਦੇ ਪੱਖ ਵਿਚ 454 ਵੋਟਾਂ ਪਈਆਂ ਜਦਕਿ ਦੋ ਵੋਟਾਂ ਬਿਲ ਦੇ ਖ਼ਿਲਾਫ਼ ਪਈਆਂ। ਪਰਚੀ ਦੇ ਜ਼ਰੀਏ ਹੋਈ ਵੋਟਿੰਗ ਵਚ ਏਆਈਐਮਆਈਐਮ ਪਾਰਟੀ ਦੇ ਦੋ ਸਾਂਸਦਾਂ ਅਸਦੂਦੀਨ ਓਵੈਸੀ ਅਤੇ ਇਮਤਿਆਜ਼ ਜਲੀਲ ਨੇ ਵਿਰੋਧ ਵਿਚ ਵੋਟ ਪਾਏ ਸੀ।