Dilroz Murder News : ਦਿਲਰੋਜ਼ ਦੀ ਕਾਤਲ ਔਰਤ ਨੂੰ ਫਾਂਸੀ ਦੀ ਸਜ਼ਾ
ਲੁਧਿਆਣਾ, 18 ਅਪ੍ਰੈਲ, ਨਿਰਮਲ : ਦਿਲਰੋਜ਼ ਦੀ ਕਾਤਲ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।ਦੱਸਦੇ ਚਲੀਏ ਕਿ ਲੁਧਿਆਣਾ ਵਿਚ ਢਾਈ ਸਾਲ ਦੀ ਬੱਚੀ ਨੂੰ ਮਾਰਨ ਵਾਲੀ ਗੁਆਂਢਣ ਔਰਤ ਨੀਲਮ ਨੁੂੰ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ। ਉਸ ਨੇ 2 ਸਾਲ ਪਹਿਲਾਂ ਬੱਚੀ ਜ਼ਿੰਦਾ ਦਫਨਾ ਦਿੱਤੀ ਸੀ। ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ। […]
By : Editor Editor
ਲੁਧਿਆਣਾ, 18 ਅਪ੍ਰੈਲ, ਨਿਰਮਲ : ਦਿਲਰੋਜ਼ ਦੀ ਕਾਤਲ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।
ਦੱਸਦੇ ਚਲੀਏ ਕਿ ਲੁਧਿਆਣਾ ਵਿਚ ਢਾਈ ਸਾਲ ਦੀ ਬੱਚੀ ਨੂੰ ਮਾਰਨ ਵਾਲੀ ਗੁਆਂਢਣ ਔਰਤ ਨੀਲਮ ਨੁੂੰ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ। ਉਸ ਨੇ 2 ਸਾਲ ਪਹਿਲਾਂ ਬੱਚੀ ਜ਼ਿੰਦਾ ਦਫਨਾ ਦਿੱਤੀ ਸੀ। ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ। ਇਹ ਫੈਸਲਾ ਸੈਸ਼ਨ ਜੱਜ ਮਨੀਸ਼ ਸਿੰਘਲ ਦੀ ਅਦਾਲਤ ਨੇ ਸੁਣਾਇਆ। ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਬੱਚੀ ਦਿਲਰੋਜ਼ ਨੂੰ ਸਕੂਟੀ ’ਤੇ ਅਗਵਾ ਕਰਕੇ ਸਲੇਮ ਟਾਬਰੀ ਇਲਾਕੇ ਵਿਚ ਖੱਡਾ ਪੁੱਟ ਕੇ ਜ਼ਿੰਦਾ ਦਫਨਾ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ
ਮੁੰਬਈ ਕ੍ਰਾਈਮ ਬ੍ਰਾਂਚ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ’ਚ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਦੋਵਾਂ ਮੁਲਜ਼ਮਾਂ ਨੇ ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਉਸ ਨੂੰ ਮਾਰਨ ਦੇ ਇਰਾਦੇ ਨਾਲ ਨਹੀਂ, ਸਗੋਂ ਅਦਾਕਾਰ ਨੂੰ ਡਰਾਉਣ ਲਈ ਕੀਤੀ ਸੀ।
ਮਾਮਲੇ ’ਚ ਕ੍ਰਾਈਮ ਬ੍ਰਾਂਚ ਹੁਣ ਤੱਕ ਬਿਹਾਰ ’ਚ ਦੋਵਾਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਹੁਣ ਤੱਕ ਹਰਿਆਣਾ ਅਤੇ ਹੋਰ ਰਾਜਾਂ ਤੋਂ ਕਰੀਬ 7 ਲੋਕਾਂ ਨੂੰ ਬੁਲਾ ਕੇ ਪੁੱਛਗਿੱਛ ਕਰ ਚੁੱਕੀ ਹੈ।
ਇਸ ਘਟਨਾ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਲਮਾਨ ਦੇ ਘਰ ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਮਿਲਣ ਪਹੁੰਚੇ ਸਨ।
ਇਸ ਦੌਰਾਨ ਸੂਤਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਇਸ ਮਾਮਲੇ ’ਚ ਸਲਮਾਨ ਖਾਨ ਦੇ ਬਿਆਨ ਵੀ ਦਰਜ ਕਰੇਗੀ।
ਇਸ ਤੋਂ ਪਹਿਲਾਂ ਸਲਮਾਨ ਨੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਮੁੰਬਈ ਪੁਲਸ ਅਧਿਕਾਰੀਆਂ ਨਾਲ ਆਪਣੀ ਨਾਰਾਜ਼ਗੀ ਅਤੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਪੁਲਿਸ ਤੋਂ ਵੀ ਸਵਾਲ ਕੀਤਾ ਕਿ ਇੰਨੀ ਭਾਰੀ ਸੁਰੱਖਿਆ ਦੇ ਬਾਵਜੂਦ ਇਹ ਘਟਨਾ ਕਿਵੇਂ ਵਾਪਰੀ।
ਮਾਮਲੇ ਦੇ ਮੁੱਖ ਮੁਲਜ਼ਮਾਂ ਦੀ ਪਛਾਣ ਵਿੱਕੀ ਗੁਪਤਾ ਅਤੇ ਸਾਗਰ ਪਾਲ ਵਜੋਂ ਹੋਈ ਹੈ, ਜੋ ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪਨਵੇਲ ਸਥਿਤ ਸਲਮਾਨ ਦੇ ਘਰ ਅਤੇ ਫਾਰਮ ਹਾਊਸ ਦੀ ਰੇਕੀ ਕੀਤੀ ਅਤੇ ਪੰਜ ਰਾਉਂਡ ਫਾਇਰ ਕੀਤੇ। ਜਿਸ ਪਿਸਤੌਲ ਨਾਲ ਮੁਲਜ਼ਮ ਨੇ ਗੋਲੀ ਚਲਾਈ ਸੀ, ਉਹ ਬਰਾਮਦ ਨਹੀਂ ਹੋ ਸਕੀ ਹੈ।
ਦੋਵਾਂ ਮੁਲਜ਼ਮਾਂ ਨੂੰ ਮੁੰਬਈ ਦੀ ਫੋਰਟ ਕੋਰਟ ਨੇ 10 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦੋਵਾਂ ਮੁਲਜ਼ਮਾਂ ਨੂੰ ਸੋਮਵਾਰ ਦੇਰ ਰਾਤ ਗੁਜਰਾਤ ਦੇ ਭੁਜ ਤੋਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਸੀ। ਉਸ ਨੂੰ ਮੰਗਲਵਾਰ ਦੁਪਹਿਰ ਮੁੰਬਈ ਲਿਆਂਦਾ ਗਿਆ।
ਇਸ ਮਾਮਲੇ ਵਿੱਚ ਪੁਲਸ ਨੇ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਪਹਿਲਾਂ ਵੀ ਲਾਰੇਂਸ ਗੈਂਗ ਕਈ ਵਾਰ ਸਲਮਾਨ ਨੂੰ ਧਮਕੀਆਂ ਦੇ ਚੁੱਕਾ ਹੈ।