Begin typing your search above and press return to search.

ਦਿੱਲੀ: ਮਲਖਾਨਾ ਇਲਾਕੇ 'ਚ ਲੱਗੀ ਭਿਆਨਕ ਅੱਗ, ਸੈਂਕੜੇ ਗੱਡੀਆਂ ਸੜ ਕੇ ਸੁਆਹ

ਨਵੀਂ ਦਿੱਲੀ : ਦਿੱਲੀ ਦੇ ਮਲਖਾਨਾ ਇਲਾਕੇ 'ਚ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ ਹੈ। ਜਿਸ ਥਾਂ 'ਤੇ ਅੱਗ ਲੱਗੀ, ਉਸ ਦਾ ਇਲਾਕਾ ਕਰੀਬ 500 ਵਰਗ ਗਜ਼ ਹੈ। ਇੱਥੇ 200 ਦੇ ਕਰੀਬ ਚਾਰ ਪਹੀਆ ਅਤੇ 250 ਦੋਪਹੀਆ ਵਾਹਨ ਸਨ। ਅੱਗ ਲੱਗਣ ਕਾਰਨ ਸੈਂਕੜੇ ਵਾਹਨ ਸੜ ਕੇ ਸੁਆਹ ਹੋ ਗਏ ਹਨ। ਇਹ ਵੀ ਪੜ੍ਹੋ : […]

ਦਿੱਲੀ: ਮਲਖਾਨਾ ਇਲਾਕੇ ਚ ਲੱਗੀ ਭਿਆਨਕ ਅੱਗ, ਸੈਂਕੜੇ ਗੱਡੀਆਂ ਸੜ ਕੇ ਸੁਆਹ
X

Editor (BS)By : Editor (BS)

  |  29 Jan 2024 5:04 AM IST

  • whatsapp
  • Telegram

ਨਵੀਂ ਦਿੱਲੀ : ਦਿੱਲੀ ਦੇ ਮਲਖਾਨਾ ਇਲਾਕੇ 'ਚ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ ਹੈ। ਜਿਸ ਥਾਂ 'ਤੇ ਅੱਗ ਲੱਗੀ, ਉਸ ਦਾ ਇਲਾਕਾ ਕਰੀਬ 500 ਵਰਗ ਗਜ਼ ਹੈ। ਇੱਥੇ 200 ਦੇ ਕਰੀਬ ਚਾਰ ਪਹੀਆ ਅਤੇ 250 ਦੋਪਹੀਆ ਵਾਹਨ ਸਨ। ਅੱਗ ਲੱਗਣ ਕਾਰਨ ਸੈਂਕੜੇ ਵਾਹਨ ਸੜ ਕੇ ਸੁਆਹ ਹੋ ਗਏ ਹਨ।

ਇਹ ਵੀ ਪੜ੍ਹੋ : ਕੁੜੀ ਨੇ ਬੁਆਏਫ੍ਰੈਂਡ ਨੂੰ ਨਜਾਇਜ਼ ਹਥਿਆਰਾਂ ਦੇ ਮਾਮਲੇ ‘ਚ ਫਸਾਇਆ

ਇਹ ਵੀ ਪੜ੍ਹੋ : ਨਿਤੀਸ਼ ਕੁਮਾਰ ਨੂੰ ਜਨਤਾ ਸਿਖਾਏਗੀ ਸਬਕ : ਸ਼ਰਦ ਪਵਾਰ

ਦਿੱਲੀ ਪੁਲਿਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਇਲਾਕੇ 'ਚ ਅੱਗ ਲੱਗੀ ਉਸ ਨੂੰ ਪੀਟੀਐਸ ਵਜ਼ੀਰਾਬਾਦ, ਮਲਖਾਨਾ ਕਿਹਾ ਜਾਂਦਾ ਹੈ। 5 ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਹਨ। ਹਾਲਾਂਕਿ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਅਮਰੀਕਾ : ਪਤਨੀ ਦੀ ਹੱਤਿਆ ਦੇ 30 ਸਾਲ ਬਾਅਦ ਪਤੀ ਗ੍ਰਿਫਤਾਰ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : 30 ਸਾਲ ਤੋਂ ਵਧ ਸਮਾਂ ਪਹਿਲਾਂ ਪਤਨੀ ਦੀ ਹੱਤਿਆ ਤੋਂ ਬਾਅਦ ਲਾਪਤਾ ਹੋਏ ਉਸ ਦੇ ਪਤੀ ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਗ੍ਰਿ੍ਰਫਤਾਰ ਕਰ ਲੈਣ ਉਪਰੰਤ ਉਸ ਨੂੰ ਅਮਰੀਕਾ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਪੁਲਿਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਜੋਸ ਲਾਜ਼ਾਰੋ ਕਰੂਜ਼ ਨੂੰ 2022 ਵਿਚ ਕੋਸਟਾ ਰੀਕਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਉਸ ਨੂੰ ਫੇਅਰਫੈਕਸ ਕਾਊਂਟੀ, ਵਿਰਜੀਨੀਆ ਵਿਚ ਲਿਆਂਦਾ ਗਿਆ ਹੈ ਜਿਥੇ ਉਸ ਨੂੰ 32 ਸਾਲ ਪੁਰਾਣੇ ਕਤਲ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।

ਫੇਅਰਫੈਕਸ ਕਾਊਂਟੀ ਦੇ ਡਿਪਟੀ ਚੀਫ ਐਲੀ ਕੋਰੀ ਅਨੁਸਾਰ 30 ਅਪ੍ਰੈਲ 1991 ਨੂੰ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੂੰ ਅਨਾ ਜੁਰਾਡੋ (24) ਮ੍ਰਿਤਕ ਹਾਲਤ ਵਿਚ ਮਿਲੀ ਸੀ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਡੂੰਘਾ ਜ਼ਖਮ ਸੀ। ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਜੋ ਉਸ ਵੇਲੇ ਜੁਰਾਡੋ ਦਾ ਪਤੀ ਸੀ ਤੇ ਉਸ ਨਾਲ ਨਰਾਜ ਸੀ, ਨੂੰ ਪੁਲਿਸ ਨੇ ਕਥਿੱਤ ਹੱਤਿਆਰੇ ਵਜੋਂ ਨਾਮਜ਼ਦ ਕੀਤਾ ਸੀ। ਹੱਤਿਆ ਉਪਰੰਤ ਪਹਿਲਾਂ ਲਾਜ਼ਾਰੋ ਨੇ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਫਰਜ਼ੀ ਦਸਤਾਵੇਜਾਂ ਕਾਰਨ ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਬਾਰਡਰ ‘ਤੇ ਤਾਇਨਾਤ ਪੁਲਿਸ ਅਫਸਰਾਂ ਅਨੁਸਾਰ ਉਸ ਸਮੇ ਉਸ ਦੇ ਹੱਥ ਉਪਰ ਤਾਜਾ ਜਖਮ ਸੀ।

ਕੋਰੀ ਅਨੁਸਾਰ ਕੈਨਡਾ ਵਿਚ ਦਾਖਲ ਹੋਣ ਵਿੱਚ ਅਸਫਲ ਰਹਿਣ ਉਪਰੰਤ ਲਾਜ਼ਾਰੋ ਹੋਸਟਨ, ਟੈਕਸਾਸ ਚਲਾ ਗਿਆ ਜਿਥੋਂ ਉਹ ਕਿਸੇ ਤਸਕਰ ਦੀ ਮਦਦ ਨਾਲ ਅਮਰੀਕਾ ਤੋਂ ਬਾਹਰ ਐਲ ਸਲਵਾਡੋਰ ਚਲਾ ਗਿਆ। 29 ਜੁਲਾਈ 2022 ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੌਤ ਸਮੇ ਜੁਰਾਡੋ 3 ਬੱਚਿਆਂ ਦੀ ਮਾਂ ਸੀ ਜਿਨਾਂ ਵਿਚੋਂ 3 ਤੇ 7 ਸਾਲ ਦੀਆਂ ਧੀਆਂ ਉਸ ਦੇ ਨਾਲ ਹੀ ਅਮਰੀਕਾ ਵਿਚ ਰਹਿੰਦੀਆਂ ਸਨ ਜਦ ਕਿ ਇਕ 4 ਸਾਲ ਦਾ ਪੁੱਤਰ ਐਲ ਸਲਵਾਡੋਰ ਵਿਚ ਸੀ। ਪੁਲਿਸ ਚੀਫ ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਨੇ ਦੁਬਾਰਾ ਵਿਆਹ ਵੀ ਕਰਵਾਇਆ ਤੇ ਉਸ ਦੇ ਕਈ ਬੱਚੇ ਹਨ। ਇਸ ਸਮੇ ਉਸ ਨੂੰ ਫੇਅਰਫੈਕਸ ਕਾਊਂਟੀ ਕੋਰੈਕਸ਼ਨਲ ਸੈਂਟਰ ਵਿਚ ਰਖਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it