Begin typing your search above and press return to search.

ਰਜਵਾਹੇ ’ਚ ਡਿਗ ਕੇ ਨਸ਼ੇੜੀ ਵਿਅਕਤੀ ਦੀ ਮੌਤ

ਗੁਰਦਾਸਪੁਰ, 16 ਸਤੰਬਰ (ਭੋਪਾਲ ਸਿੰਘ) : ਗੁਰਦਾਸਪੁਰ ਦੇ ਪਿੰਡ ਅਵਾਂਖੇ ਤੋਂ ਪਿੰਡ ਭਰਥ ਨੂੰ ਜਾਂਦੇ ਰਜਵਾਹੇ ਪਿੰਡ ਉਧੀਪੁਰ ਵਿਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਪ੍ਰਾਪਤ ਹੋਈ ਹੈ।ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਵੇਰੇ 9.30 ਵਜੇ ਦੇ ਕਰੀਬ ਪਿੰਡ ਉਧੀਪੁਰ ਦੇ ਲੋਕਾਂ ਨੇ ਦੇਖਿਆ ਕਿ ਇਕ ਵਿਅਕਤੀ ਦੀ ਲਾਸ਼ ਰਜਵਾਹੇ ਵਿੱਚ ਪਈ ਹੋਈ ਹੈ, ਜਿਸ […]

ਰਜਵਾਹੇ ’ਚ ਡਿਗ ਕੇ ਨਸ਼ੇੜੀ ਵਿਅਕਤੀ ਦੀ ਮੌਤ
X

Hamdard Tv AdminBy : Hamdard Tv Admin

  |  16 Sept 2023 7:51 AM IST

  • whatsapp
  • Telegram

ਗੁਰਦਾਸਪੁਰ, 16 ਸਤੰਬਰ (ਭੋਪਾਲ ਸਿੰਘ) : ਗੁਰਦਾਸਪੁਰ ਦੇ ਪਿੰਡ ਅਵਾਂਖੇ ਤੋਂ ਪਿੰਡ ਭਰਥ ਨੂੰ ਜਾਂਦੇ ਰਜਵਾਹੇ ਪਿੰਡ ਉਧੀਪੁਰ ਵਿਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਪ੍ਰਾਪਤ ਹੋਈ ਹੈ।ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਵੇਰੇ 9.30 ਵਜੇ ਦੇ ਕਰੀਬ ਪਿੰਡ ਉਧੀਪੁਰ ਦੇ ਲੋਕਾਂ ਨੇ ਦੇਖਿਆ ਕਿ ਇਕ ਵਿਅਕਤੀ ਦੀ ਲਾਸ਼ ਰਜਵਾਹੇ ਵਿੱਚ ਪਈ ਹੋਈ ਹੈ, ਜਿਸ ਤੋਂ ਬਾਅਦ ਇਹ ਸੂਚਨਾ ਪਿੰਡ ਵਾਸੀਆਂ ਨੇ ਤੁਰੰਤ ਪਿੰਡ ਦੇ ਸਰਪੰਚ, ਮ੍ਰਿਤਕ ਦੇ ਪਰਿਵਾਰਕ ਮੈਬਰਾਂ ਅਤੇ ਪੁਲਿਸ ਨੂੰ ਦਿੱਤੀÍ

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮ੍ਰਿਤਕ ਦੇ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਹੈÍ ਘਟਨਾ ਵਾਲੀ ਥਾਂ ਪਹੁੰਚੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਮ੍ਰਿਤਕ ਦੀ ਪਹਿਚਾਣ ਸੁਰਜੀਤ ਸਿੰਘ (45) ਪੁੱਤਰ ਸੁਲੱਖਣ ਸਿੰਘ ਵਾਸੀ ਬੇਦੋਚੱਕ ਦੇ ਰੂਪ ਵਿਚ ਕੀਤੀ। ਮ੍ਰਿਤਕ ਦੇ ਭਰਾ ਨਿਰਮਲ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ।

ਰਾਤ ਦਾ ਉਹ ਘਰ ਨਹੀਂ ਆਇਆ ਤੇ ਅੱਜ ਸਵੇਰੇ ਉਸ ਦੀ ਮੌਤ ਦੀ ਖ਼ਬਰ ਸਾਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਏਰੀਏ ਦੇ ਵਿੱਚ ਨਸ਼ਾ ਕਾਫੀ ਹੱਦ ਤੱਕ ਵੱਧ ਚੁੱਕਾ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕੀ ਇਸ ਏਰੀਏ ਅੰਦਰ ਨਸ਼ੇ ਨੂੰ ਖਤਮ ਕੀਤਾ ਜਾਵੇ ਤਾਂ ਜੋ ਫਿਰ ਕਿਸੇ ਦੀ ਇਸ ਤਰ੍ਹਾਂ ਮੌਤ ਨਾ ਹੋਵੇ।

ਸੂਚਨਾ ਮਿਲਣ ’ਤੇ ਬਹਿਰਾਮਪੁਰ ਥਾਣੇ ਦੇ ਐਸਐਚਓ ਸਾਹਿਲ ਚੌਧਰੀ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it