ਕੈਨੇਡਾ ਤੋਂ ਪੰਜਾਬ ਪਰਤ ਰਹੇ ਨੌਜਵਾਨ ਦੀ ਜਹਾਜ਼ ’ਚ ਮੌਤ
ਰਾਏਕੋਟ, 9 ਮਾਰਚ, ਨਿਰਮਲ : ਕੈਨੇਡਾ ਤੋਂ ਪੰਜਾਬ ਪਰਤ ਰਹੇ ਪੰਜਾਬੀ ਨੌਜਵਾਨ ਦੀ ਜਹਾਜ਼ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜੀ ਹਾਂ, ਦੱਸਦੇ ਚਲੀਏ ਕਿ ਅਪਣੇ ਮਾਪਿਆਂ ਦੇ ਨਾਲ ਏਅਰ ਇੰਡੀਆ ਦੀ ਫਲਾਈਟ ਵਿਚ ਵੈਨਕੂਵਰ ਤੋਂ ਦਿੱਲੀ ਲਈ ਚੜ੍ਹੇ ਰਾਏਕੋਟ ਦੇ ਨੌਜਵਾਨ ਦੀ ਜਹਾਜ਼ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ […]
By : Editor Editor
ਰਾਏਕੋਟ, 9 ਮਾਰਚ, ਨਿਰਮਲ : ਕੈਨੇਡਾ ਤੋਂ ਪੰਜਾਬ ਪਰਤ ਰਹੇ ਪੰਜਾਬੀ ਨੌਜਵਾਨ ਦੀ ਜਹਾਜ਼ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜੀ ਹਾਂ, ਦੱਸਦੇ ਚਲੀਏ ਕਿ ਅਪਣੇ ਮਾਪਿਆਂ ਦੇ ਨਾਲ ਏਅਰ ਇੰਡੀਆ ਦੀ ਫਲਾਈਟ ਵਿਚ ਵੈਨਕੂਵਰ ਤੋਂ ਦਿੱਲੀ ਲਈ ਚੜ੍ਹੇ ਰਾਏਕੋਟ ਦੇ ਨੌਜਵਾਨ ਦੀ ਜਹਾਜ਼ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਵਾਈ ਜਹਾਜ਼ ਵਿਚ ਸਵਾਰ ਮਾਤਾ ਪਿਤਾ ਅਤੇ ਹੋਰ ਲੋਕਾਂ ਤੋਂ ਇਲਾਵਾ ਐਮਰਜੈਂਸੀ ਮੈਡੀਕਲ ਸਟਾਫ਼ ਨੇ ਕਾਫੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਸੁਪਿੰਦਰ ਸਿੰਘ ਨੂੰ ਬਚਾ ਨਹੀਂ ਸਕੇ।
ਵੈਨਕੂਵਰ ਵਿਚ ਰਹਿ ਰਹੀ ਪਤਨੀ ਅਤੇ ਬੱਚਿਆਂ ਦੇ ਪਾਸਪੋਰਟ ਰੀਨਿਊ ਨਾ ਹੋਣ ਦੇ ਕਾਰਨ ਆਖਰਕਾਰ ਨੌਜਵਾਨ ਦੀ ਲਾਸ਼ ਉਸੇ ਫਲਾਈਟ ਤੋਂ ਵਾਪਸ ਵੈਨਕੂਵਰ ਭੇਜ ਦਿੱਤੀ ਗਈ ਜਦ ਕਿ ਇੰਡੀਆ ਪਹੁੰਚ ਗਏ ਉਸ ਦੇ ਮਾਪੇ ਹੁਣ ਦੋ ਦਿਨ ਬਾਅਦ ਬੇਟੇ ਦੇ ਸਸਕਾਰ ਲਈ ਮੁੜ ਤੋਂ ਕੈਨੇਡਾ ਲਈ ਰਵਾਨਾ ਹੋਣਗੇ।
ਮ੍ਰਿਤਕ ਸੁਪਿੰਦਰ ਦੀ ਉਮਰ ਲਗਭਗ 48 ਸਾਲ ਸੀ। ਮਿਲੀ ਜਾਣਕਾਰੀ ਮੁਤਾਬਕ, ਰਾਏਕੋਟ ਦੇ ਰਹਿਣ ਵਾਲੇ ਸੁਪਿੰਦਰ ਸਿੰਘ ਅਪਣੇ ਪਿਤਾ ਮੱਖਣ ਸਿੰਘ ਗਰੇਵਾਲ ਅਤੇ ਮਾਤਾ ਦਲਜੀਤ ਕੌਰ ਦੇ ਨਾਲ ਅਪਣੇ ਮੂਲ ਸ਼ਹਿਰ ਰਾਏਕੋਟ ਆਉਣ ਲਈ 6 ਮਾਰਚ ਦੀ ਰਾਤ ਨੂੰ ਕੈਨੇਡਾ ਤੋਂ ਰਾਏਕੋਟ ਲਈ ਏਅਰ ਇੰਡੀਆ ਦੀ ਸਿੱਧੀ ਫਲਾਈਟ ਰਾਹੀਂ ਦਿੱਲੀ ਲਈ ਚਲੇ ਸੀ।
ਸੁਪਿੰਦਰ ਨੂੰ ਸਫਰ ਦੇ 7 ਘੰਟੇ ਦੌਰਾਨ ਫਲਾਈਟ ਵਿਚ ਹੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਸੁਪਿੰਦਰ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਉਹ ਅਪਣੇ ਪਿੱਛੇ ਅਪਣੇ ਬਜ਼ੁਰਗ ਮਾਪੇ, ਪਤਨੀ ਅਤੇ ਦੋ ਬੱਚੇ ਦੇਵ ਅਤੇ ਸ਼ਾਨੇ ਨੂੰ ਛੱਡ ਗਿਆ ਹੈ। ਪਰਵਾਰ ਦੇ ਮੈਂਬਰਾਂ ਮੁਤਾਬਕ ਸੁਪਿੰਦਰ ਦੀ ਲਾਸ਼ ਸ਼ੁੱਕਰਵਾਰ ਨੂੰ ਵਾਪਸ ਉਸੇ ਫਲਾਈਟ ਵਿਚ ਕੈਨੇਡਾ ਭੇਜ ਦਿੱਤੀ ਗਈ ਪ੍ਰੰਤੂ ਅੰਤਿਮ ਸਸਕਾਰ ਲਈ ਉਸ ਦੀ ਲਾਸ਼ ਰਾਏਕੋਟ ਨਾ ਪਹੁੰਚਣ ਦਾ ਦੁੱਖ ਸਾਰੇ ਪਰਵਾਰ ਨੂੰ ਹੈ।
ਸੁਪਿੰਦਰ ਦੀ ਮਾਂ ਦਲਜੀਤ ਕੌਰ ਅਤੇ ਪਿਤਾ ਮੱਖਣ ਸਿੰਘ ਨੂੰ ਦੋ ਦਿਨ ਬਾਅਦ ਦੀ ਟਿਕਟ ਮਿਲੀ ਹੈ, ਜਿਸ ਦੇ ਚਲਦਿਆਂ ਉਹ ਦੋ ਦਿਨ ਬਾਅਦ ਬੇਟੇ ਦੇ ਅੰਤਿਮ ਸਸਕਾਰ ਲਈ ਕੈਨੇਡਾ ਰਵਾਨਾ ਹੋਣਗੇ।
ਇਹ ਖ਼ਬਰ ਵੀ ਪੜ੍ਹੋ
ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਜਿਸ ਵਿਚ ਅਹਿਮ ਫੈਸਲੇ ਲਏ ਗਏ। ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਚੀਮਾ ਨੇ ਦੱਸਿਆ ਕਿ ਅਹਿਮ ਵਿਚਾਰ-ਵਟਾਂਦਰੇ ਤੋਂ ਬਾਅਦ ਕਈ ਫੈਸਲੇ ਲਏ ਗਏ ਹਨ ਜਿਸ ਵਿਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਗਏ ਹਨ, ਜਿਨ੍ਹਾਂ ਵਿਚ ਪੋਸਕੋ ਐਕਟਾਂ ਦੇ ਕੇਸਾਂ ਸਬੰਧੀ ਤਰਨਤਾਰਨ ਤੇ ਸੰਗਰੂਰ ਵਿਚ ਸਪੈਸ਼ਲ ਕੋਰਟਾਂ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਜਲਦੀ ਨਿਆਂ ਦਿਵਾਉਣ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਗਿਆ ਹੈ। 20 ਹੋਰ ਅਸਾਮੀਆਂ ਬਣਾਈਆਂ ਗਈਆਂ ਹਨ ਜੋ ਅਦਾਲਤ ਵਿੱਚ ਕੰਮ ਕਰਨਗੇ, ਜਿਸਦਾ ਬਹੁਤ ਫਾਇਦਾ ਹੋਵੇਗਾ ਅਤੇ ਨਿਆਂ ਵਿੱਚ ਕੋਈ ਦੇਰੀ ਨਹੀਂ ਹੋਵੇਗੀ।
ਚੀਮਾ ਨੇ ਦੱਸਿਆ ਕਿ ਪੰਜਾਬ ਦੀਆਂ ਅਦਾਲਤਾਂ ਵਿੱਚ 3842 ਅਸਥਾਈ ਸਟਾਫ਼ ਪਿਛਲੇ 20 ਸਾਲਾਂ ਤੋਂ ਆਰਜ਼ੀ ਤੌਰ ’ਤੇ ਕੰਮ ਕਰ ਰਿਹਾ ਸੀ ਅਤੇ ਹੁਣ ਇਨ੍ਹਾਂ ਨੂੰ ਅਦਾਲਤ ਵਿੱਚ ਪੱਕਾ ਕਰ ਦਿੱਤਾ ਗਿਆ ਹੈ ਤਾਂ ਜੋ ਮੁਲਾਜ਼ਮਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਪੰਜਾਬ ਵਿੱਚ ਮੈਡੀਕਲ ਸਹੂਲਤ ਲਈ 1300 ਅਸਾਮੀਆਂ ਬਣਾਈਆਂ ਗਈਆਂ ਹਨ, ਜਿਸ ਨਾਲ ਸਿਹਤ ਸਹੂਲਤਾਂ ਵਿੱਚ ਸੁਧਾਰ ਹੋਵੇਗਾ, ਜਿਸ ਦੀ ਸਾਡੀ ਗਾਰੰਟੀ ਵੀ ਸੀ। ਪਹਿਲਾਂ 400 ਅਸਾਮੀਆਂ ਭਰੀਆਂ ਜਾਣਗੀਆਂ, ਫਿਰ ਅੱਗੇ ਇਹ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਭਰੀਆਂ ਜਾਣਗੀਆਂ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 30 ਬਿਸਤਰਿਆਂ ਦਾ ਹਸਪਤਾਲ ਹੈ, ਜਿਸ ਵਿੱਚ 20 ਵੱਖ-ਵੱਖ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਜਿਵੇਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਵਪਾਰੀਆਂ ਨਾਲ ਮੀਟਿੰਗਾਂ ਕੀਤੀਆਂ ਸਨ ਜਿਸ ਵਿੱਚ ਬੀਮੇ ਦੀ ਹੱਦ ਵਧਾ ਦਿੱਤੀ ਗਈ ਸੀ ਅਤੇ ਅੱਜ ਉਨ੍ਹਾਂ ਨੇ ਇਹ ਮੰਗ ਮੰਨ ਲਈ ਹੈ ਜਿਸ ਵਿੱਚ ਇਹ ਰਕਮ ਵਧਾ ਕੇ 2 ਕਰੋੜ ਰੁਪਏ ਕਰ ਦਿੱਤੀ ਗਈ ਹੈ। ਜੋ ਕਲੋਨਾਈਜ਼ਰ ਹਾਊਸਿੰਗ ਦੇ ਈ.ਸੀ.ਡੀ ਚਾਰਜਿਜ਼ ਅਦਾ ਕਰ ਰਹੇ ਸਨ, ਉਨ੍ਹਾਂ ਲਈ 3 ਕਿਸ਼ਤਾਂ ਬਣਾਈਆਂ ਗਈਆਂ ਹਨ, ਜਿਸ ਵਿਚ ਉਹ ਹਰ ਸਾਲ ਇਸ ਨੂੰ ਪ੍ਰਾਪਤ ਕਰਨਗੇ ਤਾਂ ਜੋ ਉਹ ਵਾਧੂ ਵਿਕਾਸ ਖਰਚੇ ਅਦਾ ਕਰ ਸਕਣ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਵਪਾਰੀਆਂ ਦੀ ਮੀਟਿੰਗ ਵਿੱਚ ਇੱਕ ਹੋਰ ਮੰਗ ਰੱਖੀ ਗਈ ਕਿ ਓ.ਟੀ.ਐਸ ਸਕੀਮ ਹੈ, ਵੇਟਿੰਗ ਜਾਂ ਹੋਰ ਮਾਮਲਿਆਂ ਵਿੱਚ ਵਨ ਟਾਈਮ ਸੈਟਲਮੈਂਟ ਦੀ ਸਮੱਸਿਆ ਹੈ, ਲਿਮਟ ਵਧਾਉਣ ਦੀ ਮੰਗ ਕੀਤੀ ਗਈ ਸੀ, ਜਿਸ ਨੂੰ 30 ਜੂਨ ਤੱਕ ਵਧ ਦਿੱਤਾ ਗਿਆ ਹੈ। ਓ.ਟੀ.ਐਸ. ਵਿੱਚ ਪਹਿਲੀ ਵਾਰ 2021 ਵਿੱਚ ਇਸ ਵਾਰ 4 ਕਰੋੜ 37 ਲੱਖ ਰੁਪਏ ਆਏ, ਫਿਰ ਕਾਂਗਰਸ ਦੇ ਸਮੇਂ 4 ਕਰੋੜ 93 ਲੱਖ ਰੁਪਏ ਆਏ, ਫਿਰ ਸਾਡੀ ਸਰਕਾਰ ਵੇਲੇ ਲੋਕਾਂ ਨੂੰ 4 ਕਰੋੜ 93 ਲੱਖ ਰੁਪਏ ਦਿੱਤੇ ਗਏ। 47 ਕਰੋੜ 50 ਲੱਖ, ਜਿਸ ਵਿੱਚ ਅਸੀਂ ਆਪਣੇ ਸਮੇਂ ਵਿੱਚ ਸਭ ਤੋਂ ਸਫਲ ਸਕੀਮ ਲੈ ਕੇ ਆਏ ਹਾਂ।