ਮਾਨਸਾ ਬੱਸ ਸਟੈਂਡ ’ਤੇ ਸਿੱਖ ਬੱਚੇ ਦੀ ਮਿਲੀ ਲਾਸ਼
ਮਾਨਸਾ, 1ਅਪ੍ਰੈਲ,ਨਿਰਮਲ : ਮਾਨਸਾ ਬੱਸ ਸਟੈਂਡ ’ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥ ਮੇਜ ’ਤੇ ਦਸ ਸਾਲਾ ਬੱਚੇ ਦੀ ਲਾਸ਼ ਦੇਖੀ ਗਈ। ਦੱਸਿਆ ਜਾਂਦਾ ਹੈ ਕਿ ਕੋਈ ਅਣਪਛਾਤਾ ਵਿਅਕਤੀ ਬੱਚੇ ਦੀ ਲਾਸ਼ ਨੁੂੰ ਮੇਜ ਤੇ ਰੱਖ ਕੇ ਫਰਾਰ ਹੋ ਗਿਆ। ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ। ਮੌਕੇ ’ਤੇ ਪੁੱਜੀ ਪੁਲਿਸ ਸੀਸੀਟੀਵੀ ਫੁਟੇਜ […]

By : Editor Editor
ਮਾਨਸਾ, 1ਅਪ੍ਰੈਲ,ਨਿਰਮਲ : ਮਾਨਸਾ ਬੱਸ ਸਟੈਂਡ ’ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥ ਮੇਜ ’ਤੇ ਦਸ ਸਾਲਾ ਬੱਚੇ ਦੀ ਲਾਸ਼ ਦੇਖੀ ਗਈ। ਦੱਸਿਆ ਜਾਂਦਾ ਹੈ ਕਿ ਕੋਈ ਅਣਪਛਾਤਾ ਵਿਅਕਤੀ ਬੱਚੇ ਦੀ ਲਾਸ਼ ਨੁੂੰ ਮੇਜ ਤੇ ਰੱਖ ਕੇ ਫਰਾਰ ਹੋ ਗਿਆ। ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ। ਮੌਕੇ ’ਤੇ ਪੁੱਜੀ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਲਾਸ਼ ਨੂੰ ਮੁਰਦਾ ਘਰ ਵਿਚ ਰੱਖ ਦਿੱਤਾ ਗਿਆ।
ਮਾਨਸਾ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।
ਇਹ ਘਟਨਾ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੁਝ ਲੋਕ ਬੈਠੇ ਹੋਏ ਸੀ ਜਿਨ੍ਹਾਂ ਦੇ ਨਾਲ ਦੋ ਮਹਿਲਾਵਾ ਅਤੇ ਇੱਕ ਪੁਰਸ਼ ਸੀ। ਉਨ੍ਹਾਂ ਤੋਂ ਪਹਿਲਾਂ ਮੇਜ ਦੇ ਆਸ ਪਾਸ ਕੋਈ ਨਹੀਂ ਸੀ। ਜਦੋਂ ਇਹ ਵਿਅਕਤੀ ਚਲੇ ਗਏ ਤਾਂ ਪਤਾ ਚਲਿਆ ਕਿ ਇੱਥੇ ਬੱਚੇ ਦੀ ਲਾਸ਼ ਪਈ ਹੋਈ ਹੈ Í
ਲੋਕਾਂ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਸ਼ਖਤ ਕਾਰਵਾਈ ਹੋਣੀ ਚਾਹੀਦੀ। ਮਾਮਲੇ ਦੀ ਜਾਣਕਾਰੀ ਮਾਨਸਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈਕੇ ਮੁਰਦਾ ਘਰ ਵਿਚ ਰਖਵਾ ਦਿੱਤਾ। ਪੁਲਿਸ ਬਸ ਸਟੈਂਡ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਤਾਕਿ ਪਤਾ ਚਲ ਸਕੇ ਕਿ ਬੱਚੇ ਦੀ ਲਾਸ਼ ਨੂੰ ਕੌਣ ਛੱਡ ਕੇ ਗਿਆ ਹੈ। ਹਾਲੇ ਤੱਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਖ਼ਬਰ ਵੀ ਪੜ੍ਹੋ
ਚਾਰ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਜਲੰਧਰ ਦੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋ ਗਈਆਂ ਹਨ। ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਫਲਾਈਟ ਨੇ ਐਤਵਾਰ ਦੁਪਹਿਰ ਕਰੀਬ 12:50 ਵਜੇ ਉਡਾਣ ਭਰੀ, ਜੋ ਹਿੰਡਨ ਏਅਰਪੋਰਟ (ਗਾਜ਼ੀਆਬਾਦ) ’ਤੇ ਉਤਰੀ। ਉਥੋਂ ਇਹ ਫਲਾਈਟ ਨਾਂਦੇੜ ਸਾਹਿਬ ਲਈ ਰਵਾਨਾ ਹੋਈ।
ਪਰਵਾਸੀ ਭਾਰਤੀਆਂ ਦਾ ਹੱਬ ਮੰਨੇ ਜਾਂਦੇ ਦੋਆਬੇ ਦੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ। ਫਿਲਹਾਲ ਜਲੰਧਰ ਤੋਂ ਦਿੱਲੀ ਜਾਣ ’ਚ 9 ਘੰਟੇ ਦਾ ਸਮਾਂ ਲੱਗਦਾ ਹੈ, ਜਦਕਿ ਫਲਾਈਟ ਰਾਹੀਂ ਇਹ ਸਮਾਂ ਸਿਰਫ ਇਕ ਘੰਟੇ ’ਚ ਪੂਰਾ ਹੋ ਜਾਵੇਗਾ। ਪਹਿਲੇ ਦਿਨ ਦਿੱਲੀ ਤੋਂ ਆਦਮਪੁਰ ਪੁੱਜੀ ਫਲਾਈਟ ਵਿੱਚ 64 ਯਾਤਰੀਆਂ ਨੇ ਸਫਰ ਕੀਤਾ, ਜਦੋਂ ਕਿ ਜਲੰਧਰ ਤੋਂ ਇਸ ਫਲਾਈਟ ਦੀਆਂ ਸਾਰੀਆਂ 72 ਸੀਟਾਂ ਬੁੱਕ ਹੋ ਚੁੱਕੀਆਂ ਹਨ। ਇਕਾਨਮੀ ਕਲਾਸ ਦਾ ਕਿਰਾਇਆ ਟੈਕਸ ਸਮੇਤ 2300 ਰੁਪਏ ਦੇ ਕਰੀਬ ਰੱਖਿਆ ਗਿਆ ਹੈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਦਮਪੁਰ ਸਿਵਲ ਹਵਾਈ ਅੱਡੇ ਦਾ ਉਦਘਾਟਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇੱਥੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਲਈ ਰੂਟ ਅਲਾਟ ਕੀਤੇ ਗਏ ਹਨ।


