ਕੈਨੇਡਾ ਤੋਂ ਜੱਦੀ ਪਿੰਡ ਪੁੱਜੀ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ
ਪਟਿਆਲਾ, (ਰਣਦੀਪ ਸਿੰਘ/ਮਨਜੀਤ) : ਕੈਨੇਡਾ ਤੋਂ 27 ਦਿਨਾਂ ਬਾਅਦ ਪੰਜਾਬੀ ਨੌਜਵਾਨ 19 ਸਾਲਾ ਮਨਜੋਤ ਸਿੰਘ ਦੀ ਲਾਸ਼ ਉਸਦੇ ਜੱਦੀ ਪਿੰਡ ਰਾਜਪੁਰਾ ਦੇ ਨਾਲ ਲੱਗਦੇ ਕਸਵਾ ਘਨੌਰ ਦੇ ਪਿੰਡ ਸ਼ੰਭੂ ਖੁਰਦ ਵਿਖੇ ਪੁੱਜੀ।ਅੰਤਿਮ ਸਸਕਾਰ ਮੌਕੇ ਪੁੱਤ ਦਾ ਆਖਰੀ ਵਾਰ ਮੂੰਹ ਵੇਖ ਕੇ ਪਰਿਵਾਰ ਧਾਹਾਂ ਮਾਰ ਮਾਰ ਕੇ ਰੋਇਆ।ਮੌਕੇ ’ਤੇ ਮਾਹੌਲ ਗਮਗੀਨ ਹੋ ਗਿਆ।ਹਰ ਇਕ ਅੱਖ ਨਮ […]
By : Hamdard Tv Admin
ਪਟਿਆਲਾ, (ਰਣਦੀਪ ਸਿੰਘ/ਮਨਜੀਤ) : ਕੈਨੇਡਾ ਤੋਂ 27 ਦਿਨਾਂ ਬਾਅਦ ਪੰਜਾਬੀ ਨੌਜਵਾਨ 19 ਸਾਲਾ ਮਨਜੋਤ ਸਿੰਘ ਦੀ ਲਾਸ਼ ਉਸਦੇ ਜੱਦੀ ਪਿੰਡ ਰਾਜਪੁਰਾ ਦੇ ਨਾਲ ਲੱਗਦੇ ਕਸਵਾ ਘਨੌਰ ਦੇ ਪਿੰਡ ਸ਼ੰਭੂ ਖੁਰਦ ਵਿਖੇ ਪੁੱਜੀ।ਅੰਤਿਮ ਸਸਕਾਰ ਮੌਕੇ ਪੁੱਤ ਦਾ ਆਖਰੀ ਵਾਰ ਮੂੰਹ ਵੇਖ ਕੇ ਪਰਿਵਾਰ ਧਾਹਾਂ ਮਾਰ ਮਾਰ ਕੇ ਰੋਇਆ।ਮੌਕੇ ’ਤੇ ਮਾਹੌਲ ਗਮਗੀਨ ਹੋ ਗਿਆ।ਹਰ ਇਕ ਅੱਖ ਨਮ ਹੋਈ ਤੇ ਇਲਾਕੇ ’ਚ ਸੋਗ ਦੀ ਲਹਿਰ ਛਾਅ ਗਈ।
1 ਮਹੀਨਾ ਪਹਿਲਾਂ ਵਿਦੇਸ਼ ਗਿਆ ਸੀ 19 ਸਾਲਾ ਮਨਜੋਤ
ਦੱਸ ਦੇਈਏ ਕਿ ਇੱਕ ਮਹੀਨਾ ਪਹਿਲਾਂ ਹੀ 1 ਸਤੰਬਰ ਨੂੰ ਕਨੇਡਾ ਦੇ ਸਰੀ ’ਚ ਮਨਜੋਤ ਸਿੰਘ ਪੜਾਈ ਕਰਨ ਲਈ ਗਿਆ ਸੀ ਅਤੇ 11 ਸਤੰਬਰ ਨੂੰ ਉਸ ਦੀ ਮੌਤ ਹੋ ਗਈ।ਜਿਸ ਦੀ ਜਾਣਕਾਰੀ 13 ਤਰੀਕ ਨੂੰ ਸ਼ੰਭੂ ਖੁਰਦ ਵਿਖੇ ਉਹਨਾਂ ਦੇ ਪਿਤਾ ਕਰਮਜੀਤ ਸਿੰਘ ਨੂੰ ਮਿਲੀ। ਤਾਂ ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ 27 ਦਿਨਾਂ ਬਾਅਦ ਕਨੇਡਾ ਤੋਂ 25 ਲੱਖ ਖਰਚੇ ਕੀਤੇ ਗਏ ਹਨ ਤਾਂ ਆਪਣੇ ਪੁੱਤ ਦੀ ਲਾਸ਼ ਭਾਰਤ ਲਿਆਂਦੀ ਗਈ ਹੈ।
ਉਨ੍ਹਾਂ ਕਿਹਾ ਸਮਾਜ ਸੇਵੀ ਸੰਸਥਾ ਨੇ ਮੇਰੀ ਬਹੁਤ ਮਦਦ ਕੀਤੀ ਹੈ।ਪਰ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਹੈ ।ਇੱਕ ਐਬੂਲੈਂਸ ਹੀ ਜ਼ਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਭੇਜੀ ਗਈ ਹੈ। ਜੋ ਅੰਮ੍ਰਿਤਸਰ ਏਅਰਪੋਰਟ ਤੋਂ ਲਾਸ਼ ਨੂੰ ਲੈ ਕੇ ਆਏ ਹਨ।
ਅੰਤਿਮ ਸਸਕਾਰ ਮੌਕੇ ਧਾਹਾਂ ਮਾਰ ਰੋਇਆ ਪਰਿਵਾਰ
ਹਜ਼ਾਰਾਂ ਦੀ ਗਿਣਤੀ ਵਿੱਚ ਸਾਕ ਸਬੰਧੀ ਇਸ ਦੁੱਖ ਵਿੱਚ ਸ਼ਾਮਿਲ ਹੋਏ ਅਤੇ ਪਿਤਾ ਵੱਲੋਂ ਪੁੱਤਰ ਦੀ ਲਾਸ਼ ਨੂੰ ਅੰਤਿਮ ਅਗਨੀ ਪੇਟ ਕਰਕੇ ਵਿਦਾ ਕੀਤਾ ਗਿਆ ਸਾਰੇ ਪਰਿਵਾਰ ਵਿੱਚ ਗਮ ਦਾ ਮਾਹੌਲ ਸੀ ਪਿਤਾ ਨੇ ਭਾਵੁਕ ਅਪੀਲ ਕਰਦਿਆਂ ਇਸ ਮੌਕੇ ਕਿਹਾ ਕਿ ਆਪਣੇ ਪੁੱਤਰਾਂ ਨੂੰ ਵਿਦੇਸ਼ ਭੇਜਿਆ ਨਾ ਕਰੋ ਮੈਂ ਤਾਂ ਆਪਣਾ ਪੁੱਤ ਖੋਇਆ ਹੈ ਪੁੱਤਰਾਂ ਨੂੰ ਬਾਹਰ ਭੇਜਣ ਤੋਂ ਗੁਰੇਜ ਕਰੋ।