DD News Logo Change : ਕੀ ਡੀਡੀ ਨਿਊਜ਼ ਦਾ ਭਗਵਾਕਰਨ ਹੋ ਗਿਆ?
ਨਵੀਂ ਦਿੱਲੀ (21 ਅਪ੍ਰੈਲ), ਰਜਨੀਸ਼ ਕੌਰ: ਰਾਸ਼ਟਰੀ ਸਮਾਚਾਰ ਪ੍ਰਸਾਰਕ ਡੀਡੀ ਨਿਊਜ਼ ਦੇ ਲੋਗੋ ਦਾ ਰੰਗ ਬਦਲ (DD News Logo Change ) ਗਿਆ ਹੈ। ਇਸ ਨੂੰ ਲਾਲ ਦੀ ਬਜਾਏ ਸੰਤਰੀ ਕਰ ਦਿੱਤਾ ਗਿਆ ਹੈ। ਡੀਡੀ ਨਿਊਜ਼ (DD News) ਨੇ ਵੀ ਆਪਣੀ ਦਿੱਖ ਵਿੱਚ ਵੱਡੇ ਬਦਲਾਅ ਕੀਤੇ ਹਨ। ਲੋਗੋ ਦੇ ਰੰਗ ’ਚ ਬਦਲਾਅ ਨੂੰ ਲੈ ਕੇ ਸੋਸ਼ਲ […]
By : Editor Editor
ਨਵੀਂ ਦਿੱਲੀ (21 ਅਪ੍ਰੈਲ), ਰਜਨੀਸ਼ ਕੌਰ: ਰਾਸ਼ਟਰੀ ਸਮਾਚਾਰ ਪ੍ਰਸਾਰਕ ਡੀਡੀ ਨਿਊਜ਼ ਦੇ ਲੋਗੋ ਦਾ ਰੰਗ ਬਦਲ (DD News Logo Change ) ਗਿਆ ਹੈ। ਇਸ ਨੂੰ ਲਾਲ ਦੀ ਬਜਾਏ ਸੰਤਰੀ ਕਰ ਦਿੱਤਾ ਗਿਆ ਹੈ। ਡੀਡੀ ਨਿਊਜ਼ (DD News) ਨੇ ਵੀ ਆਪਣੀ ਦਿੱਖ ਵਿੱਚ ਵੱਡੇ ਬਦਲਾਅ ਕੀਤੇ ਹਨ। ਲੋਗੋ ਦੇ ਰੰਗ ’ਚ ਬਦਲਾਅ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ ਹੈ। ਖਾਸ ਕਰ ਵਿਰੋਧੀ ਇਸ ’ਤੇ ਤੰਜ ਕਸ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਪ੍ਰਸਾਰ ਭਾਰਤੀ ਨਹੀਂ ਪ੍ਰਚਾਰ ਭਾਰਤੀ ਹੋ ਗਿਆ ਹੈ। ਸੱਤਾ ਪੱਖ ਤੇ ਵਿਰੋਧੀ ਇਕ ਦੂਜੇ ’ਤੇ ਪਲਟਵਾਰ ਕਰਨ ’ਤੇ ਲੱਗ ਗਏ ਹਨ।
ਡੀਡੀ ਨਿਊਜ਼ ਦੇ ਲੋਗੋ ਦੇ ਰੰਗ ’ਚ ਬਦਲਾਅ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਰੰਗ ਬਦਲਣ ਨੂੰ ਭਗਵਾਕਰਨ ਦੱਸਿਆ ਹੈ। ਉੱਥੇ ਹੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਸ ’ਤੇ ਚੁਟਕੀ ਲਈ ਹੈ। ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਨੁਰਾਗ ਠਾਕੁਰ ਨੇ ਵਿਅੰਗਮਈ ਢੰਗ ਨਾਲ ਲਿਖਿਆ, ’ਦੀਦੀ, ਭਾਰਤ ਮਾਤਾ ਦੀ ਜੈ।’ ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਜੋ ਯੂਪੀਏ ਸਰਕਾਰ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ, ਨੇ ਕਿਹਾ ਕਿ ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣਾ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਅਜਿਹੇ ਕਦਮ ਦੇਸ਼ ਦੇ ਜਨਤਕ ਪ੍ਰਸਾਰਕ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦੇ ਹਨ।
ਲੋਗੋ ਬਦਲਣ ਦਾ ਵਿਰੋਧ
ਡੀਡੀ ਨਿਊਜ਼ ਦੇ ਲੋਗੋ ਬਦਲਣ ਦਾ ਵਿਰੋਧ ਪੰਜਾਬ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਤੇ ਚੰਡੀਗੜ੍ਹ ਤੋਂ ਉਮੀਦਵਾਰ ਮਨੀਸ਼ ਤਿਵਾੜੀ ਨੇ ਵੀ ਭਾਜਪਾ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣਾ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਅਜਿਹੇ ਕਦਮ ਦੇਸ਼ ਦੇ ਜਨਤਕ ਪ੍ਰਸਾਰਕ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦੇ ਹਨ।
ਪ੍ਰਸਾਰ ਭਾਰਤੀ ਦੇ ਮੌਜੂਦਾ ਸੀਈਓ ਗੌਰਵ ਦਿਵੇਦੀ ਨੇ ਕਿਹਾ- ਲੋਗੋ ਦਾ ਰੰਗ ਸੰਤਰੀ ਹੈ ਨਾ ਕਿ ਭਗਵਾ। ਨਾ ਸਿਰਫ ਲੋਗੋ ਬਦਲਿਆ ਹੈ, ਪਰ ਅਸੀਂ ਡੀਡੀ ਦੀ ਪੂਰੀ ਦਿੱਖ ਅਤੇ ਭਾਵਨਾ ਨੂੰ ਅਪਗ੍ਰੇਡ ਕੀਤਾ ਹੈ। ਇਹ ਮੰਦਭਾਗਾ ਹੈ ਕਿ ਲੋਕ ਇਸ ਬਾਰੇ ਸਖ਼ਤ ਟਿੱਪਣੀਆਂ ਕਰ ਰਹੇ ਹਨ। ਅਸੀਂ ਪਿਛਲੇ ਛੇ-ਅੱਠ ਮਹੀਨਿਆਂ ਤੋਂ ਡੀਡੀ ਦੀ ਦਿੱਖ ਨੂੰ ਬਦਲਣ ’ਤੇ ਕੰਮ ਕਰ ਰਹੇ ਹਾਂ।
15 ਸਤੰਬਰ 1959 ਨੂੰ ਭਾਰਤੀ ਟੈਲੀਵਿਜ਼ਨ ਵਜੋਂ ਹੋਈ ਸੀ ਸ਼ੁਰੂਆਤ
ਦੂਰਦਰਸ਼ਨ ਦੀ ਸ਼ੁਰੂਆਤ 15 ਸਤੰਬਰ 1959 ਨੂੰ ਭਾਰਤੀ ਟੈਲੀਵਿਜ਼ਨ ਵਜੋਂ ਹੋਈ ਸੀ। ਪਹਿਲਾਂ ਇਹ ਆਲ ਇੰਡੀਆ ਰੇਡੀਓ ਦਾ ਹਿੱਸਾ ਸੀ, ਪਰ ਬਾਅਦ ਵਿੱਚ ਇਸਨੂੰ ਇਸ ਤੋਂ ਵੱਖ ਕਰ ਦਿੱਤਾ ਗਿਆ। ਇਸਦਾ ਰੋਜ਼ਾਨਾ ਪ੍ਰਸਾਰਣ 1965 ਵਿੱਚ ਸ਼ੁਰੂ ਹੋਇਆ। ਖ਼ਬਰਾਂ ਆਉਣ ਲੱਗ ਪਈਆਂ।80 ਦੇ ਦਹਾਕੇ ਵਿੱਚ, ਦੂਰਦਰਸ਼ਨ ਘਰ -ਘਰ ਪਹੁੰਚ ਗਿਆ। ਦੂਰਦਰਸ਼ਨ ’ਤੇ ਪ੍ਰਸਾਰਿਤ ਪਹਿਲਾ ਸੀਰੀਅਲ ਹਮ ਲੋਗ ਸੀ। ਇਸ ਤੋਂ ਬਾਅਦ ਇਸ ’ਤੇ ਪ੍ਰਸਾਰਿਤ ਹੋਏ ਰਾਮਾਇਣ ਅਤੇ ਮਹਾਭਾਰਤ ਵਰਗੇ ਮਿਥਿਹਾਸਕ ਸੀਰੀਅਲਾਂ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ। ਇਨ੍ਹਾਂ ਦੋਵਾਂ ਸੀਰੀਅਲਾਂ ਦੇ ਟੈਲੀਕਾਸਟ ਦੌਰਾਨ ਦੇਸ਼ ਦੀਆਂ ਸੜਕਾਂ ਸੁੰਨਸਾਨ ਹੋ ਜਾਂਦੀਆਂ ਸਨ। ਇਸ ਸਮੇਂ ਦੂਰਦਰਸ਼ਨ 6 ਰਾਸ਼ਟਰੀ ਅਤੇ 17 ਖੇਤਰੀ ਚੈਨਲਾਂ ਦਾ ਪ੍ਰਸਾਰਣ ਕਰਦਾ ਹੈ।
ਕੀ ਤੁਹਾਨੂੰ ਵੀ ਲੱਗਦਾ ਹੈ ਡੀਡੀ ਨਿਊਜ਼ ਦਾ ਭਗਵਾਕਰਨ ਕੀਤਾ ਗਿਆ ਹੈ। ਵਿਰੋਧੀਆਂ ਵੱਲੋਂ ਜੋ ਇਲਜ਼ਾਮ ਸਰਕਾਰ ’ਤੇ ਲਾਏ ਜਾ ਰਹੇ ਨੇ ਉਹ ਸਹੀ ਹਨ ਜਾ ਫਿਰ ਬੇਮਤਲਬ ਹੀ ਗੱਲਾਂ ਚੱਕਿਆ ਜਾ ਰਹੀਆਂ ਨੇ। ਕੰਮੈਂਟ ਕਰਕੇ ਸਾਨੂ ਦਿਓ ਰਾਏ। ਤੇ ਅਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਹਮਦਰਦ ਟੀਵੀ ਨਾਲ