ਆਸਟਰੇਲੀਆ ਦੀ ਸਿਆਸਤ ’ਚ ਦੇਵ ਸ਼ਰਮਾ ਦੀ ਵਾਪਸੀ
ਮੈਲਬਰਨ, (ਹਮਦਰਦ ਨਿਊਜ਼ ਸਰਵਿਸ) : ਸਾਲ 2019 ਵਿੱਚ ਆਸਟਰੇਲੀਆ ਦੀ ਸੰਸਦ ਵਿੱਚ ਭਾਰਤੀ ਮੂਲ ਦੇ ਪਹਿਲੇ ਐਮਪੀ ਬਣੇ ਦੇਵ ਸ਼ਰਮਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਨਿਊ ਸਾਊਥ ਵੇਲਸ ਲਿਬਰਲ ਸੈਨੇਟ ਦੀ ਦੌੜ ’ਚ ਆਪਣੀ ਜਿੱਤ ਮਗਰੋਂ ਉਹ ਆਸਟਰੇਲੀਆ ਦੀ ਸਿਆਸਤ ’ਚ ਵਾਪਸੀ ਕਰਨ ਜਾ ਰਹੇ ਹਨ। ਸਾਬਕਾ ਵਿਦੇਸ਼ ਮੰਤਰੀ ਮੈਰਿਸ ਪਾਇਨੇ ਸੈਨੇਟ ਵਿੱਚੋਂ ਸੇਵਾਮੁਕਤ […]
By : Editor Editor
ਮੈਲਬਰਨ, (ਹਮਦਰਦ ਨਿਊਜ਼ ਸਰਵਿਸ) : ਸਾਲ 2019 ਵਿੱਚ ਆਸਟਰੇਲੀਆ ਦੀ ਸੰਸਦ ਵਿੱਚ ਭਾਰਤੀ ਮੂਲ ਦੇ ਪਹਿਲੇ ਐਮਪੀ ਬਣੇ ਦੇਵ ਸ਼ਰਮਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਨਿਊ ਸਾਊਥ ਵੇਲਸ ਲਿਬਰਲ ਸੈਨੇਟ ਦੀ ਦੌੜ ’ਚ ਆਪਣੀ ਜਿੱਤ ਮਗਰੋਂ ਉਹ ਆਸਟਰੇਲੀਆ ਦੀ ਸਿਆਸਤ ’ਚ ਵਾਪਸੀ ਕਰਨ ਜਾ ਰਹੇ ਹਨ।
ਸਾਬਕਾ ਵਿਦੇਸ਼ ਮੰਤਰੀ ਮੈਰਿਸ ਪਾਇਨੇ ਸੈਨੇਟ ਵਿੱਚੋਂ ਸੇਵਾਮੁਕਤ ਹੋ ਰਹੇ ਹਨ, ਉਨ੍ਹਾਂ ਦੀ ਥਾਂ ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ 47 ਸਾਲਾ ਦੇਵ ਸ਼ਰਮਾ ਇਹ ਅਹੁਦਾ ਸੰਭਾਲਣਗੇ। ਉਨ੍ਹਾਂ ਨੇ ਨਿਊ ਸਾਊਥ ਵੇਲਸ ਦੇ ਸਾਬਕਾ ਮੰਤਰੀ ਐਂਡਰਿਊ ਕੌਨਸੈਂਟਸ ਨੂੰ ਹਰਾ ਦਿੱਤਾ ਹੈ।
ਨਿਊ ਸਾਊਥ ਵੇਲਸ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਕੀਤੀ ਗਈ ਵੋਟਿੰਗ ਦੌਰਾਨ ਸ਼ਰਮਾ ਨੇ ਅੰਤਮ ਪੜਾਅ ਵਿੱਚ ਕੌਨਸੈਂਟਸ ਨੂੰ 206 ਦੇ ਮੁਕਾਬਲੇ 251 ਵੋਟਾਂ ਨਾਲ ਹਰਾ ਦਿੱਤਾ। ਦੇਵ ਸ਼ਰਮਾ ਨੇ 2022 ਦੀਆਂ ਚੋਣਾਂ ਵਿੱਚ ਆਪਣੀ ਹਾਰ ਤੱਕ ਵੈਂਟਵਰਥ ਦੀ ਸਿਡਨੀ ਸੀਟ ਦੀ ਨੁਮਾਇੰਦਗੀ ਕੀਤੀ ਸੀ।
ਸ਼ਰਮਾ ਨੇ 2013 ਤੋਂ 2017 ਤੱਕ ਇਜ਼ਰਾਈਲ ਵਿੱਚ ਆਸਟਰੇਲੀਆ ਦੇ ਰਾਜਦੂਤ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਦਰਅਸਲ, ਉਨ੍ਹਾਂ ਨੂੰ ਪਾਰਟੀ ਵਿੱਚ ਨਰਮਪੰਥੀਆਂ ਦਾ ਸਮਰਥਨ ਪ੍ਰਾਪਤ ਸੀ। ਦੇਵ ਸ਼ਰਮਾ ਨੇ ਆਪਣੀ ਪਾਰਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ’ਤੇ ਜੋ ਵਿਸ਼ਵਾਸ ਜਤਾਇਆ ਹੈ, ਉਹ ਉਸ ’ਤੇ ਖਰਾ ਉਤਰਨਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀਆਂ ਗ਼ਲਤ ਨੀਤੀਆਂ, ਫੈਸਲਿਆਂ ਅਤੇ ਕਦਮਾਂ ਵਿਰੁੱਧ ਆਵਾਜ਼ ਬੁਲੰਦ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਿਊ ਸਾਊਥ ਵੇਲਸ ਵਿੱਚ ਕਈ ਪਰਿਵਾਰ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਹਨ। ਉਹ ਇਨ੍ਹਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਉੱਧਰ ਵਿਰੋਧੀ ਧਿਰ ਦੇ ਨੇਤਾ ਡਟਨ ਨੇ ਦੇਵ ਸ਼ਰਮਾ ਨੂੰ ਸੈਨੇਟ ਵਿੱਚ ਸ਼ਾਮਲ ਹੋਣ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੈਨੇਟ ਵਿੱਚ ਦੇਵ ਸ਼ਰਮਾ ਦਾ ਦਾਖਲਾ ਇੱਕ ਮਹੱਤਵਪੂਰਨ ਸਮੇਂ ’ਤੇ ਹੋਵੇਗਾ। ਉਨ੍ਹਾਂ ਦੀ ਕੂਟਨੀਤਕ ਅਤੇ ਵਿਦੇਸ਼ ਨੀਤੀ ਮਾਹਰਤਾ ਸਾਬਕਾ ਯੂਰਪ, ਮੱਧ ਪੂਰਬ ਅਤੇ ਇੰਡੋ-ਪੈਸੇਫਿਕ ਵਿੱਚ ਅਨਿਸ਼ਚਿਤ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਜਨਤਕ ਨੀਤੀ ਬਹਿਸ ਨੂੰ ਕਾਫ਼ੀ ਦਮਦਾਰ ਅਤੇ ਗਿਆਨ ਪ੍ਰਦਾਨ ਕਰੇਗੀ।
ਦੱਸਣਾ ਬਣਦਾ ਹੈ ਕਿ 2019 ਦੀਆਂ ਫੈਡਰਲ ਚੋਣਾਂ ਵਿੱਚ ਸਿਡਨੀ ਉਪਨਗਰ ’ਚ ਇੱਕ ਸੀਟ ਜਿੱਤਣ ਮਗਰੋਂ ਦੇਵ ਸ਼ਰਮਾ ਨੇ ਆਸਟਰੇਲੀਆ ਦੀ ਸੰਸਦ ਵਿੱਚ ਭਾਰਤੀ ਮੂਲ ਦਾ ਪਹਿਲਾ ਐਮਪੀ ਬਣ ਕੇ ਇਤਿਹਾਸ ਰਚ ਦਿੱਤਾ ਸੀ।