ਮੁੰਬਈ ਵਿੱਚ ਬਜ਼ੁਰਗ ਜੋੜੇ ਨਾਲ ਕਰੋੜਾਂ ਦੀ ਠੱਗੀ
ਮੁੰਬਈ, 27 ਅਕਤੂਬਰ (ਸਵਾਤੀ ਗੌੜ) :ਮੁੰਬਈ ਵਿੱਚ ਇੱਕ ਬੁਜ਼ੁਰਗ ਜੋੜੇ ਤੋਂ 4 ਕਰੋੜ 35 ਲੱਖ ਰੁਪਏ ਦੇ ਸਾਈਬਰ ਫਰਾਡ ਦਾ ਮਾਮਲਾ ਸਾਹਮਣੇ ਆਈਆ ਹੈ। ਸਾਈਬਰ ਕ੍ਰਿਮਿਨਲ ਨੇ ਖੁਦ ਨੂੰ ਪ੍ਰਾਵਿਡੈਂਟ ਫੰਡ ਆਰਗੇਨਾਈਜੇਸ਼ਨ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਦਰਅਸਲ ਪੀਐਫ ਦੇ 11 ਕਰੋੜ ਰੁਪਏ ਦੇਣ ਦਾ ਲਾਲਚ ਦੇ ਕੇ ਚਾਰ ਮਹੀਨਿਆਂ ਤੱਕ ਪਤੀ ਪਤਨੀ ਤੋਂ […]
By : Editor Editor
ਮੁੰਬਈ, 27 ਅਕਤੂਬਰ (ਸਵਾਤੀ ਗੌੜ) :ਮੁੰਬਈ ਵਿੱਚ ਇੱਕ ਬੁਜ਼ੁਰਗ ਜੋੜੇ ਤੋਂ 4 ਕਰੋੜ 35 ਲੱਖ ਰੁਪਏ ਦੇ ਸਾਈਬਰ ਫਰਾਡ ਦਾ ਮਾਮਲਾ ਸਾਹਮਣੇ ਆਈਆ ਹੈ। ਸਾਈਬਰ ਕ੍ਰਿਮਿਨਲ ਨੇ ਖੁਦ ਨੂੰ ਪ੍ਰਾਵਿਡੈਂਟ ਫੰਡ ਆਰਗੇਨਾਈਜੇਸ਼ਨ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਦਰਅਸਲ ਪੀਐਫ ਦੇ 11 ਕਰੋੜ ਰੁਪਏ ਦੇਣ ਦਾ ਲਾਲਚ ਦੇ ਕੇ ਚਾਰ ਮਹੀਨਿਆਂ ਤੱਕ ਪਤੀ ਪਤਨੀ ਤੋਂ ਕਰੋੜ ਰੁਪਏ ਟਰਾਂਸਫਰ ਕਰਵਾਏ ਨੇ। ਹੁਣ ਇਸ ਮਾਮਲੇ ਵਿੱਚ ਪੀੜਤ ਜੋੜੇ ਨੇ ਇਨਸਾਫ ਦੀ ਮੰਗ ਕੀਤੀ ਹੈ।
ਦਰਅਸਲ ਇਥੇ ਇੱਕ ਬਜ਼ੁਰਗ ਜੋੜੇ ਨੂੰ ਠੱਗਾਂ ਨੇ ਆਪਣਾ ਸ਼ਿਕਾਰ ਬਣਾਇਆ ਤੇ ਉਹਨਾਂ ਤੋਂ 4 ਕਰੋੜ 35 ਲੱਖ ਰੁਪਏ ਲੁੱਟ ਲਏ। ਪਹਿਲਾਂ ਠੱਗ ਜੋੜੇ ਨੂੰ ਉਹਨਾਂ ਦੇ ਪੀਐਫ ਦੇ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੱਤਾ ਤੇ ਪੈਸੇ ਟਰਾਂਸਫਰ ਕਰਵਾ ਲਏ ਤੇ ਜਦੋਂ ਪਤੀ-ਪਤਨੀ ਦਾ ਅਕਾਊਂਟ ਖਾਲੀ ਹੋ ਗਿਆ ਤੇ ਤਾਂ ਫਿਰ ਵੀ ਠੱਗ ਬਾਜ਼ ਨਹੀਂ ਆਏ ਤੇ ਜੋੜੇ ਨੂੰ ਇਨਕਮ ਟੈਕਸ ਦੀ ਰੇਡ ਕਰਵਾਉਣ ਦੀ ਧਮਕੀ ਦਿੱਤੀ ਜਿਸ ਤੋਂ ਬਾਅਦ ਜੋੜੇ ਨੇ ਪੁਲਿਸ ਨੂੰ ਫਰਾਡ ਦਾ ਮਾਮਲਾ ਦਰਜ ਕਰਵਾਇਆ ।
ਜਾਣਕਾਰੀ ਮੁਤਾਬਕ ਬਜ਼ੁਰਗ ਜੋੜਾ ਇੱਕ ਨਾਮੀ ਕਾਰਪੋਰਟ ਕੰਪਨੀ ਤੋਂ ਰਿਟਾਇਰਡ ਹੈ । ਪੀੜਤ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦਸਿਆ ਕਿ ਮਈ ਮਹੀਨੇ ਵਿੱਚ ਉਹਨਾਂ ਨੂੰ ਇੱਕ ਮਹਿਲਾ ਦਾ ਫੋਨ ਆਈਆ ਸੀ ਜਿਸ ਵਿੱਚ ਉਸ ਕੰਪਨੀ ਦਾ ਨਾਮ ਲਿਆ ਸੀ ਜਿਥੇ ਪੀੜਤ ਮਹਿਲਾ ਦਾ ਪਤੀ ਕੰਮ ਕਰਦਾ ਸੀ। ਮੁਲਜ਼ਮ ਮਹਿਲਾ ਨੇ ਜੋੜੇ ਦੇ ਪੈਨ ਕਾਰਡ ਤੇ ਰਿਟਾਇਰਮੈਂਟ ਦੀ ਜਾਣਕਾਰੀ ਵੀ ਦਿੱਤੀ ਸੀ ਤੇ ਜੋੜੇ ਦਾ ਭਰੋਸਾ ਜਿੱਤ ਕੇ ਕਰੋੜਾਂ ਦੀ ਠੱਗੀ ਕੀਤੀ । ਮੁਲਜ਼ਮਾਂ ਨੇ ਟੀ.ਡੀ.ਐਸ , ਜੀ.ਐਸ.ਟੀ. ਤੇ ਇਨਕਮ ਟੈਕਸ ਜਮਾ ਕਰਵਾਉਣ ਦੇ ਲਈ ਜੋੜੇ ਨੂੰ ਪੈਸੇ ਟ੍ਰਾਂਸਫਰ ਕਰਨ ਨੂੰ ਕਿਹਾ ਸੀ ਜਿਸ ਤੋਂ ਬਾਅਦ ਜੋੜੇ ਨੇ ਪੈਸੇ ਟਰਾਂਸਫਰ ਕਰ ਦਿੱਤੇ।ਦਸ ਦਏ ਕਿ ਪੈਸੇ ਮੰਗਣ ਤੇ ਟਰਾਂਸਫਰ ਕਰਨ ਦਾ ਸਿਲਸਿਲਾ ਸਤੰਬਰ ਤੱਕ ਚੱਲਦਾ ਰਿਹਾ ਸੀ। ਤੇ ਹੁਣ ਜੋੜੇ ਨੇ ਪੁਲਿਸ ਤੋਂ ਇਸ ਮਾਮਲੇ ਵਿੱਚ ਕਾਰਵਾਈ ਕਰ ਇਨਸਾਫ ਦੀ ਮੰਗ ਕੀਤੀ ਹੈ।
ਕਾਬਿਲੇਗੌਰ ਹੈ ਕਿ ਅੱਜ ਕਲ ਸਾਈਬਰ ਇੰਨੇ ਐਕਟਿਵ ਹੋ ਚੁੱਕੇ ਨੇ ਜੋ ਵੱਖ ਵੱਖ ਤਰੀਕਿਆਂ ਨਾਲ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਖਾਸ ਤੌਰ ਤੇ ਜਦੋਂ ਤੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਦੌਰ ਚੱਲ ਰਿਹਾ ਹੈ , ਉਸ ਵਿੱਚ ਇਹ ਠੱਗ ਟੈਕਨਾਲੋਜੀ ਦਾ ਗਲਤ ਇਸਤੇਮਾਲ ਕਰ ਲੋਕਾਂ ਨੂੰ ਲੱਖਾਂ ਦਾ ਚੂੰਨਾ ਲੱਗਾ ਰਹੇ ਨੇ।ਆਰਟੀਫਿਸ਼ੀਅਲ ਇੰਟੈਲੀਜੈਂਸ ਜ਼ਰਿਏ ਸ਼ਰਾਰਤੀ ਅਨਸਰ ਰਿਸ਼ਤੇਦਾਰਾਂ ਦੀ ਆਵਾਜ਼ ਵਿੱਚ ਵੀ ਪੈਸੇ ਦੀ ਮੰਗ ਕਰਦੇ ਨੇ ਤੇ ਬਹੁਤ ਸਾਰੇ ਲੋਕ ਭਰੋਸਾ ਕਰ ਪੈਸੇ ਟਰਾਂਸਫਰ ਵੀ ਕਰ ਦਿੰਦੇ ਨੇ ਅਜਿਹੇ ਵਿੱਚ ਜ਼ਰੂਰੀ ਹੈ ਕਿ ਲੋਕ ਇਸ ਨੂੰ ਲੈਕੇ ਅਲਰਟ ਰਹਿਣ ਤੇ ਕਿਸੀ ਵੀ ਝਾਂਸੀ ਵਿੱਚ ਨਾ ਫਸਣ । ਇਸ ਲਈ ਸਮੇਂ ਸਮੇਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਕਿਵੇਂ ਸਾਈਬਰ ਠੱਗਾਂ ਤੋਂ ਬਚਾਅ ਕਰ ਸਕਦੇ ਨੇ।