ਪਾਕਿਸਤਾਨ ਵਿਚ ਤਹਿਖਾਨੇ ਤੋਂ ਅਰਬਾਂ ਦੀ ਕਰੰਸੀ ਬਰਾਮਦ
ਰਾਵਲਪਿੰਡੀ, 19 ਸਤੰਬਰ, ਹ.ਬ. : ਖਰਾਬ ਆਰਥਿਕਤਾ ਅਤੇ ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ ਦੇ ਦੋ ਸ਼ਹਿਰਾਂ ’ਚ ਅਰਬਾਂ ਰੁਪਏ ਦੀ ਸਥਾਨਕ ਅਤੇ ਵਿਦੇਸ਼ੀ ਕਰੰਸੀ ਬਰਾਮਦ ਹੋਣ ਦੀ ਖਬਰ ਹੈ। ‘ਦ ਡਾਨ’ ਅਖਬਾਰ ਦੀ ਰਿਪੋਰਟ ਮੁਤਾਬਕ ਰਾਵਲਪਿੰਡੀ ਦੇ ਇਕ ਪਲਾਜ਼ਾ ਦੇ ਬੇਸਮੈਂਟ ’ਚੋਂ ਇੰਨੀ ਜ਼ਿਆਦਾ ਕਰੰਸੀ ਮਿਲੀ ਕਿ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ. ਆਈ. ਏ.) ਦੇ ਅਧਿਕਾਰੀ […]
By : Hamdard Tv Admin
ਰਾਵਲਪਿੰਡੀ, 19 ਸਤੰਬਰ, ਹ.ਬ. : ਖਰਾਬ ਆਰਥਿਕਤਾ ਅਤੇ ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ ਦੇ ਦੋ ਸ਼ਹਿਰਾਂ ’ਚ ਅਰਬਾਂ ਰੁਪਏ ਦੀ ਸਥਾਨਕ ਅਤੇ ਵਿਦੇਸ਼ੀ ਕਰੰਸੀ ਬਰਾਮਦ ਹੋਣ ਦੀ ਖਬਰ ਹੈ। ‘ਦ ਡਾਨ’ ਅਖਬਾਰ ਦੀ ਰਿਪੋਰਟ ਮੁਤਾਬਕ ਰਾਵਲਪਿੰਡੀ ਦੇ ਇਕ ਪਲਾਜ਼ਾ ਦੇ ਬੇਸਮੈਂਟ ’ਚੋਂ ਇੰਨੀ ਜ਼ਿਆਦਾ ਕਰੰਸੀ ਮਿਲੀ ਕਿ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ. ਆਈ. ਏ.) ਦੇ ਅਧਿਕਾਰੀ ਹੈਰਾਨ ਰਹਿ ਗਏ।
ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਬੇਸਮੈਂਟ ਵਿੱਚ 13 ਡਿਜੀਟਲ ਲਾਕਰ ਮਿਲੇ ਹਨ। ਇਨ੍ਹਾਂ ਨੂੰ 24 ਘੰਟੇ ਖੋਲ੍ਹਣ ਦੀਆਂ ਕੋਸ਼ਿਸ਼ਾਂ ਹੁਣ ਤੱਕ ਅਸਫਲ ਰਹੀਆਂ ਹਨ। ਇਸ ਤੋਂ ਇਲਾਵਾ ਜੇਹਲਮ ਸ਼ਹਿਰ ਵਿੱਚ ਵੀ ਇਸੇ ਤਰ੍ਹਾਂ ਦਾ ਬੇਸਮੈਂਟ ਅਤੇ ਲਾਕਰ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬਰਾਮਦ ਕਰੰਸੀ ਤੋਂ ਇਲਾਵਾ ਲਾਕਰਾਂ ’ਚ ਵਿਦੇਸ਼ੀ ਕਰੰਸੀ ਵੀ ਹੈ।
ਪਾਕਿਸਤਾਨ ਕੋਲ ਇਸ ਸਮੇਂ ਕੁੱਲ 8 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ। ਇਨ੍ਹਾਂ ਵਿੱਚੋਂ 3 ਬਿਲੀਅਨ ਡਾਲਰ ਆਈਐਮਐਫ ਤੋਂ, 2 ਬਿਲੀਅਨ ਡਾਲਰ ਸਾਊਦੀ ਅਰਬ ਤੋਂ ਅਤੇ 1 ਬਿਲੀਅਨ ਡਾਲਰ ਯੂਏਈ ਅਤੇ ਚੀਨ ਤੋਂ ਹਨ। ਜੂਨ ਵਿੱਚ ਮਹਿੰਗਾਈ ਦਰ ਲਗਭਗ 40% ਸੀ। ਇਸ ਤੋਂ ਬਾਅਦ ਸਰਕਾਰ ਨੇ ਅੰਕੜੇ ਜਾਰੀ ਨਹੀਂ ਕੀਤੇ।ਪਾਕਿਸਤਾਨੀ ਮੀਡੀਆ ਦੀਆਂ ਵੱਖ-ਵੱਖ ਰਿਪੋਰਟਾਂ ਮੁਤਾਬਕ ਐਫਆਈਏ ਦੀਆਂ ਕਈ ਟੀਮਾਂ ਦੋ ਹਫ਼ਤਿਆਂ ਤੋਂ ਵਿਦੇਸ਼ੀ ਕਰੰਸੀ ਧਾਰਕਾਂ ਅਤੇ ਮਨੀ ਲਾਂਡਰਿੰਗ ਖ਼ਿਲਾਫ਼ ਅਪਰੇਸ਼ਨ ਚਲਾ ਰਹੀਆਂ ਹਨ। ਫੌਜ ਅਤੇ ਆਈਐਸਆਈ ਵੀ ਇਸ ਵਿੱਚ ਮਦਦ ਕਰ ਰਹੇ ਹਨ। ਜਾਂਚ ਏਜੰਸੀਆਂ ਨੂੰ ਪਾਕਿਸਤਾਨੀ ਫੌਜ ਦੇ ਰਾਵਲਪਿੰਡੀ ਹੈੱਡਕੁਆਰਟਰ ਤੋਂ 2 ਕਿਲੋਮੀਟਰ ਦੂਰ ਇੱਕ ਪਲਾਜ਼ਾ ਵਿੱਚ ਕਰੰਸੀ ਲੁਕਾਏ ਜਾਣ ਦੀ ਸੂਚਨਾ ਮਿਲੀ ਸੀ।
ਇਸ ਪਲਾਜ਼ਾ ਦੀ ਬੇਸਮੈਂਟ ’ਤੇ ਐਤਵਾਰ ਸਵੇਰੇ ਛਾਪਾ ਮਾਰਿਆ ਗਿਆ। 44 ਅਧਿਕਾਰੀਆਂ ਦੀ ਟੀਮ ਨੂੰ ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ। ਇਸ ਦੌਰਾਨ ਦੋ ਅਫਸਰਾਂ ਨੂੰ ਬੇਸਮੈਂਟ ਦੀ ਇੱਕ ਕੰਧ ’ਤੇ ਸ਼ੱਕ ਹੋਇਆ। ਜਾਂਚ ਦੌਰਾਨ ਪਾਇਆ ਗਿਆ ਕਿ ਕੰਧ ਦੇ ਦੂਜੇ ਪਾਸੇ ਕੋਈ ਉਸਾਰੀ ਨਹੀਂ ਸੀ। ਬਾਅਦ ਵਿੱਚ ਇਹ ਕੰਧ ਢਾਹ ਦਿੱਤੀ ਗਈ।
ਕੰਧ ਦੇ ਦੂਜੇ ਪਾਸੇ ਕਈ ਬਕਸਿਆਂ ਵਿੱਚ ਪਾਕਿਸਤਾਨੀ ਅਤੇ ਵਿਦੇਸ਼ੀ ਕਰੰਸੀ ਮਿਲੀ। ਸਭ ਤੋਂ ਵੱਡੀ ਹੈਰਾਨੀ 13 ਡਿਜੀਟਲ ਲਾਕਰਾਂ ਨੂੰ ਦੇਖਣਾ ਸੀ। ਇਹ ਸਾਰੇ ਦੂਜੇ ਦੇਸ਼ਾਂ ਤੋਂ ਖਰੀਦੇ ਗਏ ਸਨ ਅਤੇ ਇਨ੍ਹਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ ਸੀ। ਇਹ ਇਮਾਰਤ ਇੱਕ ਮੀਡੀਆ ਚੈਨਲ ਦੇ ਮਾਲਕ ਦੀ ਹੈ। ਇਸ ਮਾਮਲੇ ’ਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ ਹੁਣ ਤੱਕ ਇੱਕ ਵੀ ਡਿਜੀਟਲ ਲਾਕਰ ਨਹੀਂ ਖੋਲ੍ਹਿਆ ਗਿਆ ਹੈ।