Begin typing your search above and press return to search.

ਕ੍ਰਿਕਟਰ ਸ਼ਿਖਰ ਧਵਨ ਦਾ ਪਤਨੀ ਨਾਲ ਹੋਇਆ ਤਲਾਕ

ਨਵੀਂ ਦਿੱਲੀ, 5 ਅਕਤੂਬਰ, ਨਿਰਮਲ : ਫੈਮਿਲੀ ਕੋਰਟ ਨੇ ਬੁੱਧਵਾਰ ਨੂੰ ਕ੍ਰਿਕਟਰ ਸ਼ਿਖਰ ਧਵਨ ਦਾ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਨਾਲ ਤਲਾਕ ਮਨਜ਼ੂਰ ਕਰ ਲਿਆ। ਅਦਾਲਤ ਨੇ ਕਿਹਾ ਕਿ ਪਤਨੀ ਨੇ ਉਸ ’ਤੇ ਮਾਨਸਿਕ ਤੌਰ ’ਤੇ ਜ਼ੁਲਮ ਕੀਤਾ ਸੀ। ਪਟਿਆਲਾ ਹਾਊਸ ਕੋਰਟ ਦੇ ਜੱਜ ਹਰੀਸ਼ ਕੁਮਾਰ ਨੇ ਤਲਾਕ ਦੀ ਪਟੀਸ਼ਨ ’ਚ ਧਵਨ ਵੱਲੋਂ ਆਪਣੀ ਪਤਨੀ […]

ਕ੍ਰਿਕਟਰ ਸ਼ਿਖਰ ਧਵਨ ਦਾ ਪਤਨੀ ਨਾਲ ਹੋਇਆ ਤਲਾਕ
X

Hamdard Tv AdminBy : Hamdard Tv Admin

  |  5 Oct 2023 10:30 AM IST

  • whatsapp
  • Telegram


ਨਵੀਂ ਦਿੱਲੀ, 5 ਅਕਤੂਬਰ, ਨਿਰਮਲ : ਫੈਮਿਲੀ ਕੋਰਟ ਨੇ ਬੁੱਧਵਾਰ ਨੂੰ ਕ੍ਰਿਕਟਰ ਸ਼ਿਖਰ ਧਵਨ ਦਾ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਨਾਲ ਤਲਾਕ ਮਨਜ਼ੂਰ ਕਰ ਲਿਆ। ਅਦਾਲਤ ਨੇ ਕਿਹਾ ਕਿ ਪਤਨੀ ਨੇ ਉਸ ’ਤੇ ਮਾਨਸਿਕ ਤੌਰ ’ਤੇ ਜ਼ੁਲਮ ਕੀਤਾ ਸੀ। ਪਟਿਆਲਾ ਹਾਊਸ ਕੋਰਟ ਦੇ ਜੱਜ ਹਰੀਸ਼ ਕੁਮਾਰ ਨੇ ਤਲਾਕ ਦੀ ਪਟੀਸ਼ਨ ’ਚ ਧਵਨ ਵੱਲੋਂ ਆਪਣੀ ਪਤਨੀ ’ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਇਸ ਆਧਾਰ ’ਤੇ ਸਵੀਕਾਰ ਕਰ ਲਿਆ ਕਿ ਪਤਨੀ ਨੇ ਜਾਂ ਤਾਂ ਉਕਤ ਦੋਸ਼ਾਂ ਦਾ ਵਿਰੋਧ ਕੀਤਾ ਜਾਂ ਖੁਦ ਦਾ ਬਚਾਅ ਕਰਨ ਵਿਚ ਅਸਫ਼ਲ ਰਹੀ।

ਅਦਾਲਤ ਨੇ ਕਿਹਾ ਕਿ ਪਤਨੀ ਨੇ ਧਵਨ ਨੂੰ ਸਾਲਾਂ ਤੱਕ ਆਪਣੇ ਇਕਲੌਤੇ ਪੁੱਤਰ ਤੋਂ ਵੱਖ ਰਹਿਣ ਲਈ ਮਜਬੂਰ ਕਰਕੇ ਉਸ ਨੂੰ ਮਾਨਸਿਕ ਤੌਰ ’ਤੇ ਪੀੜਤ ਕੀਤਾ। ਅਦਾਲਤ ਨੇ ਜੋੜੇ ਦੇ ਬੇਟੇ ਦੀ ਸਥਾਈ ਹਿਰਾਸਤ ’ਤੇ ਕੋਈ ਹੁਕਮ ਦੇਣ ਤੋਂ ਇਨਕਾਰ ਕਰਦੇ ਹੋਏ, ਧਵਨ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚ ਵਾਜਬ ਸਮੇਂ ਲਈ ਆਪਣੇ ਬੇਟੇ ਨੂੰ ਮਿਲਣ ਅਤੇ ਉਸ ਨਾਲ ਵੀਡੀਓ ਕਾਲਾਂ ’ਤੇ ਗੱਲਬਾਤ ਕਰਨ ਦਾ ਅਧਿਕਾਰ ਦਿੱਤਾ ਹੈ।

ਅਦਾਲਤ ਨੇ ਆਇਸ਼ਾ ਨੂੰ ਅਕਾਦਮਿਕ ਕੈਲੰਡਰ ਦੌਰਾਨ ਸਕੂਲੀ ਛੁੱਟੀਆਂ ਦੇ ਘੱਟੋ-ਘੱਟ ਅੱਧੇ ਸਮੇਂ ਲਈ ਧਵਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਰਾਤ ਭਰ ਰਹਿਣ ਸਮੇਤ, ਮੁਲਾਕਾਤ ਦੇ ਉਦੇਸ਼ ਲਈ ਬੱਚੇ ਨੂੰ ਭਾਰਤ ਲਿਆਉਣ ਦਾ ਹੁਕਮ ਦਿੱਤਾ ਹੈ।

ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਇਕ ਪ੍ਰਸਿੱਧ ਅੰਤਰਰਾਸ਼ਟਰੀ ਕ੍ਰਿਕਟਰ ਅਤੇ ਦੇਸ਼ ਦਾ ਮਾਣ ਹੈ। ਪਟੀਸ਼ਨਕਰਤਾ ਵੱਲੋਂ ਭਾਰਤ ਸਰਕਾਰ ਨਾਲ ਸੰਪਰਕ ਕਰਕੇ ਨਾਬਾਲਗ ਪੁੱਤਰ ਦੀ ਆਸਟ੍ਰੇਲੀਆ ਵਿਚ ਮੁਲਾਕਾਤ ਦਾ ਮੁੱਦਾ ਆਪਣੇ ਹਮਰੁਤਬਾ ਕੋਲ ਉਠਾਉਣ ਦੀ ਬੇਨਤੀ ਕੀਤੀ ਗਈ ਹੈ, ਤਾਂ ਜੋ ਉਸ ਨੂੰ ਸਹੂਲਤ ਦਿੱਤੀ ਜਾ ਸਕੇ।

ਧਵਨ ਦੀ ਪਟੀਸ਼ਨ ਮੁਤਾਬਕ ਪਤਨੀ ਨੇ ਸ਼ੁਰੂ ’ਚ ਕਿਹਾ ਸੀ ਕਿ ਉਹ ਉਸ ਨਾਲ ਭਾਰਤ ’ਚ ਰਹੇਗੀ। ਹਾਲਾਂਕਿ, ਉਹ ਆਪਣੇ ਸਾਬਕਾ ਪਤੀ ਪ੍ਰਤੀ ਵਚਨਬੱਧਤਾ ਦੇ ਕਾਰਨ ਅਜਿਹਾ ਕਰਨ ਵਿੱਚ ਅਸਫਲ ਰਹੀ ਜਿਸ ਨਾਲ ਉਸ ਦੀਆਂ ਦੋ ਧੀਆਂ ਹਨ। ਉਸਦੀ ਪਤਨੀ ਨੇ ਆਪਣੇ ਸਾਬਕਾ ਪਤੀ ਨੂੰ ਆਸਟ੍ਰੇਲੀਆ ਨਾ ਛੱਡਣ ਦਾ ਵਾਅਦਾ ਕੀਤਾ ਸੀ, ਜਿੱਥੇ ਉਹ ਵਰਤਮਾਨ ਵਿੱਚ ਆਪਣੀਆਂ ਦੋ ਧੀਆਂ ਅਤੇ ਧਵਨ ਦੇ ਇੱਕ ਪੁੱਤਰ ਨਾਲ ਰਹਿੰਦੀ ਹੈ।

ਧਵਨ ਬਿਨਾਂ ਕਿਸੇ ਕਸੂਰ ਦੇ ਸਾਲਾਂ ਤੋਂ ਆਪਣੇ ਬੇਟੇ ਤੋਂ ਵੱਖ ਹੋਣ ਦੇ ਅਥਾਹ ਦਰਦ ਵਿੱਚੋਂ ਗੁਜ਼ਰ ਰਿਹਾ ਸੀ। ਹਾਲਾਂਕਿ ਪਤਨੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਅਸਲ ਵਿੱਚ ਉਸ ਦੇ ਨਾਲ ਭਾਰਤ ਵਿੱਚ ਰਹਿਣਾ ਚਾਹੁੰਦੀ ਸੀ, ਹਾਲਾਂਕਿ ਉਸ ਦੇ ਪਿਛਲੇ ਵਿਆਹ ਤੋਂ ਉਸ ਦੀਆਂ ਧੀਆਂ ਪ੍ਰਤੀ ਵਚਨਬੱਧਤਾ ਕਾਰਨ ਉਸ ਨੂੰ ਆਸਟਰੇਲੀਆ ਵਿੱਚ ਰਹਿਣਾ ਪਿਆ, ਉਹ ਭਾਰਤ ਵਿੱਚ ਰਹਿਣ ਲਈ ਨਹੀਂ ਆ ਸਕੀ।

Next Story
ਤਾਜ਼ਾ ਖਬਰਾਂ
Share it