ਕਾਂਗਰਸੀ ਆਗੂ ਮੰਡ ਦਾ ਗੁਰੂਘਰ ’ਚ ਸੇਵਾਦਾਰ ਨਾਲ ਪੰਗਾ
ਲੁਧਿਆਣਾ, 8 ਸਤੰਬਰ (ਸ਼ਾਹ) : ਲੁਧਿਆਣਾ ਦੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦਾ ਇਕ ਸਥਾਨਕ ਗੁਰੂ ਘਰ ਵਿਚ ਇਕ ਸੇਵਾਦਾਰ ਨਾਲ ਪੰਗਾ ਪੈ ਗਿਆ, ਜਿਸ ਤੋਂ ਬਾਅਦ ਮੰਡ ਨੇ ਸੇਵਾਦਾਰ ਨੂੰ ਬਾਹਰ ਆ ਕੇ ਦੇਖ ਲੈਣ ਦੀਆਂ ਧਮਕੀਆਂ ਤੱਕ ਦੇ ਦਿੱਤੀਆਂ। ਦਰਅਸਲ ਸੇਵਾਦਾਰ ਨੇ ਉਸ ਨੂੰ ਇਹ ਆਖਿਆ ਸੀ ਕਿ ਉਹ ਗੁਰੂ ਘਰ ਦੇ ਖ਼ਿਲਾਫ਼ […]

Gursimran singh mand
By : Hamdard Tv Admin
ਲੁਧਿਆਣਾ, 8 ਸਤੰਬਰ (ਸ਼ਾਹ) : ਲੁਧਿਆਣਾ ਦੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦਾ ਇਕ ਸਥਾਨਕ ਗੁਰੂ ਘਰ ਵਿਚ ਇਕ ਸੇਵਾਦਾਰ ਨਾਲ ਪੰਗਾ ਪੈ ਗਿਆ, ਜਿਸ ਤੋਂ ਬਾਅਦ ਮੰਡ ਨੇ ਸੇਵਾਦਾਰ ਨੂੰ ਬਾਹਰ ਆ ਕੇ ਦੇਖ ਲੈਣ ਦੀਆਂ ਧਮਕੀਆਂ ਤੱਕ ਦੇ ਦਿੱਤੀਆਂ।
ਦਰਅਸਲ ਸੇਵਾਦਾਰ ਨੇ ਉਸ ਨੂੰ ਇਹ ਆਖਿਆ ਸੀ ਕਿ ਉਹ ਗੁਰੂ ਘਰ ਦੇ ਖ਼ਿਲਾਫ਼ ਬੋਲ ਕੇ ਸੋਸ਼ਲ ਮੀਡੀਆ ’ਤੇ ਵੀਡੀਓ ਕਿਉਂ ਪਾਉਂਦਾ ਰਹਿੰਦਾ ਹੈ ਅਤੇ ਸਿੱਖਾਂ ਦੇ ਵਿਰੁੱਧ ਕਿਉਂ ਬੋਲਦਾ ਹੈ।
ਇਸ ਮਗਰੋਂ ਦੋਵੇਂ ਜਣਿਆਂ ਵਿਚਾਲੇ ਕਾਫ਼ੀ ਬਹਿਸਬਾਜ਼ੀ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੁਰਸਿਮਰਨ ਮੰਡ ਗੁਰੂ ਘਰ ਦੇ ਲੰਗਰ ਵਿਚ ਚਾਹ ਛਕਣ ਦੇ ਲਈ ਆਇਆ ਸੀ ਪਰ ਸੇਵਾਦਾਰ ਦੀ ਗੱਲ ਦਾ ਠਰੰਮੇ ਨਾਲ ਕੋਈ ਜਵਾਬ ਦੇਣ ਦੀ ਥਾਂ ਮੰਡ ਨੇ ਸੇਵਾਦਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਲੰਗਰ ਵਿਚ ਮੌਜੂਦ ਸੰਗਤ ਨੇ ਮਸਾਂ ਦੋਵਾਂ ਵਿਚਾਲੇ ਹੋ ਰਿਹਾ ਝਗੜਾ ਰੋਕਿਆ।
ਸੇਵਾਦਾਰ ਅਤੇ ਮੰਡ ਵਿਚਾਲੇ ਹੋਏ ਝਗੜੇ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਮੌਕੇ ਮੰਡ ਦੇ ਨਾਲ ਉਸ ਦੇ ਗੰਨਮੈਨ ਵੀ ਮੌਜੂਦ ਸਨ।


