ਕਾਂਗਰਸ ਨੇ ਹਮੇਸ਼ਾ ਲੁੱਟਿਆ : ਕੰਗਨਾ ਰਣੌਤ

ਕਾਂਗਰਸ ਨੇ ਹਮੇਸ਼ਾ ਲੁੱਟਿਆ : ਕੰਗਨਾ ਰਣੌਤ


ਮੰਡੀ, 13 ਅਪ੍ਰੈਲ, ਨਿਰਮਲ : ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੀ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਹਿਮਾਚਲ ਦੇ ਮੰਡੀ ਸੀਟ ਤੋਂ ਲੋਕ ਸਭਾ ਚੋਣ ਲੜ ਰਹੀ ਹੈ। ਬੀਜੇਪੀ ਦੇ ਉਮੀਦਵਾਰ ਕੰਗਨਾ ਰਣੌਤ ਨੇ ਰੈਲੀ ਵਿਚ ਕਾਂਗਰਸ ਖ਼ਿਲਾਫ ਸਿਆਸੀ ਹੱਲਾ ਬੋਲਿਆ।
ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੁੱਟਣ ਤੋਂ ਇਲਾਵਾ ਕਾਂਗਰਸ ਇਥੇ ਹੋਰ ਕੀ ਕਰ ਰਹੀ ਹੈ? ਅੱਜ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਹ ਇਥੋਂ ਦੀਆਂ ਭੈਣਾਂ ਅਤੇ ਮਾਵਾਂ ਨੂੰ 1500 ਰੁਪਏ ਕਦੋਂ ਦੇਣਗੇ। ਇਹ ਝੂਠੇ ਵਾਅਦੇ ਅਤੇ ਲੋਕਾਂ ਨੂੰ ਲੁਭਾਉਣ ਲਈ ਰਾਜਨੀਤੀ ਕਦੋਂ ਤੱਕ ਚੱਲੇਗੀ?

ਇਹ ਵੀ ਪੜ੍ਹੋ

ਯੂਨਾਈਟਿਡ ਸਟੇਟਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਚੋਟੀ ਦੇ 10 ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ ਦੀ ਸੂਚੀ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿੱਚ ਗੁਜਰਾਤ ਸੂਬੇ ਦੇ ਸ਼ਹਿਰ ਅਹਿਮਦਾਬਾਦ ਦੇ ਵੀਰਮਗਾਮ ਦੇ ਵਸਨੀਕ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ।ਅਮਰੀਕਾ ਦੀ ਐਫ. ਬੀ. ਆਈ ਨੇ ਉਸ ’ਤੇ ਢਾਈ ਲੱਖ ਡਾਲਰ ਦਾ ਇਨਾਮ ਵੀ ਰੱਖਿਆ ਹੈ। ਐਫ.ਬੀ. ਆਈ ਨੇ ਐਕਸ ’ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।ਅਮਰੀਕਾ ਵਿੱਚ ਰਹਿੰਦੇ ਭਦਰੇਸ਼ ਕੁਮਾਰ ਪਟੇਲ ਨਾਮੀਂ ਇਹ ਨੋਜਵਾਨ ਆਪਣੀ ਪਤਨੀ ਪਲਕ ਪਟੇਲ ਦੀ ਹੱਤਿਆ ਕਰਕੇ ਸੰਨ 2015 ਤੋਂ ਭਗੌੜਾ ਹੈ। ਜਦੋਂ ਉਸ ਨੇ ਅਮਰੀਕਾ ਦੇ ਹੈਨੋਵਰ, ਮੈਰੀਲੈਂਡ ਸੂਬੇ ਵਿੱਚ ਇੱਕ ਡੰਕਿਨ’ ਡੋਨਟਸ (ਕੌਫੀ ਸ਼ਾਪ ) ਵਿੱਚ ਕਥਿੱਤ ਤੌਰ ’ਤੇ ਆਪਣੀ ਪਤਨੀ ਪਲਕ ਪਟੇਲ ਦੀ ਕਿਚਨ ਵਿੱਚ ਹੱਤਿਆ ਕਰ ਦਿੱਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਉਸ ਸਮੇਂ 24 ਸਾਲ ਦੀ ਉਮਰ ਦੇ ਭਦਰੇਸ਼ ਕੁਮਾਰ ਪਟੇਲ ਅਤੇ ਉਸ ਦੀ ਪਤਨੀ ਪਲਕ ਪਟੇਲ ਜੋ ਇਕੱਠੇ ਹੀ ਡੰਕਿਨ ਡੋਨਟਸ ਤੇ ਉਹ ਇਕੱਠੇ ਹੀ ਕੰਮ ਕਰਦੇ ਸਨ ਅਤੇ ਭਦਰੇਸ਼ ਪਟੇਲ ਨੇ ਡੰਕਿਨ ਡੋਨਟਸ ਦੀ ਰਸੋਈ ਵਿੱਚ ਹੀ ਆਪਣੀ 21 ਸਾਲਾ ਪਤਨੀ ਪਲਕ ਪਟੇਲ ਤੇ ਤੇਜਧਾਰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।

ਘਟਨਾ ਦੇ ਸਮੇਂ ਬਹੁਤ ਸਾਰੇ ਗਾਹਕ ਉਸ ਸਮੇਂ ਮੌਕੇ ’ਤੇ ਮੌਜੂਦ ਸਨ।ਕਤਲ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਇਸ ਜੋੜੇ ਦੇ ਵੀਜ਼ੇ ਦੀ ਮਿਆਦ ਵੀ ਖਤਮ ਹੋ ਗਈ ਸੀ, ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਭਦਰੇਸ਼ ਕੁਮਾਰ ਪਟੇਲ ਦੀ ਪਤਨੀ ਪਲਕ ਪਟੇਲ ਭਾਰਤ ਜਾਣਾ ਚਾਹੁੰਦੀ ਸੀ, ਪਰ ਉਸ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਐਫ.ਬੀ.ਆਈ ਭਦਰੇਸ਼ ਪਟੇਲ ਨੂੰ ਹਥਿਆਰਬੰਦ ਅਤੇ ਬੇਹੱਦ ਖਤਰਨਾਕ ਅਪਰਾਧੀ ਮੰਨਦੀ ਹੈ।

ਇਸ ਤੋਂ ਪਹਿਲਾਂ ਵੀ ਐਫ.ਬੀ.ਆਈ ਨੇ ਭਦਰੇਸ਼ ਪਟੇਲ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਦਦ ਲਈ ਸੂਚੀ ਅਤੇ ਇਨਾਮ ਦਾ ਐਲਾਨ ਕੀਤਾ ਸੀ। ਇਹ ਸੂਚੀ 2017 ਵਿੱਚ ਜਾਣਕਾਰੀ ਲਈ 100,000 ਲੱਖ ਡਾਲਰ ਇਨਾਮ ਦੇ ਨਾਲ ਜਾਰੀ ਕੀਤੀ ਗਈ ਸੀ, ਪਰ ਉਹ ਅਜੇ ਵੀ ਫਰਾਰ ਹੈ। ਅਪ੍ਰੈਲ 2015 ਵਿੱਚ, ਪਟੇਲ, 24, ਅਤੇ ਉਸ ਦੀ ਪਤਨੀ ਪਲਕ, 21, ਇੱਕ ਡੰਕਿਨ’ ਡੋਨਟਸ ਸਟੋਰ ਵਿੱਚ ਰਾਤ ਦੀ ਸ਼ਿਫਟ ਵਿੱਚ ਕੰਮ ਕਰ ਰਹੇ ਸਨ।

Related post

ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ ‘ਚ ਸੰਗਤਾਂ ਨੇ ਕੀਤੀ ਸ਼ਮੂਲੀਅਤ

ਵਿਕਟੋਰੀਆ ‘ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ…

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ‘ਚ ਵਿਸ਼ਾਲ ਨਗਰ…
ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ ਬੱਲੇ-ਬੱਲੇ

ਵੈਨਕੂਵਰ ਦੇ ਲਾਈਵ ਸ਼ੋਅ ‘ਚ ਦਲਜੀਤ ਦੋਸਾਂਝ ਨੇ ਕਰਵਾਈ…

ਵੈਨਕੂਵਰ, 28 ਅਪ੍ਰੈਲ (ਮਲਕੀਤ ਸਿੰਘ)- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਦਾ ਇੱਥੋਂ ਦੇ ਬੀ.ਸੀ. ਪੈਲੇਸ ‘ਚ ਸ਼ਨੀਵਾਰ ਰਾਤ ਨੂੰ…
ਟੋਰਾਂਟੋ ‘ਚ ਸਜਾਇਆ ਗਿਆ 46ਵਾਂ ਵਿਸ਼ਾਲ ਨਗਰ ਕੀਰਤਨ, ਪੀਐੱਮ ਟਰੂਡੋ ਅਤੇ ਵਿਰੋਧੀ ਧਿਰ ਦੇ ਆਗੂ ਪੋਇਲੀਵਰ ਨੇ ਭਰੀ ਹਾਜ਼ਰੀ

ਟੋਰਾਂਟੋ ‘ਚ ਸਜਾਇਆ ਗਿਆ 46ਵਾਂ ਵਿਸ਼ਾਲ ਨਗਰ ਕੀਰਤਨ, ਪੀਐੱਮ…

ਟੋਰਾਂਟੋ, 28 ਅਪ੍ਰੈਲ- ਬੀਤੇ ਦਿਨੀਂ ਟੋਰਾਂਟੋ ਡਾਊਨਟਾਊਨ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਦੁਪਹਿਰ 1 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਸੀਐੱਨਈ…