Begin typing your search above and press return to search.

‘ਆਪ’ ਵਿਧਾਇਕ ਗੋਗੀ ਦੇ ਘਰ ਕੋਲ ਹੰਗਾਮਾ

ਲੁਧਿਆਣਾ, 8 ਦਸੰਬਰ, ਨਿਰਮਲ : ਲੁਧਿਆਣਾ ’ਚ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦੇ ਨੇੜੇ ਦੇਰ ਰਾਤ ਹੰਗਾਮਾ ਹੋਇਆ। ਘਰ ਦੇ ਨੇੜੇ ਹੀ ਰਹਿਣ ਵਾਲੇ ਇੱਕ ਨੌਜਵਾਨ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਵਿਅਕਤੀ ਦੀ ਪਿੱਠ, ਸਿਰ ਆਦਿ ’ਤੇ ਛੁਰਾ ਮਾਰਿਆ। ਖੂਨ ਨਾਲ ਲਥਪਥ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ’ਚ ਉਸ ਦੀ […]

‘ਆਪ’ ਵਿਧਾਇਕ ਗੋਗੀ ਦੇ ਘਰ ਕੋਲ ਹੰਗਾਮਾ
X

Editor EditorBy : Editor Editor

  |  8 Dec 2023 5:46 AM IST

  • whatsapp
  • Telegram


ਲੁਧਿਆਣਾ, 8 ਦਸੰਬਰ, ਨਿਰਮਲ : ਲੁਧਿਆਣਾ ’ਚ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦੇ ਨੇੜੇ ਦੇਰ ਰਾਤ ਹੰਗਾਮਾ ਹੋਇਆ। ਘਰ ਦੇ ਨੇੜੇ ਹੀ ਰਹਿਣ ਵਾਲੇ ਇੱਕ ਨੌਜਵਾਨ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਵਿਅਕਤੀ ਦੀ ਪਿੱਠ, ਸਿਰ ਆਦਿ ’ਤੇ ਛੁਰਾ ਮਾਰਿਆ। ਖੂਨ ਨਾਲ ਲਥਪਥ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਹਸਪਤਾਲ ’ਚ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਚਾਕੂ ਜ਼ਖਮੀ ਵਿਅਕਤੀ ਦੇ ਸਿਰ ਵਿੱਚ ਕਰੀਬ 2 ਇੰਚ ਤੱਕ ਅੰਦਰ ਹੋ ਗਿਆ ਸੀ। ਉਸ ਨੂੰ 5 ਤੋਂ 6 ਟਾਂਕੇ ਲੱਗੇ ਹਨ।

ਜ਼ਖ਼ਮੀ ਮੀਟੂ ਦੇ ਚਾਚਾ ਪੁਨੀਤ ਨੇ ਦੱਸਿਆ ਕਿ ਉਹ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦੇ ਨਾਲ ਲੱਗਦੇ ਮੁਹੱਲੇ ਵਿੱਚ ਰਹਿੰਦਾ ਹੈ। ਮੀਟੂ ਰਾਤ ਕਰੀਬ 9 ਵਜੇ ਭਾਂਡੇ ਧੋ ਰਿਹਾ ਸੀ। ਇਲਾਕੇ ਵਿੱਚ ਕਿਰਾਇਆ ਵਸੂਲਣ ਵਾਲੇ ਵਿਅਕਤੀ ਨੇ ਮੀਟੂ ਤੋਂ ਕਿਰਾਇਆ ਮੰਗਿਆ। ਉਕਤ ਵਿਅਕਤੀ ਸ਼ਰਾਬ ਦੇ ਨਸ਼ੇ ’ਚ ਸੀ।

ਮੀਟੂ ਨੇ ਉਸ ਨੂੰ ਦੱਸਿਆ ਕਿ ਕਿਰਾਇਆ ਦੇਣ ਦੀ ਤਰੀਕ ਅਜੇ ਨਹੀਂ ਆਈ। ਉਹ ਬਾਕੀ ਦੋਸਤਾਂ ਤੋਂ ਪੈਸੇ ਇਕੱਠੇ ਕਰਕੇ 10 ਤਰੀਕ ਤੱਕ ਜਮ੍ਹਾ ਕਰਵਾ ਦੇਵੇਗਾ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਮੀਟੂ ਤੋਂ ਸ਼ਰਾਬ ਪੀਣ ਲਈ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।

ਜਦੋਂ ਮੀਟੂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਗੁੱਸੇ ’ਚ ਆ ਕੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮੀਟੂ ਦੇ ਸਿਰ ’ਤੇ ਚਾਕੂ ਨਾਲ ਵਾਰ ਕੀਤਾ ਗਿਆ। ਉਸ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ। ਜ਼ਖਮੀ ਮੀਟੂ ਨੇ ਦੱਸਿਆ ਕਿ ਮਕਾਨ ਮਾਲਕ ਨੇ ਕਿਰਾਇਆ ਵਸੂਲਣ ਦੀ ਜ਼ਿੰਮੇਵਾਰੀ ਹਮਲਾ ਕਰਨ ਵਾਲੇ ਵਿਅਕਤੀ ਦੀ ਪਤਨੀ ਨੂੰ ਸੌਂਪੀ ਹੈ। ਉਹ ਹਮੇਸ਼ਾ ਉਸ ਨੂੰ ਕਿਰਾਇਆ ਅਦਾ ਕਰਦਾ ਹੈ। ਉਸ ਨੇ 10 ਤਰੀਕ ਨੂੰ ਕਿਰਾਇਆ ਦੇਣਾ ਸੀ। ਉਸ ਨੇ ਅੱਜ ਚੌਕੀ ਘੁਮਾਰ ਮੰਡੀ ਪੁਲਸ ਨੂੰ ਹਮਲਾਵਰ ਖ਼ਿਲਾਫ਼ ਸ਼ਿਕਾਇਤ ਦੇਣੀ ਹੈ।

Next Story
ਤਾਜ਼ਾ ਖਬਰਾਂ
Share it