ਹੋਟਲ ਜਾਂ ਕਲੱਬ ਜਾਣ ਵਾਲੇ ਹੋ ਜਾਵੋ ਚੌਕਸ : ਚੰਡੀਗੜ੍ਹ ਕਲੱਬ ਦੇ ਖਾਣੇ ਵਿਚੋਂ ਨਿਕਲਿਆ ਕਾਕਰੋਚ
ਚੰਡੀਗੜ੍ਹ, 21 ਨਵੰਬਰ, ਨਿਰਮਲ : ਹੋਟਲ ਜਾਂ ਕਲੱਬ ਜਾਣ ਵਾਲੇ ਲੋਕ ਹੁਣ ਚੌਕਸ ਹੋ ਜਾਣ। ਚੰਡੀਗੜ੍ਹ ਦੇ ਸੈਕਟਰ 3 ਵਿਚ ਪੈਂਦੇ ਥਾਣਾ ਖੇਤਰ ਵਿਚ ਵੱਡੀ ਘਟਨਾ ਵਾਪਰ ਗਈ। ਕਲੱਬ ਦੇ ਖਾਣੇ ਵਿਚ ਕਾਕਰੋਚ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿਚ ਵਕੀਲ ਨੇ ਚੰਡੀਗੜ੍ਹ ਦੇ ਫੂਡ ਸੇਫਟੀ ਵਿਭਾਗ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਮਿਲਣ ’ਤੇ […]
By : Editor Editor
ਚੰਡੀਗੜ੍ਹ, 21 ਨਵੰਬਰ, ਨਿਰਮਲ : ਹੋਟਲ ਜਾਂ ਕਲੱਬ ਜਾਣ ਵਾਲੇ ਲੋਕ ਹੁਣ ਚੌਕਸ ਹੋ ਜਾਣ। ਚੰਡੀਗੜ੍ਹ ਦੇ ਸੈਕਟਰ 3 ਵਿਚ ਪੈਂਦੇ ਥਾਣਾ ਖੇਤਰ ਵਿਚ ਵੱਡੀ ਘਟਨਾ ਵਾਪਰ ਗਈ। ਕਲੱਬ ਦੇ ਖਾਣੇ ਵਿਚ ਕਾਕਰੋਚ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿਚ ਵਕੀਲ ਨੇ ਚੰਡੀਗੜ੍ਹ ਦੇ ਫੂਡ ਸੇਫਟੀ ਵਿਭਾਗ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਮਿਲਣ ’ਤੇ ਰਾਤ ਹੀ ਫੂਡ ਸੇਫਟੀ ਵਿਭਾਗ ਦੀ ਟੀਮ ਮੌਕੇ ’ਤੇ ਪੁੱਜੀ ਸੀ। ਲੇਕਿਨ ਕਲੱਬ ਸੰਚਾਲਕ ਰਸੋਈ ਨੂੰ ਜਿੰਦਰਾ ਲਗਾ ਕੇ ਫਰਾਰ ਹੋ ਗਏ ਸੀ। ਇਸ ਮਾਮਲੇ ਦੀ ਮੁੜ ਜਾਂਚ ਕੀਤੀ ਜਾਵੇਗੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਲੇਖਰਾਜ ਸ਼ਰਮਾ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ ਨੂੰ ਆਪਣੇ ਬੱਚੇ ਦਾ ਜਨਮ ਦਿਨ ਮਨਾਉਣ ਲਈ ਇਸ ਕਲੱਬ ਵਿੱਚ ਗਏ ਸਨ। ਉਨ੍ਹਾਂ ਨੇ ਰਾਤ ਦੇ ਖਾਣੇ ਤੋਂ ਪਹਿਲਾਂ ਸਨੈਕਸ ਦਾ ਆਰਡਰ ਦਿੱਤਾ ਸੀ। ਜਦੋਂ ਉਨ੍ਹਾਂ ਦੀ ਟੇਬਲ ’ਤੇ ਕ੍ਰਿਸਪੀ ਕੌਰਨ ਪਰੋਸਿਆ ਗਿਆ ਤਾਂ ਪਲੇਟ ਵਿਚ ਮਰੇ ਹੋਏ ਕਾਕਰੋਚ ਸਨ। ਉਨ੍ਹਾਂ ਫੂਡ ਸੇਫਟੀ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ।
ਐਡਵੋਕੇਟ ਲੇਖਰਾਜ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਮੇਜ਼ ’ਤੇ ਇਕ ਹੋਰ ਜੋੜਾ ਬੈਠਾ ਸੀ। ਇਹ ਜੋੜਾ ਦਿੱਲੀ ਦਾ ਰਹਿਣ ਵਾਲਾ ਹੈ। ਉਹ ਸ਼ਿਮਲਾ ਜਾ ਰਿਹਾ ਸੀ। ਰਸਤੇ ਵਿੱਚ ਰੁਕ ਕੇ ਉਨ੍ਹਾਂ ਨੇ ਚੰਡੀਗੜ੍ਹ ਦੇ ਇਸ ਕਲੱਬ ਵਿੱਚ ਸ਼ਾਕਾਹਾਰੀ ਭੋਜਨ ਦਾ ਆਰਡਰ ਕੀਤਾ ਸੀ। ਜਦੋਂ ਖਾਣਾ ਉਸ ਕੋਲ ਪਹੁੰਚਿਆ ਤਾਂ ਉਸ ਵਿਚ ਕੁਝ ਨਾਨ-ਵੈਜ ਦੇ ਹਿੱਸੇ ਵੀ ਮਿਲੇ। ਜੋੜੇ ਨੇ ਖਾਣਾ ਅੱਧ ਵਿਚਕਾਰ ਹੀ ਛੱਡ ਦਿੱਤਾ ਸੀ। ਉਨ੍ਹਾਂ ਨੇ ਖਾਣ ਤੋਂ ਪਹਿਲਾਂ ਕ੍ਰਿਸਪੀ ਕੌਰਨ ਦੀ ਪਲੇਟ ਨੂੰ ਦੇਖ ਲਿਆ ਸੀ।
ਇਸ ਤੋਂ ਪਹਿਲਾਂ ਚੰਡੀਗੜ੍ਹ ਏਅਰਪੋਰਟ ਦੇ ਇੱਕ ਮਸ਼ਹੂਰ ਕੈਫੇ ਵਿੱਚ ਸਮੋਸੇ ਵਿੱਚ ਕਾਕਰੋਚ ਮਿਲਿਆ ਸੀ। ਪੀੜਤਾ ਨੇ ਇਸ ਦੀ ਸ਼ਿਕਾਇਤ ਏਅਰਪੋਰਟ ਅਥਾਰਟੀ ਨੂੰ ਕੀਤੀ ਸੀ। ਏਅਰਪੋਰਟ ਅਥਾਰਟੀ ਨੇ ਇਸ ਮਾਮਲੇ ’ਚ ਕੈਫੇ ਆਪਰੇਟਰ ਨੂੰ ਜਵਾਬ ਦੇਣ ਲਈ ਤਲਬ ਵੀ ਕੀਤਾ ਸੀ। ਪੀੜਤ ਨੇ ਇਹ ਸ਼ਿਕਾਇਤ ਈਮੇਲ ਰਾਹੀਂ ਦਿੱਤੀ ਸੀ। ਪੀੜਤ ਨੂੰ ਇਸ ਕੈਫੇ ਤੋਂ 190 ਰੁਪਏ ਵਿੱਚ ਦੋ ਸਮੋਸੇ ਖਰੀਦਣੇ ਪਏ। ਇਨ੍ਹਾਂ ਵਿੱਚੋਂ ਇੱਕ ਸਮੋਸੇ ਵਿੱਚ ਕਾਕਰੋਚ ਸੀ।