ਕੇਜਰੀਵਾਲ ਨਾਲ ਸੀਐਮ ਮਾਨ ਨੇ ਕੀਤੀ ਮੁਲਾਕਾਤ

ਕੇਜਰੀਵਾਲ ਨਾਲ ਸੀਐਮ ਮਾਨ ਨੇ ਕੀਤੀ ਮੁਲਾਕਾਤ


ਨਵੀਂ ਦਿੱਲੀ, 15 ਅਪ੍ਰੈਲ, ਨਿਰਮਲ : ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ ਵਿਚ ਸੀਐਮ ਮਾਨ ਤੇ ਸੰਦੀਪ ਪਾਠਕ ਨੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਸ਼ੀਸ਼ੇ ਦੇ ਵਿਚਕਾਰ ਫੋਨ ’ਤੇ ਗੱਲਬਾਤ ਰਾਹੀਂ ਕਰਵਾਈ। ਜਾਣਕਾਰੀ ਅਨੁਸਾਰ ਇਹ ਮੁਲਾਕਾਤ ਕਰੀਬ ਅੱਧਾ ਘੰਟਾ ਤੱਕ ਚੱਲੀ। ਮੁਲਾਕਾਤ ਤੋਂ ਪਹਿਲਾਂ ਹੀ ਤਿਹਾੜ ਜੇਲ੍ਹ ਵਿਚ ਪੁਲਿਸ ਨੇ ਸਖ਼ਤ ਸੁਰੱਖਿਆ ਬੰਦੋਬਸਤ ਕਰ ਲਏ ਸੀ।

ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਮੀਡੀਆ ਨੂੰ ਦੱਸਿਆ ਕਿ ਅਰਵਿੰਦ ਕੇਜਰੀਵਾਲ ਨਾਲ ਇਸ ਤਰ੍ਹਾਂ ਸਲੂਕ ਕੀਤਾ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਬਹੁਤ ਵੱਡੇ ਅੱਤਵਾਦੀ ਹੋਣ।ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਕੇਜਰੀਵਾਲ ਨਾਲ ਅਲੱਗ ਤਰੀਕੇ ਨਾਲ ਕਰਵਾਈ ਗਈ।
ਕਮਰੇ ਵਿਚ ਇੱਕ ਸ਼ੀਸ਼ਾ ਲੱਗਾ ਸੀ, ਸ਼ੀਸ਼ਾ ਇੰਨਾ ਗੰਦਾ ਸੀ ਕਿ ਕੇਜਰੀਵਾਲ ਦਾ ਮੂੰਹ ਵੀ ਸਾਫ ਨਹੀਂ ਦਿਖ ਰਿਹਾ ਸੀ। ਫੋਨ ’ਤੇ ਇੱਕ ਦੂਜੇ ਨਾਲ ਗੱਲ ਹੋਈ। ਹੁਣ ਲੋਕ ਚਾਰ ਜੂਨ ਨੂੰ ਇਸ ਦਾ ਸਬਕ ਸਿਖਾਉਣਗੇ।


ਸੀਐਮ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਅਪਣਾ ਹਾਲ ਦੱਸਣ ਦੀ ਜਗ੍ਹਾ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ। ਉਥੇ ਸਕੂਲ ਅਤੇ ਮੁਹੱਲਾ ਕਲੀਨਿਕ ਦੀ ਕੀ ਹਾਲਤ ਹੈ। ਮੰਡੀਆਂ ਵਿਚ ਕਿਸਾਨਾਂ ਦੀ ਕਣਕ ਚੁੱਕੀ ਜਾ ਰਹੀ ਜਾਂ ਨਹੀਂ।ਕੇਜਰੀਵਾਲ ਨੂੰ ਮੈਂ ਕਿਹਾ ਕਿ ਅਸਾਮ ਵਿਚ ਚੋਣ ਪ੍ਰਚਾਰ ਕਰਕੇ ਆਇਆ ਹਾਂ ਕੱਲ੍ਹ ਨੂੰ ਮੈਂ ਗੁਜਰਾਤ ਜਾ ਰਿਹਾ ਹਾਂ। ਇਸ ਤੋਂ ਬਾਅਦ ਦਿੱਲੀ ਵਿਚ ਚੋਣ ਪ੍ਰਚਾਰ ਕਰਾਂਗਾ।

ਦੱਸਦੇ ਚਲੀਏ ਕਿ ਆਪ 2012 ਹੋਂਦ ਵਿਚ ਆਈ ਸੀ। ਇਸ ਤੋਂ ਬਾਅਦ ਪਾਰਟੀ ਹੁਣ ਤੀਜੀ ਵਾਰ ਲੋਕ ਸਭਾ ਚੋਣ ਲੜਨ ਜਾ ਰਹੀ ਹੈ। ਲੇਕਿਨ ਇਹ ਪਹਿਲਾ ਮੌਕਾ ਹੈ ਜਦੋਂ ਕੇਜਰੀਵਾਲ ਜੇਲ੍ਹ ਵਿਚ ਹਨ। ਇਸ ਵਾਰ ਆਪ ਵਿਰੋਧੀ ਦਲਾਂ ਦੇ ਇੰਡੀਆ ਗਠਜੋੜ ਦਾ ਵੀ ਹਿੱਸਾ ਹਨ। ਪਾਰਟੀ ਕੁਲ 23 ਲੋਕ ਸਭਾ ਸੀਟਾਂ ’ਤੇ ਚੋਣ ਲੜਨ ਜਾ ਰਹੀ ਹੈ। ਬੇਸ਼ੱਕ ਹੋਰ ਸੀਟਾਂ ’ਤੇ ਇਹ ਦਲ ਕਾਂਗਰਸ ਦੇ ਨਾਲ ਮਿਲ ਕੇ ਚੋਣ ਲੜ ਰਿਹਾ। ਲੇਕਿਨ ਪੰਜਾਬ ਵਿਚ ਆਪ ਅਤੇ ਕਾਂਗਰਸ ਇੱਕ ਦੂਜੇ ਨੂੰ ਚੁਣੌਤੀ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ
ਮੌਸਮ ਵਿਭਾਗ ਨੇ ਪੰਜਾਬ ਦੇ 19 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।
ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮੌਸਮ ਵਿਭਾਗ ਵੱਲੋਂ ਅੱਜ (ਸੋਮਵਾਰ) ਸੂਬੇ ਦੇ 19 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਇਨ੍ਹਾਂ ਜ਼ਿਲਿਆਂ ’ਚ ਕੁਝ ਥਾਵਾਂ ’ਤੇ ਬਿਜਲੀ ਵੀ ਚੱਲੇਗੀ। ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ। ਹਾਲਾਂਕਿ ਇਸ ਦੌਰਾਨ ਬੱਦਲ ਛਾਏ ਰਹਿਣਗੇ ਪਰ 4 ਜ਼ਿਲਿਆਂ ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ’ਚ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ। ਇਸ ਦੇ ਨਾਲ ਹੀ ਭਲਕੇ ਤੋਂ ਪੂਰੇ ਸੂਬੇ ਵਿੱਚ ਮੌਸਮ ਸਾਫ਼ ਹੋ ਜਾਵੇਗਾ। ਇਸ ਤੋਂ ਬਾਅਦ 19 ਅਪ੍ਰੈਲ ਤੱਕ ਕੋਈ ਅਲਰਟ ਨਹੀਂ ਹੈ।

ਮੌਸਮ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਆਈ ਹੈ। ਜਨਵਰੀ ਤੋਂ ਹੁਣ ਤੱਕ ਮੌਸਮ ਚਾਰ ਵਾਰ ਬਦਲ ਚੁੱਕਾ ਹੈ। ਕੱਲ੍ਹ ਦੇ ਮੁਕਾਬਲੇ ਤਾਪਮਾਨ ਵਿੱਚ 3.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਨਾਲੋਂ 3.8 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 33 ਡਿਗਰੀ ਦਰਜ ਕੀਤਾ ਗਿਆ। ਜਦਕਿ ਜਲੰਧਰ ਦਾ ਤਾਪਮਾਨ 29.1 ਡਿਗਰੀ ਦਰਜ ਕੀਤਾ ਗਿਆ। ਉਂਜ ਜੇਕਰ ਸੂਬੇ ਦੇ ਵੱਡੇ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਮੁਹਾਲੀ ਵਿੱਚ 31.4 ਡਿਗਰੀ, ਅੰਮ੍ਰਿਤਸਰ ਵਿੱਚ 30.3 ਅਤੇ ਲੁਧਿਆਣਾ ਵਿੱਚ 31.4 ਡਿਗਰੀ ਦਰਜ ਕੀਤਾ ਗਿਆ।

Related post