Begin typing your search above and press return to search.

ਕੇਜਰੀਵਾਲ ਨਾਲ ਸੀਐਮ ਮਾਨ ਨੇ ਕੀਤੀ ਮੁਲਾਕਾਤ

ਦਿੱਲੀ ਦੇ ਸੀਐਮ ਠੀਕ, ਰੋਜ਼ਾਨਾ ਹੋ ਰਿਹੈ ਚੈਕਅੱਪ : ਸੀਐਮ ਮਾਨਨਵੀਂ ਦਿੱਲੀ, 30 ਅਪੈ੍ਰਲ, ਨਿਰਮਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ ਵਿਚ ਮੁਲਾਕਾਤ ਕੀਤੀ। ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਅਪਣੇ ਗੁਜਰਾਤ ਅਤੇ […]

ਕੇਜਰੀਵਾਲ ਨਾਲ ਸੀਐਮ ਮਾਨ ਨੇ ਕੀਤੀ ਮੁਲਾਕਾਤ
X

Editor EditorBy : Editor Editor

  |  30 April 2024 10:05 AM IST

  • whatsapp
  • Telegram

ਦਿੱਲੀ ਦੇ ਸੀਐਮ ਠੀਕ, ਰੋਜ਼ਾਨਾ ਹੋ ਰਿਹੈ ਚੈਕਅੱਪ : ਸੀਐਮ ਮਾਨ
ਨਵੀਂ ਦਿੱਲੀ, 30 ਅਪੈ੍ਰਲ, ਨਿਰਮਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ ਵਿਚ ਮੁਲਾਕਾਤ ਕੀਤੀ। ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਅਪਣੇ ਗੁਜਰਾਤ ਅਤੇ ਅਸਾਮ ਦੇ ਦੌਰੇ ਦੇ ਬਾਰੇ ਵਿਚ ਕੇਜਰੀਵਾਲ ਨੂੰ ਦੱਸਿਆ। ਉਨ੍ਹਾਂ ਨੇ ਮੈਨੂੰ ਕਿਹਾ ਕਿ ਦਿੱਲੀ ਵੀ ਆਉਣਾ ਅਤੇ ਦਿੱਲੀ ਦੇ ਪ੍ਰਚਾਰਕਾਂ ਨੂੰ ਪੰਜਾਬ ਲੈ ਕੇ ਜਾਣਾ।

ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਦੇ ਪ੍ਰਚਾਰ ਲਈ ਜਿੱਥੇ ਬੁਲਾਇਆ ਜਾਵੇ ਉਥੇ ਆਪ ਨੇ ਜਾਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਇੰਸੁਲਿਨ ਮਿਲ ਰਿਹਾ ਹੈ। ਰੋਜ਼ਾਨਾ ਚੈਕਅਪ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਵੀ ਸ਼ੀਸ਼ੇ ਅਤੇ ਫੋਨ ਦੇ ਜ਼ਰੀਏ ਹੀ ਮੁਲਾਕਾਤ ਹੋਈ। ਮੁਲਾਕਾਤ ਵਿਚ ਪੂਰੇ ਦੇਸ਼ ਦਾ ਹਾਲ ਚਾਲ ਉਨ੍ਹਾਂ ਦੱਸਿਆ।

ਇਹ ਮੁਲਾਕਾਤ ਕਾਫੀ ਅਹਿਮ ਰਹੀ। ਕਿਉੋਂਕਿ ਠੀਕ 25 ਦਿਨ ਬਾਅਦ ਦਿੱਲੀ ਤੇ ਇੱਕ ਮਹੀਨੇ ਬਾਅਦ ਪੰਜਾਬ ਵਿਚ ਲੋਕ ਸਭਾ ਚੋਣਾਂ ਹਨ। ਦੋਵਾਂ ਹੀ ਰਾਜਾਂ ਵਿਚ ‘ਆਪ’ ਦੀ ਸਰਕਾਰ ਹੈ।

ਮਾਨ ਨੇ ਦੱਸਿਆ ਕਿ ਮੁਲਾਕਾਤ ਵਿਚ ਸਭ ਤੋਂ ਪਹਿਲਾਂ ਪਰਵਾਰ ਨੂੰ ਲੈ ਕੇ ਗੱਲਬਾਤ ਹੋਈ। ਬੇਟੀ ਨਿਯਾਮਤ ਕੌਰ ਇੱਕ ਮਹੀਨੇ ਦੀ ਹੋ ਗਈ, ਉਸ ਦੇ ਬਾਰੇ ਵਿਚ ਉਨ੍ਹਾਂ ਨੇ ਮੇਰੇ ਤੋਂ ਪੁਛਿਆ। ਫਿਰ ਮੰਡੀਆਂ ਵਿਚ ਹੋ ਰਹੀ ਕਣਕ ਦੀ ਖਰੀਦ ਸਬੰਧੀ ਜਾਣਕਾਰੀ ਲਈ। ਮੈਂ ਉਨ੍ਹਾਂ ਦੱਸਿਆ ਕਿ 130 ਲੱਖ ਮੀਟ੍ਰਿਕ ਟਨ ਕਣਕ ਪੈਦਾ ਕਰਕੇ ਸੈਂਟਰਲ ਪੂਲ ਵਿਚ ਦੇ ਰਹੇ ਹਾਂ। ਭੁਗਤਾਨ ਵੀ ਸੇਮ ਦਿਨ ਹੀ ਕੀਤਾ ਜਾ ਰਿਹਾ। ਪੰਜਾਬ ਵਿਚ ਸਰਕਾਰੀ ਸਕੂਲਾਂ ਦੇ 118 ਵਿਦਿਆਰਥੀਆਂ ਨੇ ਜੇਈਈ ਮੈਨਜ਼ ਦੀ ਪ੍ਰੀਖਿਆ ਪਾਸ ਕਰ ਲਈ।

ਇਹੀ ਸਾਡੀ ਸਿੱਖਿਆ ਕਰਾਂਤੀ ਹੈ। ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਨ੍ਹਾਂ ਨੇ ਵਧਾਈ ਦਿੱਤੀ।

ਕੇਜਰੀਵਾਲ ਨੇ ਕਿਹਾ ਕਿ ਮੇਰੀ ਚਿੰਤਾ ਨਾ ਕਰਨਾ, ਤਾਨਾਸ਼ਾਹੀ ਅਤੇ ਲੋਕਤੰਤਰ ਲਈ ਵੋਟ ਪਾਉਣਾ। ਜਦੋਂ ਸੀਐਮ ਮਾਨ ਕੋਲੋਂ ਪੁਛਿਆ ਗਿਆ ਕਿ ਰਾਘਵ ਚੱਢਾ ਕੈਂਪੇਨ ਕਰਦੇ ਹੋਏ ਨਜ਼ਰ ਆਉਗੇ ਤਾਂ ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਾਰੇ ਨੇਤਾ ਅਪਣੀ ਜ਼ਿੰਮੇਵਾਰੀਆਂ ਵਿਚ ਲੱਗੇ ਹੋਏ ਹਨ। ਜਿੱਥੇ ਡਿਊਟੀ ਲੱਗੇਗੀ ਉਥੇ ਜਾਣਗੇ। ਚਾਰ ਜੂਨ ਨੂੰ ਆਮ ਆਦਮੀ ਪਾਰਟੀ ਬਹੁਤ ਵੱਡੀ ਪਾਰਟੀ ਬਣ ਕੇ ਉਭਰੇਗੀ।

ਇਹ ਵੀ ਪੜ੍ਹੋ

ਜਲੰਧਰ ’ਚ ਪੁਲਸ ਨੇ ਹੁਣ ਤੱਕ ਦੀ ਨਸ਼ੇ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਜਲੰਧਰ ਸਿਟੀ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕਰੀਬ 48 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਬਾਜ਼ਾਰੀ ਕੀਮਤ ਕਰੀਬ 250 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਮੁਲਜ਼ਮ ਜਲੰਧਰ ਅਤੇ ਨਵਾਂਸ਼ਹਿਰ ਦੇ ਰਹਿਣ ਵਾਲੇ ਹਨ।

ਸਾਰਾ ਸਿੰਡੀਕੇਟ ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਤੁਰਕੀਏ ਅਤੇ ਕੈਨੇਡਾ ਤੋਂ ਚੱਲ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦੇ ਪਾਕਿਸਤਾਨ ਸਮੇਤ ਉਪਰੋਕਤ ਮੁਲਕਾਂ ਨਾਲ ਸਬੰਧ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਰੀਬ 21 ਲੱਖ ਰੁਪਏ ਦੀ ਡਰੱਗ ਮਨੀ ਅਤੇ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ।

ਸੀਆਈਏ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਉਪਰੋਕਤ ਮੁਲਜ਼ਮਾਂ ਨੂੰ ਵਾਈ-ਪੁਆਇੰਟ ਭਗਤ ਸਿੰਘ ਕਲੋਨੀ ਬਾਈਪਾਸ ਨੇੜੇ ਤੋਂ ਕਾਬੂ ਕੀਤਾ ਗਿਆ। ਮੁਲਜ਼ਮ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਚੈਕਿੰਗ ਦੌਰਾਨ ਪੁਲਸ ਨੇ ਮੁਲਜ਼ਮਾਂ ਕੋਲੋਂ ਅੱਠ ਕਿੱਲੋ ਹੈਰੋਇਨ ਬਰਾਮਦ ਕੀਤੀ।

ਡਰਾਈਵਰ ਸਤਨਾਮ ਸਿੰਘ ਉਰਫ਼ ਬੱਬੀ ਵਾਸੀ ਪਿੰਡ ਢੰਡੀਆਂ, ਬੰਗਾ, ਨਵਾਂਸ਼ਹਿਰ ਸੀ। ਜੋ ਜਲੰਧਰ ਦੇ ਸੁਭਾਸ਼ ਨਗਰ ’ਚ ਕਿਰਾਏ ’ਤੇ ਰਹਿੰਦਾ ਸੀ। ਜਿਸ ਤੋਂ ਬਾਅਦ ਪੁਲਸ ਨੇ ਉਕਤ ਦੋਸ਼ੀਆਂ ਤੋਂ ਪੁੱਛਗਿੱਛ ਕਰਨ ’ਤੇ ਅਮਨ ਰੋਜ਼ੀ ਅਤੇ ਉਸ ਦੇ ਪਤੀ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੂੰ ਨਕੋਦਰ ਨੇੜਿਓਂ ਕਾਬੂ ਕੀਤਾ ਗਿਆ। ਜਿਸ ਕੋਲੋਂ 40 ਕਿਲੋ ਹੈਰੋਇਨ, 21 ਲੱਖ ਰੁਪਏ ਨਕਦ ਅਤੇ ਦੋ ਗੱਡੀਆਂ ਬਰਾਮਦ ਕੀਤੀਆਂ।

ਸਤਨਾਮ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਸ ਦੌਰਾਨ ਉਹ ਜੇਲ੍ਹ ਵੀ ਰਿਹਾ ਹੈ। ਜੇਲ੍ਹ ਵਿਚ ਰਹਿੰਦਿਆਂ ਹੀ ਉਸ ਦੀ ਨਸ਼ਾ ਤਸਕਰਾਂ ਨਾਲ ਜਾਣ-ਪਛਾਣ ਹੋ ਗਈ। ਜਿਸ ਤੋਂ ਬਾਅਦ ਉਹ ਵੱਡੇ ਨੈੱਟਵਰਕ ਨਾਲ ਜੁੜ ਗਿਆ। ਵਿਆਪਕ ਨੈੱਟਵਰਕ ਦੇ ਕਿੰਗਪਿਨ ਨਵਪ੍ਰੀਤ ਸਿੰਘ ਉਰਫ ਨਵ ਨੂੰ ਫੜਨ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ।

ਭਾਰਤ ਵਿੱਚ ਉਕਤ ਸਮੱਗਲਰਾਂ ਦਾ ਨੈੱਟਵਰਕ ਜੰਮੂ ਕਸ਼ਮੀਰ ਅਤੇ ਗੁਜਰਾਤ ਤੋਂ ਚੱਲ ਰਿਹਾ ਸੀ। ਫੜੇ ਗਏ ਮੁਲਜ਼ਮਾਂ ਦੇ ਆਗੂ ਦੋਵੇਂ ਰਾਜਾਂ ਵਿੱਚ ਬੈਠੇ ਹਨ। ਫਿਲਹਾਲ ਸਿਟੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤਿੰਨ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।

ਪੁਲਸ ਵੱਲੋਂ ਮੁਲਜ਼ਮਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਇਹ ਪਤਾ ਲੱਗ ਸਕੇ ਕਿ ਉਕਤ ਮੁਲਜ਼ਮ ਦੇਸ਼-ਵਿਦੇਸ਼ ਵਿੱਚ ਕਿਹੜੇ-ਕਿਹੜੇ ਸਮੱਗਲਰਾਂ ਨਾਲ ਸਬੰਧ ਰੱਖਦੇ ਹਨ। ਦੱਸ ਦੇਈਏ ਕਿ ਬਰਾਮਦ ਹੋਈ ਹੈਰੋਇਨ ਜਲੰਧਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ।

Next Story
ਤਾਜ਼ਾ ਖਬਰਾਂ
Share it