ਲੁਧਿਆਣਾ ’ਚ ਦੋ ਧਿਰਾਂ ਵਿਚਾਲੇ ਝੜਪ
ਲੁਧਿਆਣਾ, 20 ਮਾਰਚ, ਨਿਰਮਲ : ਲੁਧਿਆਣਾ ਵਿਚ ਟਿੱਬਾ ਰੋਡ, ਜੈ ਸ਼ਕਤੀ ਨਗਰ ਵਿਚ ਦੋ ਧਿਰਾਂ ਵਿਚਾਲੇ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਖੂਨੀ ਝੜਪ ਕਰਨ ਵਾਲੇ ਲੋਕ ਕਿਸ ਗੈਂਗ ਨਾਲ ਸਬੰਧਤ ਹਨ। ਇਸ ਬਾਰੇ ਹਾਲੇ ਕੁਝ ਪਤਾ ਨਹੀਂ ਚਲ ਸਕਿਆ। ਸ਼ਰੇਆਮ ਇਲਾਕੇ ਵਿਚ ਇੱਟਾਂ ਤੇ ਪੱਥਰ ਬਦਮਾਸ਼ਾਂ ਨੇ ਮਾਰੇ। ਸੜਕ ’ਤੇ ਲੱਗੇ ਕੈਮਰਿਆਂ ਵਿਚ ਇਹ […]
By : Editor Editor
ਲੁਧਿਆਣਾ, 20 ਮਾਰਚ, ਨਿਰਮਲ : ਲੁਧਿਆਣਾ ਵਿਚ ਟਿੱਬਾ ਰੋਡ, ਜੈ ਸ਼ਕਤੀ ਨਗਰ ਵਿਚ ਦੋ ਧਿਰਾਂ ਵਿਚਾਲੇ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਖੂਨੀ ਝੜਪ ਕਰਨ ਵਾਲੇ ਲੋਕ ਕਿਸ ਗੈਂਗ ਨਾਲ ਸਬੰਧਤ ਹਨ। ਇਸ ਬਾਰੇ ਹਾਲੇ ਕੁਝ ਪਤਾ ਨਹੀਂ ਚਲ ਸਕਿਆ। ਸ਼ਰੇਆਮ ਇਲਾਕੇ ਵਿਚ ਇੱਟਾਂ ਤੇ ਪੱਥਰ ਬਦਮਾਸ਼ਾਂ ਨੇ ਮਾਰੇ। ਸੜਕ ’ਤੇ ਲੱਗੇ ਕੈਮਰਿਆਂ ਵਿਚ ਇਹ ਵਾਰਦਾਤ ਕੈਦ
ਹੋ ਗਈ। ਘਟਨਾ ਦਾ ਵੀਡੀਓ ਵਾਇਰਲ ਹੋਣ ’ਤੇ ਪਤਾ ਚਲ ਸਕਿਆ। ਵਾਰਦਾਤ 18 ਮਾਰਚ ਦੀ ਰਾਤ ਦੀ ਦੱਸੀ ਜਾ ਰਹੀ।
ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਭੋਲਾ ਨੇ ਕਿਹਾ ਕਿ ਇਹ ਗੈਂਗਵਾਰ ਦੀ ਕੋਈ ਪਹਿਲੀ ਘਟਨਾ ਇਲਾਕੇ ਵਿਚ ਨਹੀਂ ਹੋਈ। ਇੱਕ ਹਫਤੇ ਵਿਚ ਇਹ ਤੀਜੀ ਘਟਨਾ ਹੈ। ਨੌਜਵਾਨਾਂ ਇੰਸਟਾਗਰਾਮ ’ਤੇ ਇੱਕ ਦੂਜੇ ਦੇ ਨਾਲੀ ਝੜਪ ਦਾ ਸਮਾਂ ਰਖਦੇ ਹਨ। ਇਸ ਤੋਂ ਬਾਅਦ ਇਲਾਕੇ ਵਿਚ ਜੰਮ ਕੇ ਖੌਰੂ ਪਾਉਂਦੇ ਹਨ। ਇਨ੍ਹਾਂ ਹਮਲਾਵਰਾਂ ਦੀ ਦਹਿਸ਼ਤਗਰਦੀ ਕਾਰਨ ਇਲਾਕੇ ਦੇ ਲੋਕ ਕਾਫੀ ਪੇ੍ਰਸ਼ਾਨ ਹਨ।
ਇਹ ਖ਼ਬਰ ਵੀ ਪੜ੍ਹੋ
ਮਾਨਸਾ ਵਿਚ ਹੋਏ ਪ੍ਰੇਮੀ ਜੋੜੇ ਦੇ ਕਤਲ ਮਾਮਲੇ ਦੀ ਪੁਲਿਸ ਨੇ ਜਾਂਚ ਅਰੰਭ ਕਰ ਦਿੱਤੀ ਹੈ।
ਦੱਸਦੇ ਚਲੀਏ ਕਿ ਮਾਨਸਾ ਵਿਚ ਇੱਕ ਪ੍ਰੇਮੀ ਜੋੜੇ ਦਾ ਕਤਲ ਕਰ ਦਿੱਤਾ ਗਿਆ। ਘਰ ਵਾਲਿਆਂ ਨੇ ਇਨ੍ਹਾਂ ਦੀਆਂ ਲਾਸ਼ਾਂ ਨੂੰ ਨਹਿਰ ਵਿਚ ਸੁੱਟ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਜਾਂਚ ਅਰੰਭ ਕਰ ਦਿੱਤੀ ਹੈ।
ਬੋਹਾ ਪੁਲਿਸ ਨੇ ਦੱਸਿਆ ਕਿ ਜੋੜਾ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਿਹਾ ਸੀ। ਜਦੋਂ ਇਨ੍ਹਾਂ ਦੇ ਘਰ ਵਾਲਿਆਂ ਨੂੰ ਪਤਾ ਚਲਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਇਨ੍ਹਾਂ ਨੂੰ ਵੱਢ ਦਿੱਤਾ। ਦੱਸਿਆ ਜਾ ਰਿਹਾ ਕਿ ਦੋ ਬੱਚਿਆਂ ਦੇ ਪਿਤਾ ਦੇ ਨਾਲ ਲੜਕੀ ਰਿਲੇਸ਼ਨਸ਼ਿਪ ਵਿਚ ਸੀ। ਮ੍ਰਿਤਕਾਂ ਦੀ ਪਛਾਣ 19 ਸਾਲਾ ਗੁਰਪ੍ਰੀਤ ਕੌਰ ਅਤੇ 45 ਸਾਲਾ ਗੁਰਪ੍ਰੀਤ ਸਿੰਘ ਦੋਵੇਂ ਨਿਵਾਸੀ ਬੋਹਾ ਮਾਨਸਾ ਦੇ ਰੂਪ ਵਿਚ ਹੋਈ।
ਬੋਹਾ ਪੁਲਿਸ ਮੁਤਾਬਕ ਦੋਵੇਂ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਸੀ। ਇਨ੍ਹਾਂ ਦੋਵਾਂ ਦਾ ਮਿਲਣਾ ਘਰ ਵਾਲਿਆਂ ਨੂੰ ਪਸੰਦ ਨਹੀਂ ਸੀ। ਦਰਅਸਲ ਲੜਕੀ ਬਹੁਤ ਛੋਟੀ ਸੀ ਅਤੇ ਆਦਮੀ ਵਿਆਹੁਤਾ ਅਤੇ ਦੋ ਬੱਚਿਆਂ ਦਾ ਪਿਤਾ ਸੀ। ਪ੍ਰੇਮੀ ਜੋੜਾ ਘਰ ਤੋਂ ਭੱਜ ਗਿਆ ਤਾਂ ਤਲਵੰਡੀ ਵਿਚ ਜਾ ਕੇ ਰਹਿਣ ਲੱਗਾ।
ਬੀਤੇ ਦਿਨ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਅਨਮੋਲ ਜੋਤ ਸਿੰਘ ਨੇ ਦੋਵਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਮਿਲਣ ਲਈ ਕਿਹਾ। ਪਰਿਵਾਰ ਨਾਲ ਗੱਲ ਕਰਦੇ ਹੋਏ ਪ੍ਰੇਮੀ ਜੋੜਾ ਮਿਲਣ ਚਲੇ ਗਏ। ਉਨ੍ਹਾਂ ਨੂੰ ਧੋਖੇ ਨਾਲ ਖੇਤਾਂ ਵਿੱਚ ਮਿਲਣ ਲਈ ਬੁਲਾਇਆ ਗਿਆ।
ਜਦੋਂ ਉਹ ਦੋਵੇਂ ਆਪਣੇ ਪਰਿਵਾਰਕ ਮੈਂਬਰਾਂ ਵੱਲੋਂ ਦੱਸੀ ਥਾਂ ’ਤੇ ਪੁੱਜੇ ਤਾਂ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਅਨਮੋਲ ਜੋਤ ਸਿੰਘ, ਉਸ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਬਿੰਦਰ ਸਿੰਘ, ਸਹਿਜਪ੍ਰੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਪਹਿਲਾਂ ਹੀ ਉਥੇ ਮੌਜੂਦ ਸਨ। ਇਨ੍ਹਾਂ ਲੋਕਾਂ ਨੇ ਆਉਂਦੇ ਹੀ ਜੋੜੇ ਨੂੰ ਫੜ ਲਿਆ।
ਪਤੀ-ਪਤਨੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਖਪਾਲ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਧੀ ਗੁਰਪ੍ਰੀਤ ਕੌਰ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਪੁੱਤਰ ਅਨਮੋਲ ਜੋਤ ਨੇ ਵੀ ਆਪਣੇ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਬੋਹਾ ਥਾਣਾ ਇੰਚਾਰਜ ਜਸਪ੍ਰੀਤ ਸਿੰਘ ਅਨੁਸਾਰ ਦੋਵਾਂ ਦਾ ਕਤਲ ਪਰਿਵਾਰਾਂ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਚਣ ਲਈ ਮੁਲਜ਼ਮਾਂ ਨੇ ਬਾਅਦ ਵਿੱਚ ਲਾਸ਼ਾਂ ਨੂੰ ਬੋਰੀਆਂ ਵਿੱਚ ਭਰ ਕੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ। ਪਰ ਲੜਕੀ ਗੁਰਪ੍ਰੀਤ ਕੌਰ ਦੀ ਲਾਸ਼ ਸਰਦੂਲਗੜ੍ਹ ਇਲਾਕੇ ਦੀ ਇੱਕ ਨਹਿਰ ਵਿੱਚੋਂ ਮਿਲੀ ਹੈ। ਇਸ ਦੌਰਾਨ ਗੁਰਪ੍ਰੀਤ ਸਿੰਘ ਦੀ ਲਾਸ਼ ਗਾਇਬ ਹੈ।
ਲਾਸ਼ ਮਿਲਣ ਤੋਂ ਬਾਅਦ ਲੜਕੀ ਦਾ ਪਿਤਾ ਸੁਖਪਾਲ ਡਰ ਗਿਆ, ਇਸ ਲਈ ਉਸ ਨੇ ਸਾਰੀ ਘਟਨਾ ਗੁਆਂਢ ਵਿੱਚ ਰਹਿੰਦੇ ਵਾਰਡ ਦੇ ਕੌਂਸਲਰ ਜਗਸੀਰ ਸਿੰਘ ਨੂੰ ਦੱਸੀ। ਇਸ ਤੋਂ ਬਾਅਦ ਕੌਂਸਲਰ ਨੇ ਪੁਲਸ ਨੂੰ ਸਾਰੀ ਕਹਾਣੀ ਦੱਸੀ। ਪੁਲਸ ਨੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।