ਲੁਧਿਆਣਾ ਵਿਖੇ ਦੋ ਧਿਰਾਂ ਵਿਚਾਲੇ ਹੋਈ ਝੜਪ
ਲੁਧਿਆਣਾ, 14 ਮਾਰਚ, ਨਿਰਮਲ : ਲੁਧਿਆਣਾ ਵਿਖੇ ਦੋ ਧਿਰਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਲੁਧਿਆਣਾ ਵਿਚ ਈਡਬਲਿਊਐਸ ਕਲੌਨੀ ਜੰਗ ਦਾ ਮੈਦਾਨ ਬਣ ਗਈ। ਕਲੌਨੀ ਵਿਚ ਰਹਿਣ ਵਾਲੇ ਦੋ ਘਰਾਂ ਵਿਚ ਦਿਨ ਦੇ ਸਮੇਂ ਇੱਟਾਂ ਤੇ ਪੱਥਰ ਚੱਲੇ ਇਸ ਦੌਰਾਨ ਗੁਆਂਢੀ ਬੱਚੀ ਦੇ ਸਿਰ ’ਤੇ ਬੋਤਲ ਵੀ ਲੱਗੀ। ਜਿਸ ਨੂੰ ਡਾਕਟਰ […]
By : Editor Editor
ਲੁਧਿਆਣਾ, 14 ਮਾਰਚ, ਨਿਰਮਲ : ਲੁਧਿਆਣਾ ਵਿਖੇ ਦੋ ਧਿਰਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਲੁਧਿਆਣਾ ਵਿਚ ਈਡਬਲਿਊਐਸ ਕਲੌਨੀ ਜੰਗ ਦਾ ਮੈਦਾਨ ਬਣ ਗਈ। ਕਲੌਨੀ ਵਿਚ ਰਹਿਣ ਵਾਲੇ ਦੋ ਘਰਾਂ ਵਿਚ ਦਿਨ ਦੇ ਸਮੇਂ ਇੱਟਾਂ ਤੇ ਪੱਥਰ ਚੱਲੇ ਇਸ ਦੌਰਾਨ ਗੁਆਂਢੀ ਬੱਚੀ ਦੇ ਸਿਰ ’ਤੇ ਬੋਤਲ ਵੀ ਲੱਗੀ। ਜਿਸ ਨੂੰ ਡਾਕਟਰ ਕੋਲ ਲਿਜਾਇਆ ਗਿਆ। ਹਮਲਾ ਕਰਨ ਵਾਲੇ ਦੋਵੇਂ ਧਿਰਾਂ ਦਾ ਆਪਸੀ ਪੁਰਾਣਾ ਝਗੜਾ ਹੈ।
ਪਹਿਲੀ ਧਿਰ ਨੇ ਘਰ ਵਿਚ ਪਿਟਬੁੱਲ ਕੁੱਤਿਆ ਰੱਖਿਆ ਹੈ। ਜਿਸ ਕਾਰਨ ਦੂਜੀ ਧਿਰ ਉਨ੍ਹਾਂ ਦਾ ਲੰਬੇ ਸਮੇਂ ਤੋਂ ਵਿਰੋਧ ਕਰ ਰਹੀ ਹੈ। ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿਚ ਪਿਟਬੁਲ ਗੁਆਂਢੀਆਂ ਦੀ ਛੱਤ ’ਤੇ ਘੁੰਮਦਾ ਮਿਲਿਆ। ਜੋ ਵੀਡੀਓ ਵਿਚ ਛੋਟੇ ਕੁੱਤੇ ਨੂੰ ਮਾਰਦਾ ਦਿਖ ਰਿਹਾ ਹੈ।
ਪਿਟਬੁੱਲ ਦੀ ਰੰਜਿਸ਼ ਕਾਰਨ ਹੀ ਦੋਵੇਂ ਧਿਰਾਂ ਵਿਚ ਝੜਪ ਹੋਈ। ਘਟਨਾ ਸਥਾਨ ’ਤੇ ਜਾਂਚ ਕਰਨ ਪੁੱਜੇ ਏਐਸਆਈ ਕੁਲਦੀਪ ਸਿੰਘ ਦੀ ਗੱਡੀ ਨੂੰ ਵੀ ਲੋਕਾਂ ਨੇ ਘੇਰ ਲਿਆ।
ਦੋਵੇਂ ਧਿਰਾਂ ਦਾ ਕਹਿਣਾ ਸੀ ਕਿ ਜਾਂਚ ਕਰਨ ਆਏ ਪੁਲਿਸ ਅਧਿਕਾਰੀ ਨੇ ਜਿਸ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ, ਉਹ ਇੱਟਾਂ ਪੱਥਰ ਮਾਰਨ ਵਾਲਿਆਂ ਵਿਚ ਸ਼ਾਮਲ ਨਹੀਂ ਸੀ। ਪੁਲਿਸ ਖ਼ਿਲਾਫ਼ ਲੋਕਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਜਦੋਂ ਪੁਲਿਸ ਅਧਿਕਾਰੀ ਦੀ ਗੱਡੀ ਨੂੰ ਲੋਕਾਂ ਨੇ ਘੇਰ ਲਿਆ ਤਾਂ ਉਸ ਦੌਰਾਨ ਪੁਲਿਸ ਅਧਿਕਾਰੀ ਦੇ ਸਾਹਮਣੇ ਹੀ ਦੋਵੇਂ ਧਿਰਾਂ ਵਿਚਾਲੇ ਸੜਕ ’ਤੇ ਫਿਰ ਤੋਂ ਝੜਪ ਹੋਈ। ਏਐਸਆਈ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਾਇਆ। ਥਾਣੇ ਵਿਚ ਬੁਲਾ ਕੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਕਾਨੁੂੰਨ ਵਿਵਸਥਾ ਵਿਗੜਨ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ
ਪੰਜਾਬ ਦੇ ਖਨੌਰੀ ਬਾਰਡਰ ’ਤੇ ਕਿਸਾਨਾਂ ਅਤੇ ਸੁਰੱਖਿਆ ਫੋਰਸ ਦੇ ਵਿਚ ਹੋਈ ਝੜਪ ਵਿਚ ਜ਼ਖਮੀ ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਨੂੰ ਪੀਜੀਆਈ ਚੰਡੀਗੜ੍ਹ ਅਤੇ ਰੋਹਤਕ ਦੀ ਮੈਡੀਕਲ ਬੋਰਡ ਟੀਮ ਨੇ ਪੰਜਾਬ ਹਾਈ ਕੋਰਟ ਨੂੰ ਸੌਂਪ ਦਿੱਤਾ ਹੈ।
ਇਸ ਰਿਪੋਟ ਵਿਚ ਮੈਡੀਕਲ ਬੋਰਡ ਨੇ ਫਿਜ਼ੀਕਲ ਟੌਰਚਰ ਹੋਣ ਦੀ ਗੱਲ ਕਹੀ ਹੈ। ਜਿਸ ਤੋਂ ਬਾਅਦ ਹਾਈ ਕੋਰਟ ਨੇ ਵੀ ਸਖ਼ਤ ਕਦਮ ਚੁੱਕਦੇ ਹੋਏ ਪ੍ਰਿਤਪਾਲ ਦੇ ਬਿਆਨ ਦਰਜ ਕਰਨ ਦੀ ਗੱਲ ਕਹੀ ਹੈ।
ਦਰਅਸਲ 21 ਫਰਵਰੀ ਨੂੰ ਹੋਈ ਘਟਨਾ ਵਿਚ ਜ਼ਖ਼ਮੀ ਪ੍ਰਿਤਪਾਲ ਸਿੰਘ ਦੇ ਪਿਤਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਪੀਜੀਆਈ ਚੰਡੀਗੜ੍ਹ ਨੂੰ ਮੈਡੀਕਲ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ। ਮੈਡੀਕਲ ਰਿਪੋਰਟ ਵਿਚ ਡਾਕਟਰਾਂ ਨੇ ਬਲੰਟ ਫੋਰਸ ਦੀ ਵਰਤੋਂ ਕਰਨ ਤੋਂ ਇਨਕਾਰ ਨਹੀਂ ਕੀਤਾ। ਜਸਟਿਸ ਹਰਕੇਸ਼ ਦੀ ਬੈਂਚ ਨੂੰ ਸੌਂਪੀ ਗਈ ਰਿਪੋਰਟ ਵਿਚ ਪੀਜੀਆਈ ਨੇ ਕਿਹਾ ਕਿ ਸੱਟਾਂ ਲਗਭਗ ਦੋ ਹਫਤੇ ਪੁਰਾਣੀਆਂ ਸਨ। ਚਾਰ ਸੱਟਾਂ ਗੰਭੀਰ ਸੀ ਅਤੇ ਬਾਕੀ ਆਮ ਸਨ। ਇੱਕ ਸੱਟ ਨੂੰ ਛੱਡ ਕੇ ਸਾਰੀ ਬਲੰਟ ਫੋਰਸ ਦੇ ਪ੍ਰਭਾਵ ਦੇ ਕਾਰਨ ਹੋਈਆਂ ਹਨ, ਜਿਸ ਕਾਰਨ ਡੂੰਘੇ ਜ਼ਖ਼ਮ ਹੋਏ ਹਨ।