Begin typing your search above and press return to search.

ਪਰਵਾਸੀ ਭਾਰਤੀ ਦੇ ਪੁੱਤਰ ਦੀ ਸਕੂਨ ਵੈਨ ਥੱਲੇ ਆ ਕੇ ਮੌਤ

ਖੰਨਾ, 27 ਸਤੰਬਰ, ਹ.ਬ. : ਸਕੂਲ ਵੈਨ ਥੱਲੇ ਆ ਕੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਚਾਚਾ ਸੰਦੀਪ ਸਿੰਘ ਨੇ ਦੋਸ਼ ਲਾਇਆ ਕਿ ਇਹ ਹਾਦਸਾ ਵੈਨ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਡਰਾਈਵਰ ਨੇ ਬਿਨਾਂ ਦੇਖੇ ਵੈਨ ਭਜਾ ਲਈ। ਉਸ ਨੇ ਦੱਸਿਆ ਕਿ ਮਨਜੋਤ ਦੇ ਪਿਤਾ ਦੁਬਈ ਵਿੱਚ ਕੰਮ ਲਈ ਗਏ ਹੋਏ […]

Hamdard Tv AdminBy : Hamdard Tv Admin

  |  27 Sept 2023 6:39 AM IST

  • whatsapp
  • Telegram


ਖੰਨਾ, 27 ਸਤੰਬਰ, ਹ.ਬ. : ਸਕੂਲ ਵੈਨ ਥੱਲੇ ਆ ਕੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਚਾਚਾ ਸੰਦੀਪ ਸਿੰਘ ਨੇ ਦੋਸ਼ ਲਾਇਆ ਕਿ ਇਹ ਹਾਦਸਾ ਵੈਨ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਡਰਾਈਵਰ ਨੇ ਬਿਨਾਂ ਦੇਖੇ ਵੈਨ ਭਜਾ ਲਈ। ਉਸ ਨੇ ਦੱਸਿਆ ਕਿ ਮਨਜੋਤ ਦੇ ਪਿਤਾ ਦੁਬਈ ਵਿੱਚ ਕੰਮ ਲਈ ਗਏ ਹੋਏ ਹਨ। ਪੁਲਿਸ ਨੇ ਸਕੂਲ ਵੈਨ ਨੂੰ ਜ਼ਬਤ ਕਰ ਲਿਆ ਹੈ ਤੇ ਨਾਲ ਹੀ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੰਜਾਬ ਦੇ ਸਮਰਾਲਾ ਦੇ ਪਿੰਡ ਪਵਾਤ ਵਿੱਚ ਡੇਢ ਸਾਲ ਦੇ ਬੱਚੇ ਮਨਜੋਤ ਸਿੰਘ ਦੀ ਸਕੂਲ ਬੱਸ ਵੱਲੋਂ ਕੁਚਲਣ ਕਾਰਨ ਦਰਦਨਾਕ ਮੌਤ ਹੋ ਗਈ। ਬੱਚੇ ਦੀ ਮਾਂ ਦੀਆਂ ਅੱਖਾਂ ਸਾਹਮਣੇ ਤੜਫਦੇ ਹੋਏ ਮੌਤ ਹੋ ਗਈ। ਪੁਲਿਸ ਨੇ ਸਕੂਲ ਵੈਨ ਨੂੰ ਜ਼ਬਤ ਕਰ ਲਿਆ ਹੈ। ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੰਗਲਵਾਰ ਸਵੇਰੇ ਪਵਾਤ ਦੀ ਇੱਕ ਔਰਤ ਨਰਸਰੀ ਵਿੱਚ ਪੜ੍ਹਦੇ ਆਪਣੇ ਵੱਡੇ ਬੇਟੇ ਨੂੰ ਲੈਣ ਲਈ ਘਰੋਂ ਨਿਕਲੀ ਸੀ। ਔਰਤ ਦੇ ਨਾਲ ਉਸ ਦਾ ਡੇਢ ਸਾਲ ਦਾ ਬੇਟਾ ਮਨਜੋਤ ਵੀ ਬਾਹਰ ਨਿਕਲਿਆ, ਜਦੋਂ ਵੈਨ ਪਹੁੰਚੀ ਤਾਂ ਔਰਤ ਅਪਣੇ ਵੱਡੇ ਬੇਟੇ ਨੂੰ ਵੈਨ ਵਿਚੋਂ ਉਤਾਰਨ ਲੱਗੀ। ਇਸੇ ਦੌਰਾਨ ਮਨਜੋਤ ਵੈਨ ਦੇ ਪਿਛਲੇ ਟਾਇਰ ਕੋਲ ਚਲਾ ਗਿਆ।

ਜਿਵੇਂ ਹੀ ਬੱਚਾ ਵੈਨ ਤੋਂ ਹੇਠਾਂ ਉਤਰਿਆ ਤਾਂ ਡਰਾਈਵਰ ਨੇ ਤੁਰੰਤ ਵੈਨ ਨੂੰ ਸਟਾਰਟ ਕਰ ਦਿੱਤਾ ਅਤੇ ਪਿਛਲਾ ਟਾਇਰ ਮਨਜੋਤ ਸਿੰਘ ਦੇ ਉਪਰੋਂ ਲੰਘ ਗਿਆ ਜਿਸ ਕਾਰਨ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਚਾਚਾ ਸੰਦੀਪ ਸਿੰਘ ਨੇ ਦੋਸ਼ ਲਾਇਆ ਕਿ ਇਹ ਹਾਦਸਾ ਵੈਨ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਡਰਾਈਵਰ ਨੇ ਬਿਨਾਂ ਦੇਖੇ ਵੈਨ ਭਜਾ ਲਈ। ਉਸ ਨੇ ਦੱਸਿਆ ਕਿ ਮਨਜੋਤ ਦੇ ਪਿਤਾ ਦੁਬਈ ਵਿੱਚ ਕੰਮ ਲਈ ਗਏ ਹੋਏ ਹਨ। ਜਿਵੇਂ ਹੀ ਉਸ ਨੂੰ ਉੱਥੇ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਸ ’ਤੇ ਦੁੱਖ ਦਾ ਪਹਾੜ ਡਿੱਗ ਪਿਆ।

ਹਾਦਸੇ ਵਿੱਚ ਸਕੂਲ ਵੈਨ ਦੇ ਡਰਾਈਵਰ ਅਤੇ ਉਸ ਦਾ ਸਹਾਇਕ ਦੋਵਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਹਾਇਕ ਵੈਨ ਤੋਂ ਹੇਠਾਂ ਵੀ ਨਹੀਂ ਉਤਰਿਆ। ਮਾਂ ਆਪ ਹੀ ਆਪਣੇ ਵੱਡੇ ਬੱਚੇ ਨੂੰ ਵੈਨ ਵਿੱਚੋਂ ਬਾਹਰ ਲੈ ਗਈ। ਇਸ ਤੋਂ ਬਾਅਦ ਵੀ ਸਹਾਇਕ ਨੇ ਜਾਂਚ ਨਹੀਂ ਕੀਤੀ ਕਿ ਵੈਨ ਦੇ ਆਸ-ਪਾਸ ਕੋਈ ਹੈ ਜਾਂ ਨਹੀਂ। ਡਰਾਈਵਰ ਨੇ ਵੀ ਸ਼ੀਸ਼ੇ ਰਾਹੀਂ ਦੇਖਣਾ ਜ਼ਰੂਰੀ ਨਹੀਂ ਸਮਝਿਆ।

ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਹੱਸਦਿਆਂ-ਹੱਸਦਿਆਂ ਪਰਿਵਾਰ ਵਿਚ ਸੋਗ ਦੀ ਲਹਿਰ ਛਾ ਗਈ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਕੂਲ ਵੈਨ ਨੂੰ ਜ਼ਬਤ ਕਰ ਲਿਆ। ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it