ਬੱਚਿਆਂ ਦੀ ਗੋਲਕ 'ਚੋਂ ਪੈਸੇ ਲੈਕੇ ਆਜ਼ਾਦ ਉਮੀਦਵਾਰ ਨੇ ਭਰੀ ਨਾਮਜ਼ਦਗੀ
ਚੰਡੀਗੜ੍ਹ , 27 ਅਕਤੂਬਰ (ਸਵਾਤੀ ਗੌੜ) : ਅਗਲੇ ਮਹੀਨੇ ਨਵੰਬਰ ਵਿੱਚ 5 ਸੂਬਿਆਂ ਵਿੱਚ ਹੋਣ ਜਾ ਰਹੀ ਵਿਧਾਨਸਭਾ ਚੋਣਾਂ ਨੂੰ ਲੈਕੇ ਸਿਆਸੀ ਸਰਗਰਮੀਆਂ ਜਾਰੀ ਹਨ। ਪਾਰਟੀਆਂ ਵੱਲੋਂ ਜਿੱਤ ਨੂੰ ਲੈਕੇ ਦਾਅਵੇ ਕੀਤੇ ਜਾ ਰਹੇ ਨੇ ਉਥੇ ਹੀ ਚੋਣ ਕਮਿਸ਼ਨ ਨੇ ਵੀ ਪੂਰੀ ਤਿਆਰੀ ਖਿੱਚੀ ਹੋਈ ਹੈ। ਤੇ ਹੁਣ ਆਮ ਲੋਕ ਵੀ ਇਹਨਾਂ ਚੋਣਾਂ ਵਿੱਚ ਹਿੱਸਾ ਬਣ […]
By : Editor Editor
ਚੰਡੀਗੜ੍ਹ , 27 ਅਕਤੂਬਰ (ਸਵਾਤੀ ਗੌੜ) : ਅਗਲੇ ਮਹੀਨੇ ਨਵੰਬਰ ਵਿੱਚ 5 ਸੂਬਿਆਂ ਵਿੱਚ ਹੋਣ ਜਾ ਰਹੀ ਵਿਧਾਨਸਭਾ ਚੋਣਾਂ ਨੂੰ ਲੈਕੇ ਸਿਆਸੀ ਸਰਗਰਮੀਆਂ ਜਾਰੀ ਹਨ। ਪਾਰਟੀਆਂ ਵੱਲੋਂ ਜਿੱਤ ਨੂੰ ਲੈਕੇ ਦਾਅਵੇ ਕੀਤੇ ਜਾ ਰਹੇ ਨੇ ਉਥੇ ਹੀ ਚੋਣ ਕਮਿਸ਼ਨ ਨੇ ਵੀ ਪੂਰੀ ਤਿਆਰੀ ਖਿੱਚੀ ਹੋਈ ਹੈ। ਤੇ ਹੁਣ ਆਮ ਲੋਕ ਵੀ ਇਹਨਾਂ ਚੋਣਾਂ ਵਿੱਚ ਹਿੱਸਾ ਬਣ ਰਹੇ ਨੇ ਉਥੇ ਹੀ ਪੰਜਾਬ ਪੁਲਿਸ ਨੇ ਵੀ ਨਾਲ ਲੱਗਦੇ ਸੂਬਿਆਂ ਜਿਥੇ ਚੋਣ ਹੋ ਰਹੀ ਹੈ ਤੇ ਸੁਰੱਖਿਆ ਵਧਾ ਦਿੱਤੀ ਹੈ।
ਛਤੀਸਗੜ੍ਹ ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣ ਨੂੰ ਲੈਕੇ ਨਾਮਜਦਗੀ ਭਰੀ ਜਾ ਰਹੀ ਹੈ। ਕੌਮੀ ਤੇ ਖੇਤਰੀ ਪਾਰਟੀਆਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾਉਣ ਦੀ ਤਿਆਰੀ ਕਰ ਰਹੇ ਨੇ। ਇਸੀ ਤਹਿਤ ਦਰਗ ਜ਼ਿਲ੍ਹੇ ਵਿੱਚ ਵੈਸ਼ਾਲੀ ਵਿਧਾਨਸਭਾ ਖੇਤਰ ਵਿੱਚ ਰਹਿਣ ਵਾਲੇ 54 ਸਾਲਾਂ ਸ਼ੰਕਰ ਲਾਲ ਜੋ ਕਰੀਬ 35 ਸਾਲਾਂ ਤੋਂ ਅੰਤਿਮ ਸਸਕਾਰ ਕਰ ਰਹੇ ਨੇ ਪਰ ਉਹ ਇਸ ਵਾਰ ਚੋਣ ਲੜਨ ਜਾ ਰਹੇ ਨੇ ਇਸ ਲਈ ਉਹ ਨਾਮਜ਼ਦਗੀ ਪੱਤਰ ਵੀ ਖਰੀਦਣ ਪਹੁੰਚੇ। ਖਾਸ ਗੱਲ ਇਹ ਹੈ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੇ ਸ਼ੰਕਰ ਲਾਲ ਆਪਣੇ ਬੱਚਿਆਂ ਦੀ ਗੋਲਕ ਵਿੱਚ ਜਮਾ ਕੀਤੇ 10 ਹਜ਼ਾਰ ਰੁਪਏ ਜਿਸ ਵਿੱਚ 5 ਹਜ਼ਾਰ ਦੇ ਸਿੱਕੇ ਤੇ ਪੰਜ ਹਜ਼ਾਰ ਰੁਪਏ ਲੈਕੇ ਉਹ ਨਾਮਜ਼ਦਗੀ ਭਰਨ ਪਹੁੰਚਿਆ। ਸ਼ੰਕਰ ਲਾਲ ਨੇ ਕਿਹਾ ਕਿ ਉਹ ਸਮਾਜ ਵਿੱਚ ਫੈਲੀ ਗੰਦਗੀ ਨੂੰ ਸਾਫ ਕਰਨਾ ਚਾਹੁੰਦਾ ਹੈ ਤੇ ਸੂਬੇ ਦਾ ਵਿਕਾਸ ਚਾਹੁੰਦਾ ਹੈ ਇਸ ਲਈ ਉਹ ਚੋਣ ਲੜ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਹਾਰ ਜਿੱਤ ਇੱਕ ਵੱਖਰੀ ਗੱਲ ਹੈ ਪਰ ਉਹ ਹਮੇਸ਼ਾ ਹੀ ਸਮਾਜ ਸੇਵਾ ਕਰਦਾ ਆਈਆ ਹੈ। ਸ਼ੰਕਰ ਲਾਲ ਨੇ ਕਿਹਾ ਕਿ ਉਹ ਘਰ ਘਰ ਜਾਕੇ ਲੋਕਾਂ ਤੋਂ ਵੋਟ ਦੀ ਅਪੀਲ ਕਰੇਗਾ।
ਖਾਸ ਗੱਲ ਇਹ ਹੈ ਕਿ ਹੁਣ ਸਮਾਂ ਬਦਲ ਗਿਆ ਹੈ ਤੇ ਚੋਣਾਂ ਵੀ ਬਦਲ ਗਈਆਂ ਨੇ ਯਾਨੀ ਪਹਿਲਾਂ ਚੋਣਾਂ ਵਿੱਚ ਸਿਰਫ ਸਿਆਸੀ ਆਗੂ ਤੇ ਰਵਾਇਤੀ ਪਾਰਟੀਆਂ ਹੀ ਸ਼ਾਮਲ ਹੁੰਦੀਆਂ ਸੀ ਪਰ ਹੁਣ ਆਮ ਲੋਕ ਵੀ ਦੇਸ਼ ਦੀ ਸੇਵਾ ਲਈ ਅੱਗੇ ਆ ਰਹੇ ਨੇ ਤੇ ਲੋਕਤੰਤਰ ਦੇ ਇਸ ਉਤਸਵ ਯਾਨੀ ਚੋਣਾਂ ਵਿੱਚ ਖੁੱਲ ਕੇ ਦਾਅਵਾ ਠੋਕ ਰਹੇ ਨੇ। ਇਸ ਤੋਂ ਪਹਿਲਾਂ ਅਸੀਂ ਪੰਜਾਬ ਵਿੱਚ ਨਿੱਟੂ ਸ਼ਟਰਾਂ ਵਾਲਾ ਵੀ ਦੇਖਿਆ ਹੈ ਜੋ ਲੰਬੇ ਸਮੇਂ ਤੋਂ ਹਰ ਵਾਰ ਚੋਣ ਲੜਦਾ ਆ ਰਿਹਾ ਹੈ । ਨਿੱਟੂ ਸ਼ਟਰਾਂ ਵਾਲਾ ਪੇਸ਼ੇ ਤੋਂ ਸਿਆਸਤਦਾਨ ਨਹੀਂ ਸੀ ਪਰ ਉਸ ਦੇ ਬਾਵਜੂਦ ਵੀ ਉਹ ਖੁੱਲ ਕੇ ਚੋਣ ਲੜਦਾ ਹੈ ਬੇਸ਼ਕ ਉਸ ਨੇ ਜਿੱਤ ਨਹੀਂ ਹਾਸਲ ਕੀਤੀ ਪਰ ਲੋਕਾਂ ਦੇ ਵੋਟ ਉਸ ਨੂੰ ਮਿਲਦੇ ਜ਼ਰੂਰ ਨੇ। ਤਾਂ ਆਮ ਲੋਕ ਹੁਣ ਆਪਣੇ ਅਧਿਕਾਰ ਤੇ ਆਪਣੇ ਆਪ ਨੂੰ ਲੋਕਾਂ ਦੀ ਸੇਵਾ ਲਈ ਕਾਬਲ ਸਮਝ ਕੇ ਆਜ਼ਾਦ ਤੌਰ ਤੇ ਚੋਣ ਲੜਦੇ ਨੇ ਤੇ ਲੋਕਾਂ ਵਿਚਕਾਰ ਨਿਤਰ ਕੇ ਵੋਟਾਂ ਦੀ ਅਪੀਲ ਕਰਦੇ ਨੇ ।
ਹਾਲਾਂਕਿ ਆਜ਼ਾਦ ਉਮੀਦਵਾਰਾਂ ਦੇ ਚੋਣ ਮੁਕਾਬਲਿਆਂ ਵਿੱਚ ਗਿਣਤੀ ਹਰ ਵਾਰ ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲਾਂ ਸਿਰਫ ਇੱਕ ਦੋ ਰਵਾਇਤੀ ਪਾਰਟੀਆਂ ਹੀ ਚੋਣ ਲੜਦੀਆਂ ਸਨ ਪਰ ਹੁਣ ਟਰੈਂਡ ਬਦਲ ਰਿਹਾ ਹੈ ਤੇ ਇਸ ਬਦਲਦੇ ਟਰੈਂਡ ਨਾਲ ਸਿਆਸੀ ਪਾਰਟੀਆਂ ਨੂੰ ਵੀ ਇੱਕ ਵੱਡਾ ਡਰ ਰਹਿੰਦਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰਾਂ ਦੀ ਵੀ ਜਿੱਤ ਹੁੰਦੀ ਹੈ।
ਉਧਰ ਗੁਆਂਢੀ ਸੂਬੇ ਰਾਜਸਥਾਨ ਵਿੱਚ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸ਼ਰਾਰਤੀ ਅਨਸਰਾਂ ਖਿਲਾਫ ਚੌਕਸੀ ਵਧਾਉਣ ਲਈ ਪੰਜਾਬ-ਰਾਜਸਥਾਨ ਸਰਹੱਦ 'ਤੇ 5 ਹਾਈ-ਟੈਕ ਨਾਕਿਆਂ ਸਮੇਤ 30 ਵਿਸ਼ੇਸ਼ ਅੰਤਰ-ਰਾਜੀ ਨਾਕੇ ਲਗਾਏ ਨੇ। ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਖੇ ਪੰਜਾਬ ਅਤੇ ਰਾਜਸਥਾਨ ਪੁਲਿਸ ਅਧਿਕਾਰੀਆਂ ਦੀ ਅੰਤਰ-ਰਾਜੀ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਈਜੀਪੀ ਪ੍ਰਦੀਪ ਕੁਮਾਰ ਯਾਦਵ ਨੇ ਰਾਜਸਥਾਨ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਮੁੱਦਿਆਂ ਦੇ ਨਾਲ-ਨਾਲ ਭਗੌੜੇ ਅਪਰਾਧੀਆਂ , ਲੋੜੀਂਦੇ ਅਪਰਾਧੀਆਂ ਨੂੰ ਕਾਬੂ ਕਰਨ, ਗੈਰ-ਕਾਨੂੰਨੀ ਸ਼ਰਾਬ ਤੇ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਸਮੇਤ ਵੱਖ-ਵੱਖ ਮੁੱਦਿਆਂ 'ਤੇ ਮਜ਼ਬੂਤ ਤਾਲਮੇਲ ਵਿਧੀ ਸਥਾਪਤ ਕਰਨ ਬਾਰੇ ਚਰਚਾ ਕੀਤੀ। ਆਈਜੀਪੀ ਨੇ ਕਿਹਾ ਕਿ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਪੰਜਾਬ ਪੁਲਿਸ ਵੱਲੋਂ ਸ਼ੱਕੀ ਰਸਤਿਆਂ 'ਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਗੋਦਾਮਾਂ ਅਤੇ ਸ਼ੱਕੀ ਟਰਾਂਸਪੋਰਟ ਕੰਪਨੀਆਂ ਦੇ ਦਫ਼ਤਰਾਂ ਦੀ ਵੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।
ਉਧਰ ਭਾਰਤੀ ਚੋਣ ਕਮਿਸ਼ਨ ਦੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ.ਐਮ) ਨੋਡਲ ਅਫਸਰ ਸ੍ਰੀ ਸਵਰਨ ਸਿੰਘ ਨੇ ਮਾਲੇਰਕੋਟਲਾ ਦੇ ਈ.ਵੀ.ਐਮ. ਵੇਅਰ ਹਾਊਸ ਪਹੁੰਚ ਕੇ ਜਿੱਥੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਯੂਨਿਟਾਂ ਦੀ ਪਹਿਲੇ ਪੱਧਰ ਦੀ ਚੈਕਿੰਗ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਚੋਣ ਕਮਿਸ਼ਨ ਨਿਰਪੱਖ ਪੋਲਿੰਗ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਸਮੇਂ ਸਿਰ ਸਾਰੀਆਂ ਕੰਟਰੋਲ ਯੂਨਿਟਾਂ, ਬੈਲਟ ਯੂਨਿਟਾਂ ਅਤੇ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਯੂਨਿਟਾਂ ਦੇ ਕੰਮਕਾਜ ਦੀ ਜਾਂਚ ਨਿਰਪੱਖ ਹੋ ਕੇ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਯੂਨਿਟ ਚੈਕਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਖਰਾਬੀ ਦਿਖਾਈ ਦਿੰਦੀ ਹੈ ਤਾਂ ਉਸ ਦੀ ਮੁਰੰਮਤ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਮਸ਼ੀਨਾਂ ਦੀ ਜਾਂਚ ਤੋਂ ਲੈ ਕੇ ਮੁੜ ਸਟੋਰੇਜ ਦੀ ਪ੍ਰੀਕਿਆਂ ਨੂੰ ਸੀ.ਸੀ.ਟੀ.ਵੀ ਦੀ ਨਿਘਰਾਨੀ ਅਧੀਨ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ।