ਚਰਨਜੀਤ ਸਿੰਘ ਚੰਨੀ ਨੇ ਤਿਲਕ ਲਗਾਉਣ ਤੋਂ ਕੀਤਾ ਇਨਕਾਰ
ਜਲੰਧਰ, 27 ਮਈ, ਨਿਰਮਲ: ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੁਝ ਦਿਨ ਪਹਿਲਾਂ ਹੀ ਸ਼ਹੀਦ ਜਵਾਨਾਂ ਨੂੰ ਲੈ ਕੇ ਬਹੁਤ ਵੱਡਾ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਜਵਾਨਾਂ ਦੀ ਸ਼ਹਾਦਤਾਂ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ ਸੀ। ਜਿਸਤੋਂ ਬਾਅਦ ਉਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਪਹਿਲਾਂ ਨੋਟਿਸ ਤੇ ਬਾਅਦ ਵਿੱਚ ਚੇਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੂੰ ਅਜਿਹੇ ਸੰਵੇਦਨਸ਼ੀਲ […]
By : Editor Editor
ਜਲੰਧਰ, 27 ਮਈ, ਨਿਰਮਲ: ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੁਝ ਦਿਨ ਪਹਿਲਾਂ ਹੀ ਸ਼ਹੀਦ ਜਵਾਨਾਂ ਨੂੰ ਲੈ ਕੇ ਬਹੁਤ ਵੱਡਾ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਜਵਾਨਾਂ ਦੀ ਸ਼ਹਾਦਤਾਂ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ ਸੀ। ਜਿਸਤੋਂ ਬਾਅਦ ਉਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਪਹਿਲਾਂ ਨੋਟਿਸ ਤੇ ਬਾਅਦ ਵਿੱਚ ਚੇਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੂੰ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਨੂੰ ਹਲਕੇ ਵਿੱਚ ਨਾ ਲੈਣ ਦੀ ਹਿਦਾਇਤ ਦਿੱਤੀ ਸੀ।
ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਇਸ ਵਾਰ ਵਾਰ-ਵਾਰ ਵਿਵਾਦਾਂ ਵਿਚ ਘਿਰ ਰਹੇ ਹਨ। ਹੁਣ ਚੰਨੀ ਨਾਲ ਜੁੜਿਆ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ਦੇ ਹਿੰਦੂ ਵੋਟਰਾਂ ਵਿੱਚ ਨਰਾਜ਼ਗੀ ਦੇਖੀ ਜਾ ਰਹੀ ਹੈ। ਦਰਅਸਲ, ਸੋਸ਼ਲ ਮੀਡੀਆ ਤੇ ਚੰਨੀ ਦੇ ਇੱਕ ਪ੍ਰੋਗਰਾਮ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸਨੇ ਇੱਕ ਨਵੇਂ ਵਿਵਾਦ ਨੂੰ ਹਵਾ ਦੇ ਦਿੱਤੀ ਹੈ।
ਦਰਅਸਲ, ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਚੰਨੀ ਹਿੰਦੂ ਭਾਈਚਾਰੇ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ। ਉੱਥੇ ਕੁਝ ਮਹਿਲਾਵਾਂ ਪਹਿਲਾਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦੀਆਂ ਹਨ ਤੇ ਉਸਤੋਂ ਬਾਅਦ ਇੱਕ ਕੁੜੀ ਉਨ੍ਹਾਂ ਨੂੰ ਰੋਲੀ ਦਾ ਤਿਲਕ ਲਗਾਉਣ ਲੱਗਦੀ ਹੈ। ਚੰਨੀ ਮਠਿਆਈ ਤਾਂ ਖੁਸ਼ੀ-ਖੁਸ਼ੀ ਖਾ ਲੈਂਦੇ ਹਨ ਪਰ ਤਿਲਕ ਲਗਵਾਉਣ ਤੋਂ ਉਹ ਇਨਕਾਰ ਕਰ ਦਿੰਦੇ ਹਨ। ਮਹਿਲਾਵਾਂ ਦੇ ਵਾਰ-ਵਾਰ ਕਹਿਣ ਤੋਂ ਬਾਅਦ ਵੀ ਚੰਨੀ ਤਿਲਕ ਲਗਵਾਉਣ ਨੂੰ ਰਾਜ਼ੀ ਨਹੀਂ ਹੁੰਦੇ ਹਨ।
ਚੰਨੀ ਹੱਥ ਜੋੜ ਕੇ ਮਹਿਲਾਵਾਂ ਨੂੰ ਅਜਿਹਾ ਨਾ ਕਰਨ ਦੀ ਗੁਜਾਰਿਸ਼ ਕਰਦੇ ਹਨ ਤੇ ਨਾਲ ਹੀ ਆਪਣੇ ਨਾਲ ਖੜੇ੍ਹ ਇੱਕ ਵਿਅਕਤੀ ਨੂੰ ਵੀ ਹੋਲੀ ਜਿਹੀ ਕੁਝ ਕਹਿੰਦੇ ਹੋਏ ਨਜ਼ਰ ਆਉਂਦੇ ਹਨ। ਚੰਨੀ ਦੇ ਇਸ ਰਿਐਕਸ਼ਨ ਤੋਂ ਬਾਅਦ ਉੱਥੇ ਮੌਜੂਦ ਮਹਿਲਾਵਾਂ ਕਾਫੀ ਨਿਰਾਸ਼ ਦਿਖਾਈ ਦਿੰਦੀਆਂ ਹਨ।
ਚੋਣਾਂ ਦੇ ਇਸ ਮੌਸਮ ਵਿੱਚ ਜਿੱਥੇ ਸਿਆਸਤਦਾਨ ਹਰ ਇੱਕ ਭਾਈਚਾਰੇ ਨੂੰ ਖੁਸ਼ ਕਰਨ ਵਿੱਚ ਕੋਈ ਕੋਰ-ਕਸਰ ਨਹੀਂ ਛੱਡ ਰਹੇ ਹਨ ਤਾਂ ਉੱਥੇ ਹੀ ਚੰਨੀ ਵੱਲੋਂ ਚੁੱਕਿਆ ਗਿਆ ਅਜਿਹਾ ਕਦਮ ਕਿਤੇ ਉਨ੍ਹਾਂ ਲਈ ਵੋਟਿੰਗ ਵਿੱਚ ਮੁਸ਼ਕਲਾਂ ਨਾ ਖੜ੍ਹੀਆਂ ਕਰ ਦੇਵੇ। ਕਿਉਂਕਿ ਇਸ ਵੀਡੀਓ ਵਿੱਚ ਤਿਲਕ ਲਗਵਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਜਿਸ ਤਰ੍ਹਾਂ ਨਾਲ ਮਹਿਲਾਵਾਂ ਦੇ ਚਿਹਰੇ ਉਤਰ ਜਾਂਦੇ ਹਨ ਉਸ ਨੂੰ ਵੇਖਣ ਤੋਂ ਬਾਅਦ ਹਿੰਦੂ ਭਾਈਚਾਰੇ ਵਿੱਚ ਨਰਾਜ਼ਗੀ ਹੋਣਾ ਤਾਂ ਲਾਜ਼ਮੀ ਹੈ। ਜੇ ਇਹ ਨਰਾਜ਼ਗੀ ਵੋਟਾਂ ਦੇ ਰੂਪ ਵਿੱਚ ਇੱਕ ਜੂਨ ਨੂੰ ਚੰਨੀ ਖਿਲਾਫ ਨਿਕਲਦੀ ਹੈ ਤਾਂ ਉਨ੍ਹਾਂ ਲਈ ਵਾਕਈ ਵੱਡੀ ਮੁਸ਼ਕੱਲ ਖੜ੍ਹੀ ਹੋ ਸਕਦੀ ਹੈ।