ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀ ਸ਼ਿਕਾਗੋ ਵਿਚ ਹੋਈ ਨਿਲਾਮੀ
ਚੰਡੀਗੜ੍ਹ, 15 ਦਸੰਬਰ, ਨਿਰਮਲ : ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਵਿਦੇਸ਼ਾਂ ਵਿੱਚ ਨਿਲਾਮੀ ਜਾਰੀ ਹੈ। ਹੁਣ 13 ਦਸੰਬਰ ਨੂੰ ਅਮਰੀਕਾ ਦੇ ਸ਼ਿਕਾਗੋ ’ਚ ਨਵੀਂ ਨਿਲਾਮੀ ਹੋਈ, ਜਿਸ ’ਚ ਚੰਡੀਗੜ੍ਹ ਦੀਆਂ ਪੰਜ ਵਸਤਾਂ ਕਰੀਬ 74.90 ਲੱਖ ਰੁਪਏ ’ਚ ਵਿਕੀਆਂ। ਇਸ ਨਿਲਾਮੀ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਟੂਲ ਵੀ ਰੱਖੇ ਗਏ ਸਨ, ਜੋ 14.01 ਲੱਖ ਰੁਪਏ ਵਿੱਚ ਨਿਲਾਮ […]
By : Editor Editor
ਚੰਡੀਗੜ੍ਹ, 15 ਦਸੰਬਰ, ਨਿਰਮਲ : ਸ਼ਹਿਰ ਦੇ ਵਿਰਾਸਤੀ ਫਰਨੀਚਰ ਦੀ ਵਿਦੇਸ਼ਾਂ ਵਿੱਚ ਨਿਲਾਮੀ ਜਾਰੀ ਹੈ। ਹੁਣ 13 ਦਸੰਬਰ ਨੂੰ ਅਮਰੀਕਾ ਦੇ ਸ਼ਿਕਾਗੋ ’ਚ ਨਵੀਂ ਨਿਲਾਮੀ ਹੋਈ, ਜਿਸ ’ਚ ਚੰਡੀਗੜ੍ਹ ਦੀਆਂ ਪੰਜ ਵਸਤਾਂ ਕਰੀਬ 74.90 ਲੱਖ ਰੁਪਏ ’ਚ ਵਿਕੀਆਂ। ਇਸ ਨਿਲਾਮੀ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਟੂਲ ਵੀ ਰੱਖੇ ਗਏ ਸਨ, ਜੋ 14.01 ਲੱਖ ਰੁਪਏ ਵਿੱਚ ਨਿਲਾਮ ਹੋਏ ਸਨ। ਚੰਡੀਗੜ੍ਹ ਹੈਰੀਟੇਜ ਆਈਟਮਜ਼ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੇ ਜੱਗਾ ਨੇ ਇਸ ਮਾਮਲੇ ਦੀ ਸ਼ਿਕਾਇਤ ਸ਼ਿਕਾਗੋ ਸਥਿਤ ਭਾਰਤੀ ਦੂਤਾਵਾਸ ਨੂੰ ਕੀਤੀ ਅਤੇ ਵਿਦੇਸ਼ ਮੰਤਰੀ ਸ. ਜੈਸ਼ੰਕਰ ਅਤੇ ਕੇਂਦਰੀ ਸੰਸਕ੍ਰਿਤੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਤੋਂ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਲਾਮੀ ਤੋਂ ਪਹਿਲਾਂ ਵੀ ਉਨ੍ਹਾਂ ਨੇ ਸ਼ਿਕਾਇਤ ਦਿੱਤੀ ਸੀ ਪਰ ਫਿਰ ਵੀ ਨਿਲਾਮੀ ਨੂੰ ਰੋਕਿਆ ਨਹੀਂ ਜਾ ਸਕਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਨਿਲਾਮੀ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਣ ਅਤੇ ਫਰਨੀਚਰ ਦੀ ਸੰਭਾਲ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ। ਜੱਗਾ ਨੇ ਦੱਸਿਆ ਕਿ ਹਰ ਸਾਲ ਕਰੋੜਾਂ ਰੁਪਏ ਦੇ ਵਿਰਾਸਤੀ ਫਰਨੀਚਰ ਦੀ ਵਿਦੇਸ਼ਾਂ ਵਿੱਚ ਨਿਲਾਮੀ ਕੀਤੀ ਜਾਂਦੀ ਹੈ। ਇਹ ਉਦੋਂ ਹੋ ਰਿਹਾ ਹੈ ਜਦੋਂ ਐਮਐਚਏ ਨੇ ਵਿਰਾਸਤੀ ਫਰਨੀਚਰ ਦੀ ਨਿਲਾਮੀ ’ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਬੰਧਾਂ ਦੀ ਅਣਗਹਿਲੀ ਕਾਰਨ ਪ੍ਰਸ਼ਾਸਨ ਨੂੰ ਮਾਲੀਏ ਦਾ ਵੀ ਨੁਕਸਾਨ ਹੋ ਰਿਹਾ ਹੈ। ਵਿਰਾਸਤੀ ਫਰਨੀਚਰ ਦੀ ਅਜਿਹੀ ਨਿਲਾਮੀ ਨੂੰ ਰੋਕਣ ਦੇ ਨਾਲ-ਨਾਲ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਵਿਰਾਸਤੀ ਫਰਨੀਚਰ ਦੇਸ਼ ਤੋਂ ਬਾਹਰ ਕਿਵੇਂ ਪਹੁੰਚ ਰਿਹਾ ਹੈ।