Begin typing your search above and press return to search.

ਚਿੱਟੇ ਦਾ ਨਸ਼ਾ ਕਰਨ ਲਈ ਪਤਨੀ ਦੀ ਸਕੂਟਰੀ ਗਹਿਣੇ ਰੱਖੀ

ਚੰਡੀਗੜ੍ਹ, 10 ਅਕਤੂਬਰ, ਨਿਰਮਲ : ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਨਸ਼ਿਆਂ ਦੇ ਮਾਮਲੇ ਵਧਣ ਲੱਗੇ ਹਨ। ਚੰਡੀਗੜ੍ਹ ਪੁਲਿਸ ਨੇ ਇੱਕ ਨੌਜਵਾਨ ਨੂੰ ਚਿੱਟੇ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਨੇ ਇੱਕ ਮਹਿਲਾ ਤਸਕਰ ਤੋਂ ਚਿੱਟਾ ਖਰੀਦਿਆ ਸੀ। ਫਿਲਹਾਲ ਪੁਲਸ ਨੇ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਮੌਲੀ ਜਾਗਰਾਂ ਦੇ ਰਹਿਣ […]

ਚਿੱਟੇ ਦਾ ਨਸ਼ਾ ਕਰਨ ਲਈ ਪਤਨੀ ਦੀ ਸਕੂਟਰੀ ਗਹਿਣੇ ਰੱਖੀ
X

Hamdard Tv AdminBy : Hamdard Tv Admin

  |  10 Oct 2023 1:07 AM GMT

  • whatsapp
  • Telegram


ਚੰਡੀਗੜ੍ਹ, 10 ਅਕਤੂਬਰ, ਨਿਰਮਲ : ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਨਸ਼ਿਆਂ ਦੇ ਮਾਮਲੇ ਵਧਣ ਲੱਗੇ ਹਨ। ਚੰਡੀਗੜ੍ਹ ਪੁਲਿਸ ਨੇ ਇੱਕ ਨੌਜਵਾਨ ਨੂੰ ਚਿੱਟੇ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਨੇ ਇੱਕ ਮਹਿਲਾ ਤਸਕਰ ਤੋਂ ਚਿੱਟਾ ਖਰੀਦਿਆ ਸੀ। ਫਿਲਹਾਲ ਪੁਲਸ ਨੇ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਮੌਲੀ ਜਾਗਰਾਂ ਦੇ ਰਹਿਣ ਵਾਲੇ 28 ਸਾਲਾ ਵਿਅਕਤੀ ਨੇ ਨਸ਼ੇ ਦੀ ਪੂਰਤੀ ਲਈ ਆਪਣੀ ਪਤਨੀ ਦੀ ਸਕੂਟਰੀ ਗਿਰਵੀ ਰੱਖ ਦਿੱਤੀ ਸੀ। ਉਸ ਦੇ ਰਿਮਾਂਡ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਸ ਨੇ ਮੌਲੀਜਾਗਰਾਂ ਦੀ ਰਹਿਣ ਵਾਲੀ ਮੀਨਾ ਉਰਫ ਮੀਨੂੰ ਨਾਮਕ ਔਰਤ ਤੋਂ ਚਿੱਟਾ ਖਰੀਦਿਆ ਸੀ। ਸੋਮਵਾਰ ਦੇਰ ਸ਼ਾਮ ਪੁਲਿਸ ਨੇ ਤਲਾਸ਼ੀ ਵਾਰੰਟ ਹਾਸਲ ਕਰਕੇ ਔਰਤ ਦੇ ਘਰ ਦੀ ਤਲਾਸ਼ੀ ਲਈ ਤਾਂ ਇੱਕ ਜੁਪੀਟਰ ਸਕੂਟਰੀ ਬਰਾਮਦ ਹੋਈ। ਔਰਤ ਕੋਲੋਂ ਸਾਢੇ ਪੰਜ ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਮੁਲਜ਼ਮ ਔਰਤ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਥਾਣਾ ਸਦਰ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ 7 ਅਕਤੂਬਰ ਨੂੰ ਮੌਲੀ ਕੰਪਲੈਕਸ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਕਰਨ ਸਿੰਘ ਉਰਫ ਕਰਮਾ ਨੂੰ 7.97 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਰਿਮਾਂਡ ਦੌਰਾਨ ਉਸ ਨੇ ਦੱਸਿਆ ਸੀ ਕਿ ਉਸ ਨੇ ਨਸ਼ੇ ਕਰਨ ਲਈ ਆਪਣੀ ਪਤਨੀ ਦੀ ਸਕੂਟਰੀ ਗਿਰਵੀ ਰੱਖਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਕਰਨ ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਰਿਹਾ ਹੈ ਅਤੇ ਟ੍ਰਾਈਸਿਟੀ ’ਚ ਅਪਰਾਧ ਵੀ ਕਰ ਚੁੱਕਾ ਹੈ।

Next Story
ਤਾਜ਼ਾ ਖਬਰਾਂ
Share it