ਚੰਡੀਗੜ੍ਹ ਕਾਂਗਰਸ ਪ੍ਰਧਾਨ ਨੂੰ ਪਾਕਿਸਤਾਨ ਤੋਂ ਮਿਲੀ ਧਮਕੀ

ਚੰਡੀਗੜ੍ਹ ਕਾਂਗਰਸ ਪ੍ਰਧਾਨ ਨੂੰ ਪਾਕਿਸਤਾਨ ਤੋਂ ਮਿਲੀ ਧਮਕੀ


ਚੰਡੀਗੜ੍ਹ,26 ਮਾਰਚ, ਨਿਰਮਲ :ਚੰਡੀਗੜ੍ਹ ਦੇ ਕਾਂਗਰਸ ਪ੍ਰਧਾਨ ਹਰਮਹਿੰਦਰ ਸਿੰਘ ਲੱਕੀ ਨੂੰ ਪਾਕਿਸਤਾਨੀ ਨੰਬਰ ਤੋਂ ਵੱਟਸਐਪ ਕਾਲ ਕਰਕੇ ਧਮਕੀ ਮਿਲੀ ਹੈ। ਲੱਕੀ ਨੇ ਕਾਲ ਚੁੱਕ ਕੇ ਕੁਝ ਰਿਸਪੌਂਸ ਨਹੀਂ ਦਿੱਤਾ ਤਾਂ ਕਾਲਰ ਨੇ ਕਿਹਾ ਕਿ ਜਲਦ ਹੀ ਤੁਹਾਨੂੰ ਦੇਖ ਲਿਆ ਜਾਵੇਗਾ। ਲੱਕੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਉਨ੍ਹਾਂ ਨੇ ਇਸ ਨੂੰ ਲੈ ਕੇ ਐਸਐਸਪੀ ਨੂੰ ਚਿੱਠੀ ਲਿਖੀ ਹੈ। ਜਿਸ ਨੰਬਰ ਤੋਂ ਲੱਕੀ ਨੂੰ ਕਾਲ ਆਈ ਉਸ ’ਤੇ ਜੈ ਬਲਕਾਰੀ ਨਾਂ ਲਿਖਿਆ ਹੋਇਆ ਹੈ।

ਐਚਐਸ ਲੱਕੀ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਇਸ ਤਰ੍ਹਾਂ ਦੀ ਕਾਲ ਆਈ ਹੈ। ਜਿਸ ਦਿਨ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਨਗਰ ਨਿਗਮ ਵਿਚ ਚੋਣ ਹੋਣੀ ਸੀ, ਉਸ ਦਿਨ ਵੀ ਉਨ੍ਹਾਂ ਕੋਲ ਇੱਕ ਕਾਲ ਆਈ ਸੀ। ਜਿਸ ਵਿਚ ਉਨ੍ਹਾਂ ਤੋਂ ਪੁਛਿਆ ਗਿਆ ਸੀ ਕਿ ਆਪ ਦਾ ਬੇਟਾ ਕਿੱਥੇ ਹੈ। ਤਦ ਉਨ੍ਹਾਂ ਲੱਗਾ ਕਿ ਕੋਈ ਫਰੌਡ ਕਾਲ ਹੈ ਧਮਕਾ ਕੇ ਪੈਸੇ ਠੱਗਣੇ ਚਾਹੁੰਦਾ। ਅੱਜ ਕਾਲ ਕਰਨ ਵਾਲੇ ਉਨ੍ਹਾਂ ਦਾ ਨਾਂ ਲੈਕੇ ਕਿਹਾ ਕਿ ਉਨ੍ਹਾਂ ਦੇਖ ਲਿਆ ਜਾਵੇਗਾ। ਦੱਸਦੇ ਚਲੀਏ ਕਿ ਲੱਕੀ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜਨ ਲਈ ਕਾਂਗਰਸ ਦੇ ਟਿਕਟ ਦੇ ਦਾਅਵੇਦਾਰ ਹਨ।

ਇਹ ਖ਼ਬਰ ਵੀ ਪੜ੍ਹੋ

ਅੰਬਾਲਾ ਜ਼ਿਲੇ੍ਹ ’ਚ ਹੋਲੀ ਵਾਲੇ ਦਿਨ ਪੁਰਾਣੀ ਰੰਜਿਸ਼ ਕਾਰਨ ਪਿੰਡ ਦੇ ਕੁਝ ਲੋਕਾਂ ਨੇ ਸਰਪੰਚ ਦੇ ਭਰਾ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਸਰਪੰਚ ਦੇ ਭਰਾ ਨੂੰ ਮੁਲਾਣਾ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਅੰਬਾਲਾ ਦੇ ਬਰਾੜਾ ਥਾਣੇ ਅਧੀਨ ਪੈਂਦੇ ਪਿੰਡ ਥੰਬੜ ਦੀ ਹੈ। ਪੁਲਸ ਨੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਥੰਬੜ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ 4.30 ਵਜੇ ਆਪਣੀ ਕਾਰ ’ਚ ਘਰ ਪਰਤ ਰਿਹਾ ਸੀ। ਉਹ ਪਿੰਡ ਵਿੱਚ ਇੰਦਰਪਾਲ ਰਾਣਾ ਦੇ ਘਰ ਨੇੜੇ ਪਹੁੰਚ ਗਿਆ। ਇੱਥੇ ਕੁਝ ਲੋਕ ਪਹਿਲਾਂ ਹੀ ਲਾਠੀਆਂ ਲੈ ਕੇ ਖੜ੍ਹੇ ਸਨ। ਜਦੋਂ ਉਹ ਆਪਣੀ ਕਾਰ ਵਿਚ ਉਥੋਂ ਲੰਘਣ ਲੱਗਾ ਤਾਂ ਪੰਮੀ ਨੇ ਉਸ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੀ ਕਾਰ ਨਹੀਂ ਰੋਕੀ।

ਇਸ ਦੌਰਾਨ ਉਸ ਨੇ ਆਪਣੇ ਭਰਾ ਸਰਪੰਚ ਰੋਹਤਾਸ਼ ਨੂੰ ਫੋਨ ਕੀਤਾ। ਨੇ ਕਿਹਾ ਕਿ ਪੰਪੀ ਅਤੇ ਉਸ ਦੇ ਦੋਸਤ ਲੜਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਦਾ ਭਰਾ ਸ਼ਾਹਬਾਦ ਸੀ। ਇਸੇ ਦੌਰਾਨ ਮੁਲਜ਼ਮ ਪੰਪੀ ਅਤੇ ਅਰਜੁਨ ਸਿੰਘ ਨੇ ਉਸ ਦੀ ਕਾਰ ਅੱਗੇ ਮੋਟਰਸਾਈਕਲ ਰੋਕ ਲਿਆ। ਇੱਥੇ ਪੰਪੀ, ਅਰਜੁਨ, ਸੰਜੂ, ਮੋਹਿਤ, ਈਸ਼ਵਰ ਸਿੰਘ ਉਰਫ਼ ਆਸੂ, ਮੰਗਾ ਅਤੇ ਮਨੋਜ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੰਪੀ ਨੇ ਉਸ ਨੂੰ ਕਾਰ ’ਚੋਂ ਬਾਹਰ ਕੱਢ ਲਿਆ। ਆਸ਼ੂ ਨੇ ਤੁਰੰਤ ਉਸ ਦੇ ਸਿਰ ਅਤੇ ਬਾਹਾਂ ’ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related post

“ਔਰਤ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ”…ਜਾਣੋ ਮਹਿਲਾ ਕਮਿਸ਼ਨ ਨੇ ਕਿਉਂ ਕੀਤੀ ਇਹ ਟਿੱਪਣੀ

“ਔਰਤ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ”…ਜਾਣੋ ਮਹਿਲਾ ਕਮਿਸ਼ਨ…

ਚੰਡੀਗੜ੍ਹ, 9 ਮਈ, ਪਰਦੀਪ ਸਿੰਘ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਭਾਈ ਹਰਨਾਮ ਸਿੰਘ ਖਾਲਸਾ ਦੇ ਬਿਆਨ…
ਪਤਨੀ ਲੰਬੇ ਸਮੇਂ ਤੱਕ ਪਤੀ ਨਾਲ ਸੰਬੰਧ ਨਹੀਂ ਬਣਾਉਂਦੀ ਤਾਂ ਇਹ ਵੀ ਮਾਨਸਿਕ ਜ਼ੁਲਮ- ਹਾਈਕੋਰਟ

ਪਤਨੀ ਲੰਬੇ ਸਮੇਂ ਤੱਕ ਪਤੀ ਨਾਲ ਸੰਬੰਧ ਨਹੀਂ ਬਣਾਉਂਦੀ…

ਚੰਡੀਗੜ੍ਹ, 9 ਮਈ, ਪਰਦੀਪ ਸਿੰਘ: ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਇਕ ਮਾਮਲੇ ਦੀ ਸੁਣਵਾਈ ਤੋਂ ਬਾਅਦ ਫ਼ੈਸਲਾ ਸੁਣਾਉਂਦੇ ਜੱਜ ਦਾ ਕਹਿਣਾ ਹੈ ਕਿ…
ਚਾਰਧਾਮ ਯਾਤਰਾ ਲਈ ਆਫਲਾਈਨ ਰਜਿਸਟ੍ਰੇਸ਼ਨ ਸ਼ੁਰੂ, ਰਿਸ਼ੀਕੇਸ਼ ਤੇ ਹਰਿਦੁਆਰ ’ਚ ਖੋਲ੍ਹੇ 14 ਕਾਊਂਟਰ

ਚਾਰਧਾਮ ਯਾਤਰਾ ਲਈ ਆਫਲਾਈਨ ਰਜਿਸਟ੍ਰੇਸ਼ਨ ਸ਼ੁਰੂ, ਰਿਸ਼ੀਕੇਸ਼ ਤੇ ਹਰਿਦੁਆਰ…

ਰਿਸ਼ੀਕੇਸ਼,9 ਮਈ, ਪਰਦੀਪ ਸਿੰਘ : ਚਾਰਧਾਮ ਯਾਤਰਾ ਲਈ ਹੁਣ ਆਫਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ। ਰਿਸ਼ੀਕੇਸ਼ ’ਚ ਅੱਠ ਤੇ ਹਰਿਦੁਆਰ…