Begin typing your search above and press return to search.

ਚੰਡੀਗੜ੍ਹ : ਐਡੀਸ਼ਨਲ ਐਸਐਚਓ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਚੰਡੀਗੜ੍ਹ, 7 ਮਾਰਚ, ਨਿਰਮਲ : ਚੰਡੀਗੜ੍ਹ ਦੇ ਸਾਬਕਾ ਐਡੀਸ਼ਨਲ ਐਸਐਚਓ ਨਵੀਨ ਫੋਗਾਟ ਦੇ ਖ਼ਿਲਾਫ਼ ਪੁਲਿਸ ਨੇ ਅਦਾਲਤ ਵਿਚ ਚਾਰਜ਼ਸੀਟ ਦਖਲ ਕੀਤੀ ਹੈ। ਫੋਗਾਟ ’ਤੇ ਬਠਿੰਡਾ ਦੇ ਕਾਰੋਬਾਰੀ ਤੋਂ ਕਰੋੜ ਰੁਪਏ ਜਬਰੀ ਵਸੂਲੀ ਦਾ ਇਲਜ਼ਾਮ ਹੈ। ਪੁਲਿਸ ਨੇ ਉਸ ਦੇ ਖ਼ਿਲਾਫ਼ ਸੈਕਟਰ 39 ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਸੀ। ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ […]

ਚੰਡੀਗੜ੍ਹ : ਐਡੀਸ਼ਨਲ ਐਸਐਚਓ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
X

Editor EditorBy : Editor Editor

  |  7 March 2024 6:34 AM IST

  • whatsapp
  • Telegram


ਚੰਡੀਗੜ੍ਹ, 7 ਮਾਰਚ, ਨਿਰਮਲ : ਚੰਡੀਗੜ੍ਹ ਦੇ ਸਾਬਕਾ ਐਡੀਸ਼ਨਲ ਐਸਐਚਓ ਨਵੀਨ ਫੋਗਾਟ ਦੇ ਖ਼ਿਲਾਫ਼ ਪੁਲਿਸ ਨੇ ਅਦਾਲਤ ਵਿਚ ਚਾਰਜ਼ਸੀਟ ਦਖਲ ਕੀਤੀ ਹੈ। ਫੋਗਾਟ ’ਤੇ ਬਠਿੰਡਾ ਦੇ ਕਾਰੋਬਾਰੀ ਤੋਂ ਕਰੋੜ ਰੁਪਏ ਜਬਰੀ ਵਸੂਲੀ ਦਾ ਇਲਜ਼ਾਮ ਹੈ। ਪੁਲਿਸ ਨੇ ਉਸ ਦੇ ਖ਼ਿਲਾਫ਼ ਸੈਕਟਰ 39 ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਸੀ।

ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਆਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਭਗੌੜਾ ਐਲਾਨ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਫਿਰ ਉਸ ਨੇ ਅਦਾਲਤ ਵਿਚ 24 ਨਵੰਬਰ 2023 ਨੂੰ ਸਰੰਡਰ ਕੀਤਾ ਸੀ।
ਇਸ ਮਾਮਲੇ ਵਿਚ ਪੁਲਿਸ ਤਿੰਨ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਹੀ ਅਦਾਲਤ ਵਿਚ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਇਸ ਵਿਚ ਚੰਡੀਗੜ੍ਹ ਪੁਲਿਸ ਦੇ ਦੋ ਕਾਂਸਟੇਬਲ ਸ਼ਿਵ ਕੁਮਾਰ ਅਤੇ ਵੀਰੇਂਦਰ ਸਿੰਘ ਸ਼ਾਮਲ ਸੀ।


ਇਨ੍ਹਾਂ ਤੋਂ ਇਲਾਵਾ ਇੱਕ ਹੋਰ ਵਿਅਕਤੀ ਵਰਿੰਦਰ ਸਿੰਘ ਦੇ ਖ਼ਿਲਾਫ਼ ਵੀ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ। ਇਹ ਸਾਰੇ ਮੁਲਜ਼ਮ ਐਡੀਸ਼ਨਲ ਐਸਐਚਓ ਨਵੀਨ ਫੋਗਾਟ ਦੀ ਮਦਦ ਕਰ ਰਹੇ ਸੀ। ਇਨ੍ਹਾਂ ਦੀ ਮਦਦ ਨਾਲ ਹੀ ਉਸ ਨੇ ਵਪਾਰੀ ਦੇ ਨਾਲ ਇਹ ਜਬਰੀ ਵਸੂਲ ਕੀਤੀ ਸੀ।ਸੈਕਟਰ 39 ਥਾਣਾ ਪੁਲਿਸ ਵਿਚ 5 ਅਗਸਤ 2023 ਨੂੰ ਬਠਿੰਡਾ ਦੇ ਕਾਰੋਬਾਰੀ ਸੰਜੇ ਗੋਇਲ ਨੇ ਸਬ ਇੰਸਪੈਕਟਰ ਨਵੀਨ ਫੋਗਾਟ, ਕਾਂਸਟੇਬਲ ਵਰਿੰਦਰ, ਸ਼ਿਵ ਕੁਮਾਰ ਸਮੇਤ ਹੋਰਾਂ ਦੇ ਖ਼ਿਲਾਫ਼ ਲੁੱਟਖੋਹ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕਾਰੋਬਾਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ 2 ਹਜ਼ਾਰ ਦੇ ਨੋਟ ਬਦਲਣ ਲਈ ਚੰਡੀਗੜ੍ਹ ਪੁੱਜਿਆ ਸੀ। ਉਥੇ ਉਸ ਨੇ 500-500 ਦੇ ਨੋਟ ਦੇ ਕੇ 2 ਹਜ਼ਾਰ ਦੇ ਨੋਟ ਲੈਣੇ ਸੀ। ਇਸ ’ਤੇ ਉਸ ਨੂੰ ਕਮੀਸ਼ਨ ਮਿਲਣਾ ਸੀ।

ਤਤਕਾਾਲੀ ਸਬ ਇੰਸਪੈਕਟਰ ਨਵੀਨ ਫੋਗਾਟ ਨੇ ਅਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਉਸ ਨੂੰ ਸੈਕਟਰ 40 ਦੀ ਮਾਰਕੀਟ ਵਿਚ ਰੋਕ ਲਿਆ ਅਤੇ ਡਰਾ ਕੇ ਕਰੋੜ ਰੁਪਏ ਖੋਹ ਲਏ। ਮੌਕੇ ’ਤੇ ਧਮਕੀ ਦੇ ਕੇ ਉਸ ਨੂੰ ਭਜਾ ਦਿੱਤਾ। ਸ਼ਿਕਾਇਤਕਰਤਾ ਕਾਰੋਬਾਰੀ ਸੰਜੇ ਗੋਇਲ ਨੇ ਇਸ ਮਾਮਲੇ ਦੀ ਐਸਪੀ ਚੰਡੀਗੜ੍ਹ ਕੰਵਰਦੀਪ ਕੌਰ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ। ਇਸ ਮਾਮਲੇ ਵਿਚ ਸੈਕਟਰ 39 ਥਾਣੇ ਦੇ ਸਬ ਇੰਸਪੈਕਟਰ ਫੋਗਾਟ ’ਤੇ ਲੁੱਟ ਦੇ ਇਲਜ਼ਾਮ ਸੀ।

ਇਹ ਖ਼ਬਰ ਵੀ ਪੜ੍ਹੋ

ਆਏ ਦਿਨ ਹੀ ਤਰਨ ਤਾਰਨ ਵਿੱਚ ਕਾਨੂੰਨ ਵਿਵਸਥਾ ਉੱਪਰ ਸਵਾਲ ਖੜੇ ਕਰਦੀਆਂ ਸੋਸ਼ਲ ਮੀਡੀਆ ਉੱਪਰ ਵੀਡੀਓਜ ਸ਼ਰੇਆਮ ਵਾਇਰਲ ਹੁੰਦੀਆਂ ਦੇਖੀਆਂ ਜਾ ਸਕਦੀਆਂ ਹਨ ਅਜਿਹੀ ਇੱਕ ਵੀਡੀਓ ਉਸ ਵਕਤ ਸੀਸੀਟੀਵੀ ਤਸਵੀਰ ਦੇ ਰੂਪ ਵਿੱਚ ਬੀਤੀ ਸ਼ਾਮ 5 ਵਜੇ ਦੇਖਣ ਨੂੰ ਮਿਲੀ ਜਦੋਂ ਨੌਜਵਾਨਾਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ ਜਿਸ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਨਜ਼ਦੀਕੀ ਵਿਅਕਤੀਆਂ ਵੱਲੋਂ ਚੁੱਕ ਕੇ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਸ ਦੀ ਪਹਿਚਾਣ ਜੋਬਨਜੀਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਾੜ ਨੰਬਰ 11 ਵਜੋਂ ਹੈ।

ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਸਪਤਾਲ ਵਿੱਚ ਜੇਰੇ ਇਲਾਜ ਜੋਬਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦਾ ਲੜਕੇ ਦੇ ਸੱਟਾਂ ਲੱਗ ਗਈਆਂ ਹਨ ਜਿਸ ਤੋਂ ਬਾਅਦ ਉਹ ਹਸਪਤਾਲ ਵਿੱਚ ਪੁੱਜੇ ਹਨ। ਜਿੱਥੇ ਉਹਨਾਂ ਨੂੰ ਪਤਾ ਲੱਗਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਉਹਨਾਂ ਦੇ ਨੌਜਵਾਨ ਪੁੱਤਰ ਉੱਪਰ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਹੈ।

ਉਹਨਾਂ ਐਸਐਚ ਓ ਭਿੱਖੀਵਿੰਡ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਜਦੋਂ ਇਸ ਮਾਮਲੇ ਸੰਬੰਧੀ ਥਾਣਾ ਭਿੱਖੀਵਿੰਡ ਦੇ ਐਸਐਚ ਓ ਮੋਹਿਤ ਕੁਮਾਰ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇੱਕ ਫੋਨ ਕਾਲ ਆਈ ਕੀ ਭਿੱਖੀਵਿੰਡ ਦੇ ਪਊਵਿੰਡ ਕੱਚਾ ਰੋਡ ਨਜ਼ਦੀਕ ਕੁਝ ਨੌਜਵਾਨ ਆਪਸ ਵਿੱਚ ਭਿੜੇ ਹਨ। ਜਿਸ ਤੋਂ ਬਾਅਦ ਉਹ ਮੌਕੇ ਤੇ ਪੁੱਜੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਨੌਜਵਾਨ ਭਿਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਜਰੇ ਇਲਾਜ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਸਾਹਮਣੇ ਆਵੇਗਾ ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਹਨਾਂ ਇਹ ਵੀ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਬਾਕੀ ਨੌਜਵਾਨਾਂ ਦੀ ਭਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it