25 ਸਾਲ ਤੋਂ ਪੁਰਾਤਨ ਕਰੰਸੀ ਸਾਂਭ ਰਿਹਾ ਚਮਕੌਰ ਸਿੰਘ
ਸਮਰਾਲਾ, 11 ਦਸੰਬਰ (ਪਰਮਿੰਦਰ ਵਰਮਾ) : ਸਮਰਾਲਾ ਦੇ ਰਹਿਣ ਵਾਲੇ ਚਮਕੌਰ ਸਿੰਘ ਕੰਗ ਵੱਲੋਂ ਪਿਛਲੇ ਕਰੀਬ 25 ਸਾਲਾਂ ਤੋਂ ਪੁਰਾਣੇ ਨੋਟਾਂ, ਸਿੱਕਿਆਂ ਅਤੇ ਟਿਕਟਾਂ ਦੀ ਕੁਲੈਕਸ਼ਨ ਕੀਤੀ ਜਾ ਰਹੀ ਐ, ਜਿਸ ਦੇ ਚਲਦਿਆਂ ਮੌਜੂਦਾ ਸਮੇਂ ਉਸ ਦੇ ਕੋਲ ਇਨ੍ਹਾਂ ਪੁਰਾਤਨ ਚੀਜ਼ਾਂ ਦਾ ਇਕ ਵੱਡਾ ਭੰਡਾਰ ਮੌਜੂਦ ਐ, ਜਿਸ ਨੂੰ ਦੇਖਣ ਲਈ ਅਕਸਰ ਬਹੁਤ ਸਾਰੇ ਲੋਕ […]
By : Hamdard Tv Admin
ਸਮਰਾਲਾ, 11 ਦਸੰਬਰ (ਪਰਮਿੰਦਰ ਵਰਮਾ) : ਸਮਰਾਲਾ ਦੇ ਰਹਿਣ ਵਾਲੇ ਚਮਕੌਰ ਸਿੰਘ ਕੰਗ ਵੱਲੋਂ ਪਿਛਲੇ ਕਰੀਬ 25 ਸਾਲਾਂ ਤੋਂ ਪੁਰਾਣੇ ਨੋਟਾਂ, ਸਿੱਕਿਆਂ ਅਤੇ ਟਿਕਟਾਂ ਦੀ ਕੁਲੈਕਸ਼ਨ ਕੀਤੀ ਜਾ ਰਹੀ ਐ, ਜਿਸ ਦੇ ਚਲਦਿਆਂ ਮੌਜੂਦਾ ਸਮੇਂ ਉਸ ਦੇ ਕੋਲ ਇਨ੍ਹਾਂ ਪੁਰਾਤਨ ਚੀਜ਼ਾਂ ਦਾ ਇਕ ਵੱਡਾ ਭੰਡਾਰ ਮੌਜੂਦ ਐ, ਜਿਸ ਨੂੰ ਦੇਖਣ ਲਈ ਅਕਸਰ ਬਹੁਤ ਸਾਰੇ ਲੋਕ ਉਸ ਦੇ ਘਰ ਆਉਂਦੇ ਰਹਿੰਦੇ ਨੇ। ਤੁਸੀਂ ਵੀ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਚਮਕੌਰ ਸਿੰਘ ਨੇ ਇੰਨਾ ਖ਼ਜ਼ਾਨਾ ਕਿਵੇਂ ਇਕੱਠਾ ਕੀਤਾ ਹੋਵੇਗਾ।
ਪੁਰਾਤਨ ਕਰੰਸੀ ਅਤੇ ਵੱਖ ਵੱਖ ਦੇਸ਼ਾਂ ਦੀਆਂ ਟਿਕਟਾਂ ਸਾਂਭਣ ਦਾ ਸ਼ੌਕ ਰੱਖਣ ਵਾਲੇ ਚਮਕੌਰ ਸਿੰਘ ਕੰਗ ਨੇ ਦੱਸਿਆ ਕਿ ਉਸ ਦੇ ਕੋਲ ਲੱਖਾਂ ਰੁਪਏ ਦੀ ਪੁਰਾਣੀ ਇੰਡੀਅਨ ਕਰੰਸੀ ਤੇ ਵਿਦੇਸ਼ੀ ਕਰੰਸੀ ਮੌਜੂਦ ਐ। ਉਸ ਨੇ ਇਹ ਸ਼ੁਰੂਆਤ ਪਿਤਾ ਵੱਲੋਂ ਦਿੱਤੇ ਗਏ ਪੁਰਾਤਨ ਸਿੱਕਿਆਂ ਦੇ ਨਾਲ ਕੀਤੀ ਸੀ ਪਰ ਅੱਜ ਉਸ ਦੇ ਕੋਲ ਪੁਰਾਤਨ ਕਰੰਸੀ ਦਾ ਇਕ ਵੱਡਾ ਭੰਡਾਰ ਮੌਜੂਦ ਐ।
ਦੱਸ ਦਈਏ ਕਿ ਚਮਕੌਰ ਸਿੰਘ ਕੰਗ ਪੰਜਾਬ ਵਿਚ ਹੋਣ ਵਾਲੀਆਂ ਕਈ ਪ੍ਰਦਰਸ਼ਨੀਆਂ ਵਿਚ ਭਾਗ ਲੈ ਚੁੱਕੇ ਨੇ, ਜਿੱਥੇ ਲੋਕਾਂ ਵੱਲੋਂ ਉਸ ਦੀ ਤਾਰੀਫ਼ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ :
ਅੰਮਿ੍ਤਸਰ : ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬਾਲੀਵੁੱਡ ਫਿਲਮ ਐਨੀਮਲ ਦੇ ਸੀਨ ‘ਤੇ ਇਤਰਾਜ਼ ਜਤਾਇਆ ਹੈ। ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਪਰਮਿੰਦਰ ਸਿੰਘ ਢੀਂਗਰਾ ਨੇ ਦੱਸਿਆ ਕਿ ਫਿਲਮ ਦੇ ਅੰਤ ਵਿੱਚ ਇੱਕ ਸੀਨ ਵਿੱਚ ਅਦਾਕਾਰ ਰਣਬੀਰ ਕਪੂਰ ਇੱਕ ਗੁਰਸਿੱਖ ਉੱਤੇ ਸਿਗਰਟ ਦਾ ਧੂੰਆਂ ਫੂਕ ਰਿਹਾ ਹੈ। ਇਕ ਹੋਰ ਸੀਨ ਵਿਚ ਉਹ ਗੁਰਸਿੱਖ ਦੀ ਦਾੜ੍ਹੀ ‘ਤੇ ਚਾਕੂ ਰੱਖ ਰਿਹਾ ਹੈ। ਯੂਥ ਫੈਡਰੇਸ਼ਨ ਨੇ ਇਸ ਸਬੰਧੀ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਪੱਤਰ ਲਿਖਿਆ ਹੈ। ਜਿਸ ‘ਚ ਫਿਲਮ ‘ਚੋਂ ਦੋਵੇਂ ਵਿਵਾਦਤ ਦ੍ਰਿਸ਼ ਹਟਾਉਣ ਦੀ ਮੰਗ ਕੀਤੀ ਗਈ ਹੈ।
ਫੈਡਰੇਸ਼ਨ ਨੇ ਫਿਲਮ ‘ਐਨੀਮਲ’ ਦੇ ਮਸ਼ਹੂਰ ਗੀਤ ਅਰਜਨ ਵੈਲੀ ‘ਤੇ ਵੀ ਇਤਰਾਜ਼ ਜਤਾਇਆ ਹੈ। ਫਿਲਮ ਵਿੱਚ ਅਰਜਨ ਵੈਲੀ ਨੂੰ ਗੁੰਡਾ ਅਤੇ ਗੈਂਗ ਵਾਰ ਲਈ ਵਰਤਿਆ ਗਿਆ ਹੈ, ਜਦ ਕਿ ਅਰਜਨ ਇਕ ਲੜਾਕੂ ਸੀ। ਫਿਲਮ ‘ਚ ਕਬੀਰ ਦੇ ਨਾਂ ‘ਤੇ ਵੀ ਇਤਰਾਜ਼ ਉਠਾਏ ਗਏ ਹਨ। ਫੈਡਰੇਸ਼ਨ ਨੇ ਸੈਂਸਰ ਬੋਰਡ ਨੂੰ ਇਨ੍ਹਾਂ ਸਾਰੇ ਦ੍ਰਿਸ਼ਾਂ ‘ਤੇ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਜੋ ਲੋਕਾਂ ‘ਤੇ ਇਸ ਦਾ ਬੁਰਾ ਪ੍ਰਭਾਵ ਨਾ ਪਵੇ।