Begin typing your search above and press return to search.

CBSE Board Result 2024 : CBSE ਐਲਾਨ ਸਕਦੈ ਬੋਰਡ ਪ੍ਰੀਖਿਆ ਦਾ ਨਤੀਜਾ, ਮਾਰਕਸ਼ੀਟ ਡਿਜੀਲੌਕਰ ਤੋਂ ਇੰਝ ਕਰੋ ਡਾਊਨਲੋਡ

ਨਵੀਂ ਦਿੱਲੀ, 3 ਮਈ, ਪਰਦੀਪ ਸਿੰਘ : CBSE ਬੋਰਡ ਦੇ 10ਵੀਂ ਅਤੇ 12ਵੀਂ ਰਿਜ਼ਲਟ 2024 ਲਈ 39 ਲੱਖ ਵਿਦਿਆਰਥੀਆਂ ਦੀ ਉਡੀਕ ਜਲਦੀ ਖ਼ਤਮ ਹੋ ਸਕਦੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ 10 ਤੇ ਬਾਰਵੀਂ ਦੇ ਨਤੀਜੇ ਕਿਸੇ ਵੀ ਸਮੇਂ ਜਾਰੀ ਕਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸੀਬੀਐਸਈ […]

CBSE Board Result 2024 : CBSE ਐਲਾਨ ਸਕਦੈ ਬੋਰਡ ਪ੍ਰੀਖਿਆ ਦਾ ਨਤੀਜਾ, ਮਾਰਕਸ਼ੀਟ ਡਿਜੀਲੌਕਰ ਤੋਂ ਇੰਝ ਕਰੋ ਡਾਊਨਲੋਡ
X

Editor EditorBy : Editor Editor

  |  3 May 2024 6:48 AM IST

  • whatsapp
  • Telegram

ਨਵੀਂ ਦਿੱਲੀ, 3 ਮਈ, ਪਰਦੀਪ ਸਿੰਘ : CBSE ਬੋਰਡ ਦੇ 10ਵੀਂ ਅਤੇ 12ਵੀਂ ਰਿਜ਼ਲਟ 2024 ਲਈ 39 ਲੱਖ ਵਿਦਿਆਰਥੀਆਂ ਦੀ ਉਡੀਕ ਜਲਦੀ ਖ਼ਤਮ ਹੋ ਸਕਦੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ 10 ਤੇ ਬਾਰਵੀਂ ਦੇ ਨਤੀਜੇ ਕਿਸੇ ਵੀ ਸਮੇਂ ਜਾਰੀ ਕਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸੀਬੀਐਸਈ 10ਵੀਂ ਤੇ 12ਵੀਂ ਦੇ ਨਤੀਜੇ 2024 ਬਿਨਾਂ ਕਿਸੇ ਅਗਾਊਂ ਸੂਚਨਾ ਦੇ ਜਾਰੀ ਕਰ ਸਕਦਾ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵਾਰ ਵੀ ਸੀਬੀਐਸਸੀ 12ਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਮੈਡੀਕਲ ਦਾਖਲਾ ਪ੍ਰੀਖਿਆ NEET UG ਤੋਂ ਪਹਿਲਾਂ ਜਾਰੀ ਕਰ ਸਕਦਾ ਹੈ। ਇਸ ਤੋਂ ਇਲਾਵਾ ਜਿਸ ਦਿਨ ਬੋਰਡ ਸੀਨੀਅਰ ਸੈਕੰਡਰੀ (ਕਲਾਸ 12ਵੀਂ) ਦਾ ਨਤੀਜਾ ਜਾਰੀ ਕਰਦਾ ਹੈ, ਉਸੇ ਦਿਨ ਸੈਕੰਡਰੀ (ਕਲਾਸ 10) ਦਾ ਨਤੀਜਾ ਵੀ ਜਾਰੀ ਕੀਤਾ ਜਾਂਦਾ ਹੈ। ਇਸ ਲੜੀ 'ਚ ਜਦੋਂਕਿ ਨੀਟ ਯੂਜੀ 2024 ਇਸ ਐਤਵਾਰ 5 ਮਈ ਨੂੰ ਐੱਨਟੀਏ ਵੱਲੋਂ ਕਰਵਾਇਆ ਜਾਣਾ ਹੈ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ CBSE 10ਵੀਂ, 12ਵੀਂ ਦਾ ਨਤੀਜਾ ਅੱਜ ਯਾਨੀ ਸ਼ੁੱਕਰਵਾਰ, 3 ਮਈ ਜਾਂ ਅਗਲੇ ਦਿਨ 4 ਮਈ ਨੂੰ ਐਲਾਨ ਸਕਦਾ ਹੈ।

ਮਾਰਕਸ਼ੀਟ ਡਿਜੀਲੌਕਰ ਤੋਂ ਇਵੇਂ ਕਰੋ ਡਾਊਨਲੋਡ
ਅਜਿਹੀ ਸਥਿਤੀ 'ਚ ਸੀਬੀਐਸਈ ਬੋਰਡ 10ਵੀਂ, 12ਵੀਂ ਦੇ ਨਤੀਜੇ 2024 ਦੀ ਉਡੀਕ ਕਿਸੇ ਵੀ ਸਮੇਂ ਖਤਮ ਹੋਣ ਦੀ ਸੰਭਾਵਨਾ ਹੈ। ਨਤੀਜਿਆਂ ਦੇ ਰਸਮੀ ਐਲਾਨ ਤੋਂ ਬਾਅਦ ਵਿਦਿਆਰਥੀ ਬੋਰਡ ਦੇ ਨਤੀਜੇ ਬੋਰਡ ਦੇ ਪੋਰਟਲ, results.cbse.nic.in 'ਤੇ ਦੇਖ ਸਕਣਗੇ। ਉੱਥੇ ਹੀ ਵਿਦਿਆਰਥੀਆਂ ਨੂੰ ਆਪਣੇ ਮਾਰਕਸ਼ੀਟ-ਕਮ-ਸਰਟੀਫਿਕੇਟ ਦੀ ਡਿਜੀਟਲ ਕਾਪੀ ਭਾਰਤ ਸਰਕਾਰ ਦੇ ਡਿਜੀਲੌਕਰ ਵੈੱਬਪੋਰਟਲ, digilocker.gov.in ਜਾਂ ਮੋਬਾਈਲ ਐਪਲੀਕੇਸ਼ਨ ਤੋਂ ਡਾਊਨਲੋਡ ਕਰਨੀ ਪਵੇਗੀ।

ਇਹ ਵੀ ਪੜ੍ਹੋ:-

ਫਿਰੋਜ਼ਪੁਰ ਵਿੱਚ ਇੱਕ ਮਾਂ ਵੱਲੋਂ ਆਪਣੀ ਹੀ ਧੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਪਿੰਡ ਗਜਨੀ ਵਾਲਾ ਦੇ ਰਹਿਣ ਵਾਲੇ ਬਲਵਿੰਦਰ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਸਦਾ ਵਿਆਹ ਫਿਰੋਜ਼ਪੁਰ ਦੇ ਤਰਿੰਡੇ ਦੀ ਰਹਿਣ ਵਾਲੀ ਜਸਵੀਰ ਕੌਰ ਨਾਲ ਹੋਇਆ ਸੀ ਅਤੇ ਉਦੋਂ ਤੋਂ ਹੀ ਉਸਦੀ ਪਤਨੀ ਉਸ ਨਾਲ ਲੜਾਈ ਕਰਦੀ ਰਹਿੰਦੀ ਸੀ।
ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਦਾ ਪਹਿਲਾਂ ਪੰਚਾਇਤੀ ਤਲਾਕ ਹੋਇਆ ਸੀ ਤੇ ਬਾਅਦ ਵਿੱਚ ਇਹਨਾਂ ਨੇ ਕੋਰਟ ਦੇ ਵਿੱਚ ਵੀ ਕੇਸ ਪਾ ਦਿੱਤਾ ਸੀ। ਉਸਦੀ ਪਤਨੀ ਪੇਕੇ ਚਲੇ ਗਈ ਤੇ ਛੋਟੀ ਬੱਚੀ ਨੂੰ ਇੱਥੇ ਛੱਡ ਗਈ ਸੀ।

ਉਨ੍ਹਾਂ ਦਾ ਕਹਿਣਾ ਹੈਕ ਕਿ ਅੱਜ ਛੇ ਸੱਤ ਜਣੇ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਦੇ ਚਾਚੇ ਦੀ ਵੱਢ ਟੁੱਕ ਕਰਦਿਆਂ ਜਬਰਨ ਉਸਦੀ ਬੱਚੀ ਨੂੰ ਵੀ ਨਾਲ ਲੈ ਗਏ। ਜਿਸਦੀ ਸੀਸੀਟੀਵੀ ਵੀ ਮੌਜੂਦ ਹੈ। ਉਨ੍ਹਾਂ ਮੰਗ ਕੀਤੀ ਕਿ ਬੱਚੀ ਨੂੰ ਅਗਵਾ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

ਓਧਰ ਦੂਜੇ ਪਾਸੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।

Next Story
ਤਾਜ਼ਾ ਖਬਰਾਂ
Share it