CBSE 12ਵੀਂ ਦਾ ਨਤੀਜਾ ਜਾਰੀ, ਚੈੱਕ ਕਰੋ ਇਵੇਂ Result
ਨਵੀਂ ਦਿੱਲੀ, 13 ਮਈ, ਪਰਦੀਪ ਸਿੰਘ: CBSE ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। 12ਵੀਂ ਜਮਾਤ ਦੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਤੁਰੰਤ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਵਾਰ 87.98% ਬੱਚੇ 12ਵੀਂ ਜਮਾਤ ਪਾਸ ਕਰ ਚੁੱਕੇ ਹਨ। ਵਿਦਿਆਰਥੀ CBSE ਬੋਰਡ ਦੇ ਨਤੀਜਿਆਂ ਦੀ ਅਧਿਕਾਰਤ ਵੈੱਬਸਾਈਟ (results.cbse.nic.in) 'ਤੇ ਜਾ ਕੇ ਆਪਣੇ […]
By : Editor Editor
ਨਵੀਂ ਦਿੱਲੀ, 13 ਮਈ, ਪਰਦੀਪ ਸਿੰਘ: CBSE ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। 12ਵੀਂ ਜਮਾਤ ਦੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਤੁਰੰਤ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਵਾਰ 87.98% ਬੱਚੇ 12ਵੀਂ ਜਮਾਤ ਪਾਸ ਕਰ ਚੁੱਕੇ ਹਨ। ਵਿਦਿਆਰਥੀ CBSE ਬੋਰਡ ਦੇ ਨਤੀਜਿਆਂ ਦੀ ਅਧਿਕਾਰਤ ਵੈੱਬਸਾਈਟ (results.cbse.nic.in) 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।
ਸੀਬੀਐਸਈ ਬੋਰਡ 12ਵੀਂ ਵਿੱਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 91.52 ਰਹੀ। ਜਦੋਂ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 85.12 ਪ੍ਰਤੀਸ਼ਤ ਰਹੀ। ਲੜਕਿਆਂ ਨਾਲੋਂ 6.40 ਫੀਸਦੀ ਵੱਧ ਲੜਕੀਆਂ ਪਾਸ ਹੋਈਆਂ ਹਨ। ਤ੍ਰਿਵੇਂਦਰਮ ਦੇਸ਼ ਭਰ ਵਿੱਚ ਸਭ ਤੋਂ ਅੱਗੇ ਹੈ। ਇੱਥੇ ਪਾਸ ਪ੍ਰਤੀਸ਼ਤਤਾ 99.91 ਹੈ। ਦਿੱਲੀ ਵੈਸਟ ਦੀ ਪਾਸ ਪ੍ਰਤੀਸ਼ਤਤਾ 95.64 ਪ੍ਰਤੀਸ਼ਤ ਰਹੀ। ਦਿੱਲੀ ਈਸਟ ਦੀ ਪ੍ਰਤੀਸ਼ਤਤਾ 94.51 ਪ੍ਰਤੀਸ਼ਤ ਰਹੀ ਹੈ। ਟਾਪਰ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਆਨਲਾਈਨ ਨਤੀਜਾ ਇਵੇਂ ਕਰੋ ਚੈੱਕ
ਨਤੀਜੇ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ CBSE ਬੋਰਡ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਈ ਜਾਵੇਗੀ। ਇਹ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੋਵੇਗੀ ਜੋ ਕਿ ਹੇਠ ਲਿਖੇ ਅਨੁਸਾਰ ਹੈ:-
ਉਮੀਦਵਾਰ ਦਾ ਨਾਮ
ਸਰਪ੍ਰਸਤ ਦਾ ਨਾਮ
ਸਕੋਰ
ਸਾਰੇ ਵਿਸ਼ਿਆਂ ਦੇ ਕੁੱਲ ਅੰਕ
ਰੋਲ ਨੰਬਰ
ਐਪਲੀਕੇਸ਼ਨ ਨੰਬਰ
ਦਾਖਲਾ ਨੰਬਰ
ਪ੍ਰੀਖਿਆ ਕੇਂਦਰ
ਵਿਸ਼ਾ ਕੋਡ