ਭਾਰਤੀ ਪਰਵਾਰ ਦੀ ਮੌਤ ਦੇ ਮਾਮਲੇ ਵਿਚ ਹਰਸ਼ ਪਟੇਲ ਨੇ ਦੋਸ਼ ਨਕਾਰੇ
ਨਿਰਮਲ ਨਿਊਯਾਰਕ, 1 ਅਪ੍ਰੈਲ (ਰਾਜ ਗੋਗਨਾ )-ਕੈਨੇਡਾ ਬਾਰਡਰ ’ਤੇ ਗੁਜਰਾਤ ਦੇ ਪਿੰਡ ਡਿੰਗੂਚਾ ਦੇ ਇਕ ਪਰਿਵਾਰ ਦੀ ਮੌਤ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਹਰਸ਼ ਪਟੇਲ ਉਰਫ ਡਰਟੀ ਹੈਰੀ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਯੂ.ਐਸ ਪੁਲਿਸ ਨੇ ਡਰਟੀ ਹੈਰੀ ’ਤੇ ਮਨੁੱਖੀ ਤਸਕਰੀ ਦੇ ਸੱਤ ਮਾਮਲਿਆਂ ਦੇ ਦੋਸ਼ ਲਗਾਏ […]
By : Editor Editor
ਨਿਰਮਲ
ਨਿਊਯਾਰਕ, 1 ਅਪ੍ਰੈਲ (ਰਾਜ ਗੋਗਨਾ )-ਕੈਨੇਡਾ ਬਾਰਡਰ ’ਤੇ ਗੁਜਰਾਤ ਦੇ ਪਿੰਡ ਡਿੰਗੂਚਾ ਦੇ ਇਕ ਪਰਿਵਾਰ ਦੀ ਮੌਤ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਹਰਸ਼ ਪਟੇਲ ਉਰਫ ਡਰਟੀ ਹੈਰੀ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਯੂ.ਐਸ ਪੁਲਿਸ ਨੇ ਡਰਟੀ ਹੈਰੀ ’ਤੇ ਮਨੁੱਖੀ ਤਸਕਰੀ ਦੇ ਸੱਤ ਮਾਮਲਿਆਂ ਦੇ ਦੋਸ਼ ਲਗਾਏ ਹਨ। ਹਰਸ਼ ਨੂੰ ਇਸ ਪਰਿਵਾਰ ਦੀ ਮੌਤ ਦੀ 2022 ਦੀ ਜਾਂਚ ਵਿੱਚ ਉਸ ਦਾ ਨਾਮ ਦਿੱਤਾ ਗਿਆ ਸੀ ਪਰ ਉਹ ਭੱਜ ਰਿਹਾ ਸੀ ਅਤੇ ਪਿਛਲੇ ਮਹੀਨੇ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇੱਥੇ ਦੱਸਣਯੋਗ ਹੈ ਕਿ ਜਗਦੀਸ਼ ਪਟੇਲ ਨਾਮੀਂ ਇਕ ਵਿਅਕਤੀ ਵੱਲੋ ਆਪਣੀ ਪਤਨੀ ਸਮੇਤ ਦੋ ਛੋਟੇ ਬੱਚਿਆਂ ਨਾਲ ਭਾਰੀ ਠੰਡ ਵਿੱਚ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ਆਉਣਾ ਸੀ, ਜਿੱਥੇ ਉਸ ਨੇ ਹਰਸ਼ ਪਟੇਲ ਦੇ ਇਕ ਆਦਮੀ ਨੇ ਉਹਨਾਂ ਨੂੰ ਚੁੱਕਣਾ ਸੀ ਅਤੇ ਫਿਰ ਪਰਿਵਾਰ ਨੂੰ ਸ਼ਿਕਾਗੋ ਲੈ ਕੇ ਜਾਣਾ ਸੀ। ਜਿਸ ਵਿਅਕਤੀ ਨੂੰ ਹਰਸ਼ ਨੇ ਇਹ ਕੰਮ ਸੌਂਪਿਆ ਸੀ, ਉਸ ਨੂੰ ਪੁਲਿਸ ਨੇ ਫੜ ਲਿਆ ਸੀ ਪਰ ਉਸ ਨੇ ਵੀ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਅਦਾਲਤ ਵਿੱਚ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ’ਚ ਹਰਸ਼ ਪਟੇਲ ਦਾ ਕ੍ਰਾਈਮ ਪਾਰਟਨਰ ਫਿਲਹਾਲ ਜੇਲ ਤੋਂ ਬਾਹਰ ਹੈ ਪਰ ਫਰਵਰੀ ’ਚ ਗ੍ਰਿਫਤਾਰ ਕੀਤਾ ਗਿਆ ਹਰਸ਼ ਪਟੇਲ ਜੇਲ ਵਿੱਚ ਨਜ਼ਰਬੰਦ ਹੈ। ਹਰਸ਼ ਪਟੇਲ ਅਮਰੀਕਾ ਦੇ ਫਲੋਰੀਡਾ ਦੇ ਓਰੇਗਨ ਸਿਟੀ ਵਿੱਚ ਰਹਿੰਦਾ ਸੀ ਅਤੇ ਉਸਦਾ ਗੇਮਿੰਗ ਦਾ ਕਾਰੋਬਾਰ ਸੀ। ਹਰਸ਼ ਉਰਫ ਹੈਰੀ ਦੇ ਖਿਲਾਫ ਦਾਇਰ ਅਦਾਲਤੀ ਦਸਤਾਵੇਜ਼ਾਂ ਵਿੱਚ, ਹੋਮਲੈਂਡ ਸਕਿਓਰਿਟੀ ਵਿਭਾਗ ਨੇ ਦਾਅਵਾ ਕੀਤਾ ਕਿ ਹਰਸ਼ ਪਟੇਲ ਉਰਫ ਡਰਟੀ ਹੈਰੀ ਨੇ ਇੱਕ ਸਮੇਂ ’ਤੇ ਪੰਜ ਵਾਰ ਅਮਰੀਕਾ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੀ ਫਾਈਲ ਨੂੰ ਪੰਜ ਵਾਰ ਰੱਦ ਕਰ ਦਿੱਤਾ ਗਿਆ ਸੀ। ਅਮਰੀਕਾ ਆਉਣ ਤੋਂ ਅਸਮਰੱਥ ਹਰਸ਼ ਉਰਫ ਹੈਰੀ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਗਿਆ ਸੀ ਅਤੇ ਉਥੋਂ ਸਰਹੱਦ ਪਾਰ ਕਰਕੇ ਉਹ ਅਮਰੀਕਾ ਆਇਆ ਸੀ।
ਹੋਮਲੈਂਡ ਸਕਿਓਰਿਟੀ ਦਾ ਇਹ ਵੀ ਕਹਿਣਾ ਹੈ ਕਿ ਹਰਸ਼ ਪਟੇਲ ਗੁਜਰਾਤ ਤੋਂ ਕੰਮ ਕਰਨ ਵਾਲੇ ਕਈ ਏਜੰਟਾਂ ਨਾਲ ਵੀ ਜੁੜਿਆ ਹੋਇਆ ਸੀ, ਜੋ ਆਪਣੇ ਯਾਤਰੀਆਂ ਨੂੰ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਭੇਜਦੇ ਸਨ ਅਤੇ ਫਿਰ ਸਰਹੱਦ ਪਾਰ ਕਰਕੇ ਸ਼ਿਕਾਗੋ ਅਮਰੀਕਾ ਲਿਆਂਦਾ ਸੀ।ਅਦਾਲਤ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਹ ਏਜੰਟ ਅਮਰੀਕਾ ਪਹੁੰਚ ਚੁੱਕੇ ਯਾਤਰੀਆਂ ਨੂੰ ਵੀ ਨੌਕਰੀ ’ਤੇ ਰੱਖ ਰਹੇ ਸਨ ਅਤੇ ਉੱਥੇ ਵੀ ਉਨ੍ਹਾਂ ਨੂੰ ਬਹੁਤ ਘੱਟ ਤਨਖਾਹ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ। ਲੰਘੇ ਸਾਲ 19 ਜਨਵਰੀ, 2022 ਨੂੰ, ਡਰਟੀ ਹੈਰੀ ਦਾ ਇਕ ਵਿਅਕਤੀ ਸਟੀਵ ਸਰਹੱਦ ਪਾਰ ਕਰ ਰਹੇ ਲੋਕਾਂ ਨੂੰ ਚੁੱਕਣ ਲਈ 15 ਸੀਟਾਂ ਵਾਲੀ ਵੈਨ ਲੈ ਕੇ ਗਿਆ, ਪਰ ਮਿਨੀਸੋਟਾ ਰਾਜ ਵਿੱਚ ਡਿਊਟੀ ’ਤੇ ਬਾਰਡਰ ਪੈਟਰੋਲ ਏਜੰਟਾਂ ਨੇ ਉਸਨੂੰ ਰੋਕ ਦਿੱਤਾ।ਸਟੀਵ ਦੀ ਵੈਨ ਵਿੱਚ, ਦੋ ਗੁਜਰਾਤੀ ਸਨ ਜੋ ਕੈਨੇਡਾ ਦੀ ਸਰਹੱਦ ਪਾਰ ਕਰਕੇ ਆਏ ਸਨ। ਜਦਕਿ ਬਾਕੀ ਲੋਕ ਸਰਹੱਦ ਵੱਲ ਪੈਦਲ ਜਾ ਰਹੇ ਸਨ।
ਗੁਜਰਾਤੀਆਂ ਦੇ ਸਮੂਹ ਨੇ ਪੁਲਿਸ ਨੂੰ ਦੱਸਿਆ ਕਿ ਉਹ ਮਾਈਨਸ 34 ਡਿਗਰੀ ਦੇ ਤਾਪਮਾਨ ਵਿੱਚ 11 ਘੰਟੇ ਚੱਲੇ, ਜਿਸ ਵਿੱਚ ਡਿੰਗੁਚਾ ਦੇ ਵਾਸੀ ਜਗਦੀਸ਼ ਪਟੇਲ ਦੇ ਪੂਰੇ ਪਰਿਵਾਰ ਦੀ ਮੌਤ ਹੋ ਗਈ ਜਿੰਨਾ ਵਿੱਚ ਉਸ ਦੀ ਪਤਨੀ ਇਕ ਛੋਟੀ ਲੜਕੀ ਤੇ ਲੜਕਾ ਸੀ।ਇਸੇ ਗਰੁੱਪ ਦੇ ਇੱਕ ਵਿਅਕਤੀ ਨੇ ਅਮਰੀਕੀ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਉਸ ਨੇ ਅਮਰੀਕਾ ਆਉਣ ਲਈ 87 ਹਜ਼ਾਰ ਡਾਲਰ ਅਦਾ ਕੀਤੇ ਸਨ। ਹਰਸ਼ ਪਟੇਲ ਉਰਫ ਹੈਰੀ ਕੈਨੇਡਾ ਦੀ ਸਰਹੱਦ ਤੋਂ ਆਪਣੇ ਯਾਤਰੀਆਂ ਨੂੰ ਲਿਆਉਂਦਾ ਸੀ ਅਤੇ ਉਨ੍ਹਾਂ ਨੂੰ ਮੋਟਲ, ਸੁਪਰਮਾਰਕੀਟ ਅਤੇ ਸ਼ਿਕਾਗੋ ਦੇ ਕੁਝ ਲੋਕਾਂ ਦੇ ਘਰਾਂ ਤੱਕ ਰੱਖਦਾ ਸੀ। ਹੈਰੀ ਨੇ ਆਪਣੇ ਲਈ ਕੰਮ ਕਰਨ ਵਾਲੇ ਸਟੀਵ ਨੂੰ ਦਸੰਬਰ 2021 ਅਤੇ ਜਨਵਰੀ 2022 ਵਿਚਕਾਰ ਪੰਜ ਵੱਖ-ਵੱਖ ਦੌਰਿਆਂ ’ਤੇ ਭੇਜਿਆ ਸੀ।