Begin typing your search above and press return to search.

ਹੁਣ ਕੈਂਸਰ ਨਾਲ ਜੰਗ ਆਸਾਨ

ਚੰਡੀਗੜ੍ਹ, 27 ਅਕਤੂਬਰ (ਸਵਾਤੀ ਗੌੜ) : ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਨਾਲ ਦੁਨਿਆ ਭਰ ਵਿੱਚ ਆਏ ਸਾਲ ਲੱਖਾਂ ਲੋਕਾਂ ਦੀ ਕੈਂਸਰ ਨਾਲ ਮੌਤਾਂ ਹੋ ਰਹੀਆਂ ਨੇ ਉਥੇ ਹੀ ਕੈਂਸਰ ਕਾਰਨ ਲੱਖਾਂ ਲੋਕ ਪੀੜਤ ਵੀ ਹਨ ਤੇ ਇਸ ਦਾ ਪੱਕਾ ਇਲਾਜ ਲੱਭਣ ਲਈ ਕੋਸ਼ਿਸ਼ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਤੇ ਹੁਣ ਉਹ ਸਫਲ […]

ਹੁਣ ਕੈਂਸਰ ਨਾਲ ਜੰਗ ਆਸਾਨ
X

Editor EditorBy : Editor Editor

  |  27 Oct 2023 5:49 AM IST

  • whatsapp
  • Telegram

ਚੰਡੀਗੜ੍ਹ, 27 ਅਕਤੂਬਰ (ਸਵਾਤੀ ਗੌੜ) : ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਨਾਲ ਦੁਨਿਆ ਭਰ ਵਿੱਚ ਆਏ ਸਾਲ ਲੱਖਾਂ ਲੋਕਾਂ ਦੀ ਕੈਂਸਰ ਨਾਲ ਮੌਤਾਂ ਹੋ ਰਹੀਆਂ ਨੇ ਉਥੇ ਹੀ ਕੈਂਸਰ ਕਾਰਨ ਲੱਖਾਂ ਲੋਕ ਪੀੜਤ ਵੀ ਹਨ ਤੇ ਇਸ ਦਾ ਪੱਕਾ ਇਲਾਜ ਲੱਭਣ ਲਈ ਕੋਸ਼ਿਸ਼ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਤੇ ਹੁਣ ਉਹ ਸਫਲ ਹੁੰਦੀ ਹੋਈ ਨਜ਼ਰ ਵੀ ਆ ਰਹੀ ਹੈ

ਭਾਰਤੀ ਹਰ ਖੇਤਰ ਵਿੱਚ ਤਰੱਕੀ ਕਰ ਰਹੇ ਨੇ ਭਾਵੇਂ ਉਹ ਵਿਗਿਆ ਹੋਵੇ, ਟੈਕਨਾਲੋਜੀ ਹੋਵੇ ਯਾ ਫਿਰ ਸਿਹਤ ਹੋਵੇ , ਭਾਰਤੀ ਨਵੀਆਂ ਖੋਜਾਂ ਰਾਹੀਂ ਉਸ ਖੇਤਰ ਵਿੱਚ ਸੁਧਾਰ ਕਰ ਰਹੇ ਨੇ ਤੇ ਹੁਣ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਦੇ ਇਲਾਜ ਦਾ ਸਫਲ ਤੋੜ ਭਾਰਤ ਨੇ ਲੱਭ ਲਿਆ ਹੈ ਜੀ ਹਾਂ, ਭਾਰਤ ਵਿੱਚ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਲਈ ਪ੍ਰੋਟਾਨ ਥੈਰੇਪੀ ਦੀ ਸਫਲ ਸ਼ੁਰੂਆਤ ਹੋਈ ਹੈ ਪ੍ਰੋਟਾਨ ਥੈਰੇਪੀ ਇੱਕ ਆਧੁਨਿਕ ਥੈਰੇਪੀ ਹੈ ਜਿਸ ਨਾਲ ਕੈਂਸਰ ਦਾ ਇਲਾਜ ਕਰਵਾਉਣ ਵਾਲਿਆਂ ਨੂੰ ਕਾਫੀ ਫਾਇਦਾ ਹੋ ਸਕਦਾ ਹੈ ਖੈਰ ਇਸ ਥੈਰੇਪੀ ਦੇ ਮੁਰੀਦ ਆਈ.ਏ.ਈ ਚੀਫ ਰਾਫੇਲ ਗ੍ਰੋਸੀ ਵੀ ਹੋ ਚੁੱਕੇ ਨੇ ਭਾਰਤ ਦੌਰੇ ਤੇ ਪਹੁੰਚੇ ਗ੍ਰੋਸੀ ਨੇ ਭਾਰਤ ਵਿੱਚ ਨਿਊਕਲਿਅਰ ਤਕਨੀਕ ਦੇ ਖੇਤਰ ਨਾਲ ਨਾਲ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ

ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਥੈਰੇਪੀ ਕੰਮ ਕਿਵੇਂ ਕਰਦੀ ਹੈ ਪ੍ਰੋਟੀਨ ਥੈਰੇਪੀ ਦੁਨਿਆ ਦੀ ਸਭ ਤੋਂ ਆਧੁਨਿਕ ਥੈਰੇਪੀ ਮੰਨੀ ਜਾਂਦੀ ਹੈ[ਪ੍ਰੋਟਾਨ ਥੈਰੇਪੀ ਪ੍ਰੋਟਾਨ ਬੀਮ ਦੇ ਜ਼ਰਿਏ ਕੰਮ ਕਰਦੀ ਹੈ ਪ੍ਰੋਟਾਨ ਬੀਮ ਨੂੰ ਮਰੀਜ਼ ਦੇ ਕੈਂਸਰ ਵਾਲੀ ਥਾਂ ਤੇ ਭੇਜਿਆ ਜਾਂਦਾ ਹੈ ਤੇ ਕੈਂਸਰ ਨੂੰ ਖਤਮ ਕੀਤਾ ਜਾਂਦਾ ਹੈ ਇਸ ਥੈਰੇਪੀ ਦੀ ਖਾਸ ਗੱਲ ਇਹ ਹੈ ਕਿ ਥੈਰੇਪੀ ਮਸ਼ੀਨ 350 ਡਿਗਰੀ ਤੱਕ ਘੁੰਮ ਸਕਦੀ ਹੈ ਤੇ ਵੱਖ-ਵੱਖ ਐਂਗਲ ਤੋਂ ਬਾਡੀ ਵਿੱਚ ਕੈਂਸਰ ਤੇ ਹਮਲਾ ਕਰ ਸਕਦੀ ਹੈ ਜਿਸ ਦੇ ਕਾਰਨ ਬਾਹਰ ਸਰੀਰ ਤੇ ਉਸ ਦਾ ਕੋਈ ਵਧ ਅਸਰ ਨਹੀਂ ਪੈਂਦਾ ਇਸ ਪੂਰੇ ਪ੍ਰੋਟਾਨ ਥੈਰੇਪੀ ਮਸ਼ੀਨ ਨੂੰ ਇੱਕ ਸਾਈਕਲੋਟ੍ਰਾਨ ਮਸ਼ੀਨ ਤੋਂ ਬੀਮ ਮਿਲਦੀ ਹੈ ਜਿਥੇ ਪ੍ਰੋਟਾਨ ਨੂੰ ਵੱਖ-ਵੱਖ ਪ੍ਰੋਟਾਨ ਥੈਰੇਪੀ ਮਸ਼ੀਮ ਤੱਕ ਪਹੁੰਚਾਇਆ ਜਾਂਦਾ ਹੈ ਇਹ ਸਾਈਲੋਟ੍ਰਾਨ ਸਭ ਤੋਂ ਅਹਿਮ ਹਿੱਸਾ ਹੈ ਜਿਸ ਨਾਲ ਇਹ ਮਸ਼ੀਨ ਚੱਲਦੀ ਹੈ ਦਸਦਈਏ ਕਿ ਪੂਰੀ ਦੁਨਿਆ ਵਿੱਚ ਪ੍ਰੋਟਾਨ ਥੈਰੇਪੀ ਕੇਂਦਰ ਸਿਰਫ 20 ਦੇਸ਼ਾਂ ਵਿੱਚ ਜਿਸ ਵਿੱਚ ਭਾਰਤ ਵੀ ਸ਼ਾਮਲ ਹੈ ਪੂਰੀ ਦੁਨਿਆ ਵਿੱਚ ਇਸ ਥੈਰੇਪੀ ਦੇ 88 ਕੇਂਦਰ ਹਨ ਜਿਸ ਵਿੱਚ ਭਾਰਤ ਵਿੱਚ ਪਹਿਲਾ ਕੇਂਦਰ ਨਵੀਂ ਮੁੰਬਈ ਵਿੱਚ ਬਣਾਇਆ ਗਿਆ ਹੈ ਕਾਬਿਲੇਗੌਰ ਹੈ ਕਿ ਇਸ ਪ੍ਰੋਟਾਨ ਥੈਰੇਪੀ ਮਸ਼ੀਨ ਨਾਲ ਅਜਿਹੇ ਕੈਂਸਰ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ ਜੋ ਬਾਕੀ ਇਲਾਜਾਂ ਨਾਲ ਮੁਮਕਿਨ ਨਹੀਂ ਹੁੰਦਾ

ਜ਼ਿਕਰਯੋਗ ਹੈ ਕਿ ਕੁਝ ਲੋਕ ਕੈਂਸਰ ਦਾ ਇਲਾਜ ਨਹੀਂ ਕਰਵਾ ਪਾਉਂਦੇ ਕਿਉਂਕਿ ਕੈਂਸਰ ਦਾ ਇਲਾਜ ਕਾਫੀ ਮਹਿੰਗਾ ਹੁੰਦਾ ਹੈ ਉਥੇ ਹੀ ਕਈ ਵਾਰ ਕੈਂਸਰ ਦਾ ਪਤਾ ਨਾ ਹੋਣ ਕਾਰਨ ਲੋਕਾਂ ਦੀ ਜਾਨ ਵੀ ਚੱਲੀ ਜਾਂਦੀ ਹੈ ਕੈਂਸਰ ਲਈ ਕੀਮੋ ਥੈਰੇਪੀ , ਸਰਜਰੀ ਵੀ ਹੁੰਦੀ ਹੈ ਪਰ ਇਸ ਦੇ ਕਈ ਨੁਕਸਾਨ ਯਾ ਸਾਈਟ ਇਫੈਕਟ ਵੀ ਹੁੰਦੇ ਨੇ ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਰਹਿੰਦਾ ਹੈ ਪਰ ਪ੍ਰੋਟਾਨ ਥੈਰੇਪੀ ਦੀ ਸਫਲ ਸ਼ੁਰੂਆਤ ਤੋਂ ਬਾਅਦ ਸਿਹਤ ਸੈਕਟਰ ਨੂੰ ਵੱਡਾ ਫਾਇਦਾ ਹੋਇਆ ਹੈ ਬੇਸ਼ਕ ਇਸ ਥੈਰੇਪੀ ਦੀ ਸਫਲ ਸ਼ੁਰੂਆਤ ਹੋਈ ਹੈ ਪਰ ਲੋਕਾਂ ਨੂੰ ਡਰ ਹੋਵੇਗਾ ਕਿ ਉਹ ਇਹ ਖਰਚਾ ਚੁੱਕ ਸਕਦੇ ਨੇ ਕਿਉਂਕਿ ਕੈਂਸਰ ਦੇ ਲਾਜ ਲਈ ਲੱਖਾਂ ਰੁਪਏ ਲੱਗਦੇ ਨੇ ਪਰ ਇਸ ਥੈਰੇਪੀ ਦੀ ਖਾਸ ਗੱਲ ਇਹ ਹੈ ਕਿ ਇਹ ਸੁਵਿਧਾ ਗਰੀਬ ਲੋਕਾਂ ਲਈ ਫ੍ਰੀ ਹੈ ਤਾਂ ਹੁਣ ਗਰੀਬ ਲੋਕ ਵੀ ਫ੍ਰੀ ਵਿੱਚ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਤੋਂ ਮੁਕਤ ਹੋ ਸਕਦੇ ਹਨ

ਕੈਂਸਰ ਇੱਕ ਜਾਨਲੇਵਾ ਬਿਮਾਰੀ ਹੈ ਜਿਸ ਦਾ ਸਹੀ ਸਮੇਂ ਤੇ ਇਲਾਜ ਬਹੁਤ ਜ਼ਰੂਰੀ ਹੈ ਕੈਂਸਰ ਕਈ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਕਿ ਲੰਗ ਕੈਂਸਰ, ਬ੍ਰੈਸਟ ਕੈਂਸਰ , ਸਰਵਾਇਕਲ ਕੈਂਸਰ , ਬਲੱਡ ਕੈਂਸਰ ਆਦਿ ਇਹਨਾਂ ਸਾਰੇ ਕੈਂਸਰ ਦੇ ਪਿੱਛੇ ਇੱਕ ਕਾਮਨ ਕਾਰਨ ਹੁੰਦਾ ਹੈ ਸੈਲਜ਼ ਦੀ ਘਟ ਵਧ ਗ੍ਰੋਥ[ਇਹ ਸੈਲ ਜਦੋਂ ਵਧਣ ਲੱਗਦੇ ਨੇ ਤੇ ਸਰੀਰ ਵਿੱਚ ਫੈਲਣਾ ਸ਼ੁਰੂ ਕਰਦੇ ਨੇ ਤਾਂ ਇਸ ਨੂੰ ਕੈਂਸਰ ਕਿਹਾ ਜਾਂਦਾ ਹੈ ਸ਼ੁਰੂਆਤੀ ਸਟੇਜ ਵਿੱਚ ਪਤਾ ਲੱਗ ਜਾਵੇ ਤਾਂ ਇਸ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ਤੇ ਇਸ ਦਾ ਇਲਾਜ ਵੀ ਸੰਭਵ ਹੈ ਕੈਂਸਰ ਦੀ ਸ਼ੁਰੂਆਤ ਵਿੱਚ ਕੁਝ ਆਮ ਲਛਣ ਹਨ ਜਿਸ ਨਾਲ ਕੈਂਸਰ ਬਾਰੇ ਪਤਾ ਲੱਗ ਸਕਦਾ ਹੈ ਸਰੀਰ ਵਿੱਚ ਬਹੁਤ ਥਕਾਵਟ ਮਹਿਸੂਸ ਹੋਣਾ ਜੋ ਆਰਾਮ ਕਰਨ ਤੋਂ ਬਾਅਦ ਵੀ ਠੀਕ ਨਾ ਹੋਵੇ, ਸਕਿਨ ਦੇ ਅੰਦਰ ਗਠ ਮਹਿਸੂਸ ਹੋਣਾ, ਅਚਾਨਕ ਵਜ਼ਨ ਵਧਣਾ ਯਾ ਘੱਟਣਾ ,ਮੂੰਹ ਅੰਦਰ ਛਾਲੇ , ਸਾਹ ਲੈਣ ਵਿੱਚ ਦਿੱਕਤ ਤੇ ਰਾਤ ਸਮੇਂ ਬੁਖਾਰ ਆਉਣਾ ਸ਼ਾਮਲ ਹੈ

ਤੇ ਹੁਣ ਦੱਸਦੇ ਹਾਂ ਕਿ ਕੈਂਸਰ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ ਜਿਸ ਵਿੱਚ ਸਮਾਕਿੰਗ ਨਾ ਕਰਨਾ, ਕਸਰਤ ਕਰਨਾ, ਚੰਗਾ ਭੋਜਨਾ ਖਾਣਾ, ਧੁੱਪ ਤੋਂ ਬੱਚਣਾ ,ਵੈਕਸੀਨੇਸ਼ਨ ਤੇ ਕੈਂਸਰ ਸਕਰੀਨਿੰਗ ਸ਼ਾਮਲ ਹੈ

Next Story
ਤਾਜ਼ਾ ਖਬਰਾਂ
Share it