Begin typing your search above and press return to search.

ਕੈਨੇਡਾ ਦੇ ਪਹਿਲੇ ਸਿੱਖ ਡਾਕਟਰ ਗੁਰਦੇਵ ਸਿੰਘ ਗਿੱਲ ਨਹੀਂ ਰਹੇ

ਵੈਨਕੂਵਰ, 26 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪਹਿਲੇ ਸਿੱਖ ਡਾਕਟਰ ਗੁਰਦੇਵ ਸਿੰਘ ਗਿੱਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹ 92 ਵਰਿ੍ਹਆਂ ਦੇ ਸਨ ਜਿਨ੍ਹਾਂ ਨੇ 1958 ਵਿਚ ਸਾਊਥ ਏਸ਼ੀਅਨ ਮੂਲ ਦਾ ਪਹਿਲਾ ਡਾਕਟਰ ਬਣ ਕੇ ਇਤਿਹਾਸ ਸਿਰਜਿਆ। ਡਾ. ਗਿੱਲ 1949 ਵਿਚ ਕੈਨੇਡਾ ਪੁੱਜੇ ਅਤੇ ਉਸ ਵੇਲੇ ਮੁਲਕ ਵਿਚ ਸਾਊਥ ਏਸ਼ੀਅਨਜ਼ ਦੀ ਆਬਾਦੀ ਸਿਰਫ […]

Canadas first Sikh doctor Gurdev Singh Gill Death
X

Editor EditorBy : Editor Editor

  |  26 Dec 2023 11:14 AM IST

  • whatsapp
  • Telegram
ਵੈਨਕੂਵਰ, 26 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪਹਿਲੇ ਸਿੱਖ ਡਾਕਟਰ ਗੁਰਦੇਵ ਸਿੰਘ ਗਿੱਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹ 92 ਵਰਿ੍ਹਆਂ ਦੇ ਸਨ ਜਿਨ੍ਹਾਂ ਨੇ 1958 ਵਿਚ ਸਾਊਥ ਏਸ਼ੀਅਨ ਮੂਲ ਦਾ ਪਹਿਲਾ ਡਾਕਟਰ ਬਣ ਕੇ ਇਤਿਹਾਸ ਸਿਰਜਿਆ। ਡਾ. ਗਿੱਲ 1949 ਵਿਚ ਕੈਨੇਡਾ ਪੁੱਜੇ ਅਤੇ ਉਸ ਵੇਲੇ ਮੁਲਕ ਵਿਚ ਸਾਊਥ ਏਸ਼ੀਅਨਜ਼ ਦੀ ਆਬਾਦੀ ਸਿਰਫ 2 ਹਜ਼ਾਰ ਦੇ ਨੇੜੇ ਤੇੜੇ ਸੀ। ਡਾ. ਗਿੱਲ ਵੈਨਕੂਵਰ ਦੀ ਖਾਲਸਾ ਦੀਵਾਨ ਸੋਸਾਇਟੀ ਦੇ ਪ੍ਰਧਾਨ ਵੀ ਰਹੇ ਅਤੇ ਗੁਰਦਵਾਰਾ ਸਾਹਿਬ ਦੀ ਨਵੀਂ ਇਮਾਰਤ ਉਸਾਰਨ ਵਿਚ ਵੱਡਾ ਯੋਗਦਾਨ ਪਾਇਆ। ਡਾ. ਗੁਰਦੇਵ ਸਿੰਘ ਗਿੱਲ ਦੇ ਪੋਤੇ ਇਮਰਾਨ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਨੇ ਨਾ ਸਿਰਫ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਦੀ ਬਿਹਤਰੀ ਵਾਸਤੇ ਵੀ ਕੰਮ ਕੀਤਾ ਸਗੋਂ ਆਪਣੇ ਜੱਦੀ ਪਿੰਡ ਸਣੇ ਪੰਜਾਬ ਦੇ ਕਈ ਪਿੰਡਾਂ ਵਿਚ ਸੈਨੀਟੇਸ਼ਨ ਇਨਫਰਾਸਟ੍ਰਕਚਰ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਇਆ।

92 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ

ਡਾ. ਗਿੱਲ ਸਿਰਫ ਡਾਕਟਰ ਨਹੀਂ ਬਲਕਿ ਭਾਈਚਾਰੇ ਦੇ ਸਲਾਹਕਾਰ ਵੀ ਸਨ। ਕੈਨੇਡਾ ਵਿਚ ਨਵੇਂ ਆਏ ਪ੍ਰਵਾਸੀ, ਉਨ੍ਹਾਂ ਤੋਂ ਸਲਾਹ ਲੈਣ ਅਕਸਰ ਆਉਂਦੇ। ਡਾ. ਗਿੱਲ ਹਮੇਸ਼ਾ ਕਹਿੰਦੇ ਸਨ, ‘‘ਜੇ ਅਸੀਂ ਆਪਣੀ ਜ਼ਿੰਦਗੀ ਵਿਚ ਕੀਤੇ ਕੰਮਾਂ ਰਾਹੀਂ ਹੋਰਨਾਂ ਦੀ ਜ਼ਿੰਦਗੀ ਸੁਖਾਲੀ ਬਣਾ ਸਕੀਏ ਤਾਂ ਹੀ ਅਸੀਂ ਸਫਲ ਇਨਸਾਨ ਅਖਵਾਉਣ ਦੇ ਕਾਬਲ ਹਾਂ।’’ ਡਾ. ਗੁਰਦੇਵ ਸਿੰਘ ਗਿੱਲ ਨੂੰ 1990 ਵਿਚ ਆਰਡਰ ਆਫ਼ ਬ੍ਰਿਟਿਸ਼ ਕੋਲੰਬੀਆ ਵਿਚ ਸ਼ਾਮਲ ਕੀਤਾ ਗਿਆ। ਡਾ. ਗਿੱਲ ਤੋਂ ਇਲਾਜ ਕਰਵਾ ਚੁੱਕੇ 81 ਸਾਲ ਦੇ ਰਜਿੰਦਰ ਸਿੰਘ ਪੰਧੇਰ ਨੇ ਦੱਸਿਆ ਕਿ ਉਨ੍ਹਾਂ ਨੂੰ ਅਚਾਨਕ ਸਿਰ ਦੀ ਗੰਭੀਰ ਬਿਮਾਰੀ ਨੇ ਘੇਰ ਲਿਆ ਪਰ ਡਾ. ਗਿੱਲ ਦੀ ਸੂਝ-ਬੂਝ ਸਦਕਾ ਉਹ ਐਨੀ ਲੰਮੀ ਉਮਰ ਭੋਗ ਸਕੇ।
ਇਹ ਖ਼ਬਰ ਵੀ ਪੜ੍ਹੋ
ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਪਰਿਵਾਰ ਨੂੰ ਭਰੋਸਾ ਹੈ ਕਿ ਡੋਨਾਲਡ ਟਰੰਪ ਇਕ ਵਾਰ ਫਿਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ। ਟਰੰਪ ਪਰਿਵਾਰ ਦੇ ਕਰੀਬੀ ਲੋਕਾਂ ਦਾ ਦਾਅਵਾ ਹੈ ਕਿ ਇਹੀ ਕਾਰਨ ਹੈ ਕਿ ਮੇਲਾਨੀਆ ਟਰੰਪ ਵੀ ਹੁਣ ਟਰੰਪ ਦੀ ਮੁਹਿੰਮ ਦਾ ਸਰਗਰਮ ਹਿੱਸਾ ਬਣ ਗਈ ਹੈ। ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਕਾਫੀ ਲੋਅ ਪ੍ਰੋਫਾਈਲ ਰਹੀ ਅਤੇ ਚਰਚਾਵਾਂ ਤੋਂ ਦੂਰ ਰਹੀ ਪਰ ਇਸ ਵਾਰ ਮੇਲਾਨੀਆ ਟਰੰਪ ਡੋਨਾਲਡ ਟਰੰਪ ਦੀ ਚੋਣ ਮੁਹਿੰਮ ’ਚ ਕਾਫੀ ਸਰਗਰਮ ਨਜ਼ਰ ਆ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮੇਲਾਨੀਆ ਟਰੰਪ ਨੇ ਹਾਲ ਹੀ ’ਚ ਰੋਜ਼ਲਿਨ ਕਾਰਟਨ ਦੇ ਅੰਤਿਮ ਸਸਕਾਰ ’ਚ ਸ਼ਿਰਕਤ ਕੀਤੀ ਸੀ ਅਤੇ ਕਈ ਹੋਰ ਪ੍ਰੋਗਰਾਮਾਂ ’ਚ ਵੀ ਉਨ੍ਹਾਂ ਨੂੰ ਟਰੰਪ ਨਾਲ ਦੇਖਿਆ ਗਿਆ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਪਰਿਵਾਰ ਨੂੰ ਭਰੋਸਾ ਹੈ ਕਿ ਡੋਨਾਲਡ ਟਰੰਪ ਇਕ ਵਾਰ ਫਿਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ। ਟਰੰਪ ਪਰਿਵਾਰ ਦੇ ਕਰੀਬੀ ਲੋਕਾਂ ਦਾ ਦਾਅਵਾ ਹੈ ਕਿ ਇਹੀ ਕਾਰਨ ਹੈ ਕਿ ਮੇਲਾਨੀਆ ਟਰੰਪ ਵੀ ਹੁਣ ਟਰੰਪ ਦੀ ਮੁਹਿੰਮ ਦਾ ਸਰਗਰਮ ਹਿੱਸਾ ਬਣ ਗਈ ਹੈ। ਪਿਛਲੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਆਰਕਾਈਵਜ਼ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ 25 ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ ਸੀ। ਇਸ ਦੌਰਾਨ ਮੇਲਾਨੀਆ ਟਰੰਪ ਨੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਅਤੇ ਦੱਸਿਆ ਕਿ ਕਿਵੇਂ ਉਹ ਵੀ ਪ੍ਰਵਾਸੀ ਵਜੋਂ ਅਮਰੀਕਾ ਆਈ ਅਤੇ ਇੱਥੋਂ ਦੀ ਨਾਗਰਿਕ ਬਣੀ। ਮੇਲਾਨੀਆ ਟਰੰਪ ਦੀ ਸਰਗਰਮੀ ਅਮਰੀਕਾ ਵਿਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਡੋਨਾਲਡ ਟਰੰਪ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ’ਚ ਟਰੰਪ ਨੂੰ ਉਨ੍ਹਾਂ ਦੇ ਪਰਿਵਾਰ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਹਾਲ ਹੀ ’ਚ ਮੇਲਾਨੀਆ ਟਰੰਪ ਨੇ ਵੀ ਆਪਣੇ ਪਤੀ ਡੋਨਾਲਡ ਟਰੰਪ ਨਾਲ ਪੈਟ੍ਰਿਅਟ ਐਵਾਰਡ ਸਮਾਰੋਹ ’ਚ ਸ਼ਿਰਕਤ ਕੀਤੀ। ਖਬਰਾਂ ਮੁਤਾਬਕ ਮੇਲਾਨੀਆ ਇਕ ਵਾਰ ਫਿਰ ਤੋਂ ਅਮਰੀਕਾ ਦੀ ਫਸਟ ਲੇਡੀ ਬਣਨ ਲਈ ਤਿਆਰ ਹੈ ਅਤੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾਉਣ ਲਈ ਬੇਤਾਬ ਹੈ। ਹਾਲ ਹੀ ’ਚ ਇਕ ਪ੍ਰੋਗਰਾਮ ’ਚ ਮੇਲਾਨੀਆ ਨੇ ਕਿਹਾ ਸੀ ਕਿ ਮੇਰੇ ਪਤੀ (ਡੋਨਾਲਡ ਟਰੰਪ) ਨੇ ਆਪਣੇ ਪਹਿਲੇ ਕਾਰਜਕਾਲ ’ਚ ਜ਼ਬਰਦਸਤ ਸਫਲਤਾ ਹਾਸਲ ਕੀਤੀ ਸੀ। ਉਸ ਨੂੰ ਹਮੇਸ਼ਾ ਮੇਰਾ ਸਮਰਥਨ ਮਿਲੇਗਾ। ਅਸੀਂ ਭਵਿੱਖ ਲਈ ਉਮੀਦਾਂ ਨਾਲ ਭਰਪੂਰ ਹਾਂ ਅਤੇ ਪਿਆਰ ਅਤੇ ਤਾਕਤ ਨਾਲ ਅਮਰੀਕਾ ਦੀ ਅਗਵਾਈ ਕਰਨ ਲਈ ਤਿਆਰ ਹਾਂ।
Next Story
ਤਾਜ਼ਾ ਖਬਰਾਂ
Share it