ਬਰੈਂਪਟਨ ’ਚ ਭਾਰਤੀ ਰੈਸਟੋਰੈਂਟ ਅਤੇ ਮੀਟ ਸ਼ੌਪ ਨੂੰ ਚਿਤਾਵਨੀ
ਬਰੈਂਪਟਨ ਦੇ ਇਕ ਭਾਰਤੀ ਰੈਸਟੋਰੈਂਟ ਅਤੇ ਮੀਟ ਸ਼ੌਪ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਚਿਤਾਵਨੀ ਦਿਤੀ ਗਈ ਹੈ। ਬਰੈਂਪਟਨ ਗਾਰਡੀਅਨ ਦੀ ਰਿਪੋਰਟ ਮੁਤਾਬਕ ਪਿਛਲੇ ਦਿਨੀਂ ਕੀਤੀ ਗਈ ਚੈਕਿੰਗ ਦੌਰਾਨ ਵੜੈਚ ਮੀਟ ਸ਼ੌਪ ਨੂੰ ਯੈਲੋ ਕੰਡੀਸ਼ਨਲ ਪਾਸ ਦਿਤਾ ਗਿਆ।
By : Upjit Singh
ਬਰੈਂਪਟਨ : ਬਰੈਂਪਟਨ ਦੇ ਇਕ ਭਾਰਤੀ ਰੈਸਟੋਰੈਂਟ ਅਤੇ ਮੀਟ ਸ਼ੌਪ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਚਿਤਾਵਨੀ ਦਿਤੀ ਗਈ ਹੈ। ਬਰੈਂਪਟਨ ਗਾਰਡੀਅਨ ਦੀ ਰਿਪੋਰਟ ਮੁਤਾਬਕ ਪਿਛਲੇ ਦਿਨੀਂ ਕੀਤੀ ਗਈ ਚੈਕਿੰਗ ਦੌਰਾਨ ਵੜੈਚ ਮੀਟ ਸ਼ੌਪ ਨੂੰ ਯੈਲੋ ਕੰਡੀਸ਼ਨਲ ਪਾਸ ਦਿਤਾ ਗਿਆ। ਪੀਲ ਪਬਲਿਕ ਹੈਲਥ ਵੱਲੋਂ ਜਾਰੀ ਬਿਆਨ ਮੁਤਾਬਕ ਇੰਸਪੈਕਟਰਜ਼ ਵੱਲੋਂ ਰੈਸਟੋਰੈਂਟਸ, ਕੌਕਟੇਲ ਬਾਰਜ਼, ਬੇਕਰੀਜ਼ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਤਿਆਰ ਕਰਨ ਵਾਲੇ ਹੋਰ ਅਦਾਰਿਆਂ ਦੀ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ।
ਪੀਲ ਪਬਲਿਕ ਹੈਲਥ ਦੀ ਚੈਕਿੰਗ ਦੌਰਾਨ ਕਾਰਵਾਈ
ਕਾਰੋਬਾਰੀ ਅਦਾਰਿਆਂ ਨੂੰ ਕਾਨੂੰਨ ਬਾਰੇ ਲਗਾਤਾਰ ਸਿੱਖਿਅਤ ਕੀਤਾ ਜਾਂਦਾ ਹੈ ਅਤੇ ਹਦਾਇਤਾਂ ਦੀ ਹਰ ਹਾਲਤ ਵਿਚ ਪਾਲਣਾ ਕਰਨ ਵਾਸਤੇ ਆਖਿਆ ਜਾਂਦਾ ਹੈ। ਪੀਲ ਪਬਲਿਕ ਹੈਲਥ ਤੋਂ ਗਰੀਨ ਪਾਸ ਮਿਲਣ ਦੀ ਸੂਰਤ ਵਿਚ ਹੀ ਕਿਸੇ ਰੈਸਟੋਰੈਂਟ ਜਾਂ ਹੋਰ ਅਦਾਰੇ ਨੂੰ ਖਾਣ-ਪੀਣ ਵਾਸਤੇ ਸੁਰੱਖਿਅਤ ਮੰਨਿਆ ਜਾਂਦਾ ਹੈ। ਯੈਲੋ ਕੰਡੀਸ਼ਨਲ ਪਾਸ ਦਾ ਮਤਲਬ ਹੈ ਕਿ ਸਬੰਧਤ ਅਦਾਰਾ ਹਦਾਇਤਾਂ ਦੀ ਸਹੀ ਤਰੀਕੇ ਨਾਲ ਪਾਲਣਾ ਨਹੀਂ ਕਰ ਰਿਹਾ ਅਤੇ ਇਥੇ ਪਰੋਸੀਆਂ ਜਾਣ ਵਾਲੀਆਂ ਚੀਜ਼ਾਂ ਬਿਮਾਰੀ ਦਾ ਕਾਰਨ ਬਣ ਸਕਦੀਆਂ ਹਨ। ਇਸੇ ਦੌਰਾਨ ਰੈਸਟੋਰੈਂਟਸ ਕੈਨੇਡਾ ਵੱਲੋਂ ਜਾਰੀ ਦੂਜੀ ਤਿਮਾਹੀ ਦੀ ਰਿਪੋਰਟ ਕਹਿੰਦੀ ਹੈ ਕਿ ਖਰਚੇ ਜ਼ਿਆਦਾ ਹੋਣ ਅਤੇ ਗਾਹਕਾਂ ਦੀ ਕਮੀ ਕਾਰਨ ਸੰਘਰਸ਼ ਕਰਨਾ ਪੈ ਰਿਹਾ ਹੈ।