Begin typing your search above and press return to search.

ਦੋ ਪੰਜਾਬੀ ਨੌਜਵਾਨਾਂ ਦੀ ਕੈਨੇਡਾ ਸੜਕ ਹਾਦਸੇ 'ਚ ਮੌਤ, ਸੈਮੀ ਟਰੱਕ–ਟਰਾਲੇ 'ਤੇ ਸਵਾਰ ਸਨ ਦੋਵੇਂ ਨੌਜਵਾਨ

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਦੋ ਪੰਜਾਬੀ ਨੌਜਵਾਨਾਂ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਹ ਹਾਦਸਾ ਹਾਈਵੇ 97 ਉਤੇ ਨੈਲਸਨ ਸਿਟੀ ਨੇੜੇ 605ਵੇਂ ਕਿਲੋਮੀਟਰ ਪੱਥਰ ਨੇੜੇ ਮੰਗਲ਼ਵਾਰ 3 ਮਾਰਚ ਨੂੰ ਤੜਕੇ ਪੌਣੇ ਪੰਜ ਵਜੇ ਵਾਪਰਿਆ

ਦੋ ਪੰਜਾਬੀ ਨੌਜਵਾਨਾਂ ਦੀ ਕੈਨੇਡਾ ਸੜਕ ਹਾਦਸੇ ਚ ਮੌਤ, ਸੈਮੀ ਟਰੱਕ–ਟਰਾਲੇ ਤੇ ਸਵਾਰ ਸਨ ਦੋਵੇਂ ਨੌਜਵਾਨ
X

mehtabmasih@gmail.comBy : [email protected]

  |  5 March 2026 4:39 PM IST

  • whatsapp
  • Telegram

ਤਰਨਤਾਰਨ ਦੇ ਜੰਮਪਲ਼ ਸਨ ਦੋਵੇਂ ਨੌਜਵਾਨ

ਵੈਨਕੂਵਰ/ਤਰਨਤਾਰਨ: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਦੋ ਪੰਜਾਬੀ ਨੌਜਵਾਨਾਂ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਇਹ ਹਾਦਸਾ ਹਾਈਵੇ 97 ਉਤੇ ਨੈਲਸਨ ਸਿਟੀ ਨੇੜੇ 605ਵੇਂ ਕਿਲੋਮੀਟਰ ਪੱਥਰ ਨੇੜੇ ਮੰਗਲ਼ਵਾਰ 3 ਮਾਰਚ ਨੂੰ ਤੜਕੇ ਪੌਣੇ ਪੰਜ ਵਜੇ ਵਾਪਰਿਆ। ਇਸ ਰੋਡ ਨੂੰ ਅਲਾਸਕਾ ਹਾਈਵੇਅ ਵੀ ਆਖਿਆ ਜਾਂਦਾ ਹੈ। ਇਹ ਦੋਵੇਂ ਇੱਕ ਸੈਮੀ–ਟਰੱਕ–ਟਰਾਲੇ ਵਿੱਚ ਸਵਾਰ ਸਨ। ਰਾਇਲ ਕੈਨੇਡਾ ਮਾਊਂਟਿਡ ਪੁਲਿਸ (RCMP) ਤੋਂ ਤਾਂ ਹਾਲ਼ੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲ਼ੀ। ਪਰ ਦੋਵੇਂ ਪੰਜਾਬੀਆਂ ਦੀ ਮੌਤ ਦੀ ਖ਼ਬਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ 'ਚ ਪੁੱਜ ਗਈ ਹੈ।

ਭਿਖੀਵਿੰਡ ਲਾਗਲੇ ਪਿੰਡ ਮਾੜੀ ਗੌਰ ਸਿੰਘ ਦਾ 32 ਸਾਲਾ ਨੌਜਵਾਨ ਤਲਵਿੰਦਰ ਸਿੰਘ ਗਿੱਲ ਅਤੇ ਤੇ ਵੈਰੋਵਾਲ ਲਾਗਲੇ ਪਿੰਡ ਆਲੋਵਾਲ ਦਾ 30 ਸਾਲਾ ਜਸਬੀਰ ਸਿੰਘ ਸੰਧੂ ਇਸ ਹਾਦਸੇ ਵਿੱਚ ਮਾਰੇ ਗਏ ਹਨ। ਕੈਨੇਡਾ 'ਚ ਇਹ ਦੋਵੇਂ ਅਲਬਰਟਾ ਸੂਬੇ ਦੇ ਨਗਰ ਐਡਮਿੰਟਨ 'ਚ ਰਹਿ ਰਹੇ ਸਨ। ਇਨ੍ਹਾਂ ਦੋਵਾਂ ਦੀ ਮੌਤ ਦੀ ਖ਼ਬਰ ਜਿਵੇਂ ਹੀ ਪੁੱਜੀ, ਤਿਵੇਂ ਹੀ ਸਮੁੱਚੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਆਰਸੀਐਮਪੀ ਮੁਤਾਬਕ ਦੋਵੇਂ ਨੌਜਵਾਨ ਟਰੱਕ ਵਿੱਚ ਬੁਰੀ ਤਰ੍ਹਾਂ ਫਸ ਗਏ ਸਨ। ਉਨ੍ਹਾਂ ਦਾ ਸਾਮਾਨ ਨਾਲ਼ ਪੂਰੀ ਤਰ੍ਹਾਂ ਲੱਦਿਆ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ ਦੀ ਗਾਰਡ–ਰੇਲਿੰਗ ਤੋੜ ਕੇ ਇੱਕ ਖੱਡ ਵਿੱਚ ਕਾਫ਼ੀ ਹੇਠਾਂ ਤੱਕ ਚਲਾ ਗਿਆ ਸੀ। ਉਥੇ ਹੋਰ ਕੋਈ ਵਾਹਨ ਨਹੀਂ ਦਿਸਿਆ। ਦੋਵੇਂ ਨੌਜਵਾਨਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ। ਬ੍ਰਿਟਿਸ਼ ਕੋਲੰਬੀਆ RCMP ਦੇ ਸਟਾਫ਼ ਸਾਰਜੈਂਟ ਕ੍ਰਿਸ ਕਲਾਰਕ ਨੇ ਦੱਸਿਆ ਕਿ ਹਾਲ਼ੇ ਇਸ ਹਾਦਸੇ ਦੀ ਜਾਂਚ ਮੁਢਲੇ ਗੇੜ 'ਚ ਹੈ। ਇੱਕ ਪਾਸਿਓਂ ਦੀ ਟ੍ਰੈਫ਼ਿਕ ਨੂੰ ਕਿਵੇਂ ਨਾ ਕਿਵੇਂ ਕੱਢਿਆ ਗਿਆ।

ਅੱਜ ਵੀਰਵਾਰ ਨੂੰ ਜਿਵੇਂ ਹੀ ਇਹ ਭਾਣਾ ਵਰਤਣ ਦੀ ਖ਼ਬਰ ਮਿਲ਼ੀ, ਤਿਵੇਂ ਹੀ ਦੋਵੇਂ ਪਰਿਵਾਰਾਂ ਵਿੱਚ ਚੀਕ–ਚਿਹਾੜਾ ਮੱਚ ਗਿਆ। ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਨੇ ਮ੍ਰਿਤਕ ਦੇਹਾਂ ਛੇਤੀ ਤੋਂ ਛੇਤੀ ਭਾਰਤ ਵਾਪਸ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ ਹੈ।

Next Story
ਤਾਜ਼ਾ ਖਬਰਾਂ
Share it