ਨੈਨਸੀ ਗਰੇਵਾਲ ਕਤਲਕਾਂਡ ਵਿਚ ਆਇਆ ਨਵਾਂ ਮੋੜ
ਕੈਨੇਡਾ ਵਿਚ ਵਾਪਰੇ ਨੈਨਸੀ ਗਰੇਵਾਲ ਕਤਲਕਾਂਡ ਮਗਰੋਂ ਜ਼ਿੰਮੇਵਾਰੀ ਲੈਣ ਵਾਲਿਆਂ ਦੀ ਭੀੜ ਲਗਦੀ ਨਜ਼ਰ ਆ ਰਹੀ ਹੈ

By : Upjit Singh
ਚੰਡੀਗੜ੍ਹ : ਕੈਨੇਡਾ ਵਿਚ ਵਾਪਰੇ ਨੈਨਸੀ ਗਰੇਵਾਲ ਕਤਲਕਾਂਡ ਮਗਰੋਂ ਜ਼ਿੰਮੇਵਾਰੀ ਲੈਣ ਵਾਲਿਆਂ ਦੀ ਭੀੜ ਲਗਦੀ ਨਜ਼ਰ ਆ ਰਹੀ ਹੈ ਅਤੇ ਹੁਣ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਵਿੱਕੀ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਕਤਲ ਮਾਮਲਿਆਂ ਵਿਚ ਨੈਨਸੀ ਗਰੇਵਾਲ ਦੀ ਸ਼ਮੂਲੀਅਤ ਮੱਦੇਨਜ਼ਰ ਬਦਲਾਲਊ ਕਾਰਵਾਈ ਤਹਿਤ ਵਾਰਦਾਤ ਕੀਤੀ ਗਈ। ਉਧਰ ਪੰਜਾਬ ਪੁਲਿਸ ਗੋਲਡੀ ਬਰਾਡ ਦੇ ਦਾਅਵਿਆਂ ਨੂੰ ਰੱਦ ਕਰ ਰਹੀ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਸਤ 2021 ਵਿਚ ਵਾਪਰੇ ਵਿੱਕੀ ਮਿੱਡੂਖੇੜਾ ਕਤਲ ਕਾਂਡ ਨਾਲ ਨੈਨਸੀ ਗਰੇਵਾਲ ਦਾ ਕੋਈ ਵਾਹ-ਵਾਸਤਾ ਨਹੀਂ।
ਹੁਣ ਗੋਲਡੀ ਬਰਾੜ ਨੇ ਲਈ ਕਤਲ ਦੀ ਜ਼ਿੰਮੇਵਾਰੀ
ਦੂਜੇ ਪਾਸੇ ਵਿੰਡਸਰ ਦੇ ਗੁਰਦਵਾਰਾ ਖ਼ਾਲਸਾ ਪ੍ਰਕਾਸ਼ ਤੇ ਪ੍ਰਧਾਨ ਮਨਜਿੰਦਰ ਸਿੰਘ ਕੂਨਰ ਨੇ ਇਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੈਨਸੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਬਾਰੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਅਤੇ ਗੁਰਦਵਾਰਾ ਕਮੇਟੀ ਵੱਲੋਂ ਉਸ ਵਿਰੁੱਧ ਮੁਕੱਦਮਾ ਦਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਭਾਣਾ ਵਰਤ ਗਿਆ। ਮਾਮਲੇ ਦਾ ਹੌਲਨਾਕ ਤੱਥ ਇਹ ਵੀ ਉਭਰ ਕੇ ਸਾਹਮਣੇ ਆਇਆ ਕਿ ਨੈਨਸੀ ਗਰੇਵਾਲ ’ਤੇ ਸਰੀਰ ਉਤੇ ਛੁਰਿਆਂ ਨਾਲ 20 ਤੋਂ ਵੱਧ ਵਾਰ ਕੀਤੇ ਗਏ ਪਰ ਹਮਲਾਵਰਾਂ ਨੇ ਉਸ ਦੀ ਜੀਭ ਵੀ ਵੱਢ ਦਿਤੀ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਨੈਨਸੀ ਦਾ ਜਨਮ ਸਿਰਸਾ ਵਿਖੇ ਹੋਇਆ ਜਦਕਿ ਉਹ ਲੁਧਿਆਣਾ ਦੇ ਨਾਰੰਗਵਾਲ ਪਿੰਡ ਨਾਲ ਸਬੰਧਤ ਹੋਣ ਦੇ ਦਾਅਵਾ ਕਰਦੀ ਸੁਣੀ ਗਈ।
ਪੰਜਾਬ ਪੁਲਿਸ ਵੱਲੋਂ ਮਿੱਡੂਖੇੜਾ ਮਾਮਲੇ ਵਿਚ ਨੈਨਸੀ ਦਾ ਹੱਥ ਹੋਣ ਤੋਂ ਇਨਕਾਰ
ਨੈਨਸੀ ਗਰੇਵਾਲ ਇਕ ਪੰਜਾਬੀ ਗਾਇਕ ਨਾਲ ਵਿਆਹ ਕਰਵਾ ਕੇ ਕੈਨੇਡਾ ਪੁੱਜੀ ਪਰ ਇਹ ਵਿਆਹ ਜ਼ਿਆਦਾ ਸਮਾਂ ਨਾ ਚੱਲ ਸਕਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਾਸ਼ ਹਰੀਕਾ ਅਤੇ ਸੁੱਖਾ ਸੰਧੂ ਨੇ ਨੈਨਸੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਪਰ ਹੁਣ ਕਤਾਰ ਵਧਦੀ ਮਹਿਸੂਸ ਹੋ ਰਹੀ ਹੈ।


