Begin typing your search above and press return to search.

ਆਪੋ-ਆਪਣੇ citizens ਦੀ ਸੁਰੱਖਿਆ ਯਕੀਨੀ ਬਣਾਉਣਗੇ India and Canada

ਟੋਰਾਂਟੋ ਵਿਖੇ 37 ਸਾਲਾ ਭਾਰਤੀ ਦੇ ਕਤਲ ਦਰਮਿਆਨ ਕੈਨੇਡਾ ਅਤੇ ਭਾਰਤ ਵੱਲੋਂ ਸਕਿਉਰਿਟੀ ਅਤੇ ਲਾਅ ਐਨਫ਼ੋਰਮੈਂਟ ਦੇ ਮਸਲੇ ’ਤੇ ਸੰਪਰਕ ਅਫ਼ਸਰ ਨਿਯੁਕਤ ਕਰਨ ਦੀ ਸਹਿਮਤੀ ਜ਼ਾਹਰ ਕੀਤੀ ਗਈ ਹੈ

ਆਪੋ-ਆਪਣੇ citizens ਦੀ ਸੁਰੱਖਿਆ ਯਕੀਨੀ ਬਣਾਉਣਗੇ India and Canada
X

Upjit SinghBy : Upjit Singh

  |  9 Feb 2026 6:29 PM IST

  • whatsapp
  • Telegram

ਔਟਵਾ : ਟੋਰਾਂਟੋ ਵਿਖੇ 37 ਸਾਲਾ ਭਾਰਤੀ ਦੇ ਕਤਲ ਦਰਮਿਆਨ ਕੈਨੇਡਾ ਅਤੇ ਭਾਰਤ ਵੱਲੋਂ ਸਕਿਉਰਿਟੀ ਅਤੇ ਲਾਅ ਐਨਫ਼ੋਰਮੈਂਟ ਦੇ ਮਸਲੇ ’ਤੇ ਸੰਪਰਕ ਅਫ਼ਸਰ ਨਿਯੁਕਤ ਕਰਨ ਦੀ ਸਹਿਮਤੀ ਜ਼ਾਹਰ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਦੋਹਾਂ ਮੁਲਕਾਂ ਦੀਆਂ ਏਜੰਸੀਆਂ ਕੰਮਕਾਜੀ ਸਬੰਧਾਂ ਨੂੰ ਅੱਗੇ ਲਿਜਾਣ ਦੇ ਯਤਨ ਕਰਨਗੀਆਂ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਅਤੇ ਪ੍ਰਧਾਨ ਮੰਤਰੀ ਦੀ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡਰੂਅਨ ਵੱਲੋਂ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਮਗਰੋਂ ਇਹ ਐਲਾਨ ਕੀਤਾ ਗਿਆ।

ਲਾਅ ਐਨਫ਼ੋਰਮੈਂਟ ਦੇ ਮੁੱਦੇ ’ਤੇ ਸੰਪਰਕ ਅਫ਼ਸਰ ਨਿਯੁਕਤ ਹੋਣਗੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਭਾਰਤ ਦੌਰੇ ਤੋਂ ਐਨ ਪਹਿਲਾਂ ਹੋਈ ਮੀਟਿੰਗ ਦੌਰਾਨ ਦੋਹਾਂ ਧਿਰਾਂ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ’ਤੇ ਜ਼ੋਰ ਦਿਤਾ। ਦੋਵੇਂ ਧਿਰਾਂ ਵੱਲੋਂ ਕੌਮੀ ਸੁਰੱਖਿਆ ਅਤੇ ਲਾਅ ਐਨਫ਼ੋਰਸਮੈਂਟ ਬਾਰੇ ਦੁਵੱਲੇ ਸਹਿਯੋਗ ਨਾਲ ਸਬੰਧਤ ਕਾਰਜ ਯੋਜਨਾ ਸਾਂਝੀ ਕੀਤੇ ਜਾਣ ਦੀ ਸਹਿਮਤੀ ਵੀ ਜ਼ਾਹਰ ਕੀਤੀ ਗਈ। ਮੀਟਿੰਗ ਦੌਰਾਨ ਸਾਈਬਰ ਸੁਰੱਖਿਆ ਅਤੇ ਇਸ ਨਾਲ ਸਬੰਧਤ ਮਸਲਿਆਂ ’ਤੇ ਜਾਣਕਾਰੀ ਸਾਂਝੀ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਪੈਦਾ ਹੋਈ ਕੁੜੱਤਣ ਖ਼ਤਮ ਕਰਨ ਦੀ ਰਣਨੀਤੀ ਤਹਿਤ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਕੈਨੇਡਾ ਦੌਰੇ ’ਤੇ ਪੁੱਜੇ।

ਗੈਰੀ ਆਨੰਦਸੰਗਰੀ ਵੱਲੋਂ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਮੁਲਾਕਾਤ

ਕੈਨੇਡਾ ਅਤੇ ਭਾਰਤ ਵਿਚਾਲੇ ਉਚ ਪੱਧਰੀ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਸਰੀ, ਬਰੈਂਪਟਨ ਅਤੇ ਕੈਲਗਰੀ ਵਰਗੇ ਸ਼ਹਿਰਾਂ ਵਿਚ ਪੰਜਾਬੀ ਕਾਰੋਬਾਰੀਆਂ ਨੂੰ ਭਾਰਤੀ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦੀਆਂ ਰਿਪੋਰਟਾਂ ਸਾਹਮਦੇ ਆਈਆਂ ਹਨ। ਕੈਨੇਡਾ ਸਰਕਾਰ ਪਹਿਲਾਂਹੀ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੂੰ ਅਤਿਵਾਦੀ ਜਥੇਬੰਦੀ ਐਲਾਨ ਚੁੱਕੀ ਹੈ।

Next Story
ਤਾਜ਼ਾ ਖਬਰਾਂ
Share it