Begin typing your search above and press return to search.

ਕੈਨੇਡਾ : ਗ੍ਰੰਥੀ ਨੇ ਗੁਰਦਵਾਰੇ ’ਚੋਂ ਚੋਰੀ ਕੀਤੇ 20 ਲੱਖ ਡਾਲਰ

ਕੈਨੇਡਾ ਵਿਚ ਇਕ ਗ੍ਰੰਥੀ ਸਿੰਘ ਵੱਲੋਂ ਗੁਰਦਵਾਰਾ ਸਾਹਿਬ ਦੀ ਗੋਲਕ ਵਿਚੋਂ 20 ਲੱਖ ਡਾਲਰ ਲੁੱਟਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ

ਕੈਨੇਡਾ : ਗ੍ਰੰਥੀ ਨੇ ਗੁਰਦਵਾਰੇ ’ਚੋਂ ਚੋਰੀ ਕੀਤੇ 20 ਲੱਖ ਡਾਲਰ
X

Upjit SinghBy : Upjit Singh

  |  8 Nov 2025 5:29 PM IST

  • whatsapp
  • Telegram

ਵਿੰਨੀਪੈਗ : ਕੈਨੇਡਾ ਵਿਚ ਇਕ ਗ੍ਰੰਥੀ ਸਿੰਘ ਵੱਲੋਂ ਗੁਰਦਵਾਰਾ ਸਾਹਿਬ ਦੀ ਗੋਲਕ ਵਿਚੋਂ 20 ਲੱਖ ਡਾਲਰ ਲੁੱਟਣ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ ਅਤੇ ਅਦਾਲਤ ਵੱਲੋਂ ਬੇਹਿਸਾਬੀ ਜਾਇਦਾਦ ਦਾ ਹਿਸਾਬ-ਕਿਤਾਬ ਪੇਸ਼ ਕਰਨ ਦੇ ਹੁਕਮ ਦਿਤੇ ਗਏ ਹਨ। ਜੀ ਹਾਂ, ਵਿੰਨੀਪੈਗ ਦੇ ਗੁਰਦਵਾਰਾ ਕਲਗੀਧਰ ਦਰਬਾਰ ਵਿਚ 2011 ਤੋਂ 2024 ਤੱਕ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਨੇ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤਨਖਾਹ ਹੋਣ ਦੇ ਬਾਵਜੂਦ 3 ਲੱਖ 32 ਹਜ਼ਾਰ ਡਾਲਰ ਮੁੱਲ ਵਾਲਾ ਘਰ ਬਗੈਰ ਕਰਜ਼ੇ ਤੋਂ ਖਰੀਦ ਲਿਆ ਅਤੇ ਗੁਰਦਵਾਰਾ ਸਾਹਿਬ ਵਿਚ ਉਸ ਦੀ ਰਿਹਾਇਸ਼ ਵਾਲੇ ਕਮਰੇ ਵਿਚੋਂ 4 ਲੱਖ 10 ਹਜ਼ਾਰ ਡਾਲਰ ਤੋਂ ਵੱਧ ਰਕਮ ਵੱਖਰੇ ਤੌਰ ’ਤੇ ਬਰਾਮਦ ਕੀਤੀ ਗਈ।

ਇਕ ਹਜ਼ਾਰ ਡਾਲਰ ਦੀ ਤਨਖਾਹ ਨਾਲ ਖਰੀਦਿਆ ਆਲੀਸ਼ਾਨ ਮਕਾਨ

ਮੀਡੀਆ ਰਿਪੋਰਟ ਮੁਤਾਬਕ ਗੁਰਦਵਾਰਾ ਸਾਹਿਬ ਵਿਚ ਹੈਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਸੁਖਵਿੰਦਰ ਸਿੰਘ ਉਤੇ ਸ਼ੱਕ ਹੋਣ ਮਗਰੋਂ ਪ੍ਰਬੰਧਕ ਕਮੇਟੀ ਵੱਲੋਂ ਗੋਲਕ ਨੇੜੇ ਇਕ ਸੀ.ਸੀ.ਟੀ.ਵੀ. ਕੈਮਰਾ ਲਗਵਾਇਆ ਗਿਆ ਜੋ ਪਹਿਲੇ ਮੌਕੇ ’ਤੇ 18 ਮਿੰਟ ਬੰਦ ਰਿਹਾ ਜਿਸ ਤੋਂ ਯਕੀਨ ਹੋ ਗਿਆ ਕਿ ਗੋਲਕ ਵਿਚੋਂ ਨਕਦੀ ਕੱਢੀ ਗਈ। ਅਦਾਲਤ ਵਿਚ ਲੱਗੇ ਦੋਸ਼ਾਂ ਮੁਤਾਬਕ ਦੂਜੇ ਕੈਮਰੇ ਵਿਚ ਸੁਖਵਿੰਦਰ ਸਿੰਘ ਸਾਫ਼ ਤੌਰ ’ਤੇ ਗੋਲਕ ਵਿਚੋਂ ਨਕਦੀ ਕਢਦਿਆਂ ਨਜ਼ਰ ਆ ਰਿਹਾ ਹੈ। ਮਾਮਲਾ ਪੁਲਿਸ ਕੋਲ ਪੁੱਜਾ ਤਾਂ ਤਲਾਸ਼ੀ ਦੌਰਾਨ ਲੱਖਾਂ ਡਾਲਰ ਨਕਦ ਦੇਖ ਕੇ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਹੋਸ਼ ਉਡ ਗਏ। ਪਰ ਇਸ ਤੋਂ ਪਹਿਲਾਂ 2019 ਵਿਚ ਸੁਖਵਿੰਦਰ ਸਿੰਘ ਸਵਾ ਤਿੰਨ ਲੱਖ ਡਾਲਰ ਦਾ ਘਰ ਖਰੀਦ ਚੁੱਕਾ ਸੀ। ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਖਵਿੰਦਰ ਸਿੰਘ ਵਿਰੁੱਧ 15 ਲੱਖ ਡਾਲਰ ਤੋਂ 20 ਲੱਖ ਡਾਲਰ ਚੋਰੀ ਕਰਨ ਦੇ ਦੋਸ਼ ਲਾਏ ਗਏ ਹਨ। ਸੁਖਵਿੰਦਰ ਸਿੰਘ ਨੂੰ ਪਹਿਲੀ ਵਾਰ ਸਤੰਬਰ 2024 ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ 5 ਹਜ਼ਾਰ ਡਾਲਰ ਤੋਂ ਵੱਧ ਰਕਮ ਚੋਰੀ ਕਰਨ ਤੋਂ ਇਲਾਵਾ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਜਾਇਦਾਦ ਰੱਖਣ ਦੇ ਦੋਸ਼ ਲੱਗੇ।

ਮੈਨੀਟੋਬਾ ਸਰਕਾਰ ਜ਼ਬਤ ਕਰੇਗੀ ਗ੍ਰੰਥੀ ਸਿੰਘ ਦੀ ਜਾਇਦਾਦ

ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਫਰਵਰੀ 2024 ਵਿਚ ਸੁਖਵਿੰਦਰ ਸਿੰਘ ਦੀ ਤਨਖਾਹ ਇਕ ਹਜ਼ਾਰ ਡਾਲਰ ਪ੍ਰਤੀ ਮਹੀਨਾ ਤੋਂ ਵਧਾ ਕੇ 1500 ਡਾਲਰ ਮਹੀਨਾ ਕੀਤੀ ਗਈ ਪਰ ਉਸ ਨੇ ਗੋਲਕ ਵਿਚੋਂ ਡਾਲਰ ਚੋਰੀ ਕਰਨ ਦਾ ਸਿਲਸਿਲਾ ਕਥਿਤ ਤੌਰ ’ਤੇ ਜਾਰੀ ਰੱਖਿਆ। ਸੀਮਤ ਤਨਖਾਹ ਦੇ ਬਾਵਜੂਦ ਲੱਖਾਂ ਡਾਲਰ ਦੀ ਬਰਾਮਦਗੀ ਬਾਰੇ ਅਦਾਲਤ ਨੇ ਸਪੱਸ਼ਟੀਕਰਨ ਮੰਗਿਆ ਤਾਂ ਸੁਖਵਿੰਦਰ ਸਿੰਘ ਦੇ ਵਕੀਲ ਸਟੀਵਨ ਬਰੈਨਨ ਵੱਲੋਂ ਮੋਹਲਤ ਦੀ ਮੰਗ ਕੀਤੀ ਗਈ ਪਰ ਰਾਹਤ ਨਾ ਮਿਲ ਸਕੀ। ਮੈਨੀਟੋਬਾ ਕੋਰਟ ਆਫ਼ ਕਿੰਗਜ਼ ਬੈਂਚ ਦੀ ਜਸਟਿਸ ਸਾਰਾਹ ਇਨੈਸ ਨੇ ਕਿਹਾ ਕਿ ਅਪਰਾਧਕ ਮਾਮਲੇ ਦੀ ਸੁਣਵਾਈ ਦੌਰਾਨ ਸੁਖਵਿੰਦਰ ਸਿੰਘ ਨੂੰ ਚੁੱਪ ਰਹਿਣ ਦਾ ਹੱਕ ਹੈ ਪਰ ਸਿਵਲ ਕਾਰਵਾਈ ਦੌਰਾਨ ਇਹ ਹੱਕ ਨਹੀਂ ਮਿਲਦਾ ਅਤੇ ਜਾਇਦਾਦ ਦਾ ਹਿਸਾਬ ਕਿਤਾਬ ਦੇਣਾ ਹੀ ਪਵੇਗਾ। ਦੱਸ ਦੇਈਏ ਕਿ ਸੁਖਵਿੰਦਰ ਸਿੰਘ ਵਿਰੁੱਧ ਅਪਰਾਧਕ ਮੁਕੱਦਮਾ ਫਰਵਰੀ ਵਿਚ ਸ਼ੁਰੂ ਹੋਣਾ ਹੈ ਪਰ ਮੈਨੀਟੋਬਾ ਦੀ ਕ੍ਰਿਮੀਨਲ ਪ੍ਰੌਪਰਟੀ ਫੌਰਫ਼ਿਚਰ ਬਰਾਂਚ ਉਸ ਦੀ ਜਾਇਦਾਦ ਜ਼ਬਤ ਕਰਨਾ ਚਾਹੁੰਦੀ ਹੈ।

Next Story
ਤਾਜ਼ਾ ਖਬਰਾਂ
Share it