Begin typing your search above and press return to search.

‘ਮਹਾਭਾਰਤ’ ਚ ਦੁਰਯੋਧਨ ਦਾ ਰੋਲ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਪੁਨੀਤ ਇਸਰ ਦਾ ਸਰੀ 'ਚ ਜ਼ਬਰਦਸਤ ਸੁਆਗਤ

1988 ਦੇ ਦਹਾਕੇ ਦੌਰਾਨ ਚਰਚਿਤ ਰਹੇ ਟੀਵੀ ਸੀਰੀਅਲ ‘ਮਹਾਂਭਾਰਤ’ ਦੇ ਅਹਿਮ ਪਾਤਰ ਦੁਰਯੋਧਨ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਬਾਲੀਵੁੱਡ ਅਦਾਕਾਰ ਪੁਨੀਤ ਇਸਰ ਦਾ ਅੱਜ ਕੈਨੇਡਾ ਦੇ ਸਰੀ ਸ਼ਹਿਰ ਚ ਪੁੱਜਣ ਤੇ ਉਹਨਾਂ ਦੇ ਸ਼ੁਭ ਚਿੰਤਕਾਂ ਅਤੇ ਹੋਰਨਾਂ ਪਤਵੰਤਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕੈਨੇਡਾ ਦੇ ਪ੍ਰਸਿੱਧ ਰੈਸਟੋਰੈਂਟ ‘ਉਸਤਾਦ ਜੀ’ ਦੀ ਚੇਨ ਦੇ ਮਾਲਕ ਸੰਜੇ ਬਜਾਜ ਅਤੇ ਉਨਾਂ ਦੇ ਸਾਥੀਆਂ ਵੱਲੋਂ ਅੱਜ ਸ਼ਾਮੀ ਸਰੀ ਸੈਂਟਰ ਚ ਸਥਿਤ ਬ੍ਰਾਂਚ ਉਸਤਾਦ ਜੀ ਰੈਸਟੋਰੈਂਟ 'ਚ ਪਨੀਤ ਇਸਰ ਦੀ ਆਮਦ ਦੀ ਖੁਸ਼ੀ ਚ ਆਯੋਜਿਤ ਇੱਕ ਸਵਾਗਤੀ ਪਾਰਟੀ ਚ ਪੁੱਜੇ

‘ਮਹਾਭਾਰਤ’ ਚ ਦੁਰਯੋਧਨ ਦਾ ਰੋਲ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਪੁਨੀਤ ਇਸਰ ਦਾ ਸਰੀ ਚ ਜ਼ਬਰਦਸਤ ਸੁਆਗਤ
X

Makhan shahBy : Makhan shah

  |  17 Aug 2025 6:23 PM IST

  • whatsapp
  • Telegram

ਵੈਨਕੂਵਰ (ਵਿਵੇਕ ਕੁਮਾਰ): 1988 ਦੇ ਦਹਾਕੇ ਦੌਰਾਨ ਚਰਚਿਤ ਰਹੇ ਟੀਵੀ ਸੀਰੀਅਲ ‘ਮਹਾਂਭਾਰਤ’ ਦੇ ਅਹਿਮ ਪਾਤਰ ਦੁਰਯੋਧਨ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਬਾਲੀਵੁੱਡ ਅਦਾਕਾਰ ਪੁਨੀਤ ਇਸਰ ਦਾ ਅੱਜ ਕੈਨੇਡਾ ਦੇ ਸਰੀ ਸ਼ਹਿਰ ਚ ਪੁੱਜਣ ਤੇ ਉਹਨਾਂ ਦੇ ਸ਼ੁਭ ਚਿੰਤਕਾਂ ਅਤੇ ਹੋਰਨਾਂ ਪਤਵੰਤਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕੈਨੇਡਾ ਦੇ ਪ੍ਰਸਿੱਧ ਰੈਸਟੋਰੈਂਟ ‘ਉਸਤਾਦ ਜੀ’ ਦੀ ਚੇਨ ਦੇ ਮਾਲਕ ਸੰਜੇ ਬਜਾਜ ਅਤੇ ਉਨਾਂ ਦੇ ਸਾਥੀਆਂ ਵੱਲੋਂ ਅੱਜ ਸ਼ਾਮੀ ਸਰੀ ਸੈਂਟਰ ਚ ਸਥਿਤ ਬ੍ਰਾਂਚ ਉਸਤਾਦ ਜੀ ਰੈਸਟੋਰੈਂਟ 'ਚ ਪਨੀਤ ਇਸਰ ਦੀ ਆਮਦ ਦੀ ਖੁਸ਼ੀ ਚ ਆਯੋਜਿਤ ਇੱਕ ਸਵਾਗਤੀ ਪਾਰਟੀ ਚ ਪੁੱਜੇ ਇਸਰ ਵੱਲੋਂ ਉੱਥੇ ਮੌਜੂਦ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਹਿੰਦੀ ਅਤੇ ਪੰਜਾਬੀ ਦੇ ਰਲਵੇ ਲਹਿਜੇ ਚ ਬੜੇ ਹੀ ਠਰਮੇ ਅਤੇ ਸੰਜੀਦਗੀ ਨਾਲ ਜਵਾਬ ਦਿੱਤੇ ਗਏ। ਸ੍ਰੀ ਇਸਰ ਨੇ ਸਭ ਤੋਂ ਪਹਿਲਾਂ ਜਨਮ ਅਸ਼ਟਮੀ ਦੇ ਪਾਵਨ ਦਿਹਾੜੇ ਤੇ ਸਭ ਨੂੰ ਵਧਾਈ ਦਿੱਤੀ|

ਉਪਰੰਤ ਆਪਣੇ ਫਿਲਮੀ ਕੈਰੀਅਰ ਦਾ ਸੰਖੇਪ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ‘ਮਹਾਭਾਰਤ’ ਦੇ ਮਸ਼ਹੂਰ ਸੀਰੀਅਲ ਤੋਂ ਇਲਾਵਾ ਉਹਨਾਂ ਨੇ ਚਰਚਿਤ ਫਿਲਮ ‘ਬਾਰਡਰ’ ਸਮੇਤ ਕਈ ਹੋਰਨਾਂ ਫਿਲਮਾਂ ਚ ਕਿਰਦਾਰ ਨਿਭਾਏ ਹਨ ਉਹਨਾਂ ਅੱਗੇ ਕਿਹਾ ਕਿ ਪੂਰੇ ਵਿਸ਼ਵ ਚ ਵਸਦੇ ਪ੍ਰਵਾਸੀ ਭਾਰਤੀਆਂ ਨੇ ਸਖਤ ਮਿਹਨਤ ਕਰਕੇ ਬੇਹਦ ਫਖਰਯੋਗ ਪ੍ਰਾਪਤੀਆਂ ਕੀਤੀਆਂ ਹਨ ਅਤੇ ਪੂਰੇ ਵਿਸ਼ਵ ਚ ਭਾਰਤ ਦਾ ਨਾਮ ਚਮਕਾਇਆ ਹੈ।| ਅਖੀਰ ਚ ਇੱਸਰ ਨੇ ਕਿਹਾ ਕਿ ਉਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਕੁਦਰਤੀ ਖੂਬਸੂਰਤੀ ਤੋਂ ਬੇਹਦ ਪ੍ਰਭਾਵਿਤ ਹੋਏ ਹਨ| ਇਸ ਮੌਕੇ ਤੇ ਰੈਸਟੋਰੈਂਟ ਦੇ ਸਟਾਫ ਵੱਲੋਂ ਉਹਨਾਂ ਨੂੰ ਪੇਸ਼ ਕੀਤੇ ਕੁਲਚੇ ਛੋਲਿਆਂ ਦਾ ਆਨੰਦ ਵੀ ਸ੍ਰੀ ਇਸ਼ਰ ਅਤੇ ਉਹਨਾਂ ਦੇ ਸਾਥੀਆਂ ਨੇ ਮਾਣਿਆ|

ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਰਵੀ ਕੌਸਲ,ਵਿਕਾਸ ਗੌਤਮ ,ਅਮਨ ਢਿੱਲੋਂ ,ਦਵਿੰਦਰ ਲਿਟ ,ਸੱਸੀ ਬਜਾਜ ,ਹਰੀਨਾ ਅਰੋੜਾ,ਸਿਫਾਲੀ ,ਸੀਤਲ, ਜੈਦੀਪ ਸਿੰਘ ,ਚੰਦਨ ਸ਼ਰਮਾ ,ਚੰਦਨ ਸਿੰਘ ਅਤੇ ਰਜਨੀਸ਼ ਗੁਪਤਾ ਆਦਿ ਪਤਵੰਤੇ ਹਾਜ਼ਰ ਸਨ|

Next Story
ਤਾਜ਼ਾ ਖਬਰਾਂ
Share it